Sunday, July 3, 2016

ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆ

(ਮੰਚ 'ਤੇ ਹਨੇ•ਰਾ ਹੈ। ਅਨਘੜ ਜਿਹਾ ਇਕ ਢੇਰ-ਬੇਪਛਾਣ ਜਿਹਾ-ਜਿਸ ਵਿੱਚ ਕੋਈ ਹਰਕਤ ਨਹੀਂ। ਫਿਜ਼ਾ ਵਿੱਚ ਇਕ ਬੋਲ ਤੈਰਦੇ ਹਨ : 'ਅਰਬਦ ਨਰਬਦ ਧੁੰਦੂਕਾਰਾ ਕਿਸ ਵਿਚ ਰਚਿਓ ਪ੍ਰਥਮ ਸੰਸਾਰ-' ਉਸ ਢੇਰ ਅੰਦਰ ਹਲਕੀ ਹਲਕੀ ਕਰਤ ਸ਼ੁਰੂ ਹੁੰਦੀ ਹੈ। ਨਾਸਤੀ ਸੂਕਤ ਦੇ ਬੋਲ ਉਭਰਦੇ ਹਨ : 'ਜਬ ਅਗਮ ਅਗੋਚਰ ਜਲ ਭੀ ਨਹੀਂ ਥਾ...' ਸਤ ਸੀ ਨਹੀਂ-ਅਸਤ ਭੀ ਨਹੀਂ ਥਾਂ। (ਸੂਕਤ ਬਾਦ 'ਚ ਦੇਖ ਲੈਣਾ ਹੈ।) ਮੰਚ ਉਤਲੀ ਮੂਵਮੈਂਟ ਇਕ ਤਲਾਸ਼ .... ਇਕ ਸਵਾਲ .... ਇਕ ਕੁਆਨ ਦੇ ਅਰਥ ਮੇਂ ਬਦਲ ਜਾਤੀ ਹੈ। ਪਖਾਵਜ਼ ਜਾਂ ਨਗਾੜੇ ਕੀ ਚੋਟ ਕੇ ਸਾਥ ਹੀ ਸਾਥ 'ਕੰਨ' ਕੀ ਸਾਊਂਡ ਫੈਲਤੀ ਹੈ....। ਮੰਚ ਪਰ ਰੌਸ਼ਨੀ ਫੈਲਣੀ ਸ਼ੁਰੂ ਹੋਤੀ ਹੈ। ਹੀਰ ਵਾਰਿਸ ਦੇ ਬੋਲ ਉਭਰਤੇ ਹੈਂ - ਤੋਂ ਮੰਚ ਪਰ ਸਭ ਲੋੜ ਪ੍ਰੇਮੀ-ਜੋੜੀਓ ਕੇ ਰੂਪ ਮੇਂ ਮੂਵ ਕਰਤੇ ਹੈ। ਹੀਰ-ਰਾਂਝਾਂ, ਰਾਧਾ-ਕ੍ਰਿਸ਼ਣ, ਸੋਹਣੀ-ਮਹੀਂਵਾਲ... ਵਗੈਰਾ, ਪੰਜਾਂ ਪੀਰਾਂ 'ਚ ਜਾਨ ਪਾਵੈ ਹੈ।)

ਅੱਵਲ ਹਮਦ ਖੁਦਾਇ ਦਾ ਵਿਰਦ ਕੀਚੈ
ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ
ਪਹਿਲਾਂ ਆਪ ਦੀ ਰਬ ਨੇ ਇਸ਼ਕ ਕੀਤਾ
ਤੇ ਮਾਸ਼ੂਕ ਹੈ ਨਬੀ ਰਸੂਲ ਮੀਆਂ
ਇਸ਼ਕ ਪੀਰ ਫਕੀਰ ਦਾ ਮਰਤਬਾ ਹੈ
ਦਰਦ ਇਸ਼ਕ ਦਾ ਭਲਾ ਰੰਜੂਲ ਮੀਆਂ
ਖਿੜੇ ਤਿਨ•ਾਂ ਦੇ ਬਾਗ ਸਰੀਰ ਅੰਦਰ
ਜ਼ਿਨ•ਾਂ ਕੀਤਾ ਹੈ ਇਸ਼ਕ ਕਬੂਲ ਮੀਆਂ

(ਪੰਜਾਂ ਪੀਰ ਪਹਿਲਾਂ ਹੀ ਮੰਚ 'ਤੇ ਹਨ। ਰੌਸ਼ਨੀ ਮੇਂ ਆਤੇ ਹੈ। ਨਮਾਜ ਕੀ ਮੁਦਰਾ ਮੇ ਹੈਂ। ਦੁਆ ਮੇਂ ਹਾਥ ਉਠਾਤੇ ਹੈਂ। ਰੌਸ਼ਨੀ ਫਿਰ ਉਨ•ਾਂ ਪੇ ਮੱਧਮ ਹੋਤੀ ਹੈ। ਕਥਾਕਾਰੋਂ ਪੇ ਪ੍ਰਕਾਸ਼ ਹੋਤਾ ਹੈ। ਵੋ ਆਪਣਾ ਪ੍ਰਸੰਗ ਸੁਣਾਤੇ ਹੈਂ।)

ਕਥਾਕਾਰ : ਅੱਖਾਂ ਚਾਰ ਹੋਈਆਂ... ਸਾਹ ਸੀਤ ਹੋਏ..., ਤਾਲ ਖੁੰਝੀ...,
ਪੈਰ ਉਖੜੇ... ਚਾਲ ਉਖੜ ਗਈ ... ਪੈਂਡੇ ਬਿਖੜੇ ਪਏ।
ਮਿਰਦੰਗ ਵਜਾਉਂਦੇ ਆਪਣੇ ਆਸ਼ਿਕ ਨਾਲ ਨਜ਼ਰਾਂ ਮਿਲਦੇ ਹੀ ਹੀਰ ਬੇਹਾਲ ਹੋਈ,ਸੁਧ-ਬੁਧ ਭੁੱਲੀ,ਤਾਲੋਂ ਬੇਤਾਲ.........,ਇੰਦਰ ਦੀ ਕਰੋਪੀ ਬਿਜਲੀ ਵਾਂਗ ਡਿੱਗੀ,ਪੀਰ ਸਭ ਤੱਕਦੇ ਰਹਿ ਗਏ, ਜੋੜੀਆਂ ਬਿਖਰ ਗਈਆਂ........ ਪੰਜੇ ਪੀਰ ਕੁਰਲਾਏ....ਖਬਰਦਾਰ ਦੇਵਰਾਜ ਇੰਦਰ..... ਇਹ ਕਾਇਨਾਤ ਫਨ•ਾ ਹੋ ਜਾਏਗੀ। ਪਰ ਰਾਜੇ ਤਾਂ ਕੰਨਾਂ 'ਚ ਲਾਖ ਪਾਈ ਸੀ|

(ਇੰਦਰ ਦੇ ਸਰਾਪ ਵਾਲਾ ਦ੍ਰਿਸ਼। ਪੰਜੇ ਪੀਰ ਉਸੇ ਰੋਕਤੇ ਹੈਂ। ਇਥੇ ਵਾਲਾ ਸੰਗੀਤ ਹੀ ਮੁੜ ਹੀਰ ਦੀ ਡੋਲੀ ਤੋਂ ਬਾਅਦ ਵਰਤਣਾ ਹੈ। ਸਭ ਜੋੜੇ ਬਿਛੜ ਕੇ ਅਲਗ-ਅਲਗ ਦਿਸ਼ਾਓ ਮੇਂ ਬਿਖਰਤੇ ਹੈਂ। ਅੰਤ ਮੇਂ ਹੀਰ ਓਰ ਰਾਂਝਾ...। ਹੀਰ ਕੀ ਚੁਨਰੇ  ਪਰੀਆਂ ਅਰਸ਼ ਸੇ ਉਤਰਤੀ ਹੈਂ। ਹੀਰ ਨ੍ਰਿਤ ਕਰਤੇ ਹੋਏ ਉਸ ਕੇ ਪੀਛੇ ਜਾਤੀ ਹੈ। ਪੰਜੇ ਪੀਰ ਵੀ ਉਨ ਕੇ ਪੀਛੇ ਜਾਤੇ ਹੈਂ।  ਰਾਂਝਾਂ ਦੂਸਰੀ ਹੀ ਜਗ•ਾਂ ਜਾ ਉਤਰਤਾ ਹੈ। ਗੌਰ ਸੇ ਜਗ•ਾ ਕੋ ਦੇਖਤਾ ਹੈ... ਨਿਰਾਸ਼ ਹੋਤਾ ਹੈ।)

ਰਾਂਝਾ : (ਚੁਫੇਰੇ ਢੂੰਢਦੇ ਹੋਏ) ਹੀਰ ..... ਹੀਰ ..... ਓ ਪੀਰ ਮੁਰਸ਼ਦੋ ਇਹ ਕਿੱਥੇ ਭੇਜ ਦਿੱਤਾ ਮੈਨੂੰ। (ਇਕ ਤੁਰੇ ਜਾਂਦੇ ਬੰਦੇ ਨੂੰ ਆਵਾਜ਼ ਮਾਰਦਾ ਹੇ) ਵੀਰ .... ਮੇਰੀ ਗੱਲ ਸੁਣੀ... ਵੀਰ। (ਅੱਗੇ ਹੋ ਕੇ ਰੋਕਦਾ ਹੈ। ਥੁਕ ਨਿਰਾਲਦਾ ਹੈ)
ਰਾਹੀਂ : ਛੇਤੀ ਪੁੱਛ ਜੋ ਪੁਛਣਾ।
ਰਾਂਝਾ : (ਵਿਰਹੋਂ ਤਪਿਆ...) ਪੁੱਛਣਾ ਹ...., ਹੀਰ ਸਿਆਲ ... ਦੇ ਪਿੰਡ ਦਾ ਰਾਹ...।
ਰਾਹੀਂ : ਰਾਹ ਤੇ ਇੱਕੋ ਈ ਏ...। (ਇਸ਼ਾਰਾ) ਤੁਰਿਆ ਜਾÀ...। ਉਹ ਸਾਮ•ਣੇ ਮਸੀਤ ਏ... ਅੱਲ•ਾਂ ਦਾ ਘਰ...
ਰਾਂਝਾ : ਅੱਲ•ਾ ਦਾ ਘਰ ...। ਪਰ ਮੈਂ ਤੇ ...।
ਰਾਹੀਂ : ਰਾਤ ਹੋਣ ਵਾਲੀ ਏ...। ਤੜਕੇ ਫੇਰ ਤੁਰ ਪਈਂ...।
ਰਾਂਝਾ : (ਦੁਹਰਾਉਂਦਾ ਹੈ।) ਅੱਲ•ਾ ਦਾ ਘਰ ...।
ਰਾਹੀਂ : (ਜਾਂਦੇ ਹੋਏ ਹੱਸਦੇ-ਹੱਸਦੇ ਕਹਿੰਦਾ ਹੈ।) ਪਰ ਮੁੱਲਾਂ ਤੋਂ ਬੱਚ ਕੇ ਰਹੀਂ...।
ਰਾਂਝਾ : ਅੱਲ•ਾ ਦਾ ਘਰ ... ਮੁੱਲਾਂ...। [ਮੁਸਕਰਾਉਂਦਾ ਹੋਇਆ ਹੌਂਕਾ ਭਰਦਾ ਹੈ ਤੇ ਫੇਰ ਤੁਰ ਪੈਂਦਾ...।] ਚਲ ਵਈ ਰਾਂਝਿਆ...।
 [ਇਕ ਚੱਰ ਲਾ ਕੇ ਰੁਕਦਾ ਹੈ।] ਤਾਂ ਇਹ ਹੈ ਅੱਲ•ਾ ਦਾ ਘਰ...।
 [ਮੁਸਕਰਾ ਕੇ ਅੱਖਾਂ ਮੀਟ ਵੰਝਲੀ ਛੋਹ ਲੈਂਦਾ। ਪੰਜੇ ਪੀਰ ਆਉਂਦੇ ਨੇ। ਹੌਲੀ-ਹੌਲੀ ਸਾਰਾ ਪਿੰਡ ਉਸ ਦੇ ਪਿੱਛੇ ਆ ਖਲੋਂਦਾ ਹੈ. ਪਰ ਉਹ ਬੇਖਬਰ ਹੈ।]
 ਭੁੱਖ ਨੰਗ ਨੂੰ ਝਾਗ ਕੇ ਪੰਧ ਕਰਦਾ
 ਰਾਤੀਂ ਵਿੱਚ ਮਸੀਤ ਦੇ ਆਇਆ ਈ।
 ਹੱਥ ਵੰਝਲੀ ਪਕੜ ਕੇ ਰਾਤ ਅੱਧੀ
 ਰਾਂਝੇ ਮਜ਼ਾ ਭੀ ਖੂਬ ਬਣਾਇਆ ਈ।
 ਰੰਨ ਮਰਦ ਨਾ ਪਿੰਡ ਵਿੱਚ ਰਿਹਾ ਕਾਈ
 ਸੱਭੇ ਗਿਰਦ ਮਸੀਤ ਦੇ ਧਾਇਆ ਈ।
 ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ
 ਪਿੱਛੋਂ ਮੁੱਲਾਂ ਮਸੀਤ ਦਾ ਆਇਆ ਈ।
 [(ਇਹ ਸਾਰਾ ਦ੍ਰਿਸ਼ ਸਿਰਫ ਵੰਝਲੀ 'ਤੇ ਵੀ ਹੋ ਸਕਦਾ ਹੈ।) ਮੁੱਲਾਂ ਗੁੱਸੇ ਭਰਿਆ ਆਉਂਦਾ ਹੈ। ਕਿਤਾਬਾਂ ਵਾਲੇ ਨਾਲ ਨੇ।  ਦੋਹੇਂ ਮਜ਼ਦੂਰ ਅੰਨੇ ਹਨ । ਭੀੜ ਹਸ ਪੈਂਦੀ ਹੈ। ਰਾਂਝਾ ਤ੍ਰਭਕ ਕੇ ਅੱਖਾਂ ਖੋਲਦਾ ਹੈ।]
ਮੁੱਲਾਂ : ਉਇ ਕਿਹੜਾ ਹੈ ਤੂੰ...। ਅੱਧੀ ਰਾਤ ਨੂੰ ਕੁਫਰ ਤੋਲਦਾ ਰੱਬ ਦੇ ਘਰ 'ਚ ...।
ਰਾਂਝਾ : (ਸ਼ਾਂਤ ..., ਮੁਸਕਰਾਉਂਦਾ ਹੈ।) ਕਿਉਂ ਮੁੱਲਾਂ ਜੀ ... ਕੀ ਇਹ ਕੰਮ ਸਿਰਫ ਦਿਨ ਵੇਲੇ ਹੀ ਹੁੰਦਾ ਹੈ... (ਵਿਅੰਗ) ਮੇਰਾ ਮਤਲਬ ਏ ਕੁਫਰ ਤੋਲਣ ਦਾ...। (ਭੀੜ ਫੇਰ ਹੱਸ ਪੈਂਦੀ ਹੈ।)

ਮੁੱਲਾਂ : (ਝਿੱਥਾ ਪਿਆ) ਸੁਣਿਆ..., ਸੁਣਿਆ ਤੁਸੀਂ...। ਐ ... ਸ਼ਕਲ ਵੇਖੋ ਇਹਦੀ..., ਲਗਦੈ... ਕਦੇ ਰੋਜ਼ੇ ਰੱਕੇ ਹੋਣਗੇ...। ਨਮਾਜ਼ ਪੜਨ ਤਾਂ ਆਇਆ ਨੀ ਕਦੇ...। ਤੇ ਉÎÎÎੱਤੋਂ ਇਹ ਕੁਫਰ...। (ਵੰਝਲੀ ਵੱਲ ਇਸ਼ਾਰਾ ਕਰਦਾ ਹੈ ਤੇ ਪਿਛ•ਾਂ ਹੋ ਜਾਂਦਾ ਹੈ।)
ਰਾਂਝਾ : (ਮੁਸਕਰਾ ਕੇ) ਸਾਨੂੰ ਦੱਸ ਨਿਮਾਜ਼ ਹੈ ਕਾਸ ਦੀ ਜੀ
  ਕਾਸ ਨਾਲ ਨਿਮਾਜ਼ ਸਵਾਰੀਆ ਨੇ
 ਲੰਮੇ ਕਦ ਚੌੜੀ ਕਿਸ ਹਾਣ ਹੁੰਦੀ
  ਕਿਸ ਚੀਜ਼ ਦੇ ਨਾਲ ਉਸਾਰੀਆ ਨੇ
 ਕੰਨ ਨੱਕ ਨਮਾਜ਼ ਦੇ ਹੈਨ ਕਿਤਨੇ
  ਮੱਥੇ ਕਿਨ•ਾਂ ਦੇ ਧੁਰੋਂ ਉਤਾਰੀਆ ਨੇ...।
ਭੀੜ ਚੋਂ : ਮੌਲ•ਾ ... ਇਹ ਤੇ ਕੋਈ ਸੱਚਾ ਰੱਬ ਦਾ ਬੰਦਾ...।
ਮੁੱਲ•ਾ : ਤੁਹਾਨੂੰ ਸੁਆਹ ਪਤਾ ਰੱਬ ਦਾ..., ਅਸੀਂ ਉਮਰਾਂ ਗਾਲੀਆਂ..., ਐ... ਵੰਝਲੀਆਂ ਵਜਾ-ਵਜਾ ਨਹੀਂ ਲੱਭਦਾ...।
ਰਾਂਝਾ : ਵੰਝਲੀ ਦੀ ਗੱਲ ਤੁਸੀਂ ਕੀ ਸਮਝੋ। ਇਕ ਪੈਰ 'ਤੇ ਖੜ ਤਪਣਾ ਪੈਂਦਾ, ਮੀਂਹ ਝੱਖੜ ਸਭ ਝਲਣਾ ਪੈਂਦਾ, ਪੋਰ ਪੋਰ ਕਟਵਾ ਕੇ ਸਾਰਾ, ਮਲ ਅੰਦਰ ਦਾ ਕਢਣਾ ਪੈਂਦਾ। ਬੰਦ ਬੰਦ ਛਿਦਵਾ ਕੇ ਆਪਣੇ ... ਮਾਹੀ ਨੂੰ ਰਾਹ ਦਸਣਾ ਪੈਂਦਾ। ਫੇਰ ਕਈ ਤਾਨ ਉਤਰਦੀ ਹੈ... ਕਿਸ਼ਨ ਮੁਰਾਰ ਦੇ ਲਬਾਂ ਤੋਂ...
ਮੁੱਲ•ਾ : ਤੇਰੇ ਭਾਣੇ ਤਾਂ ਬਸ ਇਹੋ ਵੰਝਲੀ ਏ। ਸਭ... ਕੁਝ ...। ਇਹ ਸਭ ਕਿਤੇਬਾਂ ... ਹਦੀਸਾਂ ... ਫਾਲਤੂ ਨੇ...,
ਰਾਂਝਾ : 'ਜਿਹੜਾ ਬੋਲਦਾ ਨਾਤਕਾ ਵੰਝਲੀ ਏ, ਜਿਸ ਹੋਸ਼ ਦਾ ਰਾਗ ਸੁਣਾਇਆ ਈ..........
ਮੁੱਲ•ਾ : (ਮਾਰਨ ਨੂੰ ਕੁਝ ਲੱਭਦਾ ਹੈ।) ਉਇ ਹੋਸ਼ ਤਾਂ ਤੇਰੇ ਮੈਂ ਲਿਆਊਂ ਠਿਕਾਣੇ... (ਲੋਕ ਫੜਦੇ ਨੇ।) ਠਹਿਰ ਤੂੰ...।
ਭੀੜ : ਕੀ ਕਰਦੇ ਓ ਮੌਲਵੀ ਸਾਬ•...। ਗੱਲਾਂ ਤਾਂ ਬੰਦਾ ਠੀਕ ਈ ਕਹਿੰਦਾ...।
ਮੁੱਲ•ਾ : ਸੁਆਹ ਤੇ ਖੇਹ ਠੀਕ ਕਹਿੰਦਾ ..., ਕੁਰਾਹੇ ਪਾਉਂਦਾ ... ਕੁਰਾਹੇ...। ਪਲੀਤ ਨੂੰ ਪਾਕ ਤੇ ਪਾਕ ਨੂੰ ਪਲੀਤ ਦਸਦਾ...। ਰੱਬ ਦੇ ਘਰ 'ਤੇ ਕਾਬਜ ਹੋਣ ਨੂੰ ਫਿਰਦਾ...।
ਰਾਂਝਾ : ਤੇਰਾ ਰੱਬ ਤੈਨੂੰ ਮੁਬਾਰਕ ਮੁੱਲ•ਾ...। ਅਸੀਂ ਤਾਂ ਆਪਣੀ ਹੀਰ ਦੇ ਘਰ ਵੱਲ ਜਾਂਦੇ ਪਏ ਸੀ... ਇਹ ਤੇ ਐਵੇਂ ਰਾਹ 'ਚ ਆ। ਅਸਾਂ ਇੱਥੇ ਬੈਠ ਨੀ ਰਹਿਣਾ ਤੁਰ ਜਾਣਾ...।
 [ਤੁਰ ਪੈਂਦਾ ਹੈ। ਵੰਝਲੀ ਵਜਾਉਂਦਾ...। ਸਾਰੇ ਲੋਕ ਵੀ ਮਗਰ ਹੋ ਤੁਰਦੇ ਨੇ...। ਮੁੱਲ•ਾ ਖਿਝਦਾ ਦੰਦ ਕਰੀਚਦਾ ਹੈ।]
ਮੁੱਲ•ਾ : ਕੋਈ ਨਾ ਬੱਚੂ... ਸਾਡੇ ਨਾਲ ਆਡਾ ਲਾ ਕੇ ਕਿੱਧਰ ਦੀ ਜਾਏੰਗਾ। ਪਾਣੀ ਤਾਂ ਇਨ•ਾਂ ਪੁਲਾਂ ਹੇਠੋਂ ਦੀ ਲੰਘਣਾ...। [ਜਾਂਦਾ ਹੈ।]
 [ਰਾਂਝਾ ਵੀ ਤੁਰਿਆ ਜਾਂਦਾ ਹੈ। ਲੋਕ ਉਸ ਨਾਲੋਂ ਨਿਖੜ ਜਾਂਦੇ ਹਨ। ਰਾਂਝਾ ਜੰਗਲ ਬੇਲੇ ਕਛਦਾ ਤੁਰਿਆ ਜਾਂਦਾ ਹੈ। ਵਾਹੋ ਦਾਹੀ ਤੁਰਿਆ ਜਾਂਦਾ ਹੈ। ਕੁਝ ਪਰੀਆਂ ਆ ਕੇ ਹੀਰ ਦੀ ਸੇਜ ਵਿਛਾਉਂਦੀਆਂ ਹਨ। ਹੱਸਦੀਆਂ ਜਾਂਦੀਆਂ ਹਨ। ਰਾਂਝੇ ਦੀ ਨਜ਼ਰ ਉਸ ਪਾਸੇ ਪੈਂਦੀ ਹੈ।]
ਰਾਂਝਾ : (ਦੂਰ ਦੇਖਦਾ ਹੈ।) ਇਹ ਕੀ ਥਾਂ ਹੈ। ਮੇਰੇ ਤੇ ਸਾਰੇ ਵਜੂਦ 'ਚ ਕੰਬਣੀ ਛਿੜ ਗਈ ਏ...। (ਅੱਗੇ ਵਧਦਾ ਹੈ। ਉਹੀ ਏ..। [ਤੇਜੀ ਨਾਲ ਉਸ ਪਾਸੇ ਵਧਦਾ ਹੈ। ਨਦੀ 'ਤੇ ਆ ਕੇ ਰੁਕਦਾ ਹੈ। ਬੇੜੀ 'ਤੇ ਚੜਨ ਲਗਦਾ ...। ਦੂਰ ਮੌਲਵੀ - ਲੁੱਡਣ ਦੇ ਕੰਨ ਵਿਚ ਕੁਝ ਆਖਦਾ ਹੈ। ਉਹ ਭੱਜ ਕੇ ਬੇੜੀ ਵੱਲ ਆਉਂਦਾ ਹੈ।]
ਮੁੱਲ•ਾ : ਇਹ ਤੇ ਤੇਰਾ ਵੀ ਬੇੜਾ ਡੋਬੂ।
ਸਾਹ-ਹੁਸੈਨ : ਨੇਹੁ ਲਾ ਲਿਆ ਬੇਪਰਵਾਹ ਦੇ ਨਾਲ
 ਮਿੰਨਤਾ ਕਰਾਂ ਮਲਾਹ ਦੇ ਨਾਲ
ਲੁੱਡਣ : ਉਇ ਲਟਬੋਰਿਆ-ਕਿਧਰ ਮੂੰਹ ਚੁੱਕਿਆ ਈ।
ਰਾਂਝਾ : (ਇਸ਼ਾਰਾ ਕਰਦਾ ਹੈ।) ਉਸ ਪਾਰ।
ਲੁੱਡਣ : (ਸਾਰਾ ਉਤਾਰਦਾ ਹੈ।) ਉਸ ਪਾਰ...। ਇਹ ਦੁਨੀਆ ਏ ਭਾਈ...। ਦਮ ਮਾਰਨ ਲਈ ਵੀ ਦਮੜੀ ਲਗਦੀ ਏ..., ਹੈਗੀ ਊ...। [ਰਾਂਝਾ ਵੰਝਲੀ ਵੱਲ ਦੇਖਦਾ ਹੈ।] ਬੋਹਣੀ ਦਾ ਵੇਲਾ ... ਖੋਟਾ ਨਾ ਕਰ...। ਉÎÎÎੱਤਰ ਥੱਲੇ...। [ਧੱਕਾ ਦਿੰਦਾ ਹੈ।]
 ਨੈ ਵੀ ਡੂੰਘੀ... ਤੁਲਹਾ ਪੁਰਾਣੀ ਸ਼ੀਹਾਂ ਤਾਂ ਪੱਤਣ ਮੱਲੇ….. ਕੀਤਾ ਕੌਲ ਜ਼ਰੂਰੀ ਜਾਣਾ... ਸ਼ੀਹਾਂ ਤਾਂ ਪੱਤਣ ਮੱਲੇ...
 [ਇਸ ਦੌਰਾਨ ਲੁੱਡਣ ਤੇ ਮੁੱਲ•ਾ ਆਪੋ ਵਿੱਚ ਇਸ਼ਾਰਾ ਕਰਦੇ ਹਨ। ਰਾਂਝੇ ਮੱਥੇ ਨੂੰ ਵੰਝਲੀ ਛੂੰਹਦਾ ਹੈ। ਸਭ ਬੇੜੀਓਂ ਉÎÎÎੱਤਰ ਉਸ ਵੱਲ ਆਉਂਦੇ ਹਨ।]
ਲੁੱਡਣ : ਇਹ ਤਾਂ ਮੇਰਾ ਬੇੜਾ ਡੋਬੂ... ਧੰਦਾ ਬੰਦ ਕਰਾਊ...।
 [ਰਾਂਝਾ ਵੰਝਲੀ ਵਜਾਉਂਦਾ ਨਦੀ 'ਚ ਉਤਰਦਾ। ਲੋਕ ਵੀ ਉਸ ਦੇ ਨਾਲ ਉਤਰਦੇ ਹਨ।]
ਲੁੱਡਣ : ਓ ਸਾਈ ਏਸ ਝਨ•ਾ ਦਾ ਅੰਤ ਕੋਈ ਨੀ...। ਮੁੜ ਆ..., ਡੁੱਬ ਜਾਵੇਂਗਾ...। ਰੁੜ ਗਏ ਬਥੇਰੇ...
ਰਾਂਝਾ : (ਮੁਸਕਰਾ ਕੇ ਉਸ ਵੱਲ ਦੇਖਦਾ ਹੈ) ਵਿਰਹੋਂ ਥਲਾਂ ਵਿੱਚ ਸੜ ਕੇ ਮਰਨ ਨਾਲੋਂ... ਵਿੱਚ ਮਝਧਾਰ ਦੇ ਡੁੱਬਣਾ ਚੰਗਾ।
 [ਵੰਝਲੀ ਵਜਾਉਂਦਾ... ਡੋਲਦਾ... ਗੋਤੇ ਖਾਉਂਦਾ... ਪਾਰ ਉਤਰਦਾ। ਲੋਕ ਵੀ ਉਸ ਨੂੰ ਫੜ ਫੜ ਪਾਰ ਹੋ ਜਾਂਦੇ ਹਨ। ਮੁੱਲ•ਾ ਤੇ ਲੁੱਡਣ ਮੱਥੇ 'ਤੇ ਹੱਥ ਮਾਰਦੇ ਜਾਂਦੇ ਹਨ। ਮੁੱਲ•ਾ ਲੋਹਾ ਲਾਖਾ ਹੋਇਆ। ਰਾਂਝਾ ਖੁਸ਼ੀ 'ਚ ਬਾਂਵਲਾ ਹੋਇਆ ਹੈ।]
 ਯਾਰੋ ਪਲੰਘ ਕੀਹਦਾ ਸੋਹਣੀ ਸੇਜ ਉÎÎÎੱਤੇ
  ਲੋਕਾਂ ਆਖਿਆ ਹੀਰ ਸਲੇਟੜੀ ਦਾ
 ਸ਼ਾਹ ਪਰੀ ਪਨਾਹ ਨਿਤ ਲਏ ਜਿਸ ਤੋਂ
  ਏਹ ਥਾਉਂ ਉਸ ਮੁਸ਼ਕ ਲਪੇਟੜੀ ਦਾ
 ਅਸੀਂ ਸਾਰੇ ਝਬੇਲ ਤੇ ਘਾਟ ਪੱਤਣ
  ਸੱਭੋ ਹੁਕਮ ਹੈ ਓਸ ਸਲੇਟੜੀ ਦਾ।
 [ਰਾਂਝਾ ਪਲੰਘ 'ਤੇ ਜਾ ਚੜ•ਦਾ ਹੈ। ਕ੍ਰਿਸ਼ਨ ਵਾਲੀ ਮੁਦਰਾ 'ਚ ਖੜਾ ਹੋ ਬੰਸੀ ਵਜਾਉਂਦਾ ਹੈ। ਹੀਰ ਦੀਆਂ ਸਹੇਲੀਆਂ ਆ ਕੇ ਦੇਖਦੀਆਂ ਤੇ ਹੈਰਾਨ ਹੁੰਦੀਆਂ ਨੇ।]
1. ਨੀ ਇਹ ਕੌਣ ਏ ਨੀ...। ਜੀਹਨੇ ਹੀਰ ਦੀ ਸੇਜ ਦਾ ਨਾਸ ਮਾਰ ਛੜਿਆ।
2. ਨਾ ਹਿੰਮਤ ਤਾਂ ਦੇਖੋ  ਇਸਦੀ... ਜਿਵੇਂ ਇਹ ਬਿਛੋਣਾ ਧੁਰੋਂ ਬਿਛਾਇਆ ... ਇਸ ਖਾਤਿਰ।
3. ਚਲੋ ਖਾਂ ਹੀਰ ਨੂੰ ਜਾ ਕੇ ਦਸੀਏ। ...ਹੁਣੇ ਭੁਗਤ ਸਵਾਰਦੀ ਏ ਇਹਦੀ...।
 ਜਾ (ਸਹੇਲੀਆਂ) ਮਾਹੀਆ ਪਿੰਡ ਵਿੱਚ ਗੱਲ ਟੋਰੀ
  ਇੱਕ ਸੁਘੜ ਬੇੜੀ ਵਿੱਚ ਗਾਂਵਦਾ ਈ
 ਉਹਦੇ ਬੋਲਿਆਂ ਮੂੰਹ ਤੋਂ ਫੁਲ ਕਿਰਦੇ
  ਸੇਜ ਹੀਰ ਦੀ ਤੇ ਰੰਗ ਲਾਂਵਦਾ ਈ
 [ਸਹੇਲੀਆਂ ਆ ਕੇ ਹੀਰ ਦੇ ਕੰਨ 'ਚ ਦਸਦੀਆਂ ਹਨ। ਉਹ ਗੁੱਸੇ 'ਚ ਬੈਂਤ ਚੁੱਕ ਕੇ ਆਉਂਦੀ ਹੈ।]
 ਅੱਗੇ ਪਲੰਘ ਬੇੜੀ ਉÎÎÎੱਤੇ ਵਿਛਿਆ ਸੀ
  ਉÎÎÎੱਤੇ ਖੂਬ ਵਿਛਾਵਣਾ ਰਾਸ ਕੀਤਾ
 ਵਾਰਿਸ ਸ਼ਾਹ ਹੁਣ ਹੀਰ ਨੂੰ ਖਬਰ ਹੋਈ
  ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ...।
 [ਹੀਰ ਗੁੱਸੇ ਵਿੱਚ ਕੂਕਦੀ ਆਉਂਦੀ ਹੈ। ਰਾਂਝੇ ਦੇ ਬੋਲ ਸੁਣ ਕੇ ਥਾਏੰ ਰੁਕ ਜਾਂਦੀ ਹੈ।]
ਹੀਰ : ਤੇਰੀ ਇਹ ਹਿੰਮਤ ...। ਮੇਰੀ ਚਾਂਦਰ ਤੇ ਪੈਰ ਧਰੇਂ। ਮੈਂ ਹੁਣੇ ਲੀਰੋਂ ਲੀਰ ਕਰ ਛਡਾਂਗੀ ਇਸ ਨੂੰ..।
 [ਰਾਂਝਾ ਉਸ ਤੋਂ ਖੋਂਹਦਾ ਹੈ।]
ਰਾਂਝਾ : ਨਾ ਹੀਰੇ ਨਾ...। ਇਹ ਤੇ ਜਨਮਾਂ ਜਨਮਾਂਤਰਾਂ ਦੇ ਰਿਸ਼ਤਿਆਂ ਦਾ ਤਾਣਾ ਏ...। ਇਹ ਫਟਿਆ ... ਤੇ ਸਾਰੀ ਕਾਇਨਾਤ ਛਿਜ ਜਾਣੀ। ਭੁੱਲ ਗਈੰ ਏ ਤੂੰ।
ਕਥਾਕਾਰ : ਤੇ ਉਸ ਤਾਣੇ ਬਾਣੇ ਦੀ ਕਹਾਣੀ-ਰਾਂਝਾ ਯਾਦ ਕਰਾਉਣ ਲੱਗਾ ਹੀਰ ਨੂੰ। [ਗਾਉਂਦੇ ਨੇ...। ਸੁਣਦੇ ਸੁਣਦੇ ਹੀਰ ਨਿਹਾਲ ਹੁੰਦੀ ਜਾਂਦੀ ਹੈ। ਰਾਂਝਾ ਮੁੜ ਵੰਝਲੀ ਛੇੜ ਲੈਂਦਾ ਹੈ।]
ਰਾਂਝਾ : [ਗੀਤ ਪਿੱਛੋਂ ਚਲਦਾ ਹੈ।] ਮਾਣ ਮੱਤੀਏ ਰੂਪ ਗੁਮਾਨ ਭਰੀਏ ਅਠਖੇਲੀਏ ਰੰਗ ਰੰਗੀਲੀਏ ਨੀ, ਆਸ਼ਕ, ਭੋਰ, ਫਕੀਰ ਤੇ ਨਾਗ ਕਾਲੇ, ਬਾਝ ਮੰਤਰਾਂ ਮੂਲ ਨਾ ਕੀਲੀਏ ਨੀ।
 [ਹੀਰ ਜਿਵੇਂ ਉਸ ਨੂੰ ਪਛਾਣਦੀ ਹੈ।]
ਹੀਰ : ਭਿੰਨੇ ਵਾਲ ਚੂੰਏ ਬਣਿਓਂ ਚੰਦ ਰਾਂਝਾ, ਨੈਣ ਕਜਲੇ ਦੀ ਘਮਸਾਨ ਹੋਈ ਨੈਣ ਮਸਤ ਕਲੇਜੜੇ ਵਿੱਚ ਧਾਣੇ, ਹੀਰ ਘੋਲ ਘੱਤੀ ਕੁਰਬਾਨ ਹੋਈ।
ਰਾਂਝਾ : ਐਡਾ ਹੁਸਨ ਦਾ ਨਾਹਿ ਗੁਮਾਨ ਕੀਜੈ, ਆਹ ਲੈ ਪਲੰਗ ਤੇ ਸਣੇ ਗਦੇਲੀਏ ਨੀ ਸਾਨੂੰ ਫੱਕਰਾਂ ਆਸਰਾ ਰੱਬ ਦਾ ਈ, ਉਠ ਜਾਵਣਾ ਨੈਣਾ ਵਾਲੀਏ ਨੀ।
ਹੀਰ : ਅਜੀ ਹੀਰ ਤੇ ਪਲੰਘ ਸਭ ਥਾਓਂ ਤੇਰਾ, ਘੋਲ ਘਤਿਆ ਜੀਅੜਾ ਵਾਰਿਆ ਈ ਅਸੀਂ ਮਿੰਨਤਾਂ ਕਰਾਂ ਤੇ ਪੈਰ ਪਕੜਾਂ ਤੈਥੋਂ ਘੋਲਿਆ ਕੋੜਮਾ ਸਾਰਿਆ ਈ।
 [ਚਾਦਰ ਉਸ ਦੇ ਹਵਾਲੇ ਕਰ ਦਿੰਦੀ ਹੈ।]
 [ਦੋਹੇਂ ਇੱਕ ਦੂਜੇ ਵਿੱਚ ਗੁਆਚ ਜਾਂਦੇ ਨੇ। ਮੁੱਲਾਂ ਆਂਦਾ ਹੇ।]
ਸਹੇਲੀਆਂ : ਚਲੋ ਨੀ ਚਲੋ ਇਹ ਤੇ ਧੁਰੋਂ ਵਿਛੜੇ ਲੱਗਦੇ ਆ। ਅਸੀਂ ਕਾਹਨੂੰ ਵਿੱਚ ਕੰਧੋਲੀ ਬਣਨਾ। [ਹੱਸਦੀਆਂ ਜਾਂਦੀਆਂ ਹਨ।]
 [ਮੁੱਲ•ਾ ਦੇ ਨਾਲ ਕਿਤਾਬਾਂ ਢੋਣ ਵਾਲੇ ਬੰਦੇ ਵੀ ਹਨ।]
ਮੁੱਲ•ਾ : ਕੰਧੋਲੀ ਤਾਂ ਮੈਂ ਬਣ ਕੇ ਦਿਖਾਊਂ...। (ਨਾਲਦਿਆਂ ਨੂੰ।) ਚਲੋ ਉਇ ... ਹਰ ਵੇਲੇ ਖੋਤੇ ਵਾਂਗ ਹੌਂਕਦੇ ਰਹਿੰਦੇ... [ਜਾਂਦੇ ਹਨ।]
ਹੀਰ : ਸੱਚ ... ਤੁੱਧ ਬਾਝੋਂ ਸਾਰੀ ਕਾਇਨਾਤ ਬੇਜਾਨ ਹੋਈ ਪਈ ਸੀ।
ਰਾਂਝਾ : ਮੁੜ ਛੱਡ ਤੁਰ ਜਾਏੰਗੀ...। ਤੇ ਮੈਂ...।
ਹੀਰ : (ਇਨਕਾਰ 'ਚ ਸਿਰ ਮਾਰਦੀ ਹੈ।) ਖਵਾਜੇ ਦੀ ਸੋਂਹ...। ਸੂਰ ਥੀਵਾਂ ਜੇ ਪ੍ਰੀਤ ਦੀ ਰੀਤ ਤੋੜਾਂ...। ਸੁਣਿਆਂ ਤੇਰੀ ਵੰਝਲੀ 'ਚ ਬੜਾ ਜਾਦੂ ਏ ... ਕਾਨ• ਮੁਰਾਰੀ ਵਾਲਾ ਜਾਦੂ...। ਪੰਛੀ ਉਡਣਾ ਭੁੱਲ ਜਾਂਦੇ ਨੇ... ਤੁਰੇ ਜਾਂਦੇ ਮਿਰਗ ਫਾਹ ਲੈਂਦਾ ਏ...। [ਰਾਂਝਾ ਮੁਸਕਰਾਉਂਦਾ ਹੈ। ਹੀਰ ਅਦਾ ਨਾਲ ਉਠਦੀ ਹੈ।] ਏਨ•ਾ ਨਾਜ਼ੁਕ ਢੋਰਾਂ 'ਤੇ ਕਾਹਦਾ ਜ਼ੋਰ ਈ... ਸਾਡੀਆਂ ਮਹੀਆਂ ਵਸ ਵਿੱਚ ਕਰੇਂ ... ਤਾਂ ਮਹੀਂਵਾਲ ਕਹਾਵੇਂ...। (ਹਸਦੀ ਹੈ।)
ਰਾਂਝਾ : ਤੇਰਾ ਹੁਕਮ ਹੀਰੇ ... ਰਜ਼ਾ ਰੱਬ ਦੀ ਏ... ਅਸੀਂ ਮੂਲ ਨਾ ਮੂੰਹ ਤੇ ਨਾਂਹ ਧਰੀਏ..., ਮਹੀਂਆ ਤੇਰੀਆਂ ਜਾਂ ਤੇ ਮੋਮ ਹੋਸਣ... ਜੇ ਕਰ ਆਪ ਨੂੰ ਅਸਾਂ ਫਨ•ਾਂ ਕਰੀਏ।
ਹੀਰ : (ਖਿੜ ਖਿੜਾ ਕੇ ਹੱਸ ਪੈਂਦੀ ਹੈ।) ਇਹ ਕੋਈ ਗੋਪੀਆਂ ਗਊਆਂ ਨਹੀਂ... (ਛੇੜਦੀ ਹੈ।) ਮੇਰੇ ਮੁ...ਰਾ...ਰੀ...। ਬੜੀ ਮੋਟੀ ਚਮੜੀ ਏ ਉਨ•ਾਂ ਦੀ...। ਤੇਰੀ ਜਾਦੂ ਦੀ ਪੀਪਣੀ ਦੀ ਬਸ ਹੋ ਜਾਣੀ ਏ... ਉਨ•ਾਂ ਨੇ ਵਸ ਨੀ ਹੋਣਾ...। (ਖਿੜ ਖਿੜਾਂਦੀ ਹੈ। ਰਾਂਝਾ ਤਾਣ ਛੇੜਦਾ ਹੈ। ਸਾਰੀ ਕੁਦਰਤ ਨਾਲ ਵਹਿ ਤੁਰਦੀ ਹੈ।
ਗਾਣਾ
ਬੇਲੇ ਰੱਬ ਦਾ ਨਾਂਉ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ
ਉਹਦੀ ਨੇਕ ਘੜੀ ਰੁਜੂ ਆਣ ਹੋਇ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ
[ਪੰਜੇ ਪੀਰ ਅੰਗ ਸੰਗ ਮੂਵ ਕਰਦੇ ਹਨ।]
ਹੀਰ ਬਖਸ਼ੀ ਦਰਗਾਹਿ ਥੀਂ ਤੁਧ ਤਾਈੰ, ਸਾਨੂੰ ਯਾਦ ਕਰੀਂ ਪਵੇ ਭੀੜ ਮੀਆਂ
[ਪੀਰ ਜਾਂਦੇ ਨੇ। ਮਹੀਆਂ ਰਾਂਝੇ ਦੀ ਵੰਝਲੀ 'ਤੇ ਮਸਤ ਹੋ ਰਹੀਆਂ ਨੇ। ਰਾਂਝਾ ਉਨ•ਾਂ ਨਾਲ ਮਗਨ ਹੋ ਕੇ ਨ੍ਰਿਤ ਕਰਦਾ ਹੈ। ਉÎÎÎੱਧਰੋਂ ਹੀਰ ਸਹੇਲੀਆਂ ਨਾਲ ਆਉਂਦੀ ਹੈ। ਚਮਤਕਾਰ ਦੇਖ ਕੇ ਹੈਰਾਨ ਹੋ ਜਾਂਦੀ ਹੈ। ਫੇਰ ਉਸੇ ਨ੍ਰਿਤ ਵਿੱਚ ਸ਼ਾਮਿਲ ਹੋ ਜਾਂਦੀ ਏ।]
ਗਾਣਾ 123
ਦਿਨੇ ਹੋਵੇ ਦੁਪਹਿਰ ਤਾਂ ਆਵੈ ਰਾਂਝਾ, ਅਤੇ ਹੀਰ ਵੀ ਓਧਰੋਂ ਆਂਵਦੀ ਹੈ
ਰਾਂਝਾ ਮੱਝੀਆਂ ਲਿਆਇਆ ਬਹਾਂਵਦਾ ਏ, ਹੀਰ ਸਣੇ ਸਹੇਲੀਆਂ ਧਾਂਵਦੀ ਹੈ
ਉਹ ਵੰਝਲੀ ਨਾਲ ਸਰੋਦ ਕਰਦਾ, ਹੀਰ ਨਾਲ ਸਹੇਲੀਆਂ ਗਾਂਵਦੀ ਹੈ
ਕਾਈ ਜ਼ੁਲਫ ਨਿਚੋੜਦੀ ਰਾਂਝਣੇ ਤੇ, ਕਾਈ ਨਾਲ ਕਲੇਜੇ ਦੇ ਲਾਂਵਦੀ ਹੈ
ਇਕ ਢੀਂਗ ਮੁਰਗਾਈ ਤੇ ਬਣੇ ਬਗਲਾ, ਇਕ ਚੀਲ ਹੀ ਹੋਇ ਦਿਖਾਂਵਦੀ ਹੈ
ਇਕ ਵਾਂਗ ਕਕੂਹੀਆਂ ਸੰਘ ਕੱਢੇ, ਇਕ ਕੂੰਜ ਵਾਂਗ ਕੁਰਲਾਉਂਦੀ ਹੈ
ਹੀਰ ਤਰੇ ਚੌਤਰਫ ਰੰਝੇਟੜੇ ਦੇ, ਮੂਈ ਮਛਲੀ ਬਣ ਬਣ ਆਂਵਦੀ ਹੈ
ਆਪ ਬਣੇ ਮੱਛੀ ਨਾਲ ਚਾਵੜਾਂ ਦੇ, ਮੀਏਂ ਰਾਂਝੇ ਨੂੰ ਕੁਰਲ ਬਣਾਉਂਦੀ ਹੈ
[ਇਸ ਦੌਰਾਨ ਮੁੱਲ•ਾ ਆਪਣੇ ਨਾਲ ਕੈਦੋਂ ਨੂੰ ਲੈ ਕੇ ਆਉਂਦਾ ਹੈ। ਹੀਰ ਹੱਸਦੇ ਹੋਏ ਰਾਂਝੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ। ਮੁੱਲ•ਾ ਤੇ ਕੈਦੋਂ ਲੂਕ-ਲੂਕ ਕੇ ਦੇਖਦੇ ਤੇ ਸੜਦੇ ਨੇ। ਕਿਤਾਬਾਂ ਵਾਲੇ ਨਾਲ ਨੇ।]
ਮੁੱਲ•ਾ : ਲੈ ਵੇਖ ਲੈ ਆਪਣੀਆਂ ਅੱਖਾਂ ਨਾਲ। ਪਾ ਲੈ ਕਲੇਜੇ ਠੰਢ ਜੈ ਪੈਂਦੀ ਏ ਤਾਂ...।
ਕੈਦੋਂ : ਹੋਰ ਲੁੱਤੀ ਨਾ ਲਾ ਮੁੱਲ•ਾ। ਮੇਰੀ ਤਾਂ ਪਹਿਲਾਂ ਈ ਹਿੱਕ ਮਚਦੀ ਪਈ ਏ। ਤੂੰ ਦੇਖਦਾ ਜਾ ਮੈਂ ਕੀ ਕਰਦਾ।
ਮੁੱਲ•ਾ : ਘਾਬਰਦਾ ਕਿਉਂ ਏ..। ਮੈਂ ਤੇਰੇ ਨਾਲ ਆਂ..।
 [ਸਹੇਲੀਆਂ ਦੀ ਨਜ਼ਰ ਪੈਂਦੀ ਹੈ।]
1. ਨੀਂ ਉਹ ਕੌਣ ਨੇ...।
2. ਇਹ ਤੇ ਕੈਦੋਂ ਲੰਗੜਾ... ਤੇ ਨਾਲ ਮੁੱਲ•ਾ ਮਰ ਜਾਣਾ... ਰੰਨਾਂ... ਤਾੜਦੇ ਨੇ...।
3. ਠਹਿਰ ਤਾਂ ਜਾਓ ਅਸੀਂ ਦਸਦੀਆਂ ਤੁਹਾਨੂੰ ਪਤਾ... [ਉਨ•ਾਂ ਨੂੰ ਮਾਰਨ ਭਜਦੀਆਂ ਨੇ। ਉਹ ਜਾਨ ਬਚਾ ਕੇ ਦੌੜਦੇ ਹਨ।]
ਮੁੱਲ•ਾ : (ਨਾਲਦਿਆਂ ਨੂੰ ...) ਭੱਜ ਲਓ ਉਇ ਜੇ ਭੱਜ ਹੁੰਦਾ...। ਸੋ ਜਾਂਦੇ ਸੁਸਰੀ ਵਾਂਗ...। [ਕੁੜੀਆਂ ਫੜ ਫੜ ਕੇ ਮਾਰਦੀਆਂ ਹਨ। ਕੈਦੋਂ ਮੁਸ਼ਕਲ ਨਾਲ ਭੱਜਦਾ ਹੈ। ਮੁੱਲ•ਾ ਸਭ ਤੋਂ ਮੂਹਰੇ ਬਚ ਕੇ ਨਿਕਲ ਜਾਂਦਾ ਹੈ। ਕਿਤਾਬਾਂ ਵਾਲੇ ਫਸ ਜਾਂਦੇ ਹਨ। ਕਿਤਾਬਾਂ ਖਿਲਰ ਜਾਂਦੀਆਂ ਹਨ। ਕੁੜੀਆਂ ਭੁਆ ਭੁਆ ਕੇ ਕਿਤਾਬਾਂ ਪਿੱਛੇ ਮਾਰਦੀਆਂ ਹਨ।]
1. ਪੱਛੀ ਲੱਗੇ ... ਤੁਹਾਡੀਆਂ ਕਿਤਾਬਾਂ ਨੂੰ...।
2. ਸਾਰਾ ਪੁਆੜਾ ਇਨ•ਾਂ ਦਾ ਏ...।
3. ਓ ਮੁੱਲ•ਾ ਮਰਜਾਣਾ ਸੁੱਕਾ ਨਿਕਲ ਗਿਆ...। ਬਚ ਕੇ (ਪਿੱਛੇ ਜਾਂਦੀਆਂ।) [ਹੀਰ ਪਰੇਸ਼ਾਨ ਹੋ ਕੇ ਉਠ ਖੜੋਂਦੀ ਹੈ। ਰਾਂਝਾ ਹਾਲੇ ਵੀ ਸ਼ਾਂਤ ਤੇ ਮੁਸਕਰਾ ਰਿਹਾ ਹੈ।]
ਹੀਰ : ਵੇ ਰਾਂਝਿਆਂ ਪਰਲੋ ਹੋ ਗਈ ਵੇ ... ਕਹਿਰ ਟੁੱਟਿਆ...। ਸਰੀਕ ਤੇ ਮੁਲਾਣੇਂ ਕੱਠੇ ਹੋ ਗਏ। ਇਨ•ਾਂ ਪੋਥੀਆਂ ਵਾਲਿਆਂ ਦੇ ਡੰਗੇ ਮੁੜ ਹਰੇ ਨੀ ਹੋਏ ਕਦੇ...। ਮੈਨੂੰ ਲੈ ਚੱਲ ਏਥੋਂ... ਲੈ ਚੱਲ...।
ਰਾਂਝਾ : ਹੀਰੀਏ ਵਸਲ ਤੇਰਾ ਤੇ ਮੇਰਾ ... ਰਜ਼ਾ ਉਸ ਦੀ ਏ... ਜੋ ਕੁਦਰਤ ਵੀ ਏ... ਤੇ ਕਾਦਿਰ ਵੀ...। ਪੰਜਾਂ ਪੀਰਾਂ ਦੀ ਬਖਸ਼ਿਸ਼ ਏਂ ਤੂੰ ਮੈਨੂੰ...) [ਹੀਰ ਘਬਰਾਈ ਹੋਈ ਹੈ।] ਪੰਜੇ ਪੀਰ... ਜਿਨ•ਾਂ ਦੇ ਆਸਰੇ ਇਹ ਕਾਇਨਾਤ ਚਲਦੀ... ਇਹ ਕਾਇਆ ਚਲਦੀ...। [ਪੰਜੇ ਪੀਰ ਆਉਂਦੇ ਹਨ।]
ਗਾਣਾ
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹੱਥ ਬੰਨ ਸਲਾਮ ਕਰਾਂਵਦਾ ਈ
ਰਾਂਝਾ ਹੀਰ ਦੋਵੇਂ ਹੱਥ ਬੰਨਿ ਖੜੇ, ਹੁਕਮ ਸਾਹਿਬਾਂ ਦਾ ਇਹ ਫਰਮਾਂਵਦਾ ਈ
ਪੰਜਾਂ ਪੀਰਾਂ ਨੇ ਇਹੋ ਹੁਕਮ ਕੀਤਾ, ਨਹੀਂ ਇਸ਼ਕ ਨੂੰ ਲੀਕ ਗਵਾਵਨਾ ਈ
.................................................................................
.................... ਤੁਸਾਂ ਜ਼ਿਕਰ ਤੇ ਖੈਰ ਕਮਾਵਨਾ ਈ
...................... ਬੱਚਾ ਦਿਲੇ ਨੂੰ ਨਹੀਂ ਡੁਲਾਵਨਾ ਈ।
[ਪੀਰ ਜਾਂਦੇ ਹਨ। ਉਨ•ਾਂ ਦੇ ਨਾਲ-ਨਾਲ ਕੁਝ ਕਾਸਮਿਕ ਸੰਗੀਤ ਤੇ ਰੌਸ਼ਨੀ ਜੋ ਪੰਜਾਂ ਤੱਤਾਂ ਦਾ ਕੁਝ ਪ੍ਰਭਾਵ ਸਿਰਜਦੀ ਹੈ। ਰਾਂਝਾ ਸੰਤੁਸ਼ਟ ਹੈ। ਹੀਰ ਹਾਲੇ ਵੀ ਘਬਰਾਈ ਹੈ।]
ਹੀਰ : ਵੇ ਰਾਂਝਿਆ ਮੇਰਾ ਦਿਲ ਨਹੀਂਓ ਟਿਕਦਾ... ਮੈਨੂੰ ਲੈ ਚਲ...।
ਰਾਂਝਾ : ਉਧਲ ਕੇ ਤੇ ਉਹ ਜਾਂਦੇ ਨੇ... ਜਿਨ•ਾਂ ਦੀ ਨਜ਼ਰ ਬੇਗਾਨੀ ਸ਼ੈਹ ਤੇ ਹੁੰਦੀ ਏ...। ਮੇਰਾ ਤੇ ਤੇਰਾ ਜੋਗ ਹੀਰੀਏ... ਇਸ ਕਾਇਨਾਤ ਦੀ ਜਾਨ ਏ...। ਕਦੇ ਸੇਕ ਵੀ ਅੱਗ ਤੋਂ ਵਿਜੋਗੀਆ ਈ..., ਕਿਸੇ ਠਾਰ ਨੂੰ ਨੀਰ ਤੋਂ ਵਿਛੋੜੀਆ ਈ, ਨਹੀਂ ਸਾਹਾਂ-ਹਵਾਵਾਂ 'ਚ ਪਾੜ ਪੈਂਦਾ... ਭਾਵੇਂ ਲੱਖ ਕੁਹਾੜੀਆਂ ਤੋੜੀਏ ਜੀ।
ਹੀਰ : ਇਹ ਫਲਸਫੀਆਂ ਛੋੜ...। ਵੇਲਾ ਵਿਹਾਇਆ ਪੀਰਾਂ ਦੇ ਹੱਥ ਨੀ ਆਉਂਦਾ। ਮੁੜ ਰੰਨਾਂ ਦੇ ਚਾਲਿਆਂ ਦੇ ਮੇਹਣੇ ਪਿਆ ਦੇਵੇਂਗਾ। ਸਾਡਾ ਵੱਸ ਨਹੀਂ ਜੇ ਚਲਣਾ...। (ਤੜਪਦੀ ਹੈ।) ਇਕ ਵਾਰ ਜੇ ਬੰਨ ਲੈ ਗਏ ਖੇੜੇ... ਮੁੜ..., ਮੁੜ ਨਹੀਂ ਜੇ ਹੋਣਾ...।
ਰਾਂਝਾ : (ਉਸ ਦੇ ਹੰਝੂ ਪੂੰਝਦਾ ਹੈ।) ਦੇਖ ਮਹੀਆਂ ਵੀ ਉਦਾਸ ਹੋਈਆਂ ਖੜੀਆਂ...। ਹੁਣ ਤੂੰ ਜਾ ਭਲਕੇ ਚੂਰੀ ਲੈ ਕੇ ਆਈੰ। (ਜਾਂਦੀ ਹੈ।)
ਗਾਣਾ 115-179
ਵਹਿਣ ਪਏ ਦਰਿਆਇ ਨਾ ਕਦੇ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ
ਹੀਰ ਇਸ਼ਕ ਨਾ ਮੂਲ ਸੁਆਦ ਦਿੰਦਾ, ਨਾਲ ਚੋਰੀਆਂ ਅਤੇ ਉਧਾਲਿਆਂ ਦੇ
[ਰਾਂਝਾ ਜਾਂਦਾ ਹੈ। ਹੀਰ ਪਿੱਛੇ ਮੁੜ-ਮੁੜ ਦੇਖਦੀ ਜਾਂਦੀ ਹੈ।]
ਲਹੂ ਕੀਕਰ ਨਾ ਨਿਕਲੇ ਆਪ ਉਥੋਂ, ਜਿੱਥੇ ਲੱਗੀਆਂ ਤੇਜ ਕਟਾਰੀਆਂ ਵੇ
[ਸੰਸਕ੍ਰਿਤ ਰੰਗਮੰਚ ਕੀ ਤਰ•ਾਂ ਗੋਲ ਦਾਇਰੇ 'ਚ ਮੂਵ ਕਰਦੇ ਹੈ। ਸਾਹਮਣੇ ਤੋਂ ਚੂਚਕ ਤੇ ਕੈਦੋਂ ਗੁੱਸੇ 'ਚ ਆਉਂਦੇ ਨੇ..। ਨਾਲ ਹੋਰ ਵੀ ਬੰਦੇ ਹਨ।]
ਚੂਚਕ : (ਗਰਜਦਾ ਹੈ।) ਲੈ ਚੱਲੋ ਇਸਨੂੰ ਘਸੀਟ ਕੇ। ਸੁਟ ਦਿਓ ਅੰਦਰ... ਬੰਨ ਕੇ ਮੁਸ਼ਕਾਂ...। [ਘਸੀਟਦੇ ਹੋਏ ਲੈ ਕੇ ਜਾਂਦੇ ਹਨ। ਕੈਦੋਂ ਮੁਸਕੜੀਆਂ ਹਸਦਾ ਖੜ•ਾ ਰਹਿੰਦਾ ਹੈ। ਪਿੱਛੋਂ ਪੋਥੀਆਂ ਸਣੇ ਮੁੱਲ•ਾ ਆਉਂਦਾ ਹੈ।]
ਮੁੱਲ•ਾ : [ਮੋਢੇ ਤੇ ਧੋਲ ਮਾਰਦਾ ਹੈ।] ਦੇਖਿਆ ਫੇਰ ਸਾਡੀਆਂ ਪੜਾਈਆਂ ਨੂੰ।
ਕੈਦੋਂ : ਤੂੰ ਤੇ ਪੈਰੋਂ ਈ ਕੱਢ ਛਡਿਆ ਈ...।
ਮੁੱਲ•ਾ : ਉਇ ਪੈਰੋਂ ਤਾਂ ਅਸੀਂ ਪਹਾੜ ਕੱਢ ਛੱਡੀਏ... ਤੂੰ ਸ਼ੈਹ ਕੀ ਏਂ...। ਨਾ ਮੰਨਦਾ ਨੀ ਫੇਰ...। (ਪੈਸੇ ਕੱਡਣ ਦਾ ਇਸ਼ਾਰ ਕਰਦਾ ਹੈ।)
ਕੈਦੋਂ : ਮੰਨਦਾ ਭਰਾਵਾਂ...। ਤੈਥੋਂ ਤਾਂ ਮੁਰਦੇ ਵੀ ਭੱਜਦੇ...। (ਜੇਬਾਂ ਫਰੋਲ ਕੇ ਇੱਕ ਸਿੱਕਾ ਕੱਢ ਕੇ ਦਿੰਦਾ)
ਮੁੱਲ•ਾ : ਨਾ ਹਾਅ ਕੀ ਐ..., ਹੈਂ...।
ਕੈਦੋਂ : ਸਬਰ ਕਰ...। ਮਰਦਾ ਕਿਉਂ ਜਾਨੈਂ...। (ਕੰਨ 'ਚ ਕੁਝ ਕਹਿੰਦਾ ਹੈ।) ਤੇਰਾ ਮੂੰਹ ਮੋਹਰਾਂ ਨਾਲ ਭਰ ਦਊਂ। ਹਾਂ... । (ਜਾਂਦਾ ਹੈ।)
 [ਮੁੱਲ•ਾ ਖਰਵਾ ਜਿਹਾ ਦੇਖਦੇ ਹੋਏ ਸਿੱਕਾ ਬੋਝੇ ਪਾਉਂਦਾ ਹੈ।]
ਮੁੱਲ•ਾ : ਚਲੋ ਉਇ... ਆਲਸ ਦੀਓ ਪੰਡੋ...। [ਪੋਥੀਆਂ ਵਾਲੇ ਵੀ ਜਾਂਦੇ ਹਨ।]
ਗਾਣਾ [173-174-175]
ਖੇੜਿਆਂ ਭੇਜਿਆ ਅਸਾਂ ਥੇ ਇੱਕ ਨਾਈ, ਇਹ ਛੋਕਰੀ ਤਿਨਾਂ ਕੋ ਦਾਨ ਕੀਜੈ
ਰਲਿ ਭਾਈਆਂ ਇਹ ਸਲਾਹ ਕੀਤੀ, ਕਿਹਾ ਅਸਾਂ ਸੋ ਸਭ ਪਰਵਾਨ ਕੀਜੈ।
[ਇਨ•ਾਂ ਲਾਈਨਾਂ ਦੇ ਨਾਲ ਨਾਲ ਚੂਚਕ ਹੋਰੀ ਆਪਸ 'ਚ ਸਲਾਹ ਕਰਦੇ ਹਨ। ਤੇ ਇਕ ਪਾਸੇ ਨਿਕਲ ਜਾਂਦੇ ਹਨ। ਦੂਜੇ ਪਾਸੇ ਤੋਂ ਲਾਗਣਾਂ ਆਉਂਦੀਆਂ। ਨੌਕਰ ਚਾਕਣ ਢਕੇ ਹੋਏ ਥਾਲ ਲਈ ਲੰਘਦੇ ਹਨ। ਚਹਿਲ ਪਹਿਲ ਹੁੰਦੀ ਹੈ। ਹਾਸੇ ਗੂੰਜਦੇ ਹਨ।]
ਕਿਹਾ ਲਾਗੀਆਂ ਸੰਨ ਨੂੰ ਸੰਨ ਮਿਲਿਆ, ਤੇਰਾ ਸਾਕ ਹੋਇਆ ਨਾਲ ਠਕਰਾਂ ਦੇ
ਧਰਿਆ ਢੋਲ ਜਟੇਟੀਆਂ ਦਿਨ ਵੇਲੇ, ਛੰਨੇ ਲਿਆਂਵਦੀਆਂ ਦਾਣਿਆਂ ਸ਼ਕਰਾਂ ਦੇ
ਕਥਾਕਾਰ : [ਲੁਡੀਆਂ ਝੂਮਰਾਂ ਦੀਆਂ ਮੂਵਜ਼]
ਮਿਲੀ ਜਾਇ ਵਧਾਈ ਜਾਂ ਖੇੜਿਆਂ ਨੂੰ ਲੁਡੀ ਮਾਰ ਕੇ ਝੁਮਰਾਂ ਘਤਦੇ ਨੇ
ਛਾਲਾਂ ਲਾਣ ਅਪੁੱਠੀਆਂ ਖੁਸ਼ੀ ਹੋਏ, ਲਾਇ ਮਜਲਸਾਂ ਖੇਡਦੇ ਵਤਦੇ ਨੇ।
[ਹੀਰ ਨੂੰ ਜਬਰਨ ਫੜ ਕੇ ਲਿਆਉਂਦੇ ਹਨ। ਕਾਜੀ, ਮਾਪੇ, ਮੁੱਲ•ਾ ਸਭ ਧੱਕੇ ਦੇ ਕੇ ਤੋਰਦੇ ਹਨ। ਉਹ ਡਿਗਦੀ ਹੈ।]
ਲੈ ਵੇ ਰਾਂਝਿਆਂ ਵਾਹ ਮੈਂ ਲਾਇ ਥੱਕੀ, ਮੇਰੀ ਵੱਸ ਥੀਂ ਗੱਲ ਬੇਵਸ ਹੋਈ
[ਕੈਦੋਂ ਕਾਜੀ ਤੇ ਮੁੱਲ•ਾ ਨੂੰ ਥੈਲੀ ਫੜਾਉਂਦਾ ਹੈ।]
ਕਾਜੀ, ਮਾਪਿਆਂ, ਭਾਈਆਂ ਬੰਨ ਤੋਰੀ, ਸਾਡੀ ਤੈਂਡੜੀ ਦੋਸਤੀ ਭਸ ਹੋਈ
[ਧੂਹ ਕੇ ਡੋਲੀ 'ਚ ਪਾਉਂਦੇ ਹਨ। ਪਲੰਘ ਵਾਲੀ ਚੁੰਨੀ ਉਤਰਦੀ ਹੈ। ਪਰੀਆਂ ਲੈ ਕੇ ਜਾਂਦੀਆਂ ਹਨ।]
ਵਾਰਿਸਸ਼ਾਹ ਮੀਆਂ ਵੇਖ ਕੁਦਰਤਾਂ ਨੀ, ਭੁੱਖਾਂ ਜੰਨਤੋਂ ਰੂਹ ਕਢਾਇਓ ਨੇ
ਵਾਹੋ ਦਾਹ ਚਲੇ, ਰਾਤੋ ਰਾਤ ਖੇੜੇ, ਦਿਹੁੰ ਜਾਇ ਕੇ ਪਿੰਡ ਚੜਾਇਓ ਨੇ।
[ਨ੍ਰਿਤ ਦੀਆਂ ਮੂਵਜ਼ ਰੁਕਦੀਆਂ ਹਨ। ਰਾਂਝਾ ਆਉਂਦਾ ਹੈ। ਵਹਿਸ਼ਤ ਦਾ ਮਾਰਿਆ ਆਲੇ ਦੁਆਲੇ ਦੇਖਦਾ ਹੈ ਜਿਵੇਂ ਸਭ ਉÎÎÎੱਜੜ ਗਿਆ ਹੋਵੇ। ਪਲੰਘ ਵਾਲੀ ਚੁੰਨੀ ਨੂੰ ਲੱਭਦਾ ਹੈ ਤੇ ਫੇਰ ਅੰਬਰ ਵੱਲ ਨੂੰ ਮੂੰਹ ਕਰਕੇ ਹੁੰਕਾਰ ਭਰਦਾ ਹੈ। 'ਹ.. ਅ... ਹ... ਦੀ ਸਾਊਂਡ' ਜਿਸ ਨੂੰ ਫੇਰ ਅੰਦਰ ਨੂੰ ਘੁੱਟ ਲੈਂਦਾ ਹੈ। ਵੰਝਲੀ ਨੂੰ ਰੱਖ ਦਿੰਦਾ ਹੈ... ਤੇ ਮੂੰਹ ਫੇਰ ਕੇ... ਪਿਠ ਕਰ... ਨਮਾਜ਼ ਦੀ ਮੁਦਰਾ 'ਚ ਬੈਠ ਜਾਂਦਾ ਹੈ...। ਮੁੜ ਉਹੀ ਡਰਾਉਣਾ ਸੰਗੀਤ... ਅਣਹੋਣੀ ਜਿਸ ਦਾ ਸਾਰ ਭਾਵ ਹੈ... ਉਭਰਦਾ ਹੈ, ਜੋ ਇੰਦਰ ਦੇ ਦਰਬਾਰ ਤੋਂ ਡਿਗਦਿਆਂ ਪੈਦਾ ਹੋਇਆ ਸੀ...। ਪੰਜੇ ਪੀਰ ਬਦਹਵਾਸ ਹੋਏ ਹਫੜਾ ਦਫੜੀ 'ਚ ਆਉਂਦੇ ਨੇ...। ਮੱਝਾ ਖੂੰਖਾਰ ਹੋ ਗਈਆਂ ਹਨ। ਚੁਫੇਰੇ ਕੋਹਰਾਮ ਫੈਲ ਗਿਆ ਹੈ। ਤਾਂਡਵ ਦੇ ਨਾਲ ਨਾਲ ਇਹ ਬੋਲ ਉਭਰਦੇ ਹਨ।]
ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ, ਭੂਹੇ ਹੋਇ ਕੇ ਪਿੰਡ ਭਜਾਇਓ ਨੇ
ਪੱਟ ਝੁੱਗੀਆਂ ਲੋਕਾਂ  ਤੂੰ ਢੁਡ ਮਾਰਨ, ਭਾਂਡੇ ਭੰਨ ਕੇ ਸ਼ੋਰ ਘਤਾਇਓ ਨੇ
[ਲੋਕ ਰਾਂਝੇ ਕੋਲ ਆ ਕੇ ਮਿੰਨਤਾ ਕਰਦੇ ਹਨ ਪਰ ਉਹ ਪਿਠ ਮੋੜੀ ਬੈਠਾ ਹੈ : ਮੂੰਹ ਅੰਬਰ ਵੱਲ ਚੁਕਿਆ ਹੈ। ਮਹੀਆਂ ਉਨ•ਾਂ ਨੂੰ ਉÎÎÎੱਥੋਂ ਖਦੇੜਦੀਆਂ ਹਨ। ਫੇਰ ਉਨ•ਾਂ ਦੀਆਂ ਮੂਵਜ਼ ਬਦਲਦੀਆਂ ਹਨ... ਉਦਾਸ ... ਹਤਾਸ਼ ... ਤੁਰਦੀਆਂ ਤੇ ਬੂਥੀਆਂ ਉਤਾਂਹ ਵੱਲ ਨੂੰ ਚੁੱਕ ਕੇ ਬਹਿ ਜਾਂਦੀਆਂ ਹਨ। ਪੰਜੇ ਪੀਰ ਅਰਦਾਸ ਦੀ ਮੁਦਰਾ 'ਚ ਪਿੱਠਾਂ ਕਰੀ ਖੜੇ ਨੇ...। ਇਨ•ਾਂ ਮੂਵਜ਼ ਦੇ ਨਾਲ ਵਿਰਹੋਂ ਡੁੱਬੇ ਬੋਲ-ਭਰਾ ਭਰਕਮ ਭਾਵ... 'ਚ ਫੈਲਦੇ ਹਨ।]
ਮੱਝੀਂ ਚਰਨ ਨਾ ਬਾਝ ਚੰਝੇਟੜੇ ਦੇ, ਮਾਹੀਹਾਰ ਸਭੇ ਝੱਖ ਮਾਰ ਰਹੇ
ਕਈ ਘੁਸ ਜਾਏ, ਕਾਈ ਡੁੱਬ ਜਾਏ, ਕਾਈ ਸ਼ੀਂਹ ਲਹੇ ਕਾਈ ਪਾਰ ਰਹੇ
ਯਾ ਖੁਦਾ ਇਹ ਕਿਹਾ ਇਸ਼ਕ ਏ...।
    [ ਪੰਜੇ ਪੀਰਾਂ ਦੀ ਵਾਰਤਾਲਾਪ...]
1. ਰਾਂਝੇ ਵੰਝਲੀ ਰੱਖੀ..., ਪੌਣਾਂ ਨੇ ਭੌਣ... ਤੇ ਭੌਰਾਂ ਨੇ ਤਾਨ ਛੱਡੀ
2. ਫਕੀਰ ਨੇ ਚੁੱਪ ਵੱਟੀ..., ਟਹਿਣੀਆਂ ਨੇ ਫੁੱਲ..., ਧਰਤੀ ਨੇ ਬੀਅ ਤੇ ਨਦੀਆਂ ਨੀਰ ਘੁੱਟੇ।
3. ਉਸ ਦੀਆਂ ਅੱਖਾਂ ਬੁਝੀਆਂ..., ਸੂਰਜਾਂ ਦਾ ਪਿੰਡਾਂ ਠਰਣ ਲੱਗਾ
4. ਹੌਂਕਾ ਲੈਂਦਾ ਤੇ ਅੰਬਰਾਂ ਦੇ ਪਾਵੇ ਹਿੱਲਣ ਲਗਦੇ..
 ਯਾ ਖੁਦਾ ਇਕ ਤੇਰਾ ਕਿਹਾ ਇਸ਼ਕ ਹੈ
5. ਪੋਥੀਆਂ ਜਿੱਤੀਆਂ ਤੇ ਪ੍ਰੀਤਾਂ ਹਾਰ ਗਈਆਂ...।
1. ਇਸ ਉਦਾਸੀ ਦਾ ਭਾਰ... ਤੇਰੀ ਕਾਇਨਾਤ ਤੋਂ ਝੱਲ ਨਹੀਂ ਹੋਣਾ...
2. ਇਹ ਬਿੱਖਰ ਜਾਣੀ ਮੌਲਾ...।
3. ਇਸ ਤੋਂ ਪਹਿਲਾਂ ਕਿ ਉਸ ਦਾ ਸਬਰ ਮੁੱਕੇ...
4. ਆਹ ਨੂੰ ਮਾਰਿਆ ਬੰਨ ਟੁੱਟੇ ... ਤੇ ਖੇਡ ਤੇਰੀ ਸਭ ਖਿੰਡ ਜਾਵੇ ਖੰਡ ਦੇ ਖਿਡੌਣੇ ਵਾਂਗ ਡੁੱਬ ਜਾਵੇ...। ਰਹਿਮ... ਰਹਿਮ... ਰਹਿਮ... ਇਸ ਵੰਝਲੀ ਬਾਝੋਂ ਤੇ ਸਭ ਸੱਖਣਾ ਹੋ ਚਲਾ...।
ਗੀਤ ... [ਸਿਰਫ ਬੁਲਾਉਣਾ ਹੈ।]
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਨਾਹੀਂ ਇਹ ਸੁਖਾਲੀਆਂ ਯਾਰੀਆਂ ਵੇ
ਜੇ ਤਾਂ ਮਾਮਲੇ ਪੈਣ ਤਾਂ ਭੱਜ ਜਾਵੰ, ਵੇਖ ਇਸ਼ਕ ਬਣਾਈਅੰ ਖੁਆਰੀਆਂ ਵੇ
ਏਥੇ ਛੱਡ ਈਮਾਨ ਜੇ ਨੱਸ ਜਾਵੇਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸਕ ਗੁਰੂ ਤੇ ਜਗ ਸਭ ਚੇਲੜਾ ਈ
[ਸੁਣਦੇ ਸੁਣਦੇ ਪੀਰ ਸਭ ਉਠਦੇ ਹਨ। ਮਹੀਆਂ ਵਿੱਚ ਵੀ ਹਰਕਤ ਹੁੰਦੀ ਹੈ। ਉਹ ਉਨ•ਾਂ ਦੇ ਆਉਣ 'ਤੇ ਖੁਸ਼ੀ ਭਰਿਆ ਪਰ ਬਹੁਤ ਹਲਕਾ ਜਿਹਾ ਪ੍ਰਤੀਕਰਮ ਕਰਦੀਆਂ ਹਨ। ਇਕ ਪੀਰ ਬਾਹਰ ਨਿਕਲ ਜਾਂਦਾ ਹੈ। ਰਾਂਝਾ ਅਹਿਲ ਬੈਠਾ ਹੈ।]
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਆਂ ਰਾਂਝੇ ਦਾ ਜੀਉ ਤਸੱਲਿਆ ਈ
[ਰਾਂਝੇ ਦੇ ਮੋਢੇ 'ਤੇ ਹੱਥ ਰੱਖਦੇ ਹਨ। ਉਹ ਉਨ•ਾਂ ਵੱਲ ਮੁੜਦਾ ਹੈ। ਮਹੀਆਂ ਵਿੱਚ ਵੀ ਹੋਰ ਜਾਨ ਪੈ ਜਾਂਦੀ ਹੈ।]
ਪੀਰ : ਤੇਰੀ ਹੀਰ ਦੀ ਮਦਦ ਲਈ ਮੀਆਂ ਮਖਦੂਮ ਜਹਾਨੀਆਂ ਘੱਲਿਆ ਈ...। [ਰਾਂਝੇ ਦੀਆਂ ਅੱਖਾਂ 'ਚ ਲੋਅ ਆਉਂਦੀ ਹੈ।]
2. ਹੁਣ ਤੇ ਖੁਸ਼ ਹੋ ਜਾਂ...।
3. ਵੇਖ ਤੇਰੀ ਉਦਾਸੀ ਤੇ ਚੋਹੀਂ ਖੂੰਟੀ ਫੈਲ ਗਈ ਏ...।
4. ਚਾਰੇ ਯੁਗ ਵੈਰਾਗੇ ਗਏ...।
5. ਕੋਈ ਰਾਗ ਛੇੜ ... ਅੱਲਾਹ ਦਾ ਘਰ ਸੁੰਨਾ ਹੋ ਚੱਲਾ ਏ।
 [ਰਾਂਝਾ ਵੰਝਲੀ ਵੱਲ ਦੇਖਦਾ ਹੈ ਨੀਝ ਲਾ ਕੇ...। ਪੀਰ ਵੰਝਲੀ ਚੁੱਕ ਕੇ ਫੜਾਉਂਦੇ ਹਨ...। ਉਹ ਗੋਡਿਆਂ ਭਾਰ ਹੋ ਕੇ ਸਵੀਕਾਰ ਕਰਦਾ ਹੈ।]
ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜਾਂ ਗਾਂਵਦਾ ਈ।
ਕਦੇ ਉਧੋ ਤੇ ਕਾਹਨ ਦੇ ਬਿਸ਼ਨ ਪਦੇ, ਕਦੇ ਮਾਝ ਬੀਹਾਰੀ ਦੀ ਲਾਂਵਦਾ ਈ
ਮਲਕੀ ਨਾਲ ਜਲਾਲ ਨੂੰ ਖੂਬ ਗਾਵੇ, ਵਿਚ ਝੀਵਰੀ ਦੀ ਕਲੀ ਲਾਂਵਦਾ ਈ।
ਕਦੇ ਸੋਹਣੀ ਤੇ ਮਹੀਂਵਾਲ ਵਾਲਾ ਨਾਲ ਸ਼ੌਕ ਦੇ ਸਦ ਸੁਣਾਂਵਦਾ ਈ।
[ਪ੍ਰੇਮੀ-ਜੋੜੀਆਂ ਦੇ ਨ੍ਰਿਤ...। ਪੀਰ ਤੇ ਮਹੀਆਂ ਵੀ ਨਚਦੀਆਂ...। ਰਾਂਝਾ ਵਿੱਚੋਂ ਦੀ ਵੰਝਲੀ ਲੈ ਝੂਮਦਾ ਹੋਇਆ ਫਿਰਦਾ ਹੈ।]
ਸੋਰਠ ਗੂਜਰੀ ਪੂਰਬੀ ਲਲਿਤ ਭੈਰੋਂ, ਜੋਗ ਰਾਗ ਦੀ ਜ਼ੀਲ ਵਜਾਂਵਦਾ ਈ
ਟੋਢੀ ਮੇਘ ਮਲਾਰ ਧਨੇਸਰੀ ਤੇ, ਜੈਤਸਰੀ ਤੂੰ ਨਾਲ ਰਲਾਂਵਦਾ ਈ
ਮਾਲਸਰੀ ਤੇ ਪਰਜ ਬਿਹਾਰਾ ਬੋਲੇ, ਨਾਲੇ ਮਾਲਵਾ ਵਿੱਚ ਵਜਾਂਵਦਾ ਈ
ਕਲਿਆਣ ਦੇ ਨਾਲ ਮਾਲਕੌਂਸ ਬੋਲੇ, ਨਟ ਮੰਗਲਾਚਾਰ ਸੁਣਾਂਵਦਾ ਈ
ਬਰਵਾ ਨਾਲ ਪਲਾਸੀਆ ਭੀਮ ਬੋਲੇ, ਦੀਪਕ ਰਾਗ ਦੀ ਤਾਰ ਵਜਾਂਵਦਾ ਈ
ਜੰਗਲਾਂ ਨਾਲ ਪਹਾੜੀ ਧ੍ਰੰਧ੍ਰੋਟੀਆਂ ਦੇ, ਗਉੜੀ ਨਾਲ ਆਸਾ ਖੜਾ ਗਾਂਵਦਾ ਈ
ਰਾਮਕਲੀ ਬਸੰਤ ਹਿੰਡੋਲ ਗਾਵੇ, ਤੇ ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਈ
[ਰਾਂਝਾ ਉਨ•ਾਂ ਦੇ ਚਰਣਾਂ 'ਚ ਢਹਿ ਜਾਂਦਾ ਹੈ। ਬਾਕੀ ਸਭ ਨ੍ਰਿਤ ਕਰਦੇ ਹੋਏ ਜਾਂਦੇ ਨੇ।]
ਪੀਰ : (ਥਾਪੜਾ ਦਿੰਦੇ ਹਨ।) ਜਾਹ ਮੀਆਂ ਜਾਹ ... ਹੀਰ ਤੇਰੀ...
2. ਵਿਰਹੋਂ ਤਪਦਾ... ਤਾਂ ਅੰਬਰ ਵਰਦਾ
3. ਵਿਯੋਗ ਪੱਕਦਾ ਏ ਤਾਂ ਜੋਗ ਝਰਦਾ ਏ ਪੁੱਤਰ
ਰਾਂਝਾ : ਕਿਸ ਜੋਗ ਦੀ ਗੱਲ ਕਰਦੇ ਓ ਮੁਰਸ਼ਦੋ... ਮੈਨੂੰ ਤੇ ਕੁਝ ਸਮਝ ਨਹੀਂ ਜੇ ਆਉਂਦੀ ...। ਸਾਦ ਮੁਰਾਦੀ ਗੱਲ ਦੱਸੋ..., ਸਿਧਮ ਸਿੱਧੀ।
4. ਜਾ ਬਾਲ ਜੋਗੀ ਤੇਰਾ ਰਾਹ ਦੇਖਦਾ...। [ਰਾਂਝੇ ਦੇ ਚਿਹਰੇ 'ਤੇ ਸਵਾਲ ਉਭਰਦਾ ਹੈ]
5. ਅੜੀਆਂ ਕਰ ਵਕਤ ਨਾ ਟਪਾ...।
[ਜਾਂਦੇ ਹੋਏ]
ਇਕੱਠੇ : ਟਿੱਲਿਓਂ ਉਸ ਪਾਰ ਹੀਰ ਖੜੀ ਤੇਰਾ ਰਾਹ ਦੇਖਦੀ ਹੈ।
ਰਾਂਝਾ : ਮੇਰਾ ਰਾਹ ਪਈ ਵੇਖਦੀ ਏ...। ਮੇਰਾ ... ਰਾਹ.. ਹੀਰ...। ਇਹ ਜੋਗੀ ਦਾ ਟਿੱਲਾ ਕੀ ਏ... ਮੈਂ ਪਹਾੜ ਪੁੱਟ ਸੁੱਟਾਂ...। [ਸ਼ੁਦਾਈਆਂ ਵਾਂਗ ਲੋਟਣੀਆਂ ਲਾਉਂਦਾ ਹੈ। ਦੂਜੇ ਪਾਸਿਓਂ ਮੁੱਲਾ ਹੇਰੀਂ ਆਉਂਦੇ ਨੇ...।]
ਮੁੱਲਾ : (ਗੋਰ ਨਾਲ ਦੇਖਦਾ ਹੈ।) ਇਹ ਦਾ ਤੇ ਸਰ ਗਿਆ...। ਇਹ ਤੇ ਹੋਣਾ ਈ ਸੀ... ਸਾਡੇ ਨਾਲ ਖੈਂਹਦਾ...। ਹੰਅ...।
ਰਾਂਝਾ : ਹੀਰ ਮੇਰਾ ਰਾਹ ਪਈ ਦੇਖਦੀ...। [ਮੁੱਲਾ ਨੂੰ ਗਲ ਨਾਲ ਲਾ ਲੈਂਦਾ ਹੈ। ਉਹ ਧੱਕਾ ਦਿੰਦਾ ਹੈ। ਕਿਤਾਬਾਂ ਵਾਲਿਆਂ ਵਿੱਚ ਵਜਦਾ ਹੈ... ਉਹ ਡੋਲਦੇ ਨੇ... ਕਿਤਾਬਾਂ ਫੇਰ ਖਿਲਰ ਜਾਂਦੀਆਂ।]
ਮੁੱਲਾ : ਉਇ ਬੇੜਾ ਗਰਕ ਤੇਰਾ...। ਪੰਘਾ ਲੈਣੋਂ ਮੁੜਦਾ ਨਹੀਂ...।
 [ਉਹ ਤਿੰਨਂ ਜਾਣੇ ਕਿਤਾਬਾਂ ਚੁਕਦੇ ਨੇ। ਦੋਹੇਂ ਮਜ਼ਦੂਰ ਤਾਂ ਅੰਨੇ ਹਨ...। ਟਟੋਲ-ਟਟੋਲ ਕੇ ਲਭਦੇ...। ਰਾਂਝਾ ਕਿਤਾਬ ਚੁਕਦਾ ਹੈ... ਮੁੱਲਾ ਉਸ ਦੇ ਮਗਰ ਭੱਜਦਾ ਹੈ...।]
ਰਾਂਝਾ : (ਕਿਤਾਬ ਨਾਲ ਝਕਾਉਂਦਾ ਹੈ।) ਹੀਰ ਮੇਰਾ ਰਾਹ ਵੇਖਦੀ ਏ..., ਜੋਗੀ ਦੇ ਟਿੱਲਿਓਂ ਪਾਰ...[ਮੁੱਲਾ ਦੀ ਨਜ਼ਰ ਕਿਤਾਬ 'ਤੇ ਹੈ।]
ਮੁੱਲਾ : ਫੜ•ਾ ਉਰਾਂ ਇਹ ਮੈਨੂੰ ...। ਫੜਾ...। ਫੱਟ ਜੂ ਗੀ।
ਰਾਂਝਾ : (ਹਸਦਾ) ਪੋਥੀਆਂ ਪੜ•ਨ ਨਾਲ ਕੁਝ ਨੀ ਲੱਭਦਾ ... ਨਾ ਹੀਰ ਤੇ ਨਾ... [ਮੁੱਲਾ ਖੋਹਣ ਨੂੰ ਪੈਂਦਾ ਹੈ। ਰਾਂਝਾ ਉਛਾਲ ਦਿੰਦਾ ਹੈ।] ਕੁਝ ਹੋਰ...। [ਹਸਦਾ ਹੈ। ਕਿਤਾਬ ਨੂੰ ਕੈਚ ਕਰਨ ਦੇ ਚੱਕਰ 'ਚ ਫੇਰ ਮਜਦੂਰਾਂ ਨਾਲ ਟਕਰਾਉਂਦਾ ਹੈ...। ਗਾਲਾਂ ਕੱਢਦਾ ਹੈ। ਹਾਇ ਹਾਇ ਕਰਦੇ ਉਠਦੇ ਹਨ। ਕਿਤਾਬਾਂ ਦੀ ਪੰਡ ਬੰਨਦੇ ਹਨ ਤੇ ਮੁੜ ਉਹ ਉਨ•ਾਂ ਦੇ ਸਿਰ 'ਤੇ ਲਦਾਉਂਦਾ ਹੈ। ਹੇਠਲਾ ਡਾਇਲਾਗ ਬੋਲਦਾ ਹੈ।]
ਮੁੱਲਾ : ਚਲੋ ਉਇ ਅੰਨੇ ਤੀਰਅੰਦਾਜੋ...। ਕਦੇ ਟਿਕਾਣੇ ਤੇ ਵੀ ਲਾ ਲਿਆ ਕਰੋ...। ਲੈ ਦੇ ਕੇ ਮੇਰੇ 'ਚ ਈ ਵਜਦੇ ਓ ਮੁੜ ਮੁੜ ਕੇ...। ਚਲੋ .... [ਤਿੰਨੋਂ ਜਣੇ ਬਾਹਰ ਨੂੰ ਜਾਂਦੇ ਹਨ। ਉਹ ਉਲਟੀ ਦਿਸ਼ਾ ਵੱਲ ਮੁੜਦੇ ਨੇ... ਮੁਸ਼ਕਲ ਨਾਲ ਹਿਕਦਾ ਲੈ ਕੇ ਜਾਂਦਾ ਹੈ।]
 [ਰਾਂਝਾ ਖੁਸ਼ੀ ਖੁਸ਼ੀ ਮੰਚ 'ਤੇ ਚੱਕਰ ਲਾਉਂਦਾ ਹੈ। ਪਿੱਛੋਂ ਇਹ ਗੀਤ ਚਲਦਾ ਹੈ।]
(251)
ਬੁਝੀ ਇਸ਼ਕ ਦੀ ਅੰਗ ਨੂੰ ਵਾਓ ਲੱਗੀ ਸਮਾਂ ਆਇਆ ਸ਼ੋਕ ਜਗਾਵਣੇ ਦਾ
ਬਾਲ ਨਾਥ ਦੇ ਟਿੱਲੇ ਦਾ ਰਾਹ ਫੜਿਆ, ਮਤਾ ਜਾਗਿਆ ਕੰਨ ਪੜਾਵਣੇ ਦਾ
 ਮਤਾ ਜਾਗਿਆ ਕੰਨ ਪੜਾਵਣੇ ਦਾ - 2 -
[ਰਾਂਝਾ ਇੱਕ ਜਗ•ਾ ਰੁਕ ਕੇ ਦੂਰ ਦੇਖਦਾ ਹੈ।]
ਰਾਂਝਾ : ਇਹ ਪੰਧ ਤੇ ਲੰਮਾ ਈ ਹੋਈ ਤੁਰੀ ਜਾਂਦਾ ...। ਹੋਰ ਕਿੰਨੀ ਕੁ ਦੂਰ ਏ...

[ਦੂਰੋਂ ਆਵਾਜ਼ਾਂ ਆਉਂਦੀਆਂ ਹਨ : ਮਰੋ ਰੇ ਜੋਗੀਆ ਮਰੋ ਰੇ ... ਮਰੋ ਰੇ ਰੋ ਰੇ ਰੋ ਰੇ। 3। ਆਵਾਜ਼ ਥੋੜੀ ਨੇੜੇ ਆਉਂਦੀ ਹੈ...।] ਦਿਸ਼ਾ ਤੇ ਇਹੋ ਏ। [ਹਰ ਚੱਕਰ ਦੇ ਨਾਲ ਆਵਾਜ਼ ਹੋਰ ਨੇੜੇ ਹੁੰਦੀ ਹੈ। ਫੇਰ ਨੱਚਦੇ ਹੋਏ ਨਾਥ ਜੋਗੀ ਉਸ ਨੂੰ ਆ ਘੇਰਦੇ ਹਨ।]

ਨਾਥ ਟੋਲੀ : ਮਰੋ ਰੇ ਜੋਗੀਆ ਮਰੋ ਰੇ, ਮਰੋ ਰੇ ਮਰੋ ਰੇ ਮਰੋ ਰੇ
 ਜੀਵਨ ਕੀ ਜਬ ਆਸ ਵੀਹਾਣੀ, ਤਬ ਪਾਂਵ ਦੇਹਰੀਆ ਧਰੋ ਰੇ
 ਤਬ ਪਾਂਵ ਦੇਹਰੀਆ ਧਰੋ ਰੇ, ਮਰੋ ਰੇ ਜੋਗੀਆ ਮਰੋ ਰੇ
 ਮਰੋ ਰੇ ਮਰੋ ਰੇ ਮਰੋ ਰੇ
 [ਸਭ ਚੇਲੇ ਗੋਡਿਆਂ ਭਾਰ ਹੋ ਜਾਂਦੇ ਹਨ। ਬਾਲ ਨਾਥ ਹੀਰ ਵਾਲੇ ਮੰਚ ਉÎÎÎੱਤੇ ਬੈਠਾ ਹੈ। ਪਰ ਉਸ ਦਾ ਬਿਛੋਣਾ ਜੋਗੀਏ ਰੰਗ ਦਾ ਹੈ। ਰਾਂਝਾ ਨੇੜੇ ਹੋ ਕੇ ਪਛਾਨਣ ਦੀ ਕੋਸ਼ਸ਼ ਕਰਦਾ ਹੈ।]
ਰਾਂਝਾ : ਹੋਰ ਤੇ ਸਭੋ ਕੁਝ ਉਹੀ ਏ... ਬਸ ਇਹ ਰੰਗ ਬਦਲ ਗਿਆ...।
ਬਾਲ ਨਾਥ : ਸਭ ਰੰਗਾਂ ਥਾਣੀਂ ਲੰਘ ਕੇ..., ਜੋ ਰੰਗ ਬਣਦਾ ਏ ਜੋਗੀਆ
 [ਅੰਤਰਧਿਆਨ ਹੋ ਕੇ ਬੋਲਦਾ ਹੈ।] ਉਹੀ ਤੇ ਜੋਗ ਦਾ ਰੰਗ ਹੈ।
ਰਾਂਝਾ : (ਵਿਆਕੁਲ ਹੁੰਦਾ ਹੈ।) ਪਰ ਹੀਰ .... [ਜੋਗੀ ਦੇ ਆਸਣ ਦੇ ਉਪਰੋਂ ਥਾਣੀਂ ਦੇਖਣ ਦੀ ਕੋਸ਼ਿਸ਼ ਕਰਦਾ ਹੈ] ਇਹੋ ਕਿਹਾ ਸੀ ਉਨ•ਾਂ..., ਟਿੱਲਿਓਂ ਪਾਰ... ਜੋਗੀ ਦੇ, ਹੀਰ ਖੜੀ ਤੇਰਾ ਰਾਹ ਤੱਕਦੀ...।
ਬਾਲ ਨਾਥ : ਮਰਨਾ ਪੈਂਦਾ...। ਪਹਿਲੀ ਪੌੜੀ...। ਸਾਡਾ ਤੇ ਆਸ਼ੀਰਵਾਦ ਈ ਇਹੋ ਏ... ਮਰੋ ਰੇ ਜੋਗੀਆ ਮਰੋ ਰੇ...।
ਰਾਂਝਾ : (ਪਰੇਸ਼ਾਨ) ਅਸ਼ੀਸ ਤੇ ਤੇਰੀ ਖਰੀ ਏ ਨਾਥ ਜੀ ... ਪਰ ਅਸੀਂ ਤੇ ਮਰ ਹੀ ਕੇ ਆਏ ਹਾਂ ਜੀਊਣ ਦੀ ਨਹੀਂ ਆਸ ਲਾਈ ਹੀਰ ਦੀ (ਝੋਲੀ ਅੱਡ ਕੇ ਬਹਿ ਜਾਂਦਾ ਹੈ।)
ਬਾਲ : (ਮੁਸਕਰਾ ਕੇ) ਛਡ ਜਗ ਤੇ ਹੁਕਮ ਫਕੀਰ ਹੋਣਾ, ਫਕਰ ਕੰਮ ਹੈ ਸਿਰਾਂ ਥੀਂ ਲੰਘਿਆਂ ਦਾ, ਜਿਹੜੇ ਮਰਨ ਸੋ ਫਕਰ ਥੀਂ ਹੋਣ ਵਾਕਿਫ, ਨਹੀਂ ਕੰਮ ਇਹ ਮਰਨ ਤੋਂ ਸੰਗਿਆ ਦਾ।
ਰਾਂਝਾ : ਇਸ਼ਕ ਕਰਨ ਤੇ ਤੇਗ ਦੀ ਧਾਰ ਕੱਪਣ, ਏਹ ਕੰਮ ਹੈ ਮਾਹਣੂਆਂ ਚੰਗਿਆਂ ਦਾ।
ਬਾਲ : ਜੋਗ ਜਾਲਣਾ ਸਾਰ ਦਾ ਨਿਗਲਣਾ ਏ, ਏਸ ਜੋਗ 'ਚ ਬਹੁਤ ਜਹੀਰੀਆਂ ਨੇ
 ਛੱਡ ਤ੍ਰੀਮਤਾਂ ਦੀ ਝਾਕ ਹੋ ਜੋਗੀ ਫਕਰ ਨਾਲ ਜਹਾਨ ਕੀ ਸੀਰਆਂ ਨੇ
ਰਾਂਝਾ : ਇਹ ਇਸ਼ਕ ਨਾ ਟਲੇ ਪੈਗੰਬਰਾਂ ਤੋਂ ਥੋਥੇ ਇਸ਼ਕ ਥੀਂ ਹੱਡ ਅਯੂਥ ਕੀਤੇ
 ਸਾਨੂੰ ਜੋਗ ਦੀ ਰੀਝ ਤਦੋਂ ਦੀ ਸੀ, ਜਦੋਂ ਹੀਰ ਸਿਆਲ ਮਹਿਬੂਬ ਕੀਤੇ।
ਬਾਲ : ਅਲੱਖ ... ਅਲੱਖ ...। [ਦਹਾੜਦਾ ਹੋਇਆ, ਗੁੱਸੇ ਵਿੱਚ ਆਪਣੀ ਥਾਂ ਤੋਂ ਉÎÎÎੱਠ ਖਲੋਂਦਾ ਹੈ।] ਉਲਟੀ ਗੰਗਾ ਏਥੇ ਵਹਾਉਣ ਆਇਆਂ, ਜੋਗ ਲੈਣ ਆਇਆਂ ਕਿ ਸਾਨੂੰ ਅਜਮਾਉਣ ਆਇਆਂ।
ਰਾਂਝਾ : (ਹੱਥ ਬੰਨ ਕੇ) ਸੰਜੋਗ ਜੋ ਹੀਰ ਸਲੇਟੜੀ ਦਾ, ਹੈ ਉਹੋ ਹੀ ਸਾਡਾ ਜੋਗ ਜੋਗੀਆ। ਹੋਇ ਜੋਗ ਜੋ ਹੀਰ ਵਿਜੋਗ ਛੋੜੇ, ਕਾਂਹਦਾ ਜੋਗ ਏ ਉਹ ਤੇ ਹੈ ਰੋਗ ਜੋਗੀਆ।
 [ਬਾਲ ਨਾਥ ਗੁੱਸੇ 'ਚ ਹੈ। ਚੇਲੇ ਸਭ ਹੈਰਾਨ ਹੋਏ ਇੱਕ ਦੂਜੇ ਦੀਆਂ ਸ਼ਕਲਾਂ ਤਕਦੇ... ਸੈਣਤਾਂ ਮਾਰਦੇ...।]
ਬਾਲ : ਗੱਲਾਂ ਅਜੂਬ ਕਰਦੈਂ, ਨਹੀਓਂ ਮੂਲ ਸੰਗਦੈਂ। ਨਾਲੇ ਜੋਗ ਮੰਗਦੈਂ ਨਾਲੇ ਜਗ ਮੰਗਦੈਂ।
ਰਾਂਝਾ : ਨਾ ਮੈਂ ਜੋਗ ਮੰਗਾਂ ਨਾ ਜਾਗੀਰ ਮੰਗਾਂ, ਝੋਲੀ ਅੱਡ ਕੇ ਤੈਥੋਂ ਮੈਂ ਜੋਗੀਆ ਵੇ, ਦਮ ਦਮ ਮੰਗਾਂ ਇੱਕੋ ਹੀਰ ਮੰਗਾਂ।

[ਜੋਗੀ ਦੇ ਚਰਨਾਂ 'ਚ ਢਹਿ ਜਾਂਦਾ ਹੈ।]

ਬਾਲ : ਇਹ ਦੇਹ ਤਾਂ ਬਸ ਦੇਹੜੀ ਏ ਬਚੜਿਆ। ਜੋਗ ਮਹਿਲ ਵਿਚ ਆਉਣੈ ਤਾਂ ਡਿਉੜੀ ਦਾ ਮੋਹ ਤੇ ਛੱਡਣਾ ਪੈਣਾ...।
ਰਾਂਝਾ : ਮੈਂ ਸਭ ਛੱਡ ਆਇਆਂ..., ਜੋ ਹੈ..., ਛੱਡਣ ਨੂੰ ਰਾਜ਼ੀ ਹਾਂ...।

[ਬਾਲ ਨਾਥ ਪਿਆਰ ਨਾਲ ਉਸ ਨੂੰ ਨਿਹਾਰਦਾ ਹੈ ਤੇ ਫੇਰ ਇੱਕ ਨਜ਼ਰ ਚੇਲਿਆਂ ਵੱਲ ਵੇਖਦਾ ਹੈ। ਜਿਨ•ਾਂ ਵਿੱਚ ਕੁਸਰ ਫੁਸਰ ਹੁੰਦੀ ਹੈ। ਗੁਰੂ ਚਿਮਟਾ ਖੜਕਾਂਦਾ ਹੈ। ਉਹ ਚੁੱਪ ਹੋ ਜਾਂਦੇ।]

ਬਾਲ : (ਨੇੜੇ ਹੋ ਕੇ।) ਨਿਰੀ ਜਿਦ ਏ... ਜਾਂ ਜੁਗਤ ਵੀ ਜਾਣਦਾਂ...।
ਰਾਂਝਾ : (ਪੈਰ ਫੜਦਾ) ਜੋ ਜਾਣਦਾ ਸੀ ਸਭੈ ਵਿਸਾਰ ਆਇਆਂ। ਅੰਦਰੋਂ ਬਾਹਰੋਂ ਬਸ ਖਾਲੀ।

[ਬਾਲ ਨਾਥ ਮੁਸਕਰਾਉਂਦਾ ਹੈ।]

ਬਾਲ : ਜੇ ਖਾਲੀ ਏਂ... ਤਾਂ ਫੇ ਭਰ ਜਾਵੇਂਗਾ...।
ਰਾਂਝਾ : ਇਹੋ ਸੁਣ ਕੇ ਆਇਆਂ... ਕਿ ਸੁਮੇਰ ਦੇ ਟੀਲੇ 'ਤੇ ਸਭ ਦੀਆਂ ਸੱਧਰਾਂ ਪੂਰਦੀਆਂ... ਮੇਰੀ ਵੀ ਪੂਰ ਛੱਡੋ...। ਇੱਕ ਹੀਰ ਬਾਝੋਂ ਮੈਂ ਅਧੂਰਾ ਹਾਂ... ਪੂਰ ਛੱਡੋ... ਪੂਰਣ ਕਰ ਛੱਡੋ...।
ਬਾਲ  : ਜਿਦਣ ਪੂਰੇ ਹੋਣ ਦੇ ਅਰਥ ਨੂੰ ਪਾ ਜਾਵੇਂਗਾ...। ਸਭ ਪਾ ਜਾਵੇਂਗਾ...।
       (ਮੁਸਕਰਾਉਂਦਾ ਹੈ। ਫੇਰ ਇੱਕ ਚੇਲੇ ਨੂੰ।]
       ਇਸ ਨੂੰ ਇਹਦੇ ਭੋਰੇ 'ਚ ਲੈ ਜਾਵੋ। (ਖੁਦ ਨਾਲ) ਜੁਗਾਂ ਬਾਅਦ ਕੋਈ ਵਿਯੋਗੀ ਆਇਆ... ਜੋਗ ਦਾ... ਵਿਯੋਗੀ [ਚੇਲੇ ਫੇਰ ਔਖੇ ਹੁੰਦੇ ਨੇ ਪਰ ਬੋਲਦਾ ਕੋਈ ਨਹੀਂ।] ਵੇਖੋ ਕਦੋਂ ਸੰਜੋਗ ਖੁਲਦੇ ਨੇ...। (ਜਾਂਦੇ ਹੋਏ) ਬਾਕੀ ਸਭ ਭਲਕੇ ਵੇਖਾਂਗੇ।
 [ਹੱਥ ਬੰਨੀਂ ਨੀਝ ਲਾਈ ਉਸ ਨੂੰ ਜਾਂਦੇ ਦੇਖਦਾ ਰਹਿੰਦਾ ਹੈ । ਗੀਤ ਦੇ ਬੋਲ ਉਭਰਦੇ ਹਨ।]
ਗੀਤ : ਸਾਧੋ .... ਗਗਨ ਮੰਡਪ ਘਰ ਕੀਜੈ। ਹੱਬ ਕੇ ਨਾ ਰਹਿਬੈ, ਢੱਬ ਕੇ ਨਾ ਚਲਿਬੈ, ਧੀਰੇ ਪਾਂਉ ਧਰੀਜੈ... ਸਾਧੋ... ਗਗਨ ਮੰਡਪ ਘਰ ਕੀਜੈ...। ਗਗਨ ਮੰਡਪ ਘਰ ਕੀਜੈ...।
ਰਾਂਝਾ : [ਦੁਹਰਾਉਂਦਾ ਹੈ...।] ਹਬ ਕੇ ਨਾ ਰਹਿਬੈ, ਢਬ ਕੇ ਨਾ ਚਲਿਬੈ... ਧੀਰੇ ਪਾਂਉ ਧਰੀਜੈ...।
        [ਜਿਵੇਂ ਪਿਘਲਦਾ ਜਾਂਦਾ ਹੈ।]
ਚੇਲਾ : (ਹਲੂਣਦਾ ਹੈ।) ਤੁਰ ਹੁਣ..., ਗੱਡ ਕੇ ਈ ਖੜ ਗਿਆ ਪੈਰ...।
ਚੇਲਾ 2 : ਹੰਅ, ਇਹ ਕਰੂਗਾ ਗਗਨ ਮੰਡਪ ਵਿੱਚ ਘਰ...
        [ਬਾਕੀ ਸਾਰੇ ਹੱਸਦੇ ਹਨ। ਪਹਿਲਾ ਉਸ ਨੂੰ ਨਾਲ ਲੈ ਕੇ ਜਾਂਦਾ ਹੈ। ਬਾਕੀ ਸਭ ਆਪਣੇ ਕੰਮ ਲੱਗਦੇ ਨੇ। ਕੋਈ ਚਿਲਮ ਭਰ ਰਿਹਾ ਹੈ। ਕੋਈ ਭੰਗ ਲਿਆ ਕੇ ਘੋਟਦਾ ਹੈ। ਕੋਈ ਚਿਮਟਾ ਤੇ ਖਪਰੀ ਲੈ ਕੇ ਆਉਂਦਾ ਹੈ। ਸਭ ਘੇਰਾ ਘੱਤ ਕੇ ਬਹਿ ਜਾਂਦੇ ਨੇ... ਸੂਟੇ ਲਾਉਂਦੇ ਨੇ...।]
ਚੇਲਾ 3 : ਹੌਲੀ ਉਇ ਹੌਲੀ ਖਿੱਚ...। ਕਿਤੇ ਬਹੁਤਾ ਈ ਨਾਂ ਤਾਂਹ ਨੂੰ ਚੜ ਜਾਈੰ (ਹੱਸਦਾ ਹੈ।) ਗਗ ਮੰਡਪ ਵੱਲ...।
ਚੇਲਾ 4 : ਓ ਰਹਿਣ ਦੇ ਤੂੰ ...। ਨਾਗਣੀ ਲੜਾਈ ਏ ਨਾਗਣੀ... (ਜੀਭ ਕੱਢਦਾ ਹੈ।) ਏਥੇ...। ਇਹ ਕੀ ਬਿਗਾੜ ਲਊ ਮੇਰਾ ...। ਲੈ ਫੜ...।
ਚੇਲਾ 2 : (ਭੰਗ ਲੈ ਕੇ ਆਉਂਦਾ ਹੈ।) ਲਓ ਵਈ... ਕਰੋ ਆਪੋ ਆਪਣੀ ਖਪਰੀ... ਤੇ ਲਓ ਅਰਸ਼ਾਂ ਦੇ ਝੂਟੇ...। (ਪੀਂਦੇ ਨੇ।)
3 : ਬੂਟੀ ਵੀ ਪਾਈ ਊ ਕਿ ਨਿਰੀ ਖਸ ਖਸ ਈ ਘੋਟ ਲਿਆਇਆ...।
4 : ਓ ਤੈਨੂੰ ਕੀ ਹੋ ਗਿਆ..., ਐਂ ਫਣ ਚੱਕੀ ਫਿਰਦੈਂ। ਫਰਾਟੇ ਮਾਰਦਾ...।
1 : ਵੇਖੇ ਆ ਚੱਜ ਇਨ•ਾਂ ਗੁਰੂਆਂ ਦੇ...। ਮਲੂਕ ਜਿਹਾ ਮੁੰਡਾ ਵੇਖ ਕੇ ਝਟ ਪਸੀਜ ਗਿਆ...। ਚੇਲਾ ਕਰਣ ਨੂੰ ...।
3 : ਕਲਜੁਗ ਦਾ ਪਹਿਰਾ ਏ ਭਈ..., ਕਿਹੜੇ ਅਸਲ ਅਸੂਲ ਬਚੇ ਹੁਣ...।
2 : ਸਾਡੀਆਂ ਤੇ ਲਕੀਰਾਂ ਕੱਢਾਂ ਦਿੱਤੀਆਂ... ਫੇਰ ਕਿਤੇ ਜਾ ਕੇ ਇਹ ਮੁੰਦਰਾਂ ਮੱਥੇ ਮਾਰੀਆਂ ਫੜਾਈਆਂ... ਤੇ ਉਹਨੂੰ ਭਲਕੇ ਈ ਸਾਜਣ ਨੂੰ ਫਿਰਦੇ...।
4 : ਸੰਗ ਮੰਨੋ ਉਇ ਗੁਰੂ ਦੀਆਂ ਚੁਗਲੀਆਂ ਕਰਦੇ ਓਂ। ਸੱਤਾਂ ਜਹਾਨਾਂ 'ਚ ਢੋਈ ਨੀ ਮਿਲਣੀ...।
1 : ਚੁਗਲੀਆਂ ਕੌਣ ਕਰਦਾ...। ਅਸੀਂ ਤਾਂ ਇਹੋ ਪੁੱਛਦੇ ਆਂ... ਕਿ ਇਹ ਹੋਰ ਇੰਨੇ ਫਿਰਦੇ ਆ ਪੂੰਛਾਂ ਚੁੱਕੀ... ਕਦੋਂ ਦੇ..., ਉਹਨਾਂ ਨਿਮਾਣਿਆਂ ਨੂੰ ਤਾਂ ਕੋਈ ਪੁੱਛਦਾ ਨੀ...। ਇਸ ਜਟਵੈੜ 'ਚ ਕੀ ਏਡੀ ਖੂਬੀ ਲੱਭੀ ਏ ਗੁਰੂਦੇਵ ਨੂੰ...।

         (ਬਾਲ ਨਾਥ ਆਉਂਦਾ ਹੈ)

ਬਾਲ : ਜੋਗ ਤੇ ਵਿਜੋਗੀਆਂ ਨੂੰ ਹੁੰਦਾ ਨਾਥਾ...। ਤੁਸੀਂ ਤੇ ਹਾਲੇ ਵਿਜੋਗੀ ਵੀ ਨਹੀਂ..., ਜੋਗ ਤੇ ਦੂਰ...।

                    [ਜਾਂਦਾ ਹੈ।]

3 : ਸਾਨੂੰ ਕੀ ਏ ... ਪੜਵਾਣ ਦੇ ਕੰਨ...। ਤੇਰਾ ਕੁਝ ਘਸਦਾ...।
2 : ਉਇ ਅਸੀਂ ਤਾਂ ਅਣਜਾਣ ਜੱਟ ਫਸ ਗਏ...। ਭਲਾ ਇਹਦੀ ਕੀ ਮੱਤ ਮਾਰੀ ਹੈ। ਚੰਗਾ ਸੋਹਣਾ ਜੁੱਸਾ...। ਸੋਹਣਾ ਸੁਣਖਾ...।
1 : ਮੈਂ ਤਾਂ ਸੁਣਿਆ ਤੀਵੀਂਆਂ ਤਿਤਲੀਆਂ ਵਾਂਗ ਲਟਬੋਰ ਹੋਈਆਂ ਫਿਰਦੀਆਂ... ਏਸ ਪਿੱਛੇ...। ਇਹਨੂੰ ਕੀ ਸੁੱਝੀ...।
4 : ਚੰਗਾ ਭਈ... ਤੁਸੀਂ ਧੋਵੋ ਪਾਪ ਜਗ ਦੇ...। ਜੋਗੀ ਤਾਂ ਚੱਲੇ...।
3 : ਤੇ ਅਸੀਂ ਕਿਹੜਾ ਏਥੇ ਬੈਠ ਰਹਿਣਾ...।

        [ਸਭ ਉਠਦੇ ਨੇ।]

ਰਾਂਝਾ : ਬਹਿ ਤਾਂ ਅਸੀਂ ਵੀ ਨੀ ਰਹਿਣਾ ਜੋਗੀਓ... ਬਸ ਰਾਹ 'ਚ ਆ ਪਿਆ ਇਹ...।

(285)
     ਭਲੇ ਕਰਮ ਜੇ ਹੋਣ ਤਾਂ ਜੋਗ ਪਾਈਏ, ਜੋਗ ਮਿਲੇ ਨਾ ਰੱਬ ਦੇ ਮਾਰਿਆਂ ਨੂੰ
     ਵਾਰਸ ਸ਼ਾਹ ਅੱਲ•ਾਂ ਜਾਂ ਕਰਮ ਕਰਦਾ, ਹੁਕਮ ਹੁੰਦਾ ਹੈ ਨੇਕ ਸਿਤਾਰਿਆਂ ਨੂੰ

 [ਹੀਰ ਵਾਲੇ ਮੰਚ ਤੇ ਆ ਕੇ ਬਾਲ ਨਾਥ ਧਿਆਨ 'ਚ ਬੈਠਦਾ ਹੈ। ਉਧਰੋਂ ਰਾਂਝਾ ਪਰੇਸ਼ਾਨ ਹੋਇਆ ਆਉਂਦਾ ਹੈ।]

ਰਾਂਝਾ : (ਅੰਬਰ ਵੱਲ) ਪਤਾ ਨਹੀਂ ਇਹ ਹੁਕਮ ਕਦੋਂ ਹੁੰਦਾ। ਇਹ ਰਾਤ ਲੰਘਦੀ ਏ ਜਾਂ ਅਸੀ ਆਪ ਈ ਲੰਘ ਜਾਣੈਂ...।
          [ਵੰਝਲੀ ਛੂਹ ਲੈਂਦਾ ਹੈ...।]
(283)
 [ਬਾਲ ਨਾਥ ਅਰਜ਼ ਦੀ ਮੁਦਰਾ 'ਚ ਬੈਠਦੇ ਹਨ। ਪੰਜੇ ਪੀਰ ਵੀ ਉਨ•ਾਂ ਦੇ ਨਾਲ ਆ ਕੇ ਅਰਦਾਸ ਵਿੱਚ ਆ ਖੜਦੇ ਹਨ...। ਦੂਜੇ ਪਾਸਿਓਂ ਮੁੱਲਾ ਹੋਰੀਂ ਚੋਰੀ ਛਿਪੇ ਆਉਂਦੇ ਨੇ। ਸਾਰਾ ਨਜ਼ਾਰਾ ਦੇਖ ਕੇ ਸੋਚੀਂ ਡੁੱਬ ਜਾਂਦੇ ਹਨ। ਕਿਤਾਬ ਖੋਲ ਕੇ ਕੁਝ ਪੜ•ਦੇ ਨੇ। ਇਸ ਦੌਰਾਨ ਵੰਝਲੀ ਵੱਜ ਰਹੀ ਹੈ। ਫੇਰ ਗੀਤ ਸ਼ੁਰੂ ਹੁੰਦਾ ਹੈ।]
ਨਾਥ ਮੀਟ ਅੱਖੀਂ ਦਰਗਾਹ ਅੰਦਰ, ਨਾਲੇ ਅਰਜ਼ ਕਰੇ ਨਾਲੇ ਸੰਗਦਾ ਜੀ
ਰਾਂਝਾ ਜੱਟ ਫਕੀਰ ਹੋ ਆਣ ਬੈਠਾ, ਲਾਹ ਆਸਰਾ ਸਾਕ ਤੇ ਅੰਗ ਦਾ ਜੀ
ਐਸਾ ਇਸ਼ਕ ਨੇ ਮਾਰ ਹੈਰਾਨ ਕੀਤਾ, ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ, ਰਾਂਝਾ ਹੋਇ ਜੋਗੀ ਹੀਰ ਮੰਗਦਾ ਜੀ
ਹੀਰ ਮੰਗਦਾ ਜੀ 3
 
[ਵੰਝਲੀ ਵੀ ਨਾਲ ਸ਼ਾਮਿਲ ਹੁੰਦੀ ਹੈ। ਤਾਨ ਅਰਸ਼ਾਂ ਨੂੰ ਛੂੰਹਦੀ ਹੈ। ਸਭ ਦੇ ਹੱਥ ਉਪਰ ਨੂੰ ਉਠਦੇ ਹਨ। ਮੁੱਲਾ ਨੂੰ ਤਰੇਲੀਆਂ ਆਉਂਦੀਆਂ।]

ਮੁੱਲਾ : ਤਾਂ ਇਹ ਸਭ ਇਨ•ਾਂ ਪੀਰਾਂ ਫਕੀਰਾਂ ਤੇ ਜੋਗੀਆਂ ਦੀ ਮਿਲੀ ਭੁਗਤ ਏ...। ਇਨ•ਾਂ ਦਾ ਕੀਤਾ ਧਰਿਆ ਏ..। ਹੂੰਅ..., ਮੈਂ ਵੀ ਵਾਹ ਲਾ ਦਊਂ ਪੂਰੀ... [ਦੋਹੇ ਪਾਸਿਆਂ ਤੋਂ ਕਦੇ ਕੋਈ ਕਿਤਾਬ ਖੋਲਦਾ ਤੇ ਕਦੇ ਕੋਈ... ਮੁੜਕਾ ਪੂੰਝਦਾ ਹੈ।] ਐ ਕਿਵੇਂ ਉਲੰਘ ਜਾਣ ਸਾਨੂੰ...। ਸਿੱਧੇ ਖਲੋਵੋ... ਉਇ...। ਖੜਿਆ ਵੀ ਨਹੀਂ ਜਾਂਦਾ ਤੁਹਾਥੋਂ ਇੱਕ ਥਾਂ...।
         
       [ਬੰਦਿਆਂ ਨੂੰ ਡਾਂਟਦਾ ਹੈ।]

 [ਅਲਾਪ ਹੋਰ ਮਸਤ ਹੁੰਦਾ ਜਾਂਦਾ ਹੈ। ਪੰਜੇ ਪੀਰ ਵਜ਼ਦ ਵਿਚ ਆਉਂਦੇ ਨੇ...। ਨਾਥ ਅਹਿੱਲ ਬੈਠੇ ਹਨ। ਰਾਂਝਾ ਵੰਝਲੀ 'ਚ ਡੁਬਿਆ ਹੈ।]

   ਹੀਰ ਮੰਗਦਾ ਜੀ... ਹੀਰ ਮੰਗਦਾ ਜੀ - 3 -
   ਰਾਂਝਾ ਹੋਇ ਜੋਗੀ, ਹੀਰ ਮੰਗਦਾ ਜੀ...।

     [ਪਰੀਆਂ 'ਹੀਰ ਦੀ ਚਾਦਰ' ਜੋਗੀ ਦੀ ਝੋਲੀ 'ਚ ਸੁੱਟ ਦਿੰਦੀਆਂ। ਇਕ ਨਗਾੜੇ ਦੀ ਚੋਟ 'ਤੇ ਕੁੰਨ ਦੀ ਆਵਾਜ਼ ਗੂੰਜਦੀ ਹੈ। ਜਿਵੇਂ ਬਿਲਕੁਲ ਸ਼ੁਰੂ ਵਿੱਚ ਗੂੰਜੀ ਸੀ।]

ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤਾ, ਦਿਓ ਫਕਰ ਨੂੰ ਚਰਮ ਪਲੰਗ ਦਾ ਜੀ
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ, ਬੇੜਾ ਲਾਇ ਦਿੱਤਾ ਅਸਾਂ ਢੰਗ ਦਾ ਜੀ
 ਹਾਂ ਹੀਰ ਬਖਸ਼ੀ... ਹਾਂ ਹੀਰ ਬਖਸ਼ੀ - 3 –।

 [ਰਾਂਝੇ ਦੇ ਮੁੱਖ ਤੇ ਰੌਣਕ ਆਉਂਦੀ ਹੈ। ਪੀਰ ਵਜਦ 'ਚ ਝੂਮਦੇ ਹਨ। ਜੋਗੀ ਦੇ ਲਬਾਂ ਤੇ ਮੁਸਕਾਨ ਖੇਲਦੀ ਹੈ। ਮੁੱਲਾ ਨੂੰ ਭਾਜੜਾਂ ਪੈ ਜਾਂਦੀਆਂ ਹਨ।]

ਮੁੱਲਾ : ਮੈਂ ਇਹ ਕੁਫਰ ਨਹੀਂ ਜੇ ਹੋਣ ਦੇਣਾ... ਭਾਵੇਂ ਜ਼ਮੀਨ ਅਸਮਾਨ ਫਨਾ ਨਾ ਹੋ ਜਾਣ...। ਚਲੋ ਉਇ ... [ਹਿਕਦਾ ਹੈ। ਉਹ ਰਾਂਝੇ ਵਾਲੇ ਪਾਸੇ ਨੂੰ ਤੁਰ ਪੈਂਦ ਹਨ। ਹੋੜਦਾ ਹੈ] ਉਇ ਢਗਿਓਂ ਏਧਰ ਕਿਧਰ ਨੂੰ ਮਰਦੇ ਓ..., ਏਧਰ ਚਲੋ ਉਲਟੇ ਪਾਸੇ ਨੂੰ...।
      [ਜਾਂਦੇ ਹਨ...। ਡਿਗਦੇ ਢਹਿੰਦੇ ਲੈ ਕੇ ਜਾਦਾ ਹੈ।]

 ਹਾਂ ਹੀਰ ਬਖਖੀ - ਹਾਂ ਹੀਰ ਬਖਸ਼ੀ - 3 – ।

 [ਬਾਲ ਨਾਥ ਅੱਖਾਂ ਖੋਲ ਕੇ ਰਾਂਝੇ ਵੱਲ ਦੇਖਦੇ ਹਨ। ਉÎÎÎੱਠ ਕੇ ਉਸ ਦੇ ਕੋਲ ਜਾਂਦੇ ਹਨ।]
(284)
ਨਾਥ ਖੋਲ ਅੱਖੀਂ ਕਿਹਾ ਰਾਂਝਣੇ ਨੂੰ ਬੱਚਾ ਜਾਹ ਤੇਰਾ ਕੰਮ ਹੋਇਆ ਈ
ਫਲ ਆਣ ਲੱਗਾ ਉਸ ਬੂਟੜੇ ਜਿਹੜਾ ਵਿੱਚ ਦਰਗਾਹ ਦੇ ਬੋਇਆ ਈ
ਹਾਂ ਹੀਰ ਬਖਸ਼ੀ - 3 - ।
ਚੜ ਦੌੜ ਕੇ ਜਿੱਤ ਲੈ ਖੇੜਿਆਂ ਨੂੰ ਮੋਤੀ ਲਾਲ ਦੇ ਨਾਲ ਪਰੋਇਆ ਏ
ਹਾਂ ਹੀਰ ਬਖਸ਼ੀ - 3 –।

 [ਝੂਮਦੇ ਹੋਏ ਪੰਜੇ ਪੀਰ ਜਾਂਦੇ ਹਨ। ਰਾਂਝਾ ਨਾਥ ਦੇ ਚਰਣ ਫੜ ਲੈਂਦਾ ਹੈ। ਉਹ ਗੱਲ ਨਾਲ ਲਾ ਲੈਂਦੇ ਹਨ। ਦੂਜੇ ਪਾਸਿਓਂ ਹੀਰ ਦੇ ਪਲੰਘ ਵਾਲੀ ਚਾਂਦਰ ਲਈ ਚੇਲੇ ਨ੍ਰਿਤ ਕਰਦੇ ਹੋਏ ਆਂਦੇ ਹਨ। ਇਹ ਦੇ ਹੱਥ ਵਿੱਚ ਮੁੰਦਰਾਂ ਨੇ। ਦੂਜੇ ਦੇ ਹੱਥ ਉਸਤਰਾ ਤੇ ਚਿਮਟਾ ਹੈ। ਚਾਂਦਰ ਤਾਣਦੇ ਹਨ। ਬੰਸੀ ਵੱਜਦੀ ਹੈ। ਉਸਤਰਾ ਨਾਥ ਦੇ ਹੱਥ ਫੜਾਉਂਦੇ ਹਨ। ਰਾਂਝਾ ਬੈਠਦਾ ਹੈ।]

ਜਾਂ ਹੀਰ ਬਖਸ਼ੀ - 3 -।
 [ਨਗਾੜਾ ਵੱਜਦਾ ਹੈ। ਧੁੰਨ ਰੁਕ ਜਾਂਦੀ ਹੈ। ਸਿਰਫ ਬੰਸੀ ਵਜਦੀ ਹੈ। ਪਰਦੇ ਓਹਲੇ ਮੁੰਦਰਾਂ ਪਵਾਉਂਦੇ ਹਨ ਤੇ ਸਿਰ ਮੁੰਡਨ ਦਾ ਸੰਸਕਾਰ ਹੁੰਦਾ ਹੈ।]
(251)
ਪਟੇ ਪਾਲ ਮਲਾਈਆਂ ਨਾਲ ਰੱਖੇ, ਵਕਤ ਆਇਆ ਸੂ ਰਗੜ ਮੁਨਾਵਣੇ ਦਾ
ਬੁੰਦੇ ਲਾਹ ਕੇ ਸੋਹਣੇ ਚਾਉ ਚੜਿਆ, ਕੰਨ ਪਾੜ ਕੇ ਮੁੰਦਰਾਂ ਪਾਵਣੇਂ ਦਾ
ਵਾਹਿਸਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ ਫਿਕਰ ਜ਼ਰਾ ਨ ਜਿੰਦ ਗਵਾਵਣੇ ਦਾ
ਜਾਂ ਹੀਰ ਬਖਸ਼ੀ - ਜਾ ... 3 –।

 [ਹੀਰ ਦੇ ਪਲੰਘ ਵਾਲੀ ਚਾਦਰ ਅਦਬ ਨਾਲ ਨ੍ਰਿਤ ਕਰਦੇ ਹੋਏ ਤੈਹ ਕਰਦੇ ਹਨ ਤੇ ਬਾਲ ਨਾਥ ਦੇ ਹੱਥ ਫੜਾਉਂਦੇ ਹਨ। ਉਹ ਰਾਂਝੇ ਦੇ ਹੱਥਾਂ ਵਿੱਚ ਰੱਖਦੇ ਹਨ। ਉਹ ਸਵੀਕਾਰ ਕਰਦਾ ਹੈ। ਚੁੰਮ ਮੱਥੇ ਨੂੰ ਲਾਉਂਦਾ ਹੈ ਤੇ ਮੁੜ ਮੋਢੇ 'ਤੇ ਧਰ ਲੈਂਦੇ ਹੈ। ਨ੍ਰਿਤ ਕਰਦੇ ਹੋਏ ਚੇਲੇ ਅਤੇ ਬਾਲਨਾਥ ਜਾਂਦੇ ਹਨ। ਰਾਂਝਾ ਮੰਚ ਉÎÎÎੱਤੇ ਇੱਕ ਚੱਕਰ ਨ੍ਰਿਤ ਕਰਦੇ ਹੋਏ ਲਾਉਂਦਾ ਹੈ ਤੇ ਦੂਜੇ ਪਾਸੇ ਨੂੰ ਨਿਕਲ ਜਾਂਦਾ ਹੈ। ਧੁੰਨ ਰੁਕਦੀ ਹੈ।]

 [ਹੀਰ ਘੁੰਡ ਕੱਢੀ ਖੜਤਾਲਾ ਬਜਾਂਦੀ ਹੋਈ ਆਂਦੀ ਹੈ। ਮੀਰਾਂ  ਦੀ ਛਬ ਝਲਕਦੀ ਹੈ। 497 ਗੀਤ ਗੋਪੀਆਂ ਸੰਗ ਨ੍ਰਿਤ ਹੈ।]

ਆ ਜਾ ਵੇ ਦਿਲਬਰਾ ਵਾਸਤਾ ਈ, ਆ ਜਾ ਵੇ ਦਿਲਬਰਾ ਵਾਸਤਾ ਈ
ਲੋੜ•ੇ ਘਤਿਆ ਨੈਣਾਂ ਦੀ ਝਾਕ ਦੇ ਕੇ, ਲੁੜ• ਜਾਹ ਵੇ ਦਿਲਬਰਾ ਵਾਸਤਾ ਈ
ਆ ਜਾਂ ਵੇ ਦਿਲਬਰਾ ਵਾਸਤਾ ਈ
ਸਦਕੇ ਪੱਲੂਅੜਾ ਇਸ਼ਕ ਦੇ ਕੁੱਠਿਆ ਦੇ, ਮੂੰਹ ਘਾਹ ਵੇ ਦਿਲਬਰਾ ਵਾਸਤਾ ਈ
ਆ ਜਾ ਵੇ ਦਿਲਬਰਾ ਵਾਸਤਾ ਈ
ਜ਼ੁਲਫ ਨਾਗ ਵਾਂਗ ਗੱਲ ਘੁੱਟ ਬੈਠੀ, ਗਲੋਂ ਲਾਹ ਵੇ ਦਿਲਬਰਾ ਵਾਸਤਾ ਈ
ਆ ਜਾ ਵੇ ਦਿਲਬਰਾ ਵਾਸਤਾ ਈ

 [ਦੂਜੇ ਪਾਸਿਓਂ ਰਾਂਝਾ ਜੋਗੀ ਕ੍ਰਿਸ਼ਨ ਹੋਇਆ ਆਉਂਦਾ ਹੈ।]

ਲਿਆਉ ਹੀਰ ਸਿਆਲ ਜੋ ਦੀਦ ਕਰੀਏ, ਘੁੰਡ ਲਾਹ ਵੇ ਦਿਲਬਰਾ ਵਾਸਤਾ ਈ
ਆ ਜਾ ਵੇ ਦਿਲਬਰਾ ਵਾਸਤਾ ਈ, ਘੁੰਡ ਲਾਹ ਵੇ ਦਿਲਬਰਾ ਵਾਸਤਾ ਈ
ਭਲਾ ਦਸ ਖਾ ਚਿਰੀਂ ਵਿਛੁੰਨਿਆ ਨੂੰ, ਕਦੋਂ ਰੱਬ ਸੱਚਾ ਘਰ ਲਿਆਂਵਦਾ ਈ
ਆ ਜਾ ਵੇ ਦਿਲਬਰਾ ਵਾਸਤਾ ਈ
ਘੁੰਡ ਲਾਹ ਵੇ ਦਿਲਬਰਾ ਵਾਸਤਾ ਈ
ਘਰ ਵਿਚ ਗੁਣਾ ਪੈਂਦਾ ਸੱਜਣਾ ਦਾ ਯਾਰ ਹੋਰ ਨਹੀਂ ਕਿਤੇ ਗੁੱਠ ਗਿਆ
    ਯਾਰ ਹੋਰ ਨਹੀਂ ਕਿਤੇ ਗੁੱਠ ਗਿਆ
ਘੁੰਡ ਲਾਹ ਵੇ ਦਿਲਬਰਾ ਵਾਸਤਾ ਈ
ਦਿਆਂ ਘਿਉ ਦੀਆਂ ਚੂਰੀਆਂ ਬਾਲ ਦੀਵੇ, ਵਾਰਿਸਸ਼ਾਹ ਸੁਣਾਂ ਜੇ ਮੈਂ ਆਂਵਦਾ ਈ
ਆ ਜਾ ਵੇ ਦਿਲਬਰਾ ਵਾਸਤਾ ਈ
ਘਰ ਯਾਰ ਤੇ ਢੂੰਢਦੀ ਫਿਰੇ ਬਾਹਰ ਕਿਤੇ ਮਹਿਲ ਨਾ ਮਾੜੀਆਂ ਉÎÎÎੱਠ ਗਿਆ
ਯਾਰ ਹੋਰ ਨਹੀਂ ਕਿਤੇ ਗੁੱਠ ਗਿਆ -
ਘੁੰਡ ਲਾਹ ਵੇ ਦਿਲਬਰਾ ਵਾਸਤਾ ਈ
ਆ ਜਾ ਵੇ ਦਿਲਬਰਾ ਵਾਸਤਾ ਈ।

 [ਗੋਪੀਆਂ ਮੀਆਂ ਦੇ ਸੰਗ ਨ੍ਰਿਤ ਕਰਦੀਆਂ ਜਾਂਦੀਆਂ ਹਨ। ਰਾਂਝੇ ਨੂੰ ਛੱਡ ਕੇ ਸਭ ਜਾਂਦੇ ਹਨ...। ਰਾਂਝਾ ਇੱਕ ਚੱਕਰ ਲਾ ਕੇ ਇੱਕ ਥਾਂ 'ਤੇ ਆਪਣਾ ਖੱਪਰ ਵਗੈਰਾ ਰੱਖਦਾ ਹੈ। ਥਾਂ ਨੂੰ ਪਿਆਰ ਨਾਲ ਨਿਹਾਰਦਾ ਹੈ। ਧਰਤੀ ਨੂੰ ਪਿਆਰ ਨਾਲ ਛੂੰਹਦਾ ਹੈ- ਹੱਥ ਫੇਰਦਾ ਹੈ। ਕਦੇ ਹੱਸਦਾ ਕਦੇ ਉਦਾਸ ਹੁੰਦਾ ਹੈ। ਦੂਜੇ ਪਾਸਿਓਂ ਮੁੱਲਾ ਆਪਣੇ ਬੰਦਿਆਂ ਨੂੰ ਧਿਕਦਾ ਮੁਸ਼ਕਿਲ ਨਾਲ ਕਾਬੂ ਕਰਦਾ ਹੋਇਆ ਲੰਘਦਾ ਹੈ। ਰਾਂਝੇ 'ਤੇ ਰੌਸ਼ਨੀ ਮੱਧਮ ਪੈਂਦੀ ਹੈ। ਕਥਾਕਾਰ ਆਉਂਦੇ ਹਨ।]

ਕਥਾਕਾਰ : ਰਾਂਝਾ ਖੇੜਿਆਂ ਦੀ ਜੂਹ ਵਿੱਚ ਆ ਵੜਿਆ। ਤ੍ਰਿੰਝਣਾ ਦੇ ਵਿੱਚ ਗੱਲ ਛਿੜ ਗਈ...। ਕੋਈ ਟੂਣੇਹਾਰਾ ਜੋਗੀ... ਟਿੱਲਿਓਂ ਗੋਰਖ ਦੇ ਉਤਰ ਕੇ ਆਇਆ... ਨਿਰਾ ਬਾਲ ਨਾਥ ਦਾ ਰੂਪ... ਕੋਈ ਮੌਤ ਦੀਆਂ ਸਰਦਲਾਂ ਟੱਪ ਆਇਆ, ਨੈਣ ਨਸ਼ੇ ਵਿੱਚ ਰੁੰਨੇ, ਪਣਹਾਰਣਾ... ਗਵਾਲਣਾਂ ਸਭ ਮਸਤਾਨੀਆਂ ਹੋਈਆਂ ਫਿਰਦੀਆਂ...। ਧਾਰ ਚੋਣ ਬੈਂਦੀਆਂ... ਦੁੱਧ ਭੁੰਜੇ ਈ ਪਈ ਜਾਂਦਾ... ਨੈਣ ਜੋਗੀ ਨਾਲ ਜਾ ਲੜੇ ਆ...। ਮੂੰਹੋਂ ਮੂੰਹੀਂ ਗੱਲ ਤੁਰ ਪਈ ਏ... ਇਸ ਜੋਗੀ ਦੀਆਂ ਅੱਖਾਂ ਕੁਝ ਲੱਭਦੀਆਂ ਫਿਰਦੀਆਂ...। ਭਾਲਦੀਆਂ ਫਿਰਦੀਆਂ...।

 [ਇਸ ਦੌਰਾਨ ਵਿੱਚ ਰਾਂਝਾ ਪਿੰਡ ਵਿੱਚ ਗਜਾ ਕਰਨ ਆਉਂਦਾ। ਭਿਖਿਆ ਦੇਣ ਆਈਆਂ ਆਟਾ ਭੂੰਜੇ ਈ ਪਾ ਜਾਂਦੀਆਂ। ਬਾਕੀ ਹੱਸਦੀਆਂ ਪਣਹਾਰਣਾ ਮੁੜ ਮੁੜ ਵੇਖਦੀਆਂ ਜਾਂਦੀਆਂ...। ਠੋਕਰਾਂ ਖਾਂਦੀਆਂ। ਰਾਂਝਾ 'ਅਲਖ ਨਿਰੰਜਨ' ਦਾ ਹੌਕਾ ਦਿੰਦਾ ਹੈ। ਔਰਤਾਂ ਡਰ ਕੇ ਭਜਦੀਆਂ ਹਨ। ਰਾਂਝਾ ਕਦੇ ਹੱਸਦਾ... ਕਦੇ ਅਸਮਾਨ ਵੱਲ ਮੂੰਹ ਕਰਕੇ ਹੰਕਾਰ ਮਾਰਦਾ ਹੈ...। ਕਦੇ ਧਰਤੀ 'ਤੇ ਡਿੱਗ ਕੇ ਸਿਜਦੇ ਕਰਦਾ ਹੈ। ਕਦੇ ਰੋਣ ਲੱਗਦਾ ਹੈ। ਭਾਲਦੀਆਂ ਨਜ਼ਰਾਂ ਨਾਲ ਜਾਂਦਾ ਹੈ। ਆਸਣ ਲਾ ਕੇ ਬੈਠਦਾ ਹੈ। ਦੂਜੇ ਪਾਸੇ ਤੋਂ ਪੰਜ ਕੁੜੀਆਂ ਦਾ ਝੁੰਡ ਹੱਸਦਾ ਆਉਂਦਾ ਹੈ।]

1 : ਨੀ ਇਹਦੇ ਨੈਣ ਤੇ ਵੇਖੋ..., ਜਿਉਂ ਕਟਾਰੀਆਂ ਸਾਣ ਚੜਾਈਆਂ ਈ।
2 : ਮੈਨੂੰ ਤੇ ਹੌਲ ਪੈਂਦੇ... ਏਸ ਬਾਲੜੀ ਉਮਰੇ... ਬੁੰਦੇ ਲਾਹ ਕੇ ਕੰਨ ਪੜਵਾਇ ਬੈਠਾ...। (ਛੇੜਦੀਆਂ ਹਨ। ਰਾਂਝਾ ਗਰਜਦਾ ਹੈ 'ਅਲੱਖ ' ਉਹ ਹੱਸਦੀਆਂ ਹਨ।)
3 : ਆਇ-ਹਾਇ ਤੇਵਰ ਤਾਂ ਵੇਖੋ... ਜਿਵੇਂ ਅੰਬਰ ਲੂੰਹ ਸੁੱਟੇਗਾ।
4 : ਕਿਸੇ ਕਜਲੇ ਵਾਲੀ ਦਾ ਪੱਟਿਆ..., [ਰਾਂਝਾ ਮੁੜ ਧਿਆਨ ਲਾਉਣ ਦੀ ਕੋਸ਼ਿਸ਼ ਕਰਦਾ ਹੈ।] ਝੁੱਗਾ ਚੌੜ ਕਰਵਾਇ ਆਇਆ..।
5 : ਜੋਗੀ ਕੋਈ ਨੀ... ਬਹਰੂਪੀਆ ਏ ਕੋਈ..., ਮਚਲਾ ਜੱਟ-ਜੋਤੇ (ਵਾਹੀ) ਤੋਂ ਡਰਦਾ ਧੂਣੀ ਰਮਾਇ ਬੈਠਾ..।

        [ਉਸ ਨੂੰ ਤੰਗ ਕਰਦੀਆਂ ਹਨ। ਰਾਂਝਾ ਚਿਮਟਾ ਖੜਕਾਉਂਦਾ ਉਠ ਖੜੋਂਦਾ ਹੈ।]

ਰਾਂਝਾ : [ਆਕਾਸ਼ ਵੱਲ ਮੂੰਹ ਚੁੱਕ ਕੇ ਕੂਕਦਾ ਹੈ।] ਅਲੱਖ ...।

 [ਕੋਰਸ ਸੰਵਾਦ ਬੋਲਦਾ ਹੈ। 287]

 ਸੱਤ ਜਰਮ ਕੇ ਹਮ ੈਂ ਨਾਥ ਪੂਰੇ, ਕਦੇ ਮੂਲ ਨਾ ਵਾਹਿਆ ਜੋਤਰਾ ਈ
 [ਕੁੜੀਆਂ ਹੱਸਦੀਆਂ।]
 ਵਾਰਿਸ਼ ਸ਼ਾਹ ਮੀਆਂ ਉÎÎੱਥੇ ਅੱਕ ਉÎÎÎੱਗੇ ਜਿੱਥੇ ਆਸ਼ਕਾਂ ਜੋਤਰਾ ਲਾਇਆ ਈ

 [ਹੱਸਦੀਆਂ ਉਸ ਨਾਲ ਚੌੜ ਕਰਦੀਆਂ। ਕੋਈ ਚਿਮਟਾ ਵਜਾਉਂਦੀ ਹੈ। ਕੋਈ ਖਪਰੀ ਚੁੱਕ ਦੌੜਦੀ ਹੈ। ਕੋਈ ਮੁੰਦਰਾਂ ਛੇੜਦੀ ਹੈ। ਕੋਈ ਧੂਣਾ ਬੁਝਾਉਣ ਲੱਗਦੀ ਹੈ। ਰਾਂਝਾ ਇੱਕ ਟੱਕ ਅੰਬਰ ਵੱਲ ਟਿਕਟਿਕੀ ਲਾਈ ਖੜਾ ਹੈ। ਵਿੱਚ ਵਿੱਚ ਅਲਖ ਕੂਕਦਾ ਹੈ।]

ਕਥਾਕਾਰ : ਕੁੜੀਆਂ... ਮਤਵਾਲੀਆਂ..., ਜੋਗੀ ਨੂੰ ਇਉਂ ਘੇਰਾ ਪਾਇਆ.. ਜਿਉਂ ਇੰਦਰ ਦੀਆਂ ਅਪਛਰਾਂ, ਵਿਸ਼ਵਾਮਿਤਰ ਦੇ ਦੁਆਲੇ ਹੋਈਆਂ..।
1 : ਦਸ ਤਾਂ ਸਈ.. ਕਿੱਥੋਂ ਦਾ ਜੋਗੜਾ ਏਂ ਤੂੰ ...।
2 : ਕੌਣ ਗੁਰੂ ..., ਕਿਸ ਤੋਂ ਇਹ ਮੂੰਡ ਮੁੰਡਾਇਆ...
3 : ਕਿਹੜਾ ਧਣਾਂ ... ਕਿਹੜੇ ਅਰਸ਼ੋਂ ਉਤਰ ਕੇ ਆਇਆਂ....
4 : ਬੜਾ ਜਤੀ .... ਜੋਗੀ ਬਣਦਾ ...
5 : (ਹੀਰ ਵਾਲੇ ਦੁਪੱਟੇ ਨੂੰ ਛੇੜਦੀ ਹੈ...।) ਵੇ ਹੈ ਕੀਹਦੇ ਜੋਗਾ।

 [ਦੁਪੱਟੇ ਨੂੰ ਛੇੜਦੀ ਹੈ। ਤਾਂ ਰਾਂਝਾ ਫੱਟ ਪੈਂਦਾ ਹੈ। ਜਿਵੇਂ ਤੀਜਾ ਨੇਤਰ ਖੁੱਲ ਉÎÎÎੱਠਦਾ ਹੈ। ਤਾਂਡਵ ਕਰਦਾ ਹੈ। ਚਿਮਟੇ ... ਤ੍ਰਿਸ਼ਲਾ ਨਾਲ... ਕੁੜੀਆਂ ਨੂੰ ਮਾਰ ਭਜਾਉਂਦਾ... ਉਹ ਤ੍ਰਾਹੀ ਤ੍ਰਾਹੀ ਕਰਦੀਆਂ..., ਮਿੰਨਤਾਂ ਪਾਉਂਦੀਆਂ। ਰਾਂਝੇ ਦਾ ਰੋਦਰ ਰੂਪ ਵੇਖ ਕੇ ਸਹਿਮਦੀਆਂ... ਚੀਖਦੀਆਂ... ਭੱਜਦੀਆਂ...। ਨ੍ਰਿਤ ਜਾਰੀ ਹੈ। ਮੁੱਲਾ ਹੋਰੀਂ ਆਉਂਦੇ ਹਨ...। ਕੁੜੀਆਂ ਰਾਂਝੇ ਦੇ ਪੈਂਰੀਂ ਡਿਗ ਪੈਂਦੀਆਂ ਹਨ। ਰਾਂਝਾ ਰੁਕ ਜਾਂਦਾ ਹੈ। ਪੰਜੇ ਹੀ ਕੁੜੀਆਂ ਹੱਥ ਬੰਨੀ, ਕੰਨਾਂ ਨੂੰ ਹੱਥ ਲਾਈ ਰਾਂਝੇ ਦੇ ਦੁਆਲੇ ਪਰੀਕਰਮਾਂ ਕਰਦੀਆਂ ਹਨ। ਉਸ ਦਾ ਗੁੱਸਾ ਹੌਲੀ-ਹੌਲੀ ਸ਼ਾਂਤ ਹੁੰਦਾ ਹੈ।]

ਗੀਤ : [461] ਕੁੜੀ ਆਖਿਆ ਮਰਾ ਨਾ ਫਾਹੁੜੀ ਵੇ, ਮਰ ਜਾਊਂਗੀ ਮਸਤ ਦੀਵਾਨਿਆ ਵੇ
 ਤੇਰੀ ਡੀਲ ਹੈ ਦੇਓ ਦੀ ਅਸੀਂ ਪਰੀਆਂ, ਇਕ ਲੱਤ ਲੱਗੇ ਮਰ ਜਾਨੀਆਂ ਵੇ
 ਗੱਲ ਦਸਣੀ ਹੈ ਜੋ ਦਸ ਮੈਨੂੰ ਤੇਰਾ ਲੈ ਸੁਨੇਹੜਾ ਜਾਨੀਆਂ ਵੇ
1 : ਮੇਰੀ ਤਾਈ ਹੈ ਜਿਹੜੀ ਤੁਧ ਬੇਲਣ ਅਸੀਂ ਹਾਲ ਥੀ ਨਹੀਂ ਬੇਗਾਨੀਆਂ ਵੇ
2 : ਤੇਰੇ ਵਾਸਤੇ ਉਸ ਦੀ ਕਰਾਂ ਮਿੰਨਤ ਜਾਇ ਹੀਰ ਅੱਗੇ ਟਟਿਆਨੀਆ ਵੇ।

 [ਕੁੜੀਆਂ ਬੋਲ ਦੀਆਂ ਹਨ।]

ਮੁੱਲਾ : ਇਹਦਾ ਜਾਦੂ ਤੇ ਏਥੇ ਵੀ ਚਲ ਗਿਆ...। ਚਲੋ ਉਇ... ਮੁੜੋ..., ਕੋਈ ਹੋਰ ਈ ਪਤਰਾ ਵਾਚਣਾ ਪੈਣਾ...। [ਪਿਛਾਂਹ ਮੁੜ ਜਾਂਦੇ ਹਨ।]

 [ਕੁੜੀਆਂ ਦੇ ਡਾਇਲਾਗ ਤੋਂ ਬਾਅਦ ਰਾਂਝਾ ਬੋਲਦਾ ਹੈ।]

ਰਾਂਝਾ : ਜਾ ਹੀਰ ਨੂੰ ਆਖਣਾ ਭਲਾ ਕੀਤਾ, ਸਾਨੂੰ ਹਾਲ ਥੀਂ ਚਾਇ ਬੇਹਾਲ ਕੀਤਾ
         ਝੰਡਾ ਸਿਆਹ ਸਫੈਦ ਸੀ ਇਸ਼ਕ ਵਾਲਾ ਉਹ ਘਤ ਮਜ਼ੀਠ ਗਮ ਲਾਲ ਕੀਤਾ
 ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਏਡੇ ਪਿਟਣੇ ਨਾਹੀ ਸਹੇੜੀ ਨੀ
 ਵਾਰਿਸ ਸ਼ਾਹ ਜੇ ਪਿਆਸ ਨਾ ਹੋਇ ਅੰਦਰ ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ

 [ਰਾਂਝਾ ਮੂੰਹ ਮੋੜ ਕੇ ਉÎÎÎੱਥੋਂ 'ਅਲਖ' ਜਗਾਉਂਦਾ ਤੁਰ ਜਾਂਦਾ ਹੈ।]

3 : ਚਲੋ ਨੀ ਕੁੜੀਓ... ਇਹ ਤੇ ਇਸ਼ਕੇ ਦੇ ਨਾਗ ਦਾ ਡੰਗਿਆ ਏ। ਇਹਦਾ ਮੰਤਰ ਨੀ ਸਾਡੇ ਕੋਲ ਨਾਹੀਂ...।
4 : ਕੁਝ ਵੀ ਕਹੋ...। ਹੀਰ ਨੇ ਚੰਗੀ ਕੋਈ ਨੀ ਕੀਤੀ ਏਸ ਨਾਲ...।
5 : ਇਹਦੀ ਹਾਅ ਤਾਂ ਸਾਰੇ ਪਿੰਡ ਨੂੰ ਲਾ ਬੈਠੂ...।
1 : ਚਲੋ ਤਾਂ... ਉਸੇ ਨੂੰ ਚਲ ਕੇ ਸਾਰਾ ਹਾਲ ਸੁਣਾਂਦੀਆਂ...।
2 : ਹਾਂ... ਹਾਂ... ਚਲੋ ਚਲੋ...। ਜੇ ਦਗਾ ਈ ਦੇਣਾ ਸੀ ਤਾਂ ਪਹਿਲੇ ਰੋਜ਼ ਤੋਂ ਪੱਲਾ ਨੀ ਸੀ ਫੜਨਾ...।

 [ਸਭ ਜਾਂਦੀਆਂ ਹਨ। ਹੀਰ ਆਉਂਦੀ ਹੈ।]

ਗੀਤ : (464) ਕੁੜੀਓ ਵੇਖ ਰੰਝੇਟੜੇ ਕੱਚ ਕੀਤਾ, ਖੋਲ ਜੀਓ ਦਾ ਭੇਤ ਪਸਾਰਿਓ ਨੇ
 ਮਨਸੂਰ ਨੇ ਇਸ਼ਕ ਦਾ ਭੇਤ ਦਿੱਤਾ, ਚਾਇ ਓਸ ਨੂੰ ਸੂਲੀ ਚਾੜਿਓ ਨੇ
 ਰਸਮ ਇਸ਼ਕ ਦੇ ਮੁਲਕ ਦੀ ਚੁੱਪ ਰਹਿਣਾ, ਮੂੰਹੋਂ ਬੋਲਿਆ ਸੋਈਓ ਮਾਰਿਓ ਨੇ।

 [ਹੀਰ ਫਫਕ ਕੇ ਰੋਂਦੀ ਹੈ।]

ਹੀਰ : ਅਸੀਂ ਤੇ ਆਪਣੇ ਮੂੰਹ 'ਤੇ ..., ਆਪਣੀ ਰੂਹ 'ਤੇ ਜਿੰਦਾ ਮਾਰ ਛਡਿਆ। ਜਿਦਣ ਇਹ ਜਿੰਦ ਮੁਕਸੀ ਓਦਣ ਹੀ ਇਹ ਜਿੰਦਾ ਟੁਟਸੀ...। ਅਸੀਂ ਤੇ ਆਪਣੇ ਸਾਹਾਂ ਤੋਂ ਵੀ ਓਸ ਦੇ ਫਿਰਾਕ ਦੇ ਸੇਕ ਨੂੰ ਲੁਕੋ ਰਖਿਆ। ਮਤੇ ਕਿਸੇ ਬੇਗਾਨੜੇ ਤਾਈੰ ਉਸ ਦੀ ਭਾਹ ਨਾ ਲਗ ਜਾਏ...।

        [ਪਿੱਛੋਂ ਸੈਤੀ ਦੀ ਆਵਾਜ਼ ਸੁਣ ਕੇ ਹੀਰ ਸੰਭਲਦੀ ਹੈ।]

ਸੈਹਤੀ : ਭਾਬੀਏ... ਨੀ ਭਾਬੀਏ...। ਕੀ ਸਾਰਾ ਦਿਨ ਅੰਦਰ ਵੜ ਕੇ ਬਹਿ ਰਹਿਨੀਂ ਏਂ...। ਕਦੇ ਬਾਹਰ ਦਾ ਨਜ਼ਾਰਾ ਵੀ ਵੇਖਿਆ ਕਰ।
ਹੀਰ : ਸਾਨੂੰ ਤੇ ਅੰਦਰ-ਬਾਰ ਕਿਧਰੇ ਵੀ ਢੋਈ ਨਹੀਂ ਸੈਹਤੀਏ । ਕਿਤ ਵੱਲ ਜਾਈਏ... ਕੀਕਣ ਜਾਈਏ...।
ਸੈਹਤੀ : ਤੂੰ ਸੁਣਿਆ..., ਪਿੰਡ ਵਿੱਚ ਇਕ ਨਵਾਂ ਜੋਗੜਾ ਆਇਆ। ਕੁੜੀਆਂ ਓਸ ਦੁਆਲੇ ਇਉਂ ਜੁੜੀਆਂ ਜਿਉਂ ਗੁੜ ਨੂੰ ਕੱਕੀਆਂ ਕੀੜੀਆਂ। [ਹਸਦੀ ਹੈ।] ਬੜਾ ਸਿੱਧ ਪੁਰਸ਼ ਏ..., ਜਾਣੀ ਜਾਣ।
ਹੀਰ : ਚੋਦਾਂਹ ਤਬਕਾਂ ਦੇ ਜਾਣੂ ..., ਦਿਲ ਦਾ ਦਰਦ ਨੀ ਜਾਣਦੇ...। [ਮੁਸਕਰਾਉਂਦੀ ਹੈ।] ਇਹ ਤੇ ਗੁੱਝਾ ਈ ਰਹਿੰਦਾ...।
ਸੈਹਤੀ : ਉਹ ਤੇ ਪਰਛਾਵੇਂ ਦੇਖ ਕੇ ਈ ਸਿਰਨਾਵੇਂ ਬੁਝ ਲੈਂਦਾ...। ਬਿਛੜਿਆਂ ਨੂੰ ਮੇਲਦਾ...।
ਹੀਰ : ਐਵੇਂ ਲੋਕ... ਭੁਲੇਖੇ ਪਾਲਦੇ, ਜੀਅ ਪਰਚਾਂਦੇ ਆ।
ਸੈਹਤੀ : ਮੈਂ ਤਾਂ ਚੱਲੀ ਆਂ ਮੁਰਾਦ ਮੰਗਣ...। ਤੇਰੀ ਮਰਜ਼ੀ ਏ...।

 [ਸਹਿਤੀ ਜਾਂਦੀ ਹੈ। ਹੀਰ ਸੋਚਦੀ ਖੜੀ ਰਹਿੰਦੀ ਹੈ।]

ਹੀਰ : ਨਿਸ਼ਾਨੀਆਂ ਤਾਂ ਸਭ ਉਹੀ ਨੇ...। ਦਿਲ ਵੀ ਤੇ ਧੜਕ ਪਿਆ...। [ਵੰਜਲੀ ਦੀ ਤਾਨ ਵਜਦੀ ਹੈ।] ਅਰਸੇ ਬਾਅਦ ਇਹ ਆਵਾਜ਼ ਸੁਣਾਈ ਦਿੱਤੀ...। (ਉਤਾਵਲੀ) ਨੀ ਠਹਿਰ ਨੀ ਸਹਿਤੀਏ...। ਰੁਕੀਂ ਜ਼ਰਾ...। ਮੈਂ ਵੀ ਕਿੰਨੀ ਕਮਲੀ ਆਂ...। ਘੁੰਡ ਕੱਢ ਕੇ ਘਰੇ ਬੈਠੀ।

        [ਦੌੜ ਕੇ ਜਾਂਦੀ ਹੈ।]

ਗੀਤ : ਏਸ ਘੁੰਡ 'ਚ ਬਹੁਤ ਖੁਆਰੀਆਂ ਨੇ, ਅੱਗ ਲਾਇ ਕੇ ਘੁੰਡ ਨੂੰ ਸਾੜੀਏ ਨੀ
 ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ, ਲੰਮੇ ਘੁੰਡ ਵਾਲੀ ਰੜੇ ਮਾਰੀਏ ਨੀ
 ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ
 ਘੁੰਡ ਅੰਨਿਆਂ ਕਰੇ ਸੁਜਾਖਿਆਂ ਨੂੰ ਘੁੰਡ ਲਾਹ ਛੱਡ ਮੁੰਹ ਤੋਂ ਲਾੜੀਏ ਨੀ

 [ਗੀਤ ਦੇ ਨਾਲ ਰਾਂਝਾ ਨ੍ਰਿਤ ਕਰਦਾ ਹੋਇਆ ਪਿੰਡ 'ਚ ਗਜਾ ਕਰਦਾ ਹੋਇਆ ਨਿਕਲਦਾ ਹੈ। ਮੁੱਲਾ ਹੋਰੀਂ ਦੂਜੇ ਪਾਸੇ ਆ ਕੇ ਬੈਠਦੇ ਹਨ।]

ਮੁੱਲਾ : ਇੱਥੇ ਈ ਡੇਰਾ ਲਾਂਦੇ ਹਾਂ... ਰਾਹ ਵਿੱਚ .. ਏਸ ਪਿੰਡ 'ਚ ਕਿਹੜਾ ਕੈਦੋਂ ਨੀ ਹੋਣਾ...। ਜਿਹੜਾ ਵੀ ਲੰਘੂ...। ਲੰਘੂਗਾ ਤਾਂ ਏਥੋਂ ਥਾਈੰ... ਫੇਰ ਦੇਖਾਂਗੇ ਕਿਹੜਾ ਬੱਚਦਾ ਸਾਡੇ ਜਾਲ ਵਿੱਚੋਂ...
        [ਦੇਖਦਾ ਹੈ ਦੋਹੇਂ ਕਿਤਾਬਾਂ ਵਾਲੇ ਅੱਗੇ ਲੰਘ ਗਏ..., ਇੱਕ ਦੂਜੇ 'ਚ ਵਜਦੇ ਫਿਰਦੇ।] ਓਇ  ਵੱਡੇ ਦੌੜਾਕੋ ਤੁਹਾਨੂੰ ਰੁਕਣਾ         ਵੀ ਨੀ ਆਉਂਦਾ...। (ਫੜ ਕੇ ਲਿਆਉਂਦਾ) ਆਪੋਂ 'ਚ ਈ ਵੱਜਦੇ ਫਿਰਦੇ ਹਰ ਵੇਲੇ। ਬਹਿ ਜਾਓ ਏਥੇ... ਘੜੀ ਅਰਾਮ ਨਾਲ।
 [ਮੁੱਲਾ ਇੱਕ ਨੂੰ ਜ਼ੋਰ ਲਾ ਕੇ ਬਿਠਾਉਂਦਾ ਹੈ ਤਾਂ ਦੂਜਾ ਉÎÎÎੱਠ ਕੇ ਤੁਰ ਪੈਂਦਾ ਹੈ। ਦੋਹਾਂ ਨੂੰ ਮੋਢਿਆਂ ਤੋਂ ਫੜ ਕੇ ਬਿਠਾਉਂਦਾ ਹੈ। ਆਪ ਈ ਉਨ•ਾਂ ਦੇ ਮੋਢਿਆਂ 'ਤੇ ਝੂਲ ਜਾਂਦਾ ਹੈ। ਰੌਲਾ ਪਾਂਦਾ।]

ਮੁੱਲਾ : ਉਇ... ਉਇ ਇਹ ਕੀ ਕਰਦੇ ਓ... ਪੈਰ ਚਕ ਦਿਤੇ ਮੇਰੇ...। ਲਾਹੋ-ਲਾਹੋ ਮੈਨੂੰ ਥੱਲੇ...। [ਡਿੱਗ ਪੈਂਦਾ ਹੈ। ਮੁਸ਼ਕਲ ਨਾਲ ਉਠਦਾ ਹੈ। ਦੇਖਦਾ ਹੈ ਦੋਹੇ ਉਲਟ ਦਿਸ਼ਾਵਾਂ ਵੱਲ ਜਾ ਰਹੇ ਹਨ।] ਇਨ•ਾਂ ਮੈਨੂੰ ਕਮਲਾ ਕਰ ਦੇਣਾ [ਦੋਹੇਂ ਪਾਸੇ ਦੇਖਦਾ ਹੈ।] ਕਿਧਰ ਨੂੰ ਜਾਵਾਂ ... [ਵਿਚਾਲੇ ਡੋਲਦਾ ਹੈ।] ਹੁਣ ...। ਵਿਚਾਲੇ ਡੋਬਣਗੇ...।

        [ਦੋਹੇਂ ਬਾਹਰ ਨਿਕਲ ਜਾਂਦੇ ਹਨ। ਸਿਰ ਫੜ ਕੇ ਬੈਠ ਜਾਂਦਾ ਹੈ। ਦੂਜੇ ਪਾਸਿਓਂ ਸੈਹਤੀ ਤੇ ਸਹੇਲੀਆਂ ਹੱਸਦੀਆਂ ਆਉਂਦੀਆਂ।]

1 : ਨੀ ਉਹਦੇ ਹੱਥੋਂ ਤਾਂ ਮਾਰ ਖਾਣ ਦਾ ਵੀ ਮਜ਼ਾ ਆਉਂਦਾ ...।
2 : ਸੁਆਦ ਪੈ ਗਿਆ ਸਾਨੂੰ ਤਾਂ। ਦੋ ਚਾਰ ਛਮਕਾਂ ਨਾ ਪੈਣ ਜਦ ਤੱਕ- ਝਸ ਨੀ ਪੂਰਾ ਹੁੰਦਾ...।

        [ਸਭ ਦੇ ਹੱਥਾਂ 'ਚ ਥਾਲ ਨੇ...। ਖਿੜ ਖਿੜਾ ਕੇ ਹੱਸ ਪੈਂਦੀਆਂ। ਮੁੱਲਾ ਸੋਚਦਾ ਹੋਇਆ ਉਠਦਾ ਹੈ।]

ਸੈਹਤੀ : ਮੈਂੇ ਤਾਂ ਆਪਣੀ ਅੱਖੀਂ ਦੇਖੂੰ..., ਤਾਈੰ ਮੰਨੂਗੀ...।
ਮੁੱਲਾ : ਮੈਂ ਕਿਹਾ ... ਕਿਹੜਾ ਪੀਰ ਮਨਾਉਣ ਚੱਲੀਆਂ ਕੱਠੀਆਂ ਹੋ ਕੇ ...।
3 : ਨਾ ਇਹ ਰੁੜ ਜਾਣਾ ਕਿੱਥੋਂ ਆ ਗਿਆ ਵਿਚਾਲੇ...।
4 : ਮੌਲਵੀ ਜੀ ਤੁਸੀਂ ਵੀ ਆ ਜਾਓ
5 : ਕਿਤੇ ਤੁਹਾਡਾ ਵੀ ਬੇੜਾ ਕਿਸੇ ਬੰਨੇ ਲੱਗ ਜਾਏ...।
1 : ਵਿਚਾਲੇ ਈ ਨਾ ਡੋਲਦੇ ਰਹਿ ਜਾਇਓ।

          (ਹਸਦੀਆਂ)

ਮੁੱਲਾ : ਹੂੰਅ...। ਜਿਹੜਾ ਤੁਸੀਂ ਨਵਾਂ ਸਾਨ• ਪਾਲਿਆ ਨਾ ਪਿੰਡ 'ਚ..., ਪਛਤਾਉਗੀਆਂ..., ਜਦੋਂ ਕੱਢ ਕੇ ਲੈ ਗਿਆ ਕਿਸੇ ਨੱਢੜੀ ਨੂੰ ...।
2 : ਛੱਡ ਨੀ ਸਹਿਤੀਏ..., ਕਿਹਦੀਆਂ ਗੱਲਾਂ 'ਚ ਆਉਣ ਡਹੀਂ...।
ਮੁੱਲਾ : (ਸੈਹਤੀ ਨੂੰ) ਉਰਾਂ ਹੋ ਜ਼ਰਾ। ਮੇਰੀ ਗੱਲ ਸੁਣ ਕੰਨ ਲਾ ਕੇ...।
 ਇਹ ਕੋਈ ਜੋਗੜਾ ਵੋਗੜਾ ਨੀਂ...

         (ਆਲੇ ਦੁਆਲੇ ਦੇਖਦਾ ਹੈ ਜਿਵੇਂ ਕੋਈ ਰਾਜ ਦੀ ਗੱਲ ਸੁਣਾਉਣ ਲੱਗਾ ਹੋਵੇ।)
         ਰਾਂਝਾ ਏ, ਧੀਦੋ ਰਾਂਝਾ।

        [ਕੁੜੀਆਂ ਸਭ ਆਪਸ 'ਚ ਇਸ਼ਾਰੇ ਕਰਦੀਆਂ।]

3 : ਲੱਗਾ ਪੁੱਠੀਆਂ ਪੱਟੀਆਂ ਪੜਾਉਣ...।
ਮੁੱਲਾ : [ਹੋਰ ਇੱਕ ਕਦਮ ਉਸ ਨੂੰ ਅੱਗੇ ਲੈ ਜਾਂਦਾ ਹੈ।] ਏਸੇ ਨੂੰ ਚਾਕ ਰਖਿਆ ਸੀ ਤੇਰੀ ਭਾਬੀ ਨੇ... ਮਹੀਆਂ ਚਰਾਉਣ ਨੂੰ ...। ਪਤਾ ਲੱਗਾ ਉਹ ਇਹਨੂੰ ਈ ਚਰਾ ਗਿਆ...। ਕੁਲ ਜਹਾਨ ਜਾਣਦਾ...।
4 : ਚੱਲ ਨੀ ਸੈਹਤੀਏ... ਚੁਗਲਖੋਰਾਂ ਦੇ ਚੱਟੇ ਤਾਂ ਪੱਥਰ ਨੀ ਬਚਦੇ...।
ਮੁੱਲਾ : ਨਾ ਤੁਸੀਂ ਕਿਹੜੀ ਕਰਾਮਾਤ ਵੇਖ ਲਈ ਉਸ 'ਚ। ਜਿਹੜੇ ਇਹ ਥਾਲ ਸਜਾ ਕੇ ਲੈ ਚੱਲੀਆਂ।

         [ਸਹਿਤੀ ਸੋਚਾਂ 'ਚ ਪੈਂਦੀ ਹੈ।]

5 : ਜ਼ਾਹਰਾ ਪੀਰ ਹੈ ਉਹ...। ਤੇ ਜ਼ਾਹਰਿਆਂ ਨੂੰ ਲੋੜ ਨੀ ਹੁੰਦੀ ਪਰਤਿਆਉਣ ਦੀ...। ਅਸੀਂ ਚੱਲੀਆਂ... ਤੂੰ ਈ ਸੁਣ ਇਹਦੀਆਂ ਮੱਤਾਂ। ਚਲੋ ਨੀ ਕੁੜੀਓਂ।

        [ਜਾਂਦੀਆਂ ਹਨ। ਸੈਹਤੀ ਖੜੀ ਰਹਿੰਦੀ ਹੈ।]

ਮੁੱਲਾ : ਹੰਅ......। ਪਤਾ ਲੱਗੂ ਜਦ ਨੱਕ ਵੱਢ ਕੇ ਲੈ ਗਿਆ ਖੇੜਿਆਂ ਦੀ।

        [ਉਲਟੇ ਪਾਸੇ ਨੂੰ ਜਾਂਦਾ ਹੈ। ਸੈਹਤੀ ਦੋਹੇਂ ਪਾਸੇ ਦੇਖਦੀ ਹੈ। ਫੇਰ ਕੁੜੀਆਂ ਨੂੰ ਆਵਾਜ਼ ਮਾਰਦੀ ਹੈ।]

ਸੈਹਤੀ : ਠਹਿਰੋ ਨੀ..., ਏਡਾ ਲੋਹੜ• ਨਾ ਕਰੋ...। ਰੁਕੋ ਤਾਂ...। [ਜਾਂਦੀ ਹੈ।]
ਕਥਾਕਾਰ : ਮੁੱਲਾ ਦੀ ਪੱਟੀ ਸੈਹਤੀ... ਸ਼ੰਕਿਆਂ (ਭਰਮਾਂ) ਦੀ ਪੰਡ ਚੁੱਕੀ..., ਜੋਗੀ ਦੇ ਡੇਰੇ ਵੱਲ ਤੁਰ ਪਈ। ਓਧਰ ਰਾਂਝਾ... ਪੰਜਾਂ ਪੀਰਾਂ ਦਾ ਥਾਪਿਆ... ਉਨ•ਾਂ ਨੂੰ ਆਉਂਦਿਆਂ ਵੇਖ ...। ਮੂੰਹ ਮੋੜ ਕੇ ਖਲੋ ਗਿਆ...। ਪੰਜੇ ਕੁੜੀਆਂ ਥਾਲ ਚਰਣਾਂ 'ਚ ਲਿਆ ਧਰੇ। ਹੱਥ ਬੰਨ• ਖਲੋਈਆਂ ਪੰਜੇ ਇੰਦਰੀਆਂ... ਵਾਗਾਂ ਮੁਰਾਰ ਹੱਥ ਧਰੀਆਂ। ਰਾਂਝਾ ਮੂੰਹ ਨੀ ਕਰਦਾ।
       
        [ਸ਼ਬਦਾਂ ਦੇ ਨਾਲ ਹੀ ਦ੍ਰਿਸ਼ ਬਣਦਾ ਹੈ।]

ਰਾਂਝਾ : ਲਿਆਓ ਹੀਰ ਸਿਆਲ ਜੋ ਦੀਦ ਕਰੀਏ...। ਜਾ ਕੇ ਆਖੋ ਜੇ ਰਾਂਝਾ ਅਰਜ਼ ਕਰਦਾ...।
ਸੈਹਤੀ : ਤੂੰ ਤਾ ਚਾਕ ਸਿਆਲਾਂ ਦਾ ਨਾਉ ਧੀਦੋ, ਨੱਢੀ ਮਾਣਦਾ ਸੈਂ ਵਿੱਚ ਬਾਰ ਦੇ ਜੀ
 ਤੇਰਾ ਮੇਹਣਾਂ ਸੀ ਹੀਰ ਸਿਆਲ ਤਾਈੰ, ਆਮ ਖਬਰ ਸੀ ਵਿੱਚ ਸੰਸਾਰ ਦੇ ਜੀ
 ਨੱਸ ਜਾਹੁ ਏਥੋਂੰ ਨਹੀਂ ਮਾਰ ਸੁੱਟਣ, ਖੇੜੇ ਅਤਿ ਚੜ•ੇ ਭਰੇ ਭਾਰ ਦੇ ਜੀ
ਰਾਂਝਾ : ਕਰਾਮਾਤ ਲਗਾਇ ਕਿ ਸ਼ਹਿਰ ਫੂਕਾਂ, ਜੜ•ਾਂ ਖੇੜੀਆਂ ਦੀਆਂ ਮੁੱਢੋਂ ਪੱਟ ਸੁੱਟਾਂ ਪਾਰ ਹੋਵੇ ਸਮੁੰਦਰੋਂ ਹੀਰ ਬੈਠੀ, ਬੁੱਕਾਂ ਨਾਲ ਸਮੁੰਦਰ ਨੂੰ ਝੱਟ ਸੁੱਟਾਂ।


        [ਰਾਂਝਾ ਚਿਮਟਾ ਚੁੱਕਦਾ ਹੈ। ਪੰਜੇ ਕੁੜੀਆਂ ਗੋਡਿਆਂ ਭਾਰ ਹੋ ਜਾਂਦੀਆਂ। ਸੈਹਤੀ ਖੜੀ ਹੈ ਮੁਸਕਰਾਉਂਦੀ..।]

1 : ਰਹਿਮ ਸਾਈੰ ਜੀ ਰਹਿਮ...।
2 : ਇਆਣੀ ਏੰ... ਬਖਸ਼ ਛੱਡੋ...।
ਸੈਹਤੀ : ਅੱਖੀਆਂ ਈ ਲਾਲ ਪੀਲੀਆਂ ਕਰਨ ਸਿਖਿਆਂ...। ਕੇ ਕੋਈ ਹੋਰ ਹੁਨਰ ਵੀ ਹੈ ਈ ਪੱਲੇ। ਅਸੀਂ ਕਿਵੇਂ ਈਮਾਨ ਕਰੀਏ ਤੇਰੇ 'ਤੇ ਕਿ ਤੂੰ ਸੱਚਾ ਜੋਗੀ ਏਂ ਕੋਈ ਭੇਖੀ... ਪਾਖੰਡੀ... ਭੋਗੀ ਨਹੀਂ।
ਰਾਂਝਾ : (ਮੁਸਕਰਾਉਂਦਾ ਹੈ।) ਅਸੀਂ ਜੋਗ ਭੋਗ ਨਾ ਜਾਣੀਏ ਨੀਂ। ਸਾਨੂੰ ਇੱਕੋਂ ਰੋਗ ਅਵੱਲੜਾ ਹੈ। ਲੋਕ ਹੀਰ ਕਹਿੰਦੇ ਅਸੀਂ ਪੀਰ ਸੁਣੀਏ ਧੁਰੋਂ ਲਿਖਿਆ ਸਾਥ ਸਵੱਲੜਾ ਏ...।
ਸਹਿਤੀ : ਬਹੁਤੀਆਂ ਗੱਲਾਂ ਨਾ ਬਣਾ ਜੇ ਏਡੀ ਓ ਜੁਗਤ ਵਾਲਾਂ ਏਂ।
 ਧੁਰ ਦੀਆਂ ਰਮਜ਼ਾਂ ਜਾਣਦਾਂ... ਤਾਂ ਦਸ ਖਾਂ... ਇਸ ਥਾਲ ਵਿੱਚ ਕੀ ਧਰਿਆ ਤੇਰੇ ਸਾਹਵੇਂ... ਏਸ ਪ•ੋਣੇ ਹੇਠ... [ ਰਮਜ਼ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ] ਕੀ ਲੁਕਿਆ ਏ ਘੁੰਡ ਪਿੱਛੇ......... ।
3 : ਨੀ ਸਹਿਤੀਏ ਪੀਰ ਨਾ ਪਰਤਿਆ, ਪਛਤਾਏਂਗੀ

ਰਾਂਝਾ : [ਰਾਂਝਾ ਉਪਰ ਦੇਖਦਾ ਹੈ।] ਐਵੇਂ ਪਿਆਜ ਦੇ ਪੱਤ ਲਾ ਲਾਹ ਸੈਹਤੀਏ। ਜਾ ਚੁੱਕ ਕੱਪੜਾ ਤੇ ਦੇਖ ਲੈ ਥਾਲ ਚੌਲ•ਾਂ ਦਾ         ਭਰਿਆ ਪੂਰਿਆ ਈ। ਉÎÎÎੱਤੇ ਪੰਜ ਪੈਸੇ-ਨਾਲ ਸਿੰਦੂਰ ਧਰਿਆ, ਐਵੇਂ ਬੂਥਾ ਕਾਹਨੂ ਵਿਸੂਰਿਆ ਈ।

 [ਪੰਜੇ ਕੁੜੀਆਂ ਇੱਕ ਦੂਜੇ ਦੀ ਸੂਰਤ ਤਕਦੀਆਂ। ਇੱਕ ਜਾਣੀਂ ਕੱਪੜਾ ਚੁੱਕ ਕੇ ਦੇਖਦੀ...।]

4 : ਇਹ ਕੀ ...। ਕਿੰਜ ਹੋਇਆ...।

        (ਸੈਹਤੀ ਵੀ ਦੇਖਦੀ ਹੈ।)

5 : ਅਸੀਂ ਤੇ ਖੰਡ-ਮਲਾਈ ਭਰ ਲਿਆਈਆਂ ਸੀ...।
1 : ਪੈਰੀਂ ਪੈ ਕੇ ਪੀਰ ਮਨਾਂ ਸਹਿਤੀਏ...।
2 : ਗੁਨਾਹ ਬਖਸ਼ਾ ਲੈ : ।

       
ਰਾਂਝਾ :  [ਪੈਰ•ਾਂ ਵਿੱਚ ਸੁਟਦੀਆਂ ਹਨ। ਰਾਂਝਾ ਮੁਸਕਰਾਉਂਦਾ ਹੈ] ਇੰਨਾ ਬਹੁਤ ਹੈ ਕਿ ਇਹ ਘੁੰਡ ਵੀ.....................ਚਾ ਲਾਹ ਧਰੀਏ। [ਥਾਲ ਵਲ ਇਸ਼ਾਰਾ ਕਰਦਾ ਹੈ। ਚੌਲਾਂ ਦੀ ਬੁੱਕ ਭਰ ਕੇ ਹਵਾ 'ਚ ਉਡਾ ਦਿੰਦਾ ਹੈ।]

ਕਥਾਕਾਰ : ਰਾਂਝੇ ਆਖਿਆ ... ਸਹਿਤੀਏ... ਫੱਕਰਾਂ ਨਾਲ ਆਡ•ਾ ਲਾਏਂਗੀ ਜਹਾਨੋਂ ਜਾਏਂਗੀ...। ਹੀਰ ਮਿਲਾਏਂਗੀ ਮੁਰਾਦ ਪਾਏਂਗੀ...।
ਸਹਿਤੀ : ਮੈਨੂੰ ਬਖਸ਼ ਦੇ ਜੋਗੀਆਂ ਬਖਸ਼ ਦੇ ਵੇ, ਮੁਰਾਦ ਬਖਸ਼ ਦੇ...।
 [ਪੰਜੇ ਕੁੜੀਆਂ ਇਕੱਠੀਆਂ ਹੱਥ ਚੁੱਕ ਦੁਆ ਮੰਗਦੀਆਂ।]
         ਮੁਰਾਦ ਬਖਸ਼ ਦੇ...।
ਗੀਤ : ਪੀਰ ਸੱਚ ਦਾ ਅਸਾਂ ਤਹਿਕੀਕ ਕੀਤਾ, ਸਣੇ ਹੀਰ ਤੇ ਮਾਪਿਆਂ ਤੇਰੀਆਂ ਮੈਂ ਸਾਡੀ ਜਾਨ ਤੇ ਮਲਾ ਹੈ ਹੀਰ ਤੇਰੀ, ਨਾਲ ਸਣੇ ਸਹੇਲੀਆਂ ਤੇਰੀਆਂ ਮੈਂ...।
ਰਾਂਝਾ : ਅੱਜ ਦੀ ਰਾਤ ਅਸਾਂ ਇਹ ਪਿੰਡ ਛੱਡ ਜਾਣਾ...। ਤੂੰ ਆਪਣਾ ਮੁਰਾਦ ਪਾਈਂ... ਅਸਾਂ ਆਪਣੀ ਝੋਂਕ ਜਾਣਾ...।
3 : (ਖੁਸ਼ੀ 'ਚ ਬਾਂਵਲੀ ਹੋਈ) ਚਲੋ ਨੀ ਕੁੜੀਓ ਚਲੋ...
4 : ਉਹ ਮੁਬਾਰਕ ਘੜੀ ਆਈ...।
5 : ਨਵਾਂ ਬੂਰ ਆ ਪਿਆ ਬੂਟਿਆਂ...।
ਸਹਿਤੀ : ਚਲੋ ਹੀਰ ਨੂੰ ਚਲ ਕੇ ਖਬਰ ਕਰੀਏ...।
       
        [ਪੰਜੇ ਕੁੜੀਆਂ ਦੌੜ ਜਾਂਦੀਆਂ ...। ਸਹਿਤੀ ਮੁੜ ਕੇ ਆਉਂਦੀ ਹੈ। ਰਾਂਝੇ ਦੀ ਪਰਕਰਮਾ ਕਰਦੀ ਹੈ ਤੇ ਫੇਰ ਦੌੜ ਜਾਂਦੀ ਹੈ।]

ਗੀਤ : ਕੁੜੀਆਂ ਆਖਿਆ ਆਣ ਕੇ ਹੀਰ ਤਾਈੰ, ਅਨੀਂ ਵਹੁਟੀਏ ਅੱਜ ਵਧਾਈ ਏ ਨੀ
 ਹਾਂ ਵਧਾਈ ਏ ਨੀ... ਹਾਂ ਵਧਾਈ ਏ ਨੀ
 ਮਿਲੀ ਆਬ-ਹਯਾਤ ਪਿਆਸਿਆਂ ਨੂੰ, ਹੁਣ ਜੋਗੀਆਂ ਦੇ ਹੱਥ ਆਈਂ ਏ ਨੀ
 ਹਾਂ ਵਧਾਈ ਏ ਨੀ... ਹਾਂ ਵਧਾਈ ਏ ਨੀ
 ਤੈਨੂੰ ਦੋਜ਼ਖ ਦੀ ਆਂਚ ਹੈ ਦੂਰ ਹੋਈ ਰੱਬ ਵਿੱਚ ਬਹਿਸ਼ਤ ਦੇ ਪਾਈਂ ਏ ਨੀ
 ਹਾਂ ਵਧਾਈ ਏ... ਹਾਂ ਵਧਾਈ ਏ... ਨੀ
 ਪੂਰੇ ਰੱਬ ਨੇ ਮੇਲ ਕੇ ਤਾਰੀ ਏਂ ਤੂੰ ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ
 ਹਾਂ ਵਧਾਈ ਏ ਨੀ... ਹਾਂ ਵਧਾਈ ਏ ਨੀ।

 [ਪੂਰੇ ਗੀਤ ਦੌਰਾਨ ਹੀਰ ਰਾਂਝਾ ਸਣੇ ਕੁੜੀਆਂ ਤੇ ਸਹਿਤੀ ਦੇ ਨ੍ਰਿਤ ਕਰਦੇ ਹਨ। ਫੇਰ ਸੰਗੀਤ ਚਲਦਾ ਹੈ ਤੇ ਉਹ ਲੁਕਦੇ ਲੁਕੋਂਦੇ ਉÎÎੱਥੋਂ ਨਿਕਲਦੇ ਹਨ। ਸਹਿਤਾ ਉÎÎÎੱਥੇ ਸੁੱਤਾ ਪਿਆ ਹੈ।]

ਸਹਿਤੀ : ਛੇਤੀ ਕਰੋ ... ਸਭ ਸੁੱਤੇ ਪਏ ਨੇ...। ਛੇਤੀ ਨਿਕਲ ਤੁਰੋ ਏਥੋਂ...

 [ਸਭ ਜਾਂਦੇ ਹਨ।]

ਗੀਤ : ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ਅੱਜ ਰੱਬ ਨੇ ਚੌੜ ਕਰਾਈੰ ਏ ਨੀ ਹਾਂ ਵਧਾਈ ਏ ਨੀ ... ਹਾਂ ਵਧਾਈ ਏ ਨੀ...।

         [ਵਧਾਈ ਦੀ ਏਸ ਧੁੰਨ ਦੇ ਅੰਦਰ ਹੀ ਸੈਹਤਾ ਮੰਚ ਤੇ ਪਿਆ ਪਾਸੇ ਮਾਰਦਾ ਹੈ। ਵੱਖ ਲੈ ਕੇ ਫੇਰ ਸੌਂ ਜਾਂਦਾ ਹੈ। ਉਹਦੇ ਘਰਾੜੇ ਗੂੰਜਦੇ ਹਨ। ਦੂਜੇ ਪਾਸੇ ਗੇੜਾ ਲਾ ਕੇ ਹੀਰ ਤੇ ਸੈਹਤੀ ਹੋਰੀਂ ਮੁੜ ਮੰਚ 'ਤੇ ਆਉਂਦੀ ਨੇ। ਰਾਂਝਾ ਦੁਆ ਕਰਦਾ ਹੈ।]

ਗੀਤ : ਰਾਂਝੇ ਹੱਥ ਉਠਾਇ ਦੁਆ ਮੰਗੀ, ਰੱਬਾ ਮੇਲਣਾ ਯਾਰ ਗਵਾਰਨੀ ਦਾ
 ਇਸ ਹੁਬ ਦੇ ਨਾਲ ਹੈ ਕੰਮ ਕੀਤਾ, ਬੇੜਾ ਪਾਰ ਕਰਨਾ ਕੰਮ ਸਾਰਨੀ ਦਾ
 ਪੰਜਾਂ ਪੀਰਾਂ ਦੀ ਤੁਰਤ ਆਵਾਜ਼ ਹੋਈ, ਰੱਬਾ ਯਾਰ ਮੇਲੀਂ ਇਸ ਯਾਰਨੀ ਦਾ
 ਫਜ਼ਲ ਰੱਬ ਕੀਤਾ ਯਾਰ ਆਇ ਮਿਲਿਆ, ਉਸ ਸ਼ਾਹ ਮੁਰਾਦ ਪੁਕਾਰਨੀ ਦਾ
 ਸ਼ਾਹ ਮੁਰਾਦ ਪੁਕਾਰਨੀ ਦਾ... ਹਾਂ ਵਧਾਈ ਏ ਨੀ - 2 –।

 [ਸਭ ਮੁੜ ਮੰਚ 'ਤੇ ਚੱਕਰ ਕੱਢਦੇ ਹਨ ਤੇ ਨਿਕਲ ਜਾਂਦੇ ਹਨ। ਸੈਹਤਾ ਇਕੱਲਾ ਸੁੱਤਾ ਪਿਆ ਹੈ। ਮੁੱਲਾ ਦੁਹੱਥੜਾਂ ਮਾਰਦਾ ਆਂਦਾ ਹੈ।]

ਮੁੱਲਾ : ਉਇ ਸੁਸਰੀ ਦੀ ਨੀਂਦੇ ਸੁੱਤਿਓਂ - ਉÎÎÎੱਠਿਓ ਉਏ...। [ਦੋਹੇਂ ਬੰਦੇ ਵੀ ਨਾਲ ਨੇ...।] ਉਇ ਝੁੱਗਾ ਚੌੜ ਕਰ ਗਏ ਤੁਹਾਡਾ...।

         [ਸਹਿਤਾ ਅਭੜਵਾਹਾ ਉਠਦਾ ਹੈ। ਅੰਨੇ ਨਾਲ ਟਕਰਾਉਂਦਾ ਹੈ।]

ਸਹਿਤਾ : ਪਰਾਂ ਮਰ ਉਇ...। (ਅੰਨਾ ਡਿਗਦਾ ਹੈ।) ਕਿਹੜਾ ਭਚਾਲ ਆਇਆ...।
ਬਾਪੂ : (ਨੱਸਾ ਆਉਂਦਾ) ਕੀ ਹੈ ਉਇ ਮੁਲਾਣਿਆ...। ਅੱਧੀ ਰਾਤੀਂ ਬਾਂਗਾਂ ਦੇਣ ਡਿਹਾਂ...। ਕਿਹੜੀ ਮੱਝ ਖੁਲ ਗਈ ਤੇਰੀ...।
ਮੁੱਲਾ : ਓ ਹੀਰ ਹੈ ਨੀਂ ...। ਉੜ... ਗੀ ...। ਲੈ ਗਿਆ ਕੱਢ ਕੇ ਜੋਗੜਾ ...।
ਸਹਿਤਾ : ਹੈਂ, ... ਕੀ ਬਕਦਾਂ...। (ਦੇਖਣ ਲਈ ਮੁੜਦਾ ਦੂਜੇ ਅੰਨੇ ਵਿੱਚ ਵੱਜਦਾ) ਓ ਪਰਾਂ ਮਰ... ਚਿਚੜਾ...।
ਸੱਸ : (ਨੱਸੀ ਆਉਂਦੀ ਹੈ।) ਹੀਰ ਹੈ ਨੀ ਅੰਦਰ... ਸਹਿਤੀ ਵੀ...।
ਬਾਪੂ : ਲਿਆਓ ਉਇ ਬਰਛੇ ਕੱਢ ਕੇ...। ਡਾਂਗਾ...। ਘੋੜੀਆਂ ਕੱਢੋ...। ਛੇਤੀ ...। ਦੂਰ ਨਹੀਂ ਗਏ ਹੋਣੇ ਹਾਲੇ...।
          [ਹੋਰ ਲੋਕ ਵੀ ਡਾਂਗਾ ਚੁੱਕੀ ਆਂਦੇ ਨੇ...। ਅੰਨਿਆਂ ਨੂੰ ਦਰੜਦੇ ਹੋਏ ਜਾਂਦੇ ਹਨ।]

ਸੱਸ : (ਜਾਂਦੇ ਹੋਏ) ਹਾਏ ਨੀ ਵਹੁਟੜੀਏ... ਕਿਹੜੇ ਜਨਮਾਂ ਦਾ ਬਦਲਾ ਕੱਢਿਆ ਈ...।

 [ਅੰਨ•ੇ ਟੋਂਹਦੇ ਹੋਏ ਕਿਤਾਬਾਂ ਚੁੱਕਦੇ ਹਨ। ਮੁੱਲਾ ਮੁਸਕਰਾਉਂਦਾ ਹੈ। ਉਨ•ਾਂ ਨੂੰ ਪੰਡ ਚੁਕਾਂਦਾ ਹੈ।]

ਮੁੱਲਾ : ਅੱਜ ਤੇ ਕਿਤੇ ਕੰਮ ਆਈਆਂ ਇਹ ਵੀ...।

 [ਜਾਂਦਾ ਹੈ।]

 [ਦੂਜੇ ਪਾਸੇ ਰੋਸ਼ਨੀ ਹੁੰਦੀ ਹੈ। ਹਲਕਾ ਸੰਗੀਤ ਹੈ। ਖੇੜਿਆਂ ਦਾ ਸ਼ੋਰ ਨੇੜੇ ਆ ਰਿਹਾ ਹੈ। ਹੀਰ ਉਸੇ ਦਿਸ਼ਾ ਵੱਲ ਦੇਖ ਰਹੀ ਹੈ।
ਰਾਂਝਾ ਤੇ ਹੀਰ ਦੌੜੇ ਜਾਂਦੇ ਹਨ; ਮੰਚ ਉੱਤੇ ਗੋਲ ਦਾਇਰੇ ਵਿੱਚ ਘੁੰਮਦੇ ਹਨ, ਰਾਂਝਾ ਅਚਾਨਕ ਰੁੱਕ ਜਾਂਦਾ ਹੈ,ਹੀਰ ਅੱਗੇ ਨਿੱਕਲ ਜਾਂਦੀ ਹੈ। ਖੇੜਿਆਂ ਦਾ ਸ਼ੋਰ ਨੇੜੇ ਆਉਂਦਾ ਜਾਂਦਾ ਹੈ; ਹੀਰ ਘਬਰਾਈ ਹੋਈ ਉਸੇ ਪਾਸੇ ਦੇਖਦੀ ਹੈ।  ਰਾਂਝਾ ਥਾਏਂ ਖੜਾ ਹੈ, ਜਿਵੇਂ ਚੱਕਰ ਆ ਰਿਹਾ ਹੋਵੇ........ਖੜਾ-ਖੜਾ ਈ ਅੱਖਾਂ ਮੀਟ ਲੈਂਦਾ ਹੈ। ਹੀਰ ਦੌੜ ਕੇ ਆ ਕੇ ਰਾਂਝੇ ਨੂੰ ਜਗਾਂਦੀ ਹੈ। ਉਹ ਮੁੜ ਘੇਸਲ ਮਾਰ ਕੇ ਸੌਂ ਜਾਂਦਾ ...।]

ਹੀਰ : ਉÎÎÎੱਠ ਰਾਂਝਿਆ ਉਠ...। ਏਹ ਵੇਲੇ ਸੌਣਾ ਦਰਕਾਰ ਨਹੀਂ...।
ਰਾਂਝਾ : ਸੌਣ ਦੇ ਹੀਰੀਏ..., ਸਦੀਆਂ ਬਾਅਦ ਏਸ ਨੀਂਦ ਨੇ ਬੂਹਾ ਥਪੇੜਿਆ ਈ ਇਨ•ਾਂ ਅੱਖੀਆਂ ਦਾ...।
ਹੀਰ : ਉÎÎÎੱਠ ਵੈਰੀਆ... ਵੈਰੀ ਚੜ•ੇ ਆਉਂਦੇ ਆ... [ਸ਼ੋਰ ਨੇੜੇ ਆਂਦਾ ਹੈ। ਹੀਰ ਘਬਰਾਂਦੀ ਹੈ।] ਏਸ ਵੈਰਣ ਨੀਂਦ ਨੇ ਵੀ ਹੁਣੇ ਆਉਂਣਾ ਸੀ। ਉੱਠ ਵੇ ਵੈਰੀਆ ਉੱਠ.....,(ਘਬਰਾਈ ਹੋਈ)ਅੱਖ ਖੋਲਣ ਦੀ ਘੜੀ ਅੱਖ ਲਾ ਬੈਠਾਂ,.........ਉਠ....,ਨੀਂਦ ਵੈਰਣ ਏ.......,ਸੌਤਣ ਸਦਾ ਤੋਂ ਆਸ਼ਕਾਂ ਦੀ.........,ਉੱਠ.........

          [ਪਰੇਸ਼ਾਨ ਘੁੰਮਦੀ ਹੈ।]

ਗੀਤ : ਹੀਰ ਆਖਿਆ ਸੁੱਤੇ ਸੋ ਸਭ ਮੁੱਠੇ, ਨੀਂਦ ਮਾਰਿਆ ਰਾਜਿਆਂ ਰਾਣਿਆਂ ਨੂੰ
 ਏਸ ਨੀਂਦ ਨੇ ਸ਼ਾਹ ਫਕੀਰ ਕਿੱਤੇ, ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ
         ਨੀਂਦ ਵੇਖ ਸੱਸੀ ਨੂੰ ਵਖਤ ਪਾਇਆ, ਫਿਰੇ ਢੂੰਢਦੀ ਮਾਰੂ ਮਿਹਮਾਣਿਆਂ ਨੂੰ

 [ਰਾਂਝਾ ਅਭੜਵਾਹਾ ਉਠਦਾ ਹੈ।]

ਰਾਂਝਾ -: (ਤਰੇਲੀ ਪੂਂਝਦੇ ਹੋਏ ਰਾਂਝਾ ਅਭੜਵਾਹਾ ਉਠਦਾ ਹੈ ) ਇਹ ਮੈਨੂੰ ਕੀ ਹੋ ਰਿਹਾ.......,(ਮਿਚਦੀਆਂ ਅੱਖਾਂ ਨਾਲ ਆਲੇ-ਦੁਆਲੇ ਦੇਖਣ ਦਾ ਯਤਨ ਕਰਦਾ ਹੈ) ਕਿਹਾ ਮੁਕਾਮ ਹੈ ਇਹ........,(ਮੁਠੀਆਂ ਘੁਟਦਾ ਅੰਦਰ ਨੂੰ ਸੁੰਗੜਦਾ ਹੈ, ਜਿਵੇਂ ਆਪਣੇ-ਆਪ ਨੂੰ ਹੀ ਫੜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ)ਸਭ ਕਿਰਦਾ ਜਾ ਰਿਹਾ ਹੈ....

ਹੀਰ -: (ਦੂਰੋਂ) ਉਹ ਆ ਰਹੇ ਨੇ.........,(ਨੇੜੇ ਆਉਂਦੀ ਹੈ) ਛੇਤੀ ਕਰ...ਭੱਜ ਚਲੀਏ ਇੱਥੋਂ.....(ਹੱਥ ਫੜ ਕੇ ਖਿੱਚਦੀ ਹੈ, ਰਾਂਝਾ ਅੜ ਜਾਂਦਾ ਹੈ, ਹੀਰ ਹੈਰਾਨੀ ਨਾਲ ਦੇਖਦੀ ਹੈ)

ਰਾਂਝਾ-: ਚੋਰੀਆਂ...,ਉਧਾਲੀਆਂ ਨਾਲ ਇਸ਼ਕ ਨੀ ਹੁੰਦੇ ਹੀਰੇ.....( ਸ਼ੋਰ ਹੋਰ ਨੇੜੇ ਆਉਂਦਾ ਹੈ) ਮੌਤ ਵਰਨੀ ਪੈਂਦੀ ਏ.........(ਝਿਝਕਦਾ ਹੋਇਆ ਇੱਕ ਕਦਮ ਸ਼ੋਰ ਵਾਲੀ ਦਿਸ਼ਾ ਵੱਲ ਪੁਟਦਾ ਹੈ ਤੇ ਗੋਡੇ ਟੇਕ ਦਿਂਦਾ ਹੈ)

ਹੀਰ -: ਰਾਂਝਿਆ.......,ਪਛਾਣ ਇਸਨੂੰ.......,ਗਾਫ਼ਿਲਾ.....ਇਹ ਨੀਂਦ......ਇਮਤਿਹਾਨ ਆਖਰੀ
         ਇਹੋ ਤਾਂ ਜਾਗਣ ਦੀ ਘੜੀ ਏ ਇਹ, ਅੜੀ ਤਾਂ ਪੁੱਠਾ ਗੇੜਾ ਏ....,ਸੱਦਾ ਕਾਲ ਨੂੰ.....

       (ਖੇੜੇ ਆ ਕੇ ਘੇਰਦੇ ਹਨ। ਹੀਰ ਡੈਂਬਰੀ ਜਿਹੀ ਰਾਂਝੇ ਨੂੰ ਲੁਕਾਉਂਦੀ ਹੈ)
ਰਾਂਝਾ -: ਦੀਦਾਰ ਕਰਨ ਦੇ ਹੀਰੀਏ......,ਲੁਕੋ ਨਾ....,(ਹੀਰ ਨੂੰ ਪਿੱਛੇ ਕਰ ਲੈਂਦਾ ਹੈ) ਇਹ ਤਾਂ ਦੁਆਰ ਹੈ....., ਮੌਤ ਦਾ...,ਕਾਲ ਦਾ ਦੁਆਰ

ਹੀਰ-: ਕਾਲ ਦਾ ਨਹੀਂ.....,ਵਿਯੋਗ ਦਾ(ਉਹ ਅੱਗੇ ਵਧਦੇ ਹਨ)ਦੇਖ.....ਜਮਦੂਤ

ਰਾਂਝਾ-:  ਸੁਣ.......,ਜੋਗੀ ਦੀ ਆਵਾਜ਼....,ਇਸੇ ਦੀ ਗੱਲ ਕਰਦਾ ਸੀ ਉਹ.....

(“ਮਰੋ ਮਰੋ ਰੇ ਜੋਗੀਆ ਮਰੋ ਰੇ....“ ਦੀਆਂ ਆਵਾਜ਼ਾਂ ਨੇੜੇ ਆਉਂਦੀਆਂ ਹਨ । ਰਾਂਝਾ ਸੂਫ਼ੀਆਂ ਵਾਂਗ ਘੁੰਮਦਾ-ਘੁੰਮਦਾ ਸ਼ਾਂਤ ਹੋ ਕੇ ਬੈਠ ਜਾਂਦਾ ਹੈ। ਹੀਰ ਡੈਂਬਰੀ ਜਿਹੀ ਰਾਂਝੇ ਨੂੰ ਲੁਕਾਉਂਦੀ ਹੈ।)

ਮੁੱਲਾਂ-: ਉਇ ਵੇਖਦੇ ਕੀ ਹੋ....,ਨੱਪ ਲਓ ਸੁੱਤੇ ਨਾਗ ਨੂੰ...

       (ਖੇੜੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ| ਹੀਰ ਫੁੰਕਾਰਦੀ ਹੈ)

ਰਾਂਝਾ-:  ਰੁੱਕ ਜਾ ਹੀਰੀਏ.,ਕਿੱਥੇ ਜਾਏਂਗੀ ਅੱਗੇ........, (ਪੈਗ਼ੰਬਰੀ ਆਵਾਜ਼)  ਏਥੇ ਕੋਈ ਪਰਵਾਜ਼ ਨਹੀਂ.....,ਗਤੀਆਂ ਦੀ ਵੀ ਗਤੀ ਨਹੀਂ....,ਖੜੋਤ ਵੀ ਕਿੱਥੇ ਹੈ......,ਆਕਾਸ਼ ਵੀ ਨਹੀਂ

        (ਸਾਰੇ ਸਹਿਮ ਕੇ ਰੁਕ ਜਾਂਦੇ ਹਨ ਹਵਾ 'ਚ ਕੁਝ ਸੁੰਘਦੇ ਹੋਏ ਕਿਤਾਬਾਂ ਵਾਲੇ ਅੰਨੇ ਆਉਂਦੇ ਹਨ।)

ਅੰਨਾ ੧-: ਲਗਦਾ ਹੈ ਕੋਈ ਪਹੁੰਚ ਗਿਆ..,(ਠੇਡੇ ਖਾਂਦਾ ਰਾਂਝੇ ਵੱਲ ਵਧਦਾ ਹੈ)ਪੰਧ ਮੁਕਾ ਲਿਆ ਕਿਸੇ ਨੇ.....

ਅੰਨਾ ੨-: (ਉਹ ਵੀ ਟੋਲਦਾ ਹੋਇਆ ਰਾਂਝੇ ਵੱਲ ਵਧਦਾ ਹੈ) ਹਾਂ.., ਏਥੇ ਕੋਈ ਜਾਗਦਾ ਏ....,ਜੋਗੀਆਂ ਵਾਲੀ ਜਾਗ........
   
           (ਮੁੱਲਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ।ਦੌੜ ਕੇ ਉਨ•ਾ ਨੂੰ ਰੋਕਦਾ ਹੈ)

ਮੁੱਲਾ-: ਖੜ ਜਾਓ ਉਇ ਅੰਨਿਓ ਜਹਾਨ ਦਿਓ.......,ਜਦੋਂ ਜਾਓਂਗੇ........ਪੁੱਠੀ ਓ ਝੋਕ ਮਰੋਂਗ।ੇ(ਦੋਹਾਂ ਨੂੰ ਬਾਹਰ ਵੱਲ ਨੂੰ ਤੋਰ ਦਿੰਦਾ ਹੈ) ਏਧਰ ਮਰ।ੋ(ਖੇੜਿਆਂ ਨੂੰ) ਤੁਸੀਂ ਖੜੇ ਕੀ ਮੁੰਹ ਤੱਕਦੇ ਓ, ਫੜੋ ਤੇ ਕੱਸ ਦਿਓ ਮੁਸ਼ਕਾਂ.....

(ਹੱਥ ਬੰਨ ਦਿੰਦੇ ਹਨ। ਘਸੀਟਦੇ ਹੋਏ ਲੈ ਕੇ ਜਾਂਦੇ ਹਨ। ਮੰਚ ਉÎÎੱਤੇ ਗੋਲ ਘਸੀਟਦੇ ਹਨ।)


  ਰਾਂਝੇ ਹੀਰ ਨੂੰ ਬੰਨ ਕੇ ਤੁਰੇ ਖੇੜੇ, ਦੋਵੇਂ ਰੋਂਦੇ ਨੇ ਵਖਤ ਵਿਹਾਣਿਆਂ ਨੂੰ

ਮੁੱਲਾ : ਭਲਕੇ ਰਾਜੇ ਅਦਲੀ ਦੀ ਕਚਹਿਰੀ ਫੈਸਲੇ ਹੋਣਗੇ ਇਨ•ਾਂ ਦੇ...। ਲੈ ਚੱਲੋ।

 [ਘਸੀਟਦੇ ਲਿਜਾਂਦੇ ਹਨ।]
         
         ਅੰਨਾ ੧-: (ਦੋਹੇਂ ਅੰਨੇ ਲੱਭਦੇ ਹੋਏ ਮੁੜ ਆਉਂਦੇ ਹਨ) ਏਧਰ ਹੀ ਗਏ ਨੇ...

ਅੰਨਾ ੨-: ਹਾਂ, ਖੁਸ਼ਬੂਈ ਤੇ ਏਧਰੋਂ ਈ ਪਈ ਆਉਂਦੀ.......

          (ਮੁੱਲਾਂ ਅੱਗੇ ਆਉਂਦਾ ਹੈ ਤਾਂ ਧੱਕਾ ਦੇ ਕੇ ਸੁੱਟ ਦਿੰਦੇ ਹਨ ਰਾਂਝੇ ਹੋਰਾਂ ਦੀ ਦਿਸ਼ਾ ਵੱਲ ਢੂੰਡਦੇ ਹੋਏ ਜਾਂਦੇ ਹਨ ਮੁੱਲਾਂ ਹਾਇ-ਹਾਇ ਕਰਦਾ ਪਿੱਛੇ ਦੌੜਦਾ ਹੈ)

ਗੀਤ : ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਅਰਾਸਤਾ ਈ
 ਤੇਰੀ ਧਾਕ ਪਈ ਰੂਮ ਸ਼ਾਮ ਅੰਦਰ, ਬਾਦਸ਼ਾਹ ਡਰੇ ਆਸ ਪਾਸ ਦਾ ਈ

 [ਖੇੜਿਆਂ ਸਣੇ ਹੀਰ ਰਾਂਝਾ ਰਾਜੇ ਆਦਲ ਦੀ ਕਚਹਿਰੀ 'ਚ ਆਣ ਕੇ ਫਰਿਆਦ ਕਰਦੇ ਨੇ...।]

 ਤੇਰੇ ਰਾਜ 'ਚ ਬਿਨਾ ਤਕਸੀਰ ਲੁੱਟੇ-ਨਾ ਗੁਨਾਹ ਤੇ ਨਾ ਕੋਈ ਵਾਸਤਾ ਈ
 ਬਹੁੜੀਂ ਰਾਜਿਆ ਤੈਨੂੰ ਵਾਸਤਾ ਈ - 2 –

         [ਰਾਂਝਾ ਅਰਦਾਸ ਦੀ ਮੁਦਰਾ 'ਚ ਅਸਮਾਨ ਵੱਲ ਝਾਕਦਾ ਹੈ। ਖੇੜੇ ਗੋਡਿਆਂ ਭਾਰ ਰਾਜੇ ਸਾਹਮਣੇ ਡਿਗਦੇ ਨੇ।

ਰਾਜਾ : (ਗੁੱਸੇ 'ਚ) ਮਾਮਲਾ ਕੀ ਏ..., ਕੌਣ..., ਕਿਸ ਦੇਸ ਦਾ ਫਕੀਰ ਏਂ ਤੂੰ ?
ਰਾਂਝਾ : ਪੰਛੀਆਂ... ਜੋਗੀਆਂ... ਫਕੀਰਾਂ ਦੇ ਦੇਸ ਪੁੱਛੇਂ, ਸਾਨੂੰ ਸੁਣ ਸੁਣ ਆਵੇ ਹਾਸੀ ਓ। ਹਦ-ਅਣਹਦ ਦੋਇ ਜਾ ਛੂਟੇ, ਹਮ ਗਗਨ ਮੰਡਪ ਤਿਸ ਵਾਸੀ ਓ ਰੇ...।
ਰਾਜਾ : (ਸੋਚਦੇ ਹੋਇ) ਹੂੰ...। (ਹੀਰ ਵੱਲ) ਤੇ ਤੂੰ ਕੌਣ ਏਂ ਕੁੜੀਏ...।

 [ਹੀਰ ਮੌਨ ਹੈ। ਆਲੋਕਿਕ ਮੁਸਕਾਨ ਮੁਖ 'ਤੇ ਹੈ।]

ਸਹਿਤਾ : [ਹੀਰ ਨੂੰ ਚੁੱਪ ਦੇਖ ਕੇ] ਮੇਰੀ ਵਹੁਟੀ ਏ ਸਰਕਾਰ... ਹੀਰ।
ਹੀਰ : ਜੋ ਕੋਈ ਸਾਨੂੰ ਹੀਰੇ ਆਖੇ, ਦੋਜ਼ਖ ਜੂਨ... ਹੰਡਾਵੇ। ਹੀਰ ਮੋਈ ਤਾਂ ਰਾਂਝਾ ਹੋਈ, ਕੌਣ ਜੋ ਨਾਮ ਧਰਾਵੇ। ਹੁਣ ਕੌਣ ਜੋ ਨਾਮ ਧਰਾਵੇ।

         (ਗਾਇਆ ਜਾ ਸਕਦਾ)

ਸਹਿਤਾ : ਇਨ•ਾਂ ਦੀਆਂ ਮੋਮੋਠਗਣੀਆਂ 'ਚ ਨਾ ਆਇਓ ਸਰਕਾਰ। ਇਹ ਨਾਦ, ਖਪਰੀ, ਮੁੰਦਰਾਂ ਸਭ ਠੱਗੀ ਦੇ ਬਾਬ ਨੇ...। ਰੰਨਾਂ ਖਿਸਕਾਉਣ ਦੇ ਵੱਲ...।
ਬਾਪ : ਕੁੱਲ ਜਹਾਨ ਜਾਣਦਾ ਜੀ, ਜੰਨ ਜੋੜ ਕੇ ਵਿਆਹ ਲਿਆਂਦੀ ਏ। ਟਕੇ ਖਰਚ ਕੀਤੇ ਸਰਕਾਰ... ਟਕੇ  ।
ਰਾਜਾ : ਕੋਈ ਗਵਾਹ ...। [ਮੁੱਲਾ ਹੋਰੀਂ ਪ੍ਰਵੇਸ਼ ਕਰਦੇ ਹਨ।]
ਮੁੱਲਾ : ਮੈਂ ਹਾਂ ਜੀ ਮੈਂ... ਹਾਂ ਨਾ । ਮੈਂ ਤੇ ਵਾਰੀ ਉਡੀਕਦਾਂ ਕਦੋਂ ਦੀ...। [ਅੰਨਿਆਂ ਨੂੰ ਫੜਕੇ] ਸਲਾਮ ਕਰੋ ਉਇ...। [ਹੀਰ-ਰਾਂਝੇ ਵਾਲੇ ਪਾਸੇ ਮੁੜਦੇ। ਫੜ ਕੇ ਰਾਜੇ ਵੱਲ ਘੁਮਾਂਦਾ ਹੈ।] ਉਇ ਏਧਰ ਮਰੋ...। [ਤਿਨਾਂ ਵੱਲ ਇਸ਼ਾਰਾ ਕਰਕੇ।] ਅਸੀਂ ਸਾਰੇ ਗਵਾਹ ਹਾਂ। ਬਕੋ ਉਇ। [ਉਨ•ਾਂ ਦੇ ਸਿਰਾਂ ਤੇ ਮਾਰਦਾ ਹੈ। ਉਹ ਸਿਰ ਹਿਲਾਂਦੇ ਹਨ।  ਖੁਸ਼ ਹੋ ਕੇ।] ਲਓ ਭਲਾ ਹੁਣ... ਏਸ ਤੋਂ ਵੱਡੀ ਗਵਾਹੀ ਹੋਰ ਕੀ ਹੋ ਸਕਦੀ...।
ਰਾਜਾ : ਤੇ ਤੂੰ ਵਈ ਸਾਈੰ... ਜੋਗੀਆ..., ਕੋਈ ਗਵਾਹ ਹੈ ਤੇਰੇ ਕੋਲ ਵੀ..., ਤਾਂ ਬੁਲਾ...।
ਰਾਂਝਾ : ਗਵਾਹ ਤੇ ਹੈ ਰਾਜਿਆ, ਤੇ ਉਸ ਨੂੰ ਬੁਲਾਉਣ ਦੀ ਵੀ ਲੋੜ ਨਹੀਂ, ਉਹ ਹਾਜਿਰ ਈ ਏ...।

         [ਸਾਰੇ ਹੈਰਾਨ ਹੋ ਕੇ ਏਧਰ ਉਧਰ ਦੇਖਦੇ ਹਨ।]

ਰਾਜਾ : ਕਿੱਥੇ ਹੈ ਤੇਰਾ ਗਵਾਹ...। (ਕੜਕਦਾ ਹੈ।)
ਮੁੱਲਾ : ਝੂਠ ਦਾ ਪੱਲਾ ਛੱਡ ਜੋਗੀਆ, ਸੱਚ ਤੇ ਗੱਲ ਮੁਕਾ..। ਵਿਖਾ..., ਭਲਾ ਕਿੱਥੇ ਹੈ ਤੇਰਾ ਗੁਆਹ।
ਰਾਂਝਾ :  [ਸਾਰੀਆਂ ਗਿਆਨ ਇੰਦਰੀਆਂ ਨੂੰ ਛੂਹ ਕੇ ਸ਼ੁਕਰਾਨਾ ਕਰਦਾ ਹੈ।] ਜੋ ਚਸ਼ਮ ਕਰੇਂਦੀ ਦੀਦ ਆਪਣਾ, ਤਾਨ ਆਪਣੀ ਸੁਣੇ ਜੋ ਕਾਨ ਸਾਈਂ। ਜਿਸ ਜੀਭਾ ਨੇ ਆਪਣਾ ਸੁਆਦ ਚਖਿਆ, ਜਿਸ ਨਾਸ ਥੀਂ ਆਪਣੀ ਬਾਸ ਪਾਈ। ਪੰਜਾਂ ਤੱਤਾਂ ਦਾ ਇਹ ਪਸਾਰ ਗਵਾਹ ਹੈ ਸਾਡਾ-ਸਾਖੀ-।
ਮੁੱਲਾ : (ਉÎÎÎੱਚੀ) ਮਕਰ ਨਾ ਖਿਲਾਰ..., ਗਵਾਹ ਵਿਖਾਲ।
ਰਾਜ : (ਕੜਕ ਕੇ) ਲੈ ਜਾਓ ਇਸ ਨੂੰ ਤੇ ਸੁੱਟ ਦਿਓ ਕਾਲ ਕੋਠੜੀ 'ਚ...। ਫਕੀਰ ਹੋ ਕੇ ਫਰੇਬ ਕਰਦਾ...।

          [ਸਿਪਾਹੀ ਰਾਂਝੇ ਨੂੰ ਫੜਦੇ ਹਨ। ਮੁੱਲਾ ਤੇ ਸਹਿਤਾ ਹੀਰ ਨੂੰ ਫੜਦੇ ਹਨ। ਰਾਜਾ ਜਾਂਦਾ ਹੈ। ਉਹ ਦੋਹਂ ਅਸਮਾਨ ਵੱਲ ਮੂੰਹ ਕਰਕੇ ਹੁੰੰਕਾਰ ਮਾਰਦੇ ਹਨ...। ਇੰਦਰ ਦੇ ਦਰਬਾਰ ਤੇ ਹੀਰ ਦੇ ਵਿਆਹ ਵਾਲਾ ਸੰਗੀਤ ਮੁੜ ਉਭਰਦਾ ਹੈ।]

ਗੀਤ : ਹੀਰ ਨਾਲ ਫਿਰਾਕ ਕੇ ਆਹ ਮਾਰੀ, ਰੱਬਾ ਵੇਖ ਅਸਾਡੀਆਂ ਭੱਖਣ ਭਾਹੀਂ
 ਏਡਾ ਕਹਿਰ ਕੀਤਾ ਦੇਸ ਵਾਲਿਆਂ ਨੇ, ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ
 ਰਾਂਝੇ ਹੱਥ ਉਠਾਇ ਦੁਆ ਮੰਗੀ, ਤੇਰਾ ਨਾਮ ਕਹਾਰ ਜਬਾਰ ਸਾਈਂ
 ਸਾਰਾ ਸ਼ਹਿਰ ਉਜਾੜ ਕੇ ਸਾੜ ਸੁੱਟੀਂ, ਏਸ ਦੇਸ 'ਤੇ ਗੈਬ ਦਾ ਗਜ਼ਬ ਪਾਈਂ
 ਏਸ ਸ਼ਹਿਰ ਨੂੰ ਕਾਦਰਾ ਅੱਗ ਲਾਈਂ - 2 –

 [ਹੀਰ-ਰਾਂਝੇ ਨੂੰ ਵੱਖੋ ਵੱਖ ਦਿਸ਼ਾਵਾਂ ਵੱਲ ਧੂਹ ਕੇ ਲਿਜਾਂਦੇ ਹਨ। ਸੰਗੀਤ ਸਿਖਰ ਵੱਲ ਨੂੰ ਵੱਧਦਾ। ਸ਼ਹਿਰ ਵਿੱਚ ਅੱਗ ਲੱਗਦੀ ਹੈ। ਕੋਹਰਾਮ ਮੱਚਦਾ ਹੈ। ਤ੍ਰਾਹੀ-ਤ੍ਰਾਹੀ...। ਰਾਜਾ ਪਰੇਸ਼ਾਨ ਹੈ। ਲੋਕ ਭੱਜ-ਭੱਜ ਕੇ ਬਾਲਟੀਆਂ ਪਾਉਂਦੇ ਹੈ। ਅੱਗ ਹੋਰ ਭੜਕਦੀ ਹੈ...। ਡਰ ਕੇ ਪਿਛਾਂ ਹੁੰਦੇ ਨੇ...। ਅੱਗ ਦੀਆਂ ਲਪਟਾਂ ਬਣ ਕੇ ਪੀਰ ਹੀ ਤਬਾਹੀ ਮਚਾਉਂਦੇ ਹਨ। ਰਾਜਾ ਵੀ ਅੱਗ ਬੁਝਾਂਦਾ ਹੈ।]

ਪੀਰ 1 : (ਲਪਟਾਂ ਵਾਂਗ ਨ੍ਰਿਤ ਕਰਦੇ ਹੋਏ) ਆਹ ਆਸ਼ਕਾਂ ਦੀ ਸੁਣ ਅੱਗ ਮੱਚੀ, ਵੇਖੋ ਰੱਬ ਦੀਆਂ ਬੇਪਰਵਾਹੀਆਂ ਨੂੰ
2 : ਲੱਗੀ ਅੱਗ ਚੌਤਰਫ ਜਾਂ ਸ਼ਹਿਰ ਸਾਰੇ, ਕੀਤਾ ਸਾਫ ਸਭ ਝੁੱਗੀਆਂ ਝਾਹੀਆਂ ਨੂੰ।
3 : ਸਾਰੇ ਦੇਸ਼ ਵਿੱਚ ਧੁੰਮ ਤੇ ਸ਼ੋਰ ਹੋਇਆ, ਖਬਰਾਂ ਪਹੁਚੀਆਂ ਪਾਂਧੀਆਂ ਰਾਹੀਆਂ ਨੂੰ।
4 : ਪਈ ਆਣ ਅਜ਼ਗੈਬ ਦੀ ਇਹ ਆਤਸ਼, ਲੱਗੀ ਮਹਲਾਂ ਤੇ ਕਿਲਿਆਂ ਖਾਈਆਂ ਨੂੰ...।
5 : ਰੱਬ ਆਸ਼ਕਾਂ ਦੋਹਾਂ ਦੀ ਆਹ ਸੁਣੀਂ, ਬਦਲਾ ਮਿਲਿਆ ਏ ਜ਼ੁਲਮ ਕਮਾਈਆਂ ਨੂੰ...।

 [ਅੱਗ ਦੇ ਭਾਂਬੜਾਂ ਵਿੱਚ ਦੋਹੇਂ ਅੰਨੇ ਵੀ ਆ ਘਿਰਦੇ ਹਨ। ਦੋਹੇਂ ਉਡਦੇ ਵਰਕਿਆਂ ਨੂੰ ਫੜਦੇ ਭੱਜਦੇ ਹਨ।]

ਰਾਜਾ : ਇਹ ਕਿਹੀ ਕਿਆਮਤ ਦੀ ਅੱਗ ਹੈ...।
ਪੀਰ : ਨੀਰ ਨਹੀਂ ਕੋਈ ਅੱਗ ਨਹੀਂ, ਫਿਰਾਕ ਇਹ ਰਾਂਝੇ ਹੀਰ ਦਾ ਜੀ
2 : ਏਹ ਰਾਂਝਾ ਜ਼ਾਹਰਾ ਪੀਰ ਏ ਜੀ, ਹੀਰ ਰਾਂਝਾ, ਰਾਂਝਾ ਹੀਰ ਏ ਜੀ।
3 : ਸਭੇ ਪੀਰਾਂ ਦਾ ਇੱਕੋਂ ਪੀਰ ਏ ਜੀ। ਉਹ ਪੀਰ ਜੀ ਉਹ ਮੀਰ ਹੈ ਜੀ
ਰਾਜਾ : ਜਿਓਂ ਜਿਓਂ ਪਾਣੀ ਪਾਂਦੇ ਹਾਂ- ਹੋਰ ਭੜਕਦੀ..। ਅਣਹੋਣੀ...।
4 : ਹੀਰੇਂ ਰਾਂਝਾ, ਰਾਂਝਿਓਂ ਹੀਰ ਖੋਹੇਂ, ਨਹੀਂ ਹੋਰ ਅਣਹੋਣੀ ਹੋਵਣੀ ਜੇ।
5 : ਚੋਦ•ਾਂ ਤਬਕ ਹਿੱਲੇ ਉਨ•ਾਂ ਆਹ ਮਾਰੀ, ਜਗ ਖਾਕ ਦੀ ਢੇਰੀ ਹੋਵਣੀ ਜੇ।
 [ਥੋੜ•ੀ ਦੇਰ ਉਹੀ ਸੰਗੀਤ ਚੱਲਦਾ ਹੈ। ਰਾਜਾ ਗੋਡਿਆਂ ਦੇ ਭਾਰ ਡਿਗ ਕੇ ਦੁਆ ਕਰਦਾ। ਬਾਕੀ ਸਭ ਵੀ ਉਸੇ ਮੁਦਰਾ 'ਚ ਆ ਜਾਂਦੇ ਹਨ। ਪਰੀਆਂ ਹੀਰ ਵਾਲੀ ਚਾਦਰ ਚੱਕੀ ਆਉਂਦੀਆਂ... ਪਿੱਛੇ ਰਾਂਝਾ ਆਉਂਦਾ ਹੈ। ਸੰਗੀਤ ਮੱਧਮ ਹੁੰਦਾ ਹੈ ਤੇ ਫੇਰ ਬਦਲਦਾ ਹੈ। ਰਾਂਝਾ ਚਾਦਰ ਉÎÎÎੱਤੇ ਨਮਾਜ ਦੀ ਮੁਦਰਾ 'ਚ ਬੈਠਦਾ ਹੈ।]
ਗੀਤ : ਲਿਆਓ ਹੀਰ ਸਿਆਲ ਜੋ ਦੀਦ ਕਰੀਏ...। ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ। ਸਾਨੂੰ ਮਿਹਰ ਦੇ ਨਾਲ ਦਿਖਾ ਸੂਰਤ। ਜਾ ਕੇ ਆਖ ਰਾਂਝਾ ਤੈਨੂੰ ਅਰਜ਼ ਕਰਦਾ..., ਹਾਂ ਅਰਜ਼ ਕਰਦਾ...।

 [ਸੈਹਤਾ ਅਦਬ ਨਾਲ ਹੀਰ ਨੂੰ ਅੱਗੇ ਕਰੀਂ ਆਉਂਦਾ ਹੈ । ਉਹ ਨੂੰ ਰਾਂਝੇ ਨਾਲ ਬਿਠਾ ਕੇ ਸਿਜਦੇ 'ਚ ਬੈਠਦਾ ਹੈ।]

 ਆ ਜਾਹ ਵੇ ਦਿਲਬਰਾ ਵਾਸਤਾ ਈ - 2 -
 ਘੁੰਡ ਲਾਹ ਵੇ ਦਿਲਬਰਾ ਵਾਸਤਾ ਈ - 3 –

 [ਅੰਤਮ ਲਾਈਨ ਦੇ ਨਾਲ-ਨਾਲ ਸਭ ਦੁਆ 'ਚ ਹੱਥ ਚੁੱਕਦੇ ਹਨ ਤੇ ਗਾਉਂਦੇ ਹਨ।]

 ਘੁੰਡ ਲਾਹ ਵੇ ਦਿਲਬਰਾ ਵਾਸਤਾ ਈ...।
 .................................................।
 .................................................
(ਦੋਹੇਂ ਅੰਨੇ ਲੱਭਦੇ ਹੋਏ ਮੁੜ ਆਉਂਦੇ ਹਨ)

ਅੰਨਾ ੧-: ਏਧਰ ਹੀ ਗਏ ਨੇ...

ਅੰਨਾ ੨-: ਹਾਂ, ਖੁਸ਼ਬੂਈ ਤੇ ਏਧਰੋਂ ਈ ਪਈ ਆਉਂਦੀ.......
(ਰਾਂਝੇ ਮੂਹਰੇ ਜਾ ਕੇ ਕਿਤਾਬਾਂ ਦਾ ਭਾਰ ਲਾਹ ਸੁਟਦੇ ਹਨ, ਸੁਖ ਦਾ ਸਾਹ ਲੈਂਦੇ ਹਨ,ਅੰਗੜਾਈ ਲੈ ਕੇ ਆਸਮਾਨ ਵੱਲ ਦੇਖਦੇ ਹਨ,ਜਿਵੇਂ ਕੁੱਬ ਨਿਕਲ ਗਿਆ ਹੋਵੇ ਤੇ ਸਬ ਦਿਖਾਈ ਦੇਣ ਲੱਗਾ ਹੋਵੇ। ਦੋਹੇਂ ਰਾਂਝੇ ਹੋਰਾਂ ਨੂੰ ਸਿਜਦਾ ਕਰਦੇ ਹਨ। ਮੁੱਲਾਂ ਦੂਰੋਂ ਦੇਖਦਾ ਹੈ। )

No comments:

Post a Comment