Monday, February 1, 2016

ਅਸ਼ਟਵਕਰ ਤੇ ਉਨ੍ਹਾਂ ਦਾ ਮਹਾਗੀਤ

ਅਨਾਦਿ ਕਾਲ ਤੋਂ ਮਨੁੱਖ ਆਪਣੇ ਤੇ ਆਪਣੇ ਅੰਦਰ-ਬਾਹਰ ਫੈਲੇ ਅਨੰਤ ਸਸਾਰ ਦੀਆਂ ਗਹਿਰਾਈਆਂ ਦੀ ਥਾਹ ਪਾਉਂਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ। ਬਾਹਰ ਵੱਲ ਝਾਕਦੇ ਹਾਂ ਤਾਂ ਅਨੰਤ ਅਕਾਸ਼ ਹਨ: ਪਰਿਓ ਪਰੇ ਹੋਰ, ਹੋਰ ਪਰੇ ਹੋਰ, ਕੋਈ ਸਿਰਾ ਨਹੀਂ, ਕਿਨਾਰਾ ਨਹੀਂ। ਆਈਨਸਟਾਈਨ ਦੇ ਫੋਟੋਨ ਦੇ ਰੱਥ 'ਤੇ ਸਵਾਰ ਹੋ ਕੇ ਅਨੰਤ ਕਾਲ ਦੀ ਯਾਤਰਾ ਕਰਦੇ ਹੋਏ ਵੀ ਦੂਸਰਾ ਕਿਨਾਰਾ ਲਭਦਾ ਨਹੀਂ। ਥੱਕੇ ਹਾਰੇ ਯਾਤਰੀ ਰਾਹਾਂ ਦੀ ਧੂੜ ਹੋ ਉੱਡ ਜਾਂਦੇ ਨੇ, ਖੁੱਦ ਰਾਹ ਹੋ ਜਾਂਦੇ ਹਨ। ਆਪਣੇ ਹੀ ਮੂਲ ਨੂੰ ਪਾਉਂਣ ਦੀ ਇਹ ਪਿਆਸ ਸਦੀਵੀ ਹੈ, ਕਹਿੰਦੇ ਨੇ ਕਿ ਇਹ ਪਿਆਸ ਤਾਂ ਖੁਦ ਬ੍ਰਹਮਾ ਦੀ ਵੀ ਬੁਝੀ ਨਹੀਂ, ਯੁਗਾਂ ਤਾਈ ਕਮਲ ਨਾਲ 'ਚ ਭਟਕਣ ਤੋਂ ਬਾਅਦ ਵੀ ਜੜ ਨਹੀਂ ਲੱਭੀ। ਸ੍ਰਿਸ਼ਟੀ ਦੇ ਰਚਣਹਾਰੇ ਨੂੰ ਵੀ ਅਖੀਰ ਬੇਆਸ ਹੋ ਕੇ ਬੈਠਣਾ ਪੈਂਦਾ। ਕਦੇ ਇਹ ਪਿਆਸ ਵਿਗਿਆਨ ਬਣਦੀ ਹੈ, ਕਦੇ ਕਾਵਿ ਤੇ ਕਦੇ ਦਰਸ਼ਨ ਸ਼ਾਸਤਰ, ਤੇ ਕਦੇ ਇਹ ਰੂਹਾਨੀ, ਇਲਾਹੀ, ਪੈਗੰਬਰੀ ਆਵਾ॥ ਬਣ ਕੇ ਧਰਤੀ 'ਤੇ ਉਤਰਦੀ ਹੈ। ਮਨੁੱਖ ਦੀਆਂ ਇਹ ਸਭ ਕੋਸ਼ਿਸ਼ਾਂ ਉਸ ਦੇ ਮੂਲ ਦੁੱਖ ਤੋਂ ਪਾਰ ਹੋਣ ਦੀਆਂ ਘਾਲਣਾਵਾਂ ਦਾ ਹੀ ਹਿੱਸਾ ਹਨ। ਇਸੇ ਸਾਰਾਰ ਮੰਥਨ 'ਚੋਂ ਅਨੇਕਾ ਸ਼ਾਸਤਰਾਂ ਦਾ ਜਨਮ ਹੋਇਆ, ਸਭ ਰਤਨ ਅਨੂਠੇ ਹਨ, ਧਰਤੀ ਦੇ ਹਰ ਕੋਨੇ ਤੋਂ ਮਨੁੱਖ ਨੇ ਅਨਾਦਿ-ਅਕਥ ਸੱਚ ਨੂੰ ਬੋਲਾਂ ਦੇ ਪਿਆਲਿਆਂ 'ਚ ਉਤਾਰਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਵਿੱਚ ਤਾਂ ਇਹ ਪਰੰਪਰਾ ਸਨਾਤਨ ਹੈ, ਉਪਨਿਸ਼ਦ, ਪੁਰਾਣ, ਭਗਵਦਗੀਤਾ ਹੈ, ਹਰ ਰਤਨ ਅਨੂਠਾ ਹੈ, ਤੁਲਨਾ ਸੰਭਵ ਨਹੀਂ, ਪਰੰਤੂ ਫੇਰ ਵੀ ਜੋ ਉਡਾਨ ਅਸ਼ਟਵਕਰ ਦੀ ਇਸ ਮਹਾਗੀਤਾ ਵਿਚ ਹੈ, ਉਹ ਅਦਭੁਤ ਹੈ, ਸਭ ਸੀਮਾਵਾਂ ਤੋਂ ਪਾਰ, ਜੋ ਨਾ ਸਮੇਂ 'ਚ ਬਝਦੀ ਹੈ ਨਾ ਦੇਸ਼ ਵਿਚ। ਵਿਡਗਨਸਟਾਇਨ ਦੀ ਗੱਲ ਭਾਵੇਂ ਸਹੀ ਸੀ ਤੇ ਹੈ ਵੀ 'ਕਿ ਜਿਸ ਨੂੰ ਕਿਹਾ ਨਾ ਜਾ ਸਕੇ ਉਸ ਨੂੰ ਕਹਿਣ ਦੀ ਕੋਸ਼ਿਸ਼ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਪਰ ਮੈਂ ਜਾਣਦੇ-ਬੁਝਦੇ ਹੋਏ ਇਹ ਕੋਸ਼ਿਸ਼ ਕਰ ਰਿਹਾ ਹਾਂ, ਜਾਣਦਾ ਹਾਂ ਕਿ ਇਹ ਬੇਵਕੂਫੀ ਹੈ, ਇਹ ਸਾਗਰ ਮੇਰੀਆਂ ਬਾਹਾਂ 'ਚ ਆਉਂਣ ਵਾਲਾ ਨਹੀਂ, ਪਰ ਮੇਰੀ ਬੇਬਸੀ ਹੈ, ਏਸ ਕਿਨਾਰੇ ਵੀ ਮੈਂ ਰੁੱਕ ਨਹੀਂ ਸਕਦਾ, ਛਾਲ ਤਾਂ ਮਾਰਨੀ ਹੀ ਪਵੇਗੀ, ਇਸ ਨੂੰ ਰੋਕਣਾ ਮੇਰੇ ਵਸ 'ਚ ਨਹੀਂ।
ਅਸ਼ਟਵਕਰ ਅਤੇ ਬੁੱਧ ਦੋਹਾਂ ਨਾਲ ਹੀ ਮੇਰਾ ਨਾਤਾ ਬਹੁਤ ਪੁਰਾਣਾ ਹੈ, ਬਚਪਨ ਦਾ, ਸ਼ਾਇਦ ਉਸ ਤੋਂ ਵੀ ਪੁਰਾਣਾ। ਪਰ ਮੇਰੀ ਯਾਦ ਸਿਰਫ ਇੱਥੋਂ ਤੀਕ ਹੀ ਜਾਂਦੀ ਹੈ, ਦੂਸਰੀ ਜਾਂ ਤੀਸਰੀ-ਜਮਾਤ ਦੀ ਗੱਲ ਹੋਏਗੀ, ਸ਼ਾਇਦ ਹਿੰਦੀ ਦੀ ਕਲਾਸ ਸੀ, ਇਕ ਬੱਚਾ ਖੜਾ ਹੋ ਕੇ ਕਿਤਾਬ 'ਚੋਂ ਕੁਝ ਪੜ੍ਹ ਰਿਹਾ ਸੀ, ਜਿਵੇਂ ਆਮ ਤੌਰ ਤੇ ਸਕੂਲਾਂ 'ਚ ਹੁੰਦਾ ਹੈ। ਆਮ ਬੱਚਿਆਂ ਵਾਂਗ ਮੇਰੇ ਵੀ ਕੰਨਾਂ 'ਚ ਕੁਝ-ਕੁਝ ਹੀ ਪੈ ਰਿਹਾ ਸੀ, ਧਿਆਨ ਕਈ ਪਾਸੇ ਵੰਡਿਆਂ ਹੋਇਆ ਸੀ, ਕੁਝ ਸaਰਾਰਤਾਂ 'ਚ, ਕੁਝ ਛੁੱਟੀ ਵਾਲੇ ਪਾਸੇ, ਪਰ ਅਚਾਨਕ ਹੀ ਮੇਰੇ ਕੰਨਾਂ 'ਚ ਪੈਂਦੀ ਆਵਾ॥ ਉੱਚੀ ਹੋ ਗਈ, ਬਿਨਾਂ ਕਿਸੇ ਕੋਸ਼ਿਸ਼ ਤੋਂ, ਹੁਣ ਯਾਦ ਕਰਦਾ ਹਾਂ ਤਾਂ ਇੰਜ ਲੱਗਦਾ ਹੈ ਕਿ ਉਹ ਜਿਵੇਂ ਸਿਰਫ ਮੇਰੇ ਲਈ ਹੀ ਬੋਲਿਆ ਜਾ ਰਿਹਾ ਸੀ,ਇਹ ਅਸ਼ਟਾਵਕਰ ਨਾਲ ਏਸ ਜੀਵਨ 'ਚ ਮੇਰੀ ਪਹਿਲੀ ਮੁਲਾਕਾਤ ਸੀ: ਰਾਜਾ ਜਨਕ ਦਾ ਦਰਬਾਰ ਸਜਿਆ ਸੀ। ਦੂਰ-ਦੂਰ ਦੇਸ਼ਾਂ ਤੋਂ ਵਿਦਵਾਨ ਮਹਾਂਪੰਡਿਤ ਉੱਥੇ ਇਕੱਠੇ ਹੋਏ ਸਨ। ਅਸੀਂ ਤਸਵਰ ਕਰ ਸਕਦੇ ਹਾਂ ਕਿ ਕਿਹੋ ਜਿਹਾ ਮਾਹੌਲ ਹੋਵੇਗਾ, ਮਹਾਂਪੰਡਿਤਾਂ ਦੇ ਭਾਰੀ ਭਰਕਮ ਸ਼ਬਦਾਂ ਦੀ ਗੂੰਜ ਸਭਾ ਨੂੰ ਕੰਬਾ ਰਹੀ ਹੋਵੇਗੀ, ਗਿਆਨ ਦੀ ਧੂੜ ਫਿ॥ਾ 'ਚ ਉੱਡ-ਉੱਡ ਪੈਂਦੀ ਹੋਵੇਗੀ। ਪਰ ਨਹੀਂ ਉੱਥੇ ਤਾਂ ਮਾਹੌਲ ਇਕਦਮ ਉਲਟਾ ਸੀ, ਸਾਹਘੁਟਵਾਂ ਸਨਾਟਾ, ਮਹਾਂਪੰਡਿਤਾਂ ਦੀਆਂ ਜੁਬਾਨਾਂ ਨੂੰ ਜਿਵੇਂ ਲਕਵਾ ਮਾਰ ਗਿਆ ਸੀ, ਕਿਸੇ ਦੇ ਮੁੰਹੋਂ ਇਕ ਸ਼ਬਦ ਵੀ ਨਹੀਂ ਸੀ ਸਰ ਰਿਹਾ। ਮਹਾਰਾਜ ਜਨਕ ਨੇ ਕੁਝ ਸ਼ਰਤ ਹੀ ਇਹੋ ਜਹੀ ਰੱਖ ਦਿੱਤੀ ਸੀ ਕਿ ਕੋਈ ਮੂੰਹ ਖੋਲ੍ਹਣ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਸੀ। ਸਭ ਜਾਣਦੇ ਨੇ ਕਿ ਰਾਜਾ ਜਨਕ ਸਾਰੀ ਉਮਰ ਹੀ ਇਹੋ ਜਿਹੀਆਂ ਸਭਾਵਾਂ ਬੁਲਾਂਦਾ ਰਿਹਾ ਸੀ, ਉਸਨੂੰ ਵਿਦਵਾਨਾਂ ਦੇ ਸਿੰਗ ਫੱਸਦੇ ਦੇਖਣ ਦਾ ਸ਼ੌਕ ਸੀ, ਅਨੌਖੀਆਂ, ਅਦਭੁਤ ਲਫ਼ਾ॥ੀ ਕਲਾਬਾ॥ੀਆਂ ਦਾ ਸੁਆਦ ਉਸ ਦਾ ਵਿਅਸਨ ਸੀ, ਜਿਸ ਦੀ ਪੂਰਤੀ ਲਈ ਉਹ ਜੀ ਖੋਲ੍ਹ ਕੇ ਖਜਾਨਾ ਲੁਟਾਂਦਾ ਸੀ। ਇਹ ਸਾਰੇ ਵਿਦਵਾਨ ਇਸੇ ਚੇਟਕ 'ਤੇ ਲੱਗੇ ਹੋਏ ਸਨ। ਪਰ ਇੱਥੇ ਤਾਂ ਹਾਲਾਤ ਬਦਲੇ ਹੋਏ ਸਨ। ਰਾਜਾ ਜਨਕ ਹੁਣ ਬਿਰਧ ਹੋ ਗਿਆ ਸੀ। ਉਸਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਇਆ ਹੋਵੇਗਾ ਕਿ ਉਮਰ ਤੇ ਗਈ, ਅਤੇ ਲਫ਼ਜਾਂ ਦੇ ਏਸ ਮਿੱਟੀ-ਘੱਟੇ 'ਚੋਂ ਉਸ ਨੇ ਖੱਟਿਆ ਤਾਂ ਕੁਝ ਵੀ ਨਹੀਂ ।ਅਨੰਤ ਬਾਰ ਇਹ ਸ਼ਬਦ ਉਸ ਦੇ ਕੰਨਾਂ ਨਾਲ ਟਕਰਾਏ ਸਨ ਕਿ ਆਤਮਾ ਅਮਰ ਹੈ ਪਰ ਮੌਤ ਦਾ ਡਰ ਤਾਂ ਮਿਟਿਆ ਨਹੀਂ ਸੀ, ਉਮਰ ਦੇ ਵਧਣ ਦੇ ਨਾਲ ਸਗੋਂ ਹੋਰ ਵੀ ਤਿੱਖਾ ਹੋ ਗਿਆ ਸੀ। ਸੰਸਾਰ ਝੂਠ ਹੈ ਸਿਰਫ ਬ੍ਰਹਮ ਹੀ ਸੱਚ ਹੈ ਤੇ ਉਹ ਖੁਦ ਬ੍ਰਹਮ ਹੈ ਜਿਸ ਦਾ ਕੋਈ ਅੰਤ ਪਾਰਾਵਾਹ ਨਹੀਂ, ਇਹ ਸ਼ਬਦ ਉਸਦੇ ਖੂਨ 'ਚ ਰਚ-ਮਿਚ ਗਏ ਸਨ। ਪਰ ਉਸਨੇ ਜੋ ਜਾਣਿਆ ਸੀ ਉਹ ਤਾਂ ਸਿਰਫ ਸੰਸਾਰ ਸੀ, ਟੁਕੜੇ-ਟੁਕੜੇ ਹੋਇਆ ਸੰਸਾਰ, ਜੋ ਹਰ ਪਲ ਖੁਦ ਨਾਲ ਹੀ ਖਹਿੰਦਾ ਰਹਿੰਦਾ ਸੀ, ਸਭ ਲਹੂ ਲੁਹਾਨ ਸੀ, ਸੱਚਾਈ ਤਾਂ ਇਹ ਸੀ ਕਿ ਬ੍ਰਹਮਾਨੰਦ ਦੀ ਗੱਲ ਸਿਰਫ ਸੁਫਨਾ ਹੀ ਲਗਦੀ ਸੀ, ਸੱਚ ਤਾਂ ਸਿਰਫ ਦੁਖ ਸੀ ਜੋ ਉਸ ਦੇ ਰੋਮ-ਰੋਮ ਨੂੰ ਡਸ ਰਿਹਾ ਸੀ।
ਇਸੇ ਮਨੋਅਵਸਥਾ 'ਚ ਜਨਕ ਨੇ ਉਸ ਸਭਾ ਨੂੰ ਬੁਲਾਇਆ ਹੋਵੇਗਾ, ਹੁਣ ਉਸ ਕੋਲ ਸਮਾਂ ਨਹੀਂ ਸੀ ਕਿ ਸ਼ਬਦਾਂ ਦੀ ਖੇਡ ਜਾਰੀ ਰੱਖ ਸਕੇ, ਮੌਤ ਸਾਹਮਣੇ ਖੜੀ ਦਿਖਦੀ ਸੀ, ਉਸ ਨਾਲ ਹਾਸੀ-ਮ॥ਾਕ ਨਹੀਂ ਸੀ ਹੋ ਸਕਦਾ, ਲੁਕਣ-ਮੀਟੀ ਦੀ ਵੇਲਾ ਵੀ ਵਿਹਾ ਚੁੱਕੀ ਸੀ। ਉਸਨੇ ਵਿਦਵਾਨਾਂ ਨੂੰ ਵਾਸਤਾ ਪਾਇਆ ਹੈ, ਚੂਲੀ ਭਰ ਗਿਆਨ ਦਾ ਤੇ ਉਹ ਵੀ ਉਨੀ ਦੇਰ 'ਚ ਜਿੰਨੇ ਚਿਰ 'ਚ ਉਹ ਲੱਤ ਘੁਮਾ ਕੇ ਘੋੜੇ 'ਤੇ ਸਵਾਰ ਹੋ ਜਾਏ, ਜਦ ਕਿ ਉਸ ਦਾ ਇੱਕ ਪੈਰ ਪਹਿਲਾਂ ਹੀ ਘੋੜੇ ਦੀ ਰਕਾਬ 'ਚ ਸੀ। ਸਥਿਤੀ ਸੰਕੇਤਾਤਮਕ ਸੀ, ਚਲਣ ਦਾ ਵੇਲਾ ਆ ਚੁੱਕਾ ਸੀ, ਸਜੀ ਹੋਈ ਸਵਾਰੀ ਉਸ ਨੇ ਦੇਖ ਲਈ ਸੀ, ਹੁਣ ਇਸ ਤੋਂ ਵੱਧ ਸਮਾਂ ਉਸ ਕੋਲ ਹੈ ਵੀ ਨਹੀਂ ਸੀ, ਜੋ ਵੀ ਸੀ ਬਸ ਇਹੋ ਛਿਣ ਸੀ, ਜੋ ਕੁਝ ਵੀ ਹੋ ਸਕਦਾ ਸੀ ਬਸ ਇਸੇ ਛਿਣ ਵਿਚ ਹੀ ਸੰਭਵ ਸੀ।
ਪਰ ਵਿਦਵਾਨਾਂ ਉੱਤੇ ਤਾਂ ਇਹ ਸਵਾਲ ਬਿਜਲੀ ਬਣ ਕੇ ਡਿੱਗਾ ਸੀ, ਸਵਾਲ ਕਾਹਦਾ ਸੀ ਜਿਉਂਦੀ ਜਾਗਦੀ ਸੂਲੀ ਸੀ। ਠੀਕ ਏ ਕਿ ਆਤਮਾ ਦੀ ਅਮਰਤਾ ਵਿਚ ਉਨ੍ਹਾਂ ਦਾ ਵਿਸ਼ਵਾਸ਼ ਅਡੋਲ ਸੀ ਪਰ ਇਸ ਦਾ ਮਤਲਬ ਇਹ ਥੋੜੀ ਸੀ ਕਿ ਕੋਈ ਉਨ੍ਹਾਂ ਨਾਲ ਇਸ ਕਿਸਮ ਦਾ ਮ॥ਾਕ ਕਰੇ। ਸਭ ਇੱਕ ਦੂਸਰੇ ਦਾ ਮੂੰਹ ਤੱਕ ਰਹੇ ਸਨ, ਜਨਕ ਨਾਲ ਨ॥ਰਾਂ ਮਿਲਾਉਂਣ ਦਾ ਹੀਆ ਕਿਸੇ ਦਾ ਨਹੀਂ ਸੀ, ਉਨ੍ਹਾਂ ਨ॥ਰਾਂ ਵਿਚ ਤਾਂ ਨੰਗੀ ਸ਼ਮਸ਼ੀਰ ਲਰ॥ ਰਹੀ ਸੀ, ਬਰਕੇ-ਕ॥ਾ ਠਾਠਾਂ ਮਾਰਦੀ ਸੀ।
ਐਨ ਇਸੇ ਵਕਤ ਬਾਰਾਂ ਸਾਲ ਦੇ ਇਕ ਬਾਲਕ ਨੇ ਦਰਬਾਰ 'ਚ ਕਦਮ ਧਰਿਆ। ਸਕੂਲੀ ਕਹਾਣੀ ਜਿਸ ਦੀ ਯਾਦ ਮੇਰੀ ਜੀਭ 'ਤੇ ਹੁਣੇ-ਹੁਣੇ ਖਾਧੀ ਮਿਰਚ ਵਾਂਗ ਤਾਜੀ ਪਈ ਹੈ, ਇੱਥੋਂ ਹੀ ਸ਼ੁਰੂ ਹੁੰਦੀ ਸੀ, ਜਾਂ ਮੇਰਾ ਧਿਆਨ ਹੀ ਸਿਰਫ ਇਸ ਮੌੜ 'ਤੇ ਖਿਚਿਆ ਗਿਆ ਹੋਵੇਗਾ। ਉਸ ਬਾਲਕ ਦੇ ਸਭਾ 'ਚ ਪੈਰ ਧਰਦੇ ਹੀ ਇਕ ॥ੋਰਦਾਰ ਠਹਾਕਾ ਸਾਰੇ ਹਾਲ 'ਚ ਫੈਲ ਗਿਆ ਸੀ, ਉਹ ਤੁਰਦਾ ਘਟ ਤੇ ਰਿੜਦਾ ਹੋਇਆ ਵਧ ਨ॥ਰ ਆਉਂਦਾ ਸੀ, ਕਿਉਂਕਿ ਉਸ ਦਾ ਸ਼ਰੀਰ ਅੱਠ ਥਾਵਾਂ ਤੋਂ ਟੇਢਾ ਸੀ, ਕੁੱਬ ਨਿਕਲੇ ਹੋਏ ਸਨ। ਜਦ ਵਿਦਵਾਨਾਂ ਦਾ ਹਾਸਾ ਥੋੜਾ ਮੱਠਾ ਪਿਆ, ਉਹ ਜਨਕ ਦੀ ਮੌਜੂਦਗੀ ਤੋਂ ਥੋੜਾ ਝੇਂਪ ਗਏ ਹੋਣਗੇ ਸ਼ਿਸ਼ਟਾਚਾਰ ਦਾ ਖਿਆਲ ਆ ਗਿਆ ਹੋਵੇਗਾ, ਵੈਸੇ ਵੀ ਰਾਜੇ ਦੀ ਮੌਜੂਦਗੀ 'ਚ ਖੁਲ੍ਹ ਕੇ ਹੱਸਣਾ, ਇਹ ਮਾਦਾ ਵੀ ਹਰ ਕਿਸੇ ਦਾ ਨਹੀਂ ਹੁੰਦਾ, ਫੇਰ ਉਨ੍ਹਾਂ ਦੀ ਤਾਂ ਸਥਿਤੀ ਵੀ ਕਸੂਤੀ ਸੀ। ਪਰ ਇਹ ਕੀ ਅੱਠ ਜਗ੍ਹਾਂ ਤੋਂ ਕੁੱਬਾ ਸਰਕਸ ਦੇ ਕਿਸੇ ਮਸਖਰੇ ਵਰਗਾ ਦਿਖਦਾ ਉਹ ਬਾਲਕ ਜਨਕ ਵੱਲ ਇਸ਼ਾਰਾ ਕਰ ਕੇ ਹੋਰ ਵੀ ਉੱਚੀ-ਉੱਚੀ ਹੱਸ ਰਿਹਾ ਸੀ, ਬੱਦਲ ਵਾਂਗ ਫਟਿਆ ਸੀ ਉਸ ਦਾ ਹਾਸਾ, ਵਿਦਵਾਨਾਂ ਦੀ ਤਾਂ ਜਿਵੇਂ ਮਾਂ ਹੀ ਮਰ ਗਈ ਸੀ। ਜਨਕ ਵੀ ਚੌਂਕਿਆ ਸੀ। ਅਸ਼ਟਵਕਰ ਉਨ੍ਹਾਂ ਮਹਾਂਪੰਡਿਤਾਂ ਵੱਲ ਹੱਥ ਕਰਕੇ ਕਹਿ ਰਹੇ ਸਨ : ਕਿਉਂ ਰਾਜਨ ! ਏਨੇ ਚਮਾਰ ਕਿਉਂ ਇਕੱਠੇ ਕੀਤੇ ਨੇ? ਹੁਣ ਗੱਲ ਜਨਕ ਦੇ ਵਸੋਂ ਬਾਹਰ ਹੋ ਗਈ ਸੀ, ਯਕੀਨਨ ਉਸ ਦੀ ਨ॥ਰ ਉਨ੍ਹਾਂ ਸਾਰੇ ਮਹਾਂਪੰਡਿਤਾਂ ਨਾਲੋਂ ਵਧੇਰੇ ਪਾਕ-ਸਾਫ਼ ਸੀ, ਉਸ ਨੂੰ ਅਸ਼ਟਵਕਰ 'ਚ ॥ਰੂਰ ਕੁਝ ਨ॥ਰ ਆਇਆ ਹੋਏਗਾ। ਉਹ ਹੱਥ ਬੰਨ ਕੇ ਸਿੰਘਾਸਨ ਤੋਂ ਉੱਠ ਖਲੋਇਆ ਤੇ ਕਿਹਾ, “ਮਹਾਰਾਜ ਮੈਂ ਸਮਝਿਆ ਨਹੀਂ।ਂ ਅਸ਼ਟਵਕਰ ਨੇ ਜਵਾਬ ਦਿੱਤਾ ਜਿਨ੍ਹਾਂ ਦੀ ਨ॥ਰ ਸਿਰਫ ਚਮੜੇ 'ਤੇ ਅਟਕੀ ਹੈ, ਉਹ ਚਮਾਰ ਨਹੀਂ ਤਾਂ ਕੀ ਹਨ ਤੇ ਤੂੰ ਇਨ੍ਹਾਂ ਚੰਮ ਦੇ ਪਾਰਖੂਆਂ ਤੋਂ ਗਿਆਨ ਦੀ ਉਮੀਦ ਰਖਦਾ ਹੈ। ਇੱਕ-ਇੱਕ ਲਫ਼॥ ਵਜਰ ਵਾਂਗ ਡਿਗ ਰਿਹਾ ਸੀ ਜਨਕ ਉੱਤੇ। ਉਹ ਸਿੰਘਾਸਨ ਤੋਂ ਉਤਰ ਕੇ ਉਸ ਦੇ ਚਰਣਾਂ 'ਚ ਢਹਿ ਪਿਆ। ਅਸ਼ਟਵਕਰ ਨੇ ਕਿਹਾ ਰਾਜਨ ਕੀ ਕੰਧਾਂ ਤੇ ਛੱਤਾਂ ਦੇ ਆਕਾਰ ਨਾਲ ਆਕਾਸ਼ ਵੀ ਟੇਢਾ-ਮੇਢਾ ਹੋ ਜਾਂਦਾ ਹੈ। ਦੂਜੇ ਪਾਸੇ ਸਿਰਫ ਮੌਨ ਸੀ, ਜਿਵੇਂ ਵਰਿਆ ਤੋਂ ਤਪੀ ॥ਮੀਨ ਬਾਰਿਸ਼ ਦੀਆਂ ਪਹਿਲੀਆਂ ਬੂੰਦਾਂ ਨੂੰ ਚੁੱਪ-ਚਾਪ ਪੀ ਜਾਂਦੀ ਹੈ। ਅਸ਼ਟਵਕਰ ਨੇ ਕਿਹਾ ਕਿ ਦੀਵਾਰਾਂ ਦੇ ਢਹਿ ਜਾਣ ਨਾਲ ਕੀ ਆਕਾਸ਼ ਵੀ ਅਲੋਪ ਹੋ ਜਾਂਦਾ ਹੈ। ਜਨਕ ਖਾਮੋਸ਼ ਸੀ। ਅਸ਼ਟਵਕਰ ਨੇ ਕਿਹਾ ਰਾਜਨ ਘੋੜਾ ਮੰਗਾਵਾਂ। ਪਰ ਹੁਣ ਸ਼ਾਇਦ ਉਸ ਦੀ ਲੋੜ ਨਹੀਂ ਸੀ ਰਹੀ, ਸਮਾਂ ਤਾਂ ਰੁਕ ਹੀ ਗਿਆ ਸੀ। ਇਹੋ ਛਿਣ ਸੀ ਜਦੋਂ ਅਸ਼ਟਵਕਰ ਦੇ ਮਹਾਗੀਤ ਦਾ ਚਸ਼ਮਾਂ ਫੁਟਿਆ, ਜਿਸਨੇ ਜਨਕ ਦੇ ਅੰਦਰੋਂਂ ਸਭ ਸ਼ਾਸਤਰਾਂ ਦੀ ਧੂੜ ਧੋ ਛੱਡੀ। ਓਸ਼ੋ ਨੇ ਠੀਕ ਹੀ ਇਸ ਨੂੰ ਮਹਾਗੀਤਾਂ ਦਾ ਨਾਂ ਦਿੱਤਾ ਹੈ। ਸ਼ਿਵਾਨੰਦ ਵਰਗੇ ਵਿਦਵਾਨ ਸੱਜਣ ਇਸ ਦਾ ਸ਼ੁਮਾਰ ਰਾਮ ਗੀਤਾ, ਊਧਵ ਗੀਤਾ ਤੇ ਅਵਧੂਤ ਗੀਤਾ ਵਰਗੇ ਗੰ੍ਰਥਾਂ ਦੀ ਸ੍ਰੇਣੀ ਕਰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਪਰੰਪਰਾ 'ਚ ਉਪਗੀਤਾ ਦਾ ਦਰਜਾ ਹਾਸਿਲ ਹੈ। ਉਨ੍ਹਾਂ ਦੇ ਤਰਕ ਦਾ ਆਧਾਰ ਬੜਾ ਸਪਸ਼ਟ ਹੈ, ਵਿਦਵਾਨਾਂ ਦੀਆ ਨ॥ਰਾਂ ਵਿਚ ਉਹ ਕਿਤਾਬ ਮਹਾਨ ਹੈ ਜਿਸ 'ਤੇ ਜਿੰਨੀਆਂ ਵੱਧ ਟੀਕਾਵਾਂ ਲਿਖੀਆਂ ਜਾਂਦੀਆਂ ਹਨ। ਪਰ ਸਾਡੀ ਨ॥ਰ ਵਿਚ ਇਹ ਕੋਈ ਬਹੁਤ ਉਤਮ ਕਸੌਟੀ ਨਹੀਂ। ਜੇ ਅਸ਼ਟਵਕਰ ਦੀ ਮਹਾਗੀਤਾ ਉੱਤੇ ਕੋਈ ਟੀਕਾਵਾਂ ਨਹੀਂ ਲਿਖੀਆਂ ਗਈਆਂ ਤਾਂ ਇਹ ਉਸ ਦੀ ਵਿਸ਼ਾਲਤਾ ਦਾ ਹੀ ਪ੍ਰਮਾਣ ਹੈ, ਉਨ੍ਹਾਂ ਦੇ ਬੋਲਾ ਨੂੰ ਕਿਸੇ ਬੱਝੀ ਹੋਈ ਲੀਹ 'ਚ ਢਾਲਿਆ ਲਹੀਂ ਜਾ ਸਕਦਾ, ਕੋਈ ਪਰੰਪਰਾ ਉਨ੍ਹਾਂ 'ਤੇ ਟੇਕ ਰੱਖ ਕੇ ਆਪਣੀ ਮਹਾਨਤਾ ਦਾ ਮਹਿਲ ਖੜ੍ਹਾ ਨਹੀਂ ਕਰ ਸਕਦੀ ਨਾ ਉਹ ਭਗਤੀ ਤੇ ਸਮਰਪਨ ਦੀ ਗੱਲ ਕਰਦੇ ਹਨ ਤੇ ਨਾ ਹੀ ਆਦਿ ਸ਼ੰਕਰਾਚਾਰੀਆਂ ਵਾਂਗ ਤਰਕ ਦਾ ਮਹੀਨ ਜਾਲ ਉਣਦੇ ਹਨ। ਉਨ੍ਹਾਂ ਦਾ ਹੋਕਾ ਤਾਂ ਸਮੁੱਚੇ ਗਿਆਨ, ਦਵੈਤ-ਅਦਵੈਦ ਤੇ ਬ੍ਰਹਮਾ-ਵਿਸ਼ਣੂ ਤੇ ਮਹੇਸ਼ ਵਰਗੇ ਤਮਾਮ ਗੁਰੂਆਂ ਨੂੰ ਵੀ 'ਵਿਸਮਰਣ' ਕਰਨ ਦਾ ਹੈ।  ਉਨ੍ਹਾਂ ਦੀ ਦੇਸ਼ਨਾ ਸਪਸ਼ਟ ਹੈ ਕਿ ਇਨ੍ਹਾਂ ਸਾਰੇ ਢਕੋਸਲਿਆਂ ਨੂੰ ਵਿਦਾ ਕੀਤੇ ਬਗੈਰ ਕੋਈ ਸਹਿਜ-ਬੋਧ ਦੀ ਅਵਸਥਾ ਦਾ ਅਹਿਸਾਸ ਨਹੀਂ ਕਰ ਸਕਦਾ। ਉਹ ਭੋਗ ਨੂੰ ਹੀ ਨਹੀਂ ਤਿਆਗ ਨੂੰ ਵੀ ਤਿਆਗ ਦੇਣ ਦੀ ਗੱਲ ਕਰਦੇ ਹਨ ਤੇ ਆਪਣੀ ਗੱਲ ਨੂੰ ਪ੍ਰਮਾਣਿਤ ਕਰਨ ਲਈ ਕੋਈ ਤਰਕ ਵੀ ਨਹੀਂ ਉਸਾਰਦੇ, ਬਸ ਸਆਦ ਹੈ। ਉਹ ਸਿਰਫ ਸੰਸਾਰ ਨੂੰ ਹੀ ਨਹੀਂ ਮੋਖਸ਼ ਨੂੰ ਵੀ ਭਰਮ ਦਸਦੇ ਹਨ, ਉਨ੍ਹਾਂ ਲਈ ਕਾਮ ਹੀ ਨਹੀਂ ਸਗੋਂ ਧਰਮ ਵੀ ਬੰਧਨ ਹੈ। ਸੰਸਾਰ ਉਨ੍ਹਾਂ ਲਈ 'ਮੈਂ' ਤੇ 'ਮੇਰੇ' ਦਾ ਪਸਾਰਾ ਹੀ ਹੈ। ਕ੍ਰਿਸ਼ਨਾਮੂਰਤੀ ਵਾਂਗ ਉਹ ਵੀ ਸਮੇਂ ਅਤੇ ਮੁਕਤੀ ਦੀ ਤਿਆਰੀ ਨੂੰ ਬੰਧਨ ਦਾ ਹੀ ਹਿੱਸਾ ਮੰਨਦੇ ਹਨ। ਉਨ੍ਹਾਂ ਦੇ ਬੋਲਾਂ ਦੇ ਦੁਆਲੇ ਨਾ ਤਾਂ ਕੋਈ ਤਰਕ ਪੱਧਤੀ ਉਸਰਦੀ ਹੈ ਤੇ ਨਾ ਹੀ ਦਾਨ-ਪੁੰਨ ਸਿਮਰਨ-ਸਨਾਨ ਦੇ ਕਰਮਕਾਂਡ ਲਈ ਹੀ ਕੋਈ ਥਾਂ ਬਚਦੀ ਹੈ, ਨਾ ਹੀ ਉਹ ਕਿਸੇ ਪੰਰਪਰਾ ਨਾਲ ਹੀ ਜੁੜਦੇ ਹਨ, ਵੇਦ ਨਿਰਵੈਦ, ਬੁੱਧ ਮਹਾਵੀਰ ਉਨ੍ਹਾਂ ਦੇ ਆਕਾਸ਼ 'ਤੇ ਕਿਸੇ ਦੀ ਪੈੜ ਨਹੀ,ਂ ਹੰਸ ਅਕੇਲਾ ਹੈ।
ਹੋਰ ਵੀ ਕੋਈ ਕਾਰਣ ਹਨ ਜਿਨ੍ਹਾਂ ਦੇ ਕਾਰਣ ਇਹ ਮਹਾਗੀਤਾ ਇਸ ਦੇਸ਼ ਵਿਚ ਲਗਭਗ ਅਣਗੋਲੀ ਤੇ ਅਣਸੁਣੀ ਹੀ ਰਹਿ ਗਈ ਹੈ। ਸਿਰਫ ਕੁਝ ਕੁ ਮਸਤ ਮੌਲਾ ਫਕੀਰਾਂ ਦੀ ਹੀ ਯਾਦ 'ਚ ਇਹ ਹਮੇਸ਼ਾ ਧੜਕਦੀ ਰਹੀ ਹੈ। ਕਹਿੰਦੇ ਨੇ ਕਿ ਸਵਾਮੀ ਵਿਵੇਕਾਨੰਦ ਜਦੋਂ ਪਹਿਲੀ ਵਾਰ ਪਰਮਹੰਸ ਰਾਮਕਿਸ਼ਨ ਹੋਰਾਂ ਨੂੰ ਮਿਲੇ ਤੇ ਆਪਣਾ ਮਨਪਸੰਦ ਸਵਾਲ ਦੁਹਰਾਇਆ ਕਿ ਉਹ ਉਸਨੂੰ ਰਬ ਦੇ ਦਰਸ਼ਨ ਕਰਵਾ ਸਕਦੇ ਹਨ ਤਾਂ ਪਰਮਹੰਸ ਦਾ ਜਵਾਬ ਸੀ ਕਿ ਹੁਣੇ ਦੇਖੇਂਗਾ ਜਾਂ ਥੋੜੀ ਦੇਰ ਰੁਕ ਕੇ। ਵਿਵੇਕਾਨੰਦ ਇਸ ਤਰ੍ਹਾਂ ਦੇ ਜਵਾਬ ਦੇ ਆਦਿ ਨਹੀਂ ਸੀ, ਉਹ ਤੇ ਹਮੇਸ਼ਾ ਲਈ ਰੁਕ ਗਏ, ਛਾਤੀ ਅੰਦਰ ਠਾਠਾਂ ਮਾਰਦਾ ਤਰਕ ਵੀ ਸ਼ਾਂਤ ਹੋ ਗਿਆ, ਫੇਰ ਰਾਮਕਿਸ਼ਨ ਪਰਮਹੰਸ ਨੇ ਉਨ੍ਹਾਂ ਨੂੰ ਅਸ਼ਟਵਕਰ ਦੀ ਇਹ ਗੀਤਾ ਪੜ੍ਹ ਕੇ ਸੁਣਾਉਣ ਲਈ ਕਿਹਾ। ਹੋ ਸਕਦਾ ਹੈ ਇਸ ਕਿਸਮ ਦੀਆਂ ਕੁਝ ਮੌਖਿਕ ਯਾਦਾਂ ਪਰਮਹੰਸਾਂ ਦੇ ਜਗਤ ਵਿਚ ਰਹੀਆਂ ਹੋਣ ਪਰ ਉਹ ਕਦੇ ਲਿਖਿਤ ਸਭਿਆਚਾਰ ਦਾ ਹਿੱਸਾ ਨਹੀਂ ਬਣੀਆਂ ਨਾ ਸ਼ੰਕਰ ਨੇ ਗੀਤਾ ਵਾਂਗ ਉਨ੍ਹਾਂ 'ਤੇ ਕੋਈ ਟੀਕਾ ਲਿਖੀ ਨਾ ਹੀ ਬਲਭਾਚਾਰਯ ਜਾਂ ਮਾਧਵਾਚਾਰਯ ਨੇ। ਆਧੁਨਿਕ ਯੁਗ ਵਿਚ ਵੀ ਤਿਲਕ, ਅਰਵਿੰਦੋ ਤੇ ਗਾਂਧੀ, ਵਿਨੋਬਾ ਆਦਿ ਨੇ ਗੀਤਾ ਦੀ ਵਿਵੇਚਨ ਕਰਦੇ ਹੋਏ ਅਨੇਕਾਂ ਗ੍ਰੰਥ ਲਿਖੇ ਹਨ ਪਰ ਕਦੇ ਅਸ਼ਟਵਕਰ ਦੀ ਗੀਤਾ ਦਾ ਜਿaਕਰ ਨਹੀਂ ਕੀਤਾ। ਓਸ਼ੋ ਦੀ ਮੰਨੀਏ ਤਾਂ ਇਸ ਦਾ ਇੱਕੋ-ਇੱਕ ਕਾਰਣ ਇਹੋ ਹੈ ਕਿ ਕ੍ਰਿਸ਼ਨ ਦੀ ਗੀਤਾ ਵਾਂਗ ਤੁਸੀਂ ਅਸ਼ਟਰਵਕਰ ਦੀ ਗੀਤਾ ਉਤੇ ਆਪਣੇ ਅਰਥ ਆਰੋਪਿਤ ਨਹੀਂ ਕਰ ਸਕਦੇ। ਓਸ਼ੋਂ ਦੇ ਕਹਿਣ ਅਨੁਸਾਰ ਕ੍ਰਿਸ਼ਨ ਦੀ ਗੀਤਾ ਤਾਂ ਮੰਡਰਾਉਂਦੇ ਬੱਦਲਾਂ ਵਾਂਗ ਹੈ ਜਿਨ੍ਹਾਂ ਵਿੱਚ ਹਰ ਕੋਈ ਆਪਣਾ ਮਨ ਭਾਉਂਦਾ ਆਕਾਰ ਦੇਖ ਸਕਦਾ ਹੈ, ਇਸੇ ਲਈ ਤਿਲਕ ਤੇ ਅਰਵਿੰਦੋ ਨੂੰ ਉਸ ਵਿੱਚ ਕਰਮ ਦਾ ਉਦਘੋਸ਼ ਸੁਣਾਈ ਪੈਂਦਾ ਹੈ, ਗਾਂਧੀ ਵੀ ਉਹੋ ਸੁਣਦੇ ਹਨ, ਇੱਥੋਂ ਤੀਕ ਤਾਂ ਗੱਲ ਫੇਰ ਵੀ ਠੀਕ ਹੈ, ਉਹ ਤਿੰਨੋ ਸਿਆਸਤਦਾਨ ਹਨ ਤੇ ਲੋਕਾਂ ਵਿੱਚ ਕਰਮ ਦਾ ਜਜaਬਾ ਉਭਾਰਨ ਲਈ ਗੀਤਾ ਉਨ੍ਹਾਂ ਵਾਸਤੇ ਸਮੂਹਿਕ ਅਵਚੇਤਨ ਦਾ ਨਿੱਗਰ ਆਧਾਰ ਬਣ ਸਕਦੀ ਹੈ ਪਰ ਸਚਮੁਚ ਦੀ ਕਮਾਲ ਤਾਂ ਇਹ ਹੈ ਕਿ ਗਾਂਧੀ ਨੂੰ ਉਸ ਵਿੱਚ ਅਹਿੰਸਾ ਦਾ ਸੰਦੇਸ਼ ਵੀ ਸੁਣਾਈ ਦਿੰਦਾ ਹੈ, ਯਾ ਮੇਰੇ ਮੌਲਾ। ਇਹ ਤਾਂ ਵਾਕਿਆ ਹੀ ਹੱਦ ਹੈ। ਅਸ਼ਟਵਕਰ ਦੀ ਗੀਤਾ ਕਿਸੇਂ ਨੂੰ ਇਸ ਤਰ੍ਹਾਂ ਦੀ ਮਨਮਰਜੀ ਦੀ ਖੁਲ ਨਹੀਂ ਦਿੰਦੀ ਤੇ ਨਾ ਹੀ ਆਪਣਾ ਕੋਈ ਨਜaਰੀਆ ਉਸਾਰਦੀ ਹੈ। ਉਹਤੇ ਨਜaਰਾ ਤੋਂ ਹਰ ਤਰ੍ਹਾ ਦੇ ਪਰਦੇ ਉਤਾਰ ਕੇ ਨੰਗੀ ਨਜaਰ ਨਾਲ ਦੇਖਣ ਭਰ ਨੂੰ ਹੀ ਕਹਿੰਦੀ ਹੈ। ਸੰਵਾਦ ਦੇ ਸ਼ੁਰੂ ਵਿੱਚ ਹੀ ਅਸ਼ਟਵਕਰ ਜਨਕ ਨੂੰ ਇਹ ਸਾਫ ਕਹਿ ਦਿੰਦੇ ਹਨ ਕਿ ਤੂੰ ਸਮਾਧੀ ਦੀ ਤਿਆਰੀ ਕਰਦਾ ਹੈਂ ਤੇਰੀ ਸ਼ਾਂਤ ਹੋਣ ਦੀ ਇਹ ਸਾਧਨਾ ਹੀ ਤੇਰੀ ਰਾਹ ਦੀ ਰੁਕਾਵਟ ਹੈ। ਇਨ੍ਹਾਂ ਸ਼ਬਦਾਂ ਦੇ ਨਾਲ ਪਤੰਜਲੀ ਦਾ ਸਾਰਾ ਯੋਗ ਸ਼ਾਸਤਰ ਉਨ੍ਹਾਂ ਲਈ ਫਿਜੂਲ ਹੋ ਜਾਂਦਾ ਹੈ। ਪਤੰਜਲੀ ਆਪਣੇ ਯੋਗ-ਸੂਤਰ ਦੇ ਪਹਿਲੇ ਹੀ ਅਧਿਆਇ ਵਿੱਚ ਇਹ ਸਪਸ਼ਟ ਕਰ ਦਿੰਦੇ ਹਨ ਕਿ ਮਨ ਦੀਆਂ ਬਿਰਤੀਆਂ ਦਾ ਨਿਰੋਧ ਹੀ ਰਾਹ ਦੀ ਸ਼ੁਰੂਆਤ ਹੈ ਤੇ ਫੇਰ ਉਹ ਇੱਕ-ਇੱਕ ਕਦਮ ਕਰਕੇ ਧਿਆਨ-ਧਾਰਨਾ ਤੇ ਸਮਾਧੀ ਦੀਆਂ ਭਿੰਨ-ਭਿੰਨ ਅਵਸਥਾਵਾਂ ਦਾ ਪੂਰਾ ਨਕਸ਼ਾ ਤਫਸੀਲ ਨਾਲ ਉਸਾਰਦੇ ਹਨ ਤੇ ਅਸ਼ਟਵਕਰ ਇੱਕੋ ਫੂਕ 'ਚ ਸਭ ਉਡਾ ਦਿੰਦੇ ਹਨ।
 ਅਸ਼ਟਵਕਰ ਦੀ ਗੀਤਾ ਦਾ ਇੱਕ ਅਹਿਮ ਫਰਕ ਹੋਰ ਵੀ ਹੈ, ਇਹ ਬਿਲਕੁਲ ਹੀ ਸਾਦ ਮੁਰਾਦੀ ਹੈ, ਕੁਝ ਵੀ ਉਚੇਚ ਨਹੀਂ, ਸ਼ਿੰਗਾਰ ਨਹੀਂ, ਟੈਗੋਰ ਦੀ ਗੀਤਾਂਜਲੀ ਵਾਂਗ ਇਹ ਵੀ ਸਾਰੇ ਗਹਿਣੇ-ਗੱਟੇ ਲਾਹ ਆਈ ਹੈ। ਗੀਤਾ ਦੀ ਤਾਨ ਅਦਭੁਤ ਉਚਾਈਆਂ ਛੂੰਹਦੀ ਹੈ, ਗੰਭੀਰ ਸੁਰਾਂ ਵੀ ਛੇੜਦੀ ਹੈ। ਪਰ ਕਿਤੇ ਨਾ ਕਿਤੇ ਉਸ ਦੀ ਇੰਨੀ ਜaਬਰਦਸਤ ਖਿੱਚ ਦੇ ਪਿੱਛੇ ਉਹ ਨਾਟਕੀ ਸਥਿੱਤੀ ਵੀ ਕੰਮ ਕਰ ਰਹੀ ਹੈ ਜਿਸ ਵਿੱਚ ਉਸ ਦਾ ਜਨਮ ਹੋਇਆ। ਜੰਗ ਦਾ ਮੈਦਾਨ ਭਖਿਆ ਹੈ, ਚਿਰਾਂ ਤੋਂ ਜੋ ਅੱਗ ਦਿਲਾਂ ਹੀ ਦਿਲਾਂ 'ਚ ਮਘ ਰਹੀ ਸੀ ਹੁਣ ਬੇਕਾਬੂ ਹੋ ਚੁੱਕੀ ਹੈ। ਦੋਹੇਂ ਪਾਸਿਓਂ ਭਾਰੀ ਫੌਜਾਂ ਜੁੜੀਆ ਹਨ, ਭਾਰਤ ਦਾ ਹਰ ਸ਼ੂਰਬੀਰ ਹਥਿਆਰ ਚੁੱਕੀ ਆਮੋ-ਸਾਹਮਣੇ ਮੋਰਚਾ ਮੱਲੀ ਬੈਠਾ ਹੈ। ਸਿਰਫ ਕੌਰਵਾਂ-ਪਾਂਡਵਾਂ ਦਾ ਹੀ ਨਹੀਂ ਸਾਰੇ ਭਾਰਤ ਵਰਸ਼ ਦਾ ਭਵਿੱਖ ਇਸ ਜੰਗ ਦੇ ਅੰਜਾਮ 'ਤੇ ਟਿਕਿਆ ਹੋਇਆ ਹੈ। ਦੂਰ ਬੈਠੇ ਅੰਨੇ ਰਾਜੇ ਨੂੰ ਉਸ ਦਾ ਸਾਰਥੀ ਅੱਖਾਂ ਡਿੱਠਾ ਹਾਲ ਸੁਣਾ ਰਿਹਾ ਹੈ। ਉਸ ਦਾ ਪੁਤਰ ਦੁਰਯੋਧਨ, ਪਿਤਾਮਹ ਭੀਸ਼ਮ ਮੂਹਰੇ ਆਪਣੀ ਸੈਨਾ ਦੀ ਤਾਕਤ ਦੀ ਫੜ ਮਾਰਦਾ ਹੈ। ਦੋਹੇਂ ਪਾਸਿਓਂ ਸ਼ੰਖ ਪੂਰੇ ਜਾ ਚੁੱਕੇ ਹਨ। ਅਚਾਨਕ ਅਰਜਨ ਆਪਣਾ ਰੱਥ ਦੋਹਾਂ ਫੌਂਜਾਂ ਦੇ ਵਿਚਾਲੇ ਲਿਆ ਖੜਾ ਕਰਦਾ ਹੈ। ਦੋਹੇਂ ਪਾਸੇ ਅਟਕਲਾਂ ਦਾ ਬਾਜaਾਰ ਗਰਮ ਹੈ। ਅਰਜਨ ਗਾਂਡੀਵ ਸੁੱਟ ਦਿੰਦਾਂ ਹੈ। ਸਭ ਜਾਣਦੇ ਹਨ ਕਿ ਜੇ ਅਰਜਨ ਇਹ ਯੁੱਧ ਨਹੀਂ ਲੜਦਾ ਤਾਂ ਉਸ ਦਾ ਪਰੀਣਾਮ ਕੀ ਹੋਵੇਗਾ। ਇਸੇ ਨਾਟਕੀ ਸਥਿਤੀ ਵਿਚ ਗੀਤਾ ਦਾ ਜਨਮ ਹੁੰਦਾ ਹੈ, ਇਹ ਹਰ ਆਦਮੀ ਦੇ ਦਿਲ ਨੂੰ ਖਿੱਚ ਪਾਉਂਦੀ ਹੈ। ਉਪਨਿਸ਼ਦਾ 'ਚ ਵੀ ਆਪਣਾ ਕਹਾਣੀ ਰਸ ਹੈ, ਕਥਾਰਸ, ਸਾਹਿਤ ਰਸ। ਭਾਵੇਂ ਕਿੱਡੀ ਹੀ ਉੱਚੀ ਕੋਟੀ ਦਾ ਕਿਉਂ ਨਾ ਹੋਵੇ ਪਰ ਕੁਝ ਨਾ ਕੁਝ ਮਨੋਰੰਜਨ ਤਾਂ ਹੈ। ਇੱਕ ਛੋਟਾ ਜਿਹਾ ਬਾਲਕ ਜਿਸ ਨੂੰ ਉਸ ਦੇ ਪਿਤਾ ਨੇ ਮੌਤ ਦੇ ਦੇਵਤਾ ਨੂੰ ਦਾਨ ਕਰ ਦਿੱਤਾ ਹੈ, ਤਿੰਨ ਦਿਨ ਤੇ ਤਿੰਨ ਰਾਤਾਂ ਜੰਗਲਾਂ ਰੋਹੀਆਂ 'ਚੋਂ ਹੁੰਦਾ ਮੌਤ ਦੇ ਦਰਵਾ॥ੇ 'ਤੇ ਜਾ ਪਹੁੰਚਦਾ ਹੈ, ਮੌਤ ਦਾ ਦੇਵਤਾ ਡਰਦਾ ਲੁੱਕ ਜਾਂਦਾ ਹੈ ਪਰ ਤਿੰਨ ਦਿਨ ਬਾਅਦ ਹਾਰ ਮੰਨ ਕੇ ਉਸਨੂੰ ਨਚੀਕੇਤ ਦੇ ਸਾਹਮਣੇ ਆਉਂਣਾ ਹੀ ਪੈਂਦਾ ਹੈ ਤੇ ਆਪਣੀ ਹੋਂਦ ਦਾ ਰਹੱਸ ਵੀ ਉਸ ਦੇ ਸਾਹਮਣੇ ਖੋਲ੍ਹਣਾ ਪੈਂਦਾ ਹੈ।ਹੁਣ ਕੋਈ ਵੀ ਸ਼ਖਸ ਸੋਖਿਆਂ ਇਸ ਤਰ੍ਹਾਂ ਦੇ ਆਕਰਸ਼ਣ ਤੋਂ ਬੱਚ ਨਹੀਂ ਸਕਦਾ। ਇਸੇ ਤਰ੍ਹਾਂ ਦੀਆਂ ਸੈਂਕੜੇ ਕਹਾਣੀਆਂ, ਜੋ ਆਪਣੇ ਸੰਦਰਭਾਂ ਤੋਂ ਸੁਤੰਤਰ ਤੌਰ 'ਤੇ ਵੀ ਲੋਕ ਮਾਨਸ ਵਿਚ ਆਪਣੀ ਥਾਂ ਬਣਾ ਚੁੱਕੀਆਂ ਹਨ, ਜਿਨ੍ਹਾਂ ਨੇ ਉਪਨਿਸ਼ਦਾਂ ਨੂੰ ਵਿਸ਼ਾਲ ਲੋਕਾਈ 'ਚ ਮਾਣਤਾ ਦਿਵਾਈ ਹੈ। ਪਰ ਅਸ਼ਟਵਕਰ ਦੀ ਮਹਾਗੀਤਾ 'ਚ ਤਾਂ ਕੁਝ ਵੀ ਅਜਿਹਾ ਨਹੀਂ, ਨਾ ਰਾਮਇਣ ਵਾਂਗ ਸਮਾਜਿਕ/ਨੈਤਿਕ ਸਿਖਿਆ ਹੈ, ਨਾ ਹੀ ਬੁਰੇ 'ਤੇ ਭਲੇ ਦੀ ਜਿੱਤ ਦਾ ਹੋਕਾ ਹੈ। ਬੜੀ ਸਿੱਧੀ ਸਾਦੀ ਸਥਿਤੀ ਹੈ, ਕੋਈ ਕਥਾਨਕ ਵਿਗਸਦਾ ਨਹੀ,ਂ ਗੱਲ ਵੀ ਅੱਗੇ ਨਹੀਂ ਤੁਰਦੀ, ਅਰਜਨ ਤੇ ਕ੍ਰਿਸ਼ਨ ਦੇ ਵਿਵਾਦ/ਸੰਵਾਦ ਦਾ ਸੁਆਦ ਵੀ ਇੱਥੇ ਨਹੀਂ ਹੈ, ਨਾ ਹੀ ਤਰਕ ਲਈ ਕੋਈ ਖੁਰਾਕ ਹੈ ਤੇ ਨਾ ਹੀ ਮੀਰਾ ਤੇ ਚੈਤਨਯ ਵਾਂਗ ਮਸਤ ਹੋ ਕੇ ਡੋਲਣ ਵਾਲੀ ਕੋਈ ਸ਼ਰਾਬ ਹੀ ਢਾਲੀ ਗਈ ਹੈ, ਸਥਿਤੀ ਨੂੰ ਅਸ਼ਟਵਕਰ ਦੇ ਹੀ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਕੁਝ ਵੀ ਨਹੀਂ ਹੈ ਉੱਥੇ। ਇਸਦਾ ਭਾਵ ਇਹ ਨਹੀਂ ਕਿ ਇਸ ਕੁਝ ਵੀ ਨਹੀਂ ਦਾ ਕੋਈ ਸੁਆਦ ਨਹੀਂ ਜਾਂ ਰਸ ਨਹੀਂ। ਇਹ ਸਮੁੰਦਰ 'ਚ ਘੁਲੇ ਲੂਣ ਦੇ ਪੁਤਲਿਆਂ ਦਾ ਤਰਾਨਾ ਹੈ ਜੋ ਇਸ ਗੀਤਾ ਦੇ ਹਰ ਛੰਦ ਚੋਂ ਛਲਕਦਾ ਹੈ, ਹਰ ਬੋਲ 'ਚ ਉਸੇ ਸਾਗਰ ਦੀ ਅਨੁਗੁੰਜ ਹੈ। ਪਰ ਇਸ ਨਾਦ ਨੂੰ ਲੈ ਕੇ ਭਾਰਤ ਕਦੇ ਨਚਿਆ ਨਹੀਂ, ਲੋਕਾਂ ਦੀ ਭੀੜ ਕਦੇ ਇਸ ਦੇ ਦੁਆਲੇ ਨਹੀਂ ਜੁੜੀ, ਭੀੜ ਕਦੇ ਇੰਨੀ ਸੰਵੇਦਨਸ਼ੀਲ ਹੋ ਵੀ ਨਹੀਂ ਸਕਦੀ। ਭੀੜ ਨੂੰ ਸੱਚ ਨਹੀਂ ਸਹਾਰਾ ਚਾਹੀਦਾ ਹੈ, ਰੋ॥ਾਨਾ ਦੀ ਕੋਈ ਕਿਰਿਆ ਚਾਹੀਦੀ ਹੈ ਜੋ ਉਨ੍ਹਾਂ ਨੂੰ ਉਲਝਾਈ ਰੱਖੇ ਤੇ ਉਨ੍ਹਾਂ ਦੇ ਅੰਦਰ ਕੁਝ ਵਿਸ਼ੇਸ਼ ਹੋਣ ਦਾ, ਰੁਹਾਨੀ ਮਾਰਗ ਦੇ ਪਾਂਧੀ ਹੋਣ ਦਾ, ਖੋਜੀ ਹੋਣ ਦਾ ਭਰਮ ਬਣਾਈ ਰੱਖੇ। ਪਰ ਜੇ ਕ੍ਰਿਸ਼ਨਾਮੂਰਤੀ ਵਾਂਗ, ਜਿਨ੍ਹਾਂ ਨੂੰ ਓਸ਼ੋ ਅਸ਼ਟਵਕਰ ਦਾ ਹੀ ਮਾਡਰਨ ਸੰਸਕਰਣ ਕਹਿੰਦੇ ਹਨ, ਅਸ਼ਟਵਕਰ ਵੀ ਕਿਸੇ ਤਰ੍ਹਾਂ ਦਾ ਕੋਈ ਠੁਮਣਾ ਕੋਈ ਖਿਡੌਣਾ ਨਹੀ ਦਿੰਦੇ। ਉਹ ਸਾਦ ਮੁਰਾਦੀ ਗੱਲ ਕਰਦੇ ਹਨ, ਸਹਿਜ ਸਾਖਸ਼ੀ ਹੋਣ ਦੀ, ਜੋ ਖਾਂਦੇ-ਪੀਂਦੇ ਤੇ ਭੋਗਦੇ ਹੋਏ ਵੀ ਵਿਸ਼ਿਆਂ ਤੋਂ ਸਦਾ ਮੁਕਤ ਰਹਿੰਦਾ ਹੈ। ਹੁਣ ਹਾਰੀ ਸਾਰੀ ਦੇ ਇਹ ਗੱਲ ਪੱਲੇ ਨਹੀਂ ਪੈਂਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਾਹਦਾ ਮਹਾਤਮਾ ਹੈ ਇਹ ਤਾਂ ਬਿਲਕੁੱਲ ਸਾਡੇ ਵਰਗਾ ਹੀ ਹੈ ਤੇ ਹੋਰ ਭਾਵੇਂ ਜੋ ਮਰ॥ੀ ਹੋ ਜਾਵੇ, ਸੱਚਮੁੱਚ ਹੀ ਆਪਣੀ ਇ॥ਤ ਕਰ ਪਾਉਂਣੀ ਕੋਈ ਏਡੀ ਸੁਖਾਲੀ ਗੱਲ ਨਹੀਂ। ਦੂਜੀ ਮੁਸ਼ਕਿਲ ਇਹ ਹੈ ਕਿ ਸਾਖਸ਼ੀ ਨੂੰ ਬਾਹਰੋ ਦੇਖਣ ਦਾ ਤਾਂ ਕੋਈ ਉਪਾ ਨਹੀ। ਪਰ ਅੰਦਰ ਜੇ ਇਹ ਇੱਕ ਵਾਰ ਜਾਗਣ ਲਗ ਪਵੇ ਤਾਂ ਇਹ ਦੋਸਤੋਵਸਕੀ ਦੇ 'ਲਿਵਿੰਗ ਗਾੱਡ' ਵਾਂਗ ਖਤਰਨਾਕ ਹੈ, ਬਾਹਰ ਤੁਸੀਂ ਹਰ ਗੁਰੂ ਤੇ ਕੁਲ ਲੁਕਾਈ ਨੂੰ ਧੋਖਾ ਦੇ ਸਕਦੇ ਹੋ ਪਰ ਇਹ ਸਾਖਸ਼ੀ, ਇਸ ਤੋਂ ਭੱਜਣ ਦਾ ਕੋਈ ਰਾਹ ਹੀ ਨਹੀਂ, ਕਿਉਂ ਜੋ ਇਹ ਤੁਹਾਡੇ ਤੋਂ ਵੱਖ ਹੀ ਨਹੀਂ, ਇਹ ਕੋਈ ਜਮੀਰ ਦੀ ਅਵਾਜa ਨਹੀਂ ਜਿਸ ਨੂੰ ਤੁਸੀਂ ਕੁਝ ਪਲ ਲਈ ਟਾਲ ਜਾਓ, ਝਕਾਨੀ ਦੇ ਜਾਓ ਜਾਂ ਕੋਈ ਵਿਸ਼ਲੇਸ਼ਣ ਕਰ ਲਵੋ,  ਇਹ ਕੋਈ ਪਰਛਾਈਂ ਨਹੀਂ ਜਿਸ ਤੋਂ ਤੁਸੀਂ ਹਨੇਰੇ 'ਚ ਲੁਕ ਕੇ ਬਚ ਜਾਵੋਗੇ। ਇਹ ਸਾਖਸ਼ੀ ਤੁਹਾਡਾ ਆਪਾ ਹੈ, ਇਸ ਤੋਂ ਮੁਨਕਰ ਹੋਣਾ ਔਖਾ ਹੀ ਨਹੀਂ ਨਾਮੁਮਕਿਨ ਹੈ। ਮੁਨਕਰ ਹੋਣ ਲਈ ਕੋਈ ਬਚਦਾ ਹੀ ਨਹੀਂ।
ਉਂਜ ਇੱਕ ਗੱਲੋਂ ਇਹ ਸੂਰਤੇ ਹਾਲ ਚੰਗੀ ਵੀ ਹੈ। ਠੀਕ ਹੀ ਹੋਇਆ ਜੋ ਅਸ਼ਟਵਰਕ ਦੇ ਦੁਆਲੇ ਕੋਈ ਸੰਪਦਾਇ ਨਹੀਂ ਉਸਾਰਿਆ, ਹਾਲ ਹੀ ਵਿੱਚ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਵੈਦਿਕ ਪਰੰਪਰਾ ਨਾਲ ਜੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਵਰਣ-ਆਸ਼ਰਮ ਤੇ ਦਵੈਤ ਦੇ ਨਾਲ ਹੀ ਅਦਵੈਤ ਨੂੰ ਵੀ ਇੱਕੋ ਪੁਲਾਂਘ 'ਚ ਫਲਾਂਗ ਜਾਣ ਵਾਲੇ ਅਸ਼ਟਵਕਰ ਕਿਸੇ ਪਿੰਜਰੇ ਵਿੱਚ ਨਹੀਂ ਆਉਂਦੇ। ਇਹ ਸੋਚ ਕੇ ਹੀ ਘਬਰਾਹਟ ਹੁੰਦੀ ਹੈ ਕਿ ਜੇ ਉਹ ਕ੍ਰਿਸ਼ਨ, ਬੁੱਧ ਜਾਂ ਸ਼ੰਕਰਾਚਾਰਯ ਵਾਂਗ ਭੀੜ ਦਾ ਸ਼ਿਕਾਰ ਹੋ ਜਾਂਦੇ ਤਾਂ ਸਚਮੁਚ ਹੀ ਨੁਕਸਾਨ ਹੋ ਜਾਣਾ ਸੀ। ਅਸ਼ਟਵਕਰ ਸ਼ੇਰ ਹਨ : ਸਿੰਘੋ ਕੇ ਨਹੀਂ ਲੇਵੜੇ, ਹੰਸੋ ਕੀ ਨਹੀਂ ਪਾਤ, ਮੋਤਿਨਹ ਕੇ ਕਹੂੰ ਢੇਰ ਹੈਂ ਸਾਧੂ ਨਾ ਚਲੇਂ ਜਮਾਤ।'
ਅਸ਼ਟਵਕਰ ਤਨ ਮਨ ਗਿਆਨ ਹਰ ਦ੍ਰਿਸ਼ਟੀ ਤੋਂ ਹੀ ਨਿਰਾਲੇ ਹਨ। ਇਤਿਹਾਸਕ ਤੌਰ 'ਤੇ ਭਾਰਤੀ ਸਾਹਿਤ ਵਿੱਚ ਉਨ੍ਹਾਂ ਦਾ ਕੋਈ ਬਹੁਤਾ ਜਿaਕਰ ਨਹੀਂ ਮਿਲਦਾ। ਮਹਾਂਭਾਰਤ ਵਿੱਚ ਪਾਂਡਵ ਜਦੋਂ 12 ਸਾਲਾਂ ਦਾ ਬਨਵਾਸ ਕਟਦੇ ਹੋਏ ਸ਼ਵੇਤਕੇਤੂ ਦੇ ਆਸ਼ਰਮ 'ਚ ਪਹੁੰਚਦੇ ਹਨ ਤਾਂ ਉਥੇ ਮਹਾਂਤਮਾ ਅਸ਼ਟਵਕਰ ਦਾ ਜਿaਕਰ ਹੁੰਦਾ ਹੈ। ਬਹੁਤ ਸਿੱਧ ਪੁਰਸ਼ਾਂ ਬਾਰੇ ਅਨੇਕਾਂ ਭਾਂਤ ਦੀਆਂ ਕਥਾਵਾਂ ਲੋਕਮਨ 'ਚ ਪ੍ਰਚਲਿਤ ਹੋ ਜਾਂਦੀਆਂ ਹਨ ਜੋ ਮਜaੇਦਾਰ ਹੀ ਨਹੀਂ ਮਾਇਨੇਖੇਜ ਵੀ ਹੁੰਦੀਆਂ ਹਨ। ਬੁਧ ਤੇ ਕ੍ਰਿਸ਼ਨ ਬਾਰੇ ਅਨੇਕਾਂ ਕਹਾਣੀਆਂ ਹਨ। ਲਾਓਤਸੇ ਬਾਰੇ ਕਿਹਾ ਜਾਂਦਾ ਹੈ ਕਿ ਜਨਮ ਲੈਂਦੇ ਸਮੇਂ ਹੀ ਉਨ੍ਹਾਂ ਦੇ ਸਿਰ ਦੇ ਬਾਲ ਸਫੈਦ ਸਨ-ਭਾਵ ਜਨਮ ਤੋਂ ਹੀ ਬਜੂਰਗੀ ਦੀ ਅਵਸਥਾ ਸੀ। ਬੁਧ ਬਾਰੇ ਕਥਾ ਹੈ ਕਿ ਉਹ ਜੰਮਦੇ ਸਾਰ ਹੀ ਸਿੱਧੇ ਆਪਣੇ ਪੈਰਾਂ 'ਤੇ ਖੜੇ ਹੋ ਗਏ, ਇੰਨਾਂ ਹੀ ਨਹੀਂ, ਸੱਤ ਕਦਮ ਚੱਲੇ ਤੇ ਕਿਹਾ 'ਸੰਸਾਰ ਦੁਖ ਹੈ' ਤੇ ਫੇਰ ਅਠਵੇਂ ਕਦਮ 'ਤੇ ਰੁਕ ਕੇ ਅਸ਼ਟਾਂਗ ਧਰਮ ਦੀ ਘੌਸ਼ਣਾ ਕੀਤੀ। ਪਰ ਅਸ਼ਟਾਵਕਰ ਸਚਮੁਚ ਹੀ ਸਭ ਨੂੰ ਮਾਤ ਪਾ ਜਾਂਦੇ ਹਨ। ਉਨ੍ਹਾਂ ਦੇ ਜਨਮ ਦੀ ਕਥਾਂ ਜਨਮ ਲੈਣ ਤੋਂ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ।
ਅਸ਼ਟਵਕਰ ਦੇ ਪਿਤਾ ਮਹਾਤਮਾ ਕਹੋਡ ਵੇਦ ਪਾਠੀ ਬ੍ਰਾਹਮਣ ਸਨ। ਉਨ੍ਹਾਂ ਦੀ ਮਾਤਾ ਸੁਜਾਤਾ ਮਹਾਰਿਸ਼ੀ ਉਦਾਲਕ ਦੀ ਧੀ ਸੀ। ਜਦੋਂ ਅਸ਼ਟਵਕਰ ਮਾਂ ਦੇ ਗਰਭ ਵਿੱਚ ਹੀ ਸਨ ਤਾਂ ਉਹ ਨਿਤ ਆਪਣੇ ਪਿਤਾ ਨੂੰ ਵੇਦਾਂ ਦਾ ਪਾਠ ਕਰਦੇ ਸੁਣਦੇ ਸੀ। ਉਦਾਲਕ ਨੇ ਆਪਣੀ ਧੀ ਦਾ ਵਿਆਹ ਹੀ ਉਨ੍ਹਾਂ ਨਾਲ ਇਸੇ ਲਈ ਕੀਤਾ ਸੀ ਕਿਉਂਕਿ ਵੇਦ ਸ਼ਾਸਤਰ ਦੇ ਮਹਾ ਗਿਆਤਾ ਸਨ। ਪਰ ਗਰਭ 'ਚ ਪਏ ਅਸ਼ਟਵਕਰ ਦੀ ਦ੍ਰਿਸ਼ਟੀ ਵੱਖਰੀ ਸੀ, ਮਾਂ ਦੇ ਪੇਟ ਅੰਦਰ ਹੀ ਉਨ੍ਹਾਂ ਦੀ ਨਜaਰ ਰਿਗਵੇਦ ਦੇ ਉਸ ਰਿਸ਼ੀ ਵਰਗੀ ਪੈਨੀ ਹੋਏਗੀ ਜਿਸਨੂੰ ਵੇਦਪਾਠੀ ਬ੍ਰਾਹਮਣਾ ਦੇ ਮੰਤਰ ਉਚਾਰਣ ਵਿੱਚ ਡਡੂਆਂ ਦੀ ਟੈਂ-ਟੈਂ ਵਰਗੀ ਧੁਨੀ ਸੁਣਾਈ ਦਿੰਦੀ ਸੀ। ਉਨ੍ਹਾਂ ਨੂੰ ਵੀ ਆਪਣੇ ਪਿਤਾ ਦਾ ਤੋਤਾ ਰਟੰਤ ਪਾਠ ਕੁਝ ਇਹੋ ਜਿਹਾ ਹੀ ਲੱਗਿਆ ਹੋਵੇਗਾ। ਓਸ਼ੋ ਕਹਿੰਦੇ ਹਨ ਕਿ ਇੱਕ ਦਿਨ ਉਸ ਅਣਜੰਮੇ ਬੱਚੇ ਨੇ ਆਪਣੇ ਪਿਤਾ ਨੂੰ ਟੋਕ ਦਿੱਤਾ ਕਿ ਏਸ ਸਾਰੇ ਸ਼ੋਰਗੁਲ ਦਾ ਕੀ ਫਾਇਦਾ, ਅਸਲ ਗਿਆਨ ਤਾਂ ਕਿਸੇ ਵੀ ਸ਼ਾਸਤਰ 'ਚ ਨਹੀਂ, ਬੰਦੇ ਦੇ ਅੰਦਰ ਹੈ। ਪਿਤਾ ਦੇ ਹੰਕਾਰ ਤੋਂ ਇਹ ਬਰਦਾਸ਼ਤ ਨਾ ਹੋਇਆ, ਪਿਤਾ ਤੇ ਉਹ ਵੀ ਮਹਾਰਿਸ਼ੀ, ਉਸ ਦਾ ਹੰਕਾਰ ਵੀ ਕੋਈ ਛੋਟਾ ਮੋਟਾ ਥੋੜਾ ਹੀ ਹੋਵੇਗਾ, ਤੇ ਹੰਕਾਰ ਦੀ ਉਸ ਦੁਖਦੀ ਰਗ ਉਤੇ ਹੱਥ ਕਿਸਨੇ ਰੱਖਿਆ ਉਸ ਦੇ ਆਪਣੇ ਹੀ ਬੀਜ ਨੇ, ਜਿਸਨੇ ਹਾਲੇ ਤਾਈਂ ਸੂਰਜ ਦੀ ਲੋਅ ਵੀ ਨਹੀਂ ਸੀ ਦੇਖੀ। ਬਲਦੀ ਉਤੇ ਤੇਲ ਵਾਲੀ ਗੱਲ ਇਹ ਸੀ ਇਹ ਸਭ ਕੁਝ ਹੋਇਆ ਵੀ ਚੇਲੇ-ਬਾਲਕਿਆਂ ਦੇ ਸਾਹਮਣੇ ਸੀ। ਕੋਹਡ ਨੂੰ ਤਾਂ ਇਹੋ ਲੱਗਾ ਹੋਵੇਗਾ ਕਿ ਨਾ ਸਿਰਫ ਮੌਜੂਦਾ ਚੇਲਿਆਂ ਨੇ ਸਗੋਂ ਸੱਤਾਂ ਆਸਮਾਨਾਂ ਨੇ ਹੀ ਉਸ ਦੇ ਅਗਿਆਨੀ ਹੋਣ ਦੀ ਘੋਸ਼ਣਾ ਸੁਣ ਲਈ ਹੈ ; ਮਨ ਦੇ ਚੋਰ ਦੀ ਕਲਪਨਾ ਸ਼ਕਤੀ ਬੜੀ ਕਮਾਲ ਹੁੰਦੀ ਹੈ। ਇਹ ਕੋਹਡ ਦੇ ਵਕਾਰ ਦਾ ਹੀ ਨਹੀਂ ਕਾਰੋਬਾਰ ਦਾ ਵੀ ਸਵਾਲ ਸੀ, ਜੇ ਇੱਕ ਵਾਰ ਚੇਲਿਆਂ 'ਚ ਗੱਲ ਫੈਲ ਗਈ ਤਾਂ ਧੰਦਾ ਹੀ ਬੰਦ ਹੋ ਜਾਵੇਗਾ। ਉਹ ਬਸ ਗੁੱਸੇ 'ਚ ਅੱਗ ਬਬੂਲਾ ਹੋ ਗਿਆ। ਪਾਣੀ ਹੱਥ 'ਚ ਲੈ ਆਪਣੇ ਹੀ ਬੱਚੇ ਨੂੰ ਇਹ ਸ਼ਰਾਪ ਦੇ ਦਿੱਤਾ ਕਿ ਉਹ ਅੱਠ ਥਾਵਾਂ ਤੋਂ ਟੇਢਾ ਹੋ ਜਾਵੇ। ਇਹ ਸ਼ਰਾਪ ਹੀ ਉਨ੍ਹਾਂ ਦੇ ਨਾਮ ਦਾ ਆਧਾਰ ਸੀ।
ਬਹੁਤੇ ਪਰੰਪਰਾਗਤ ਪੰਡਤ ਕਹਾਣੀ ਦੀ ਓਸ਼ੋ ਵੱਲੋਂ ਕੀਤੀ ਵਿਆਖਿਆ ਨਾਲ ਸਹਿਮਤ ਨਹੀਂ। ਉਨ੍ਹਾਂ ਦਾ ਮਤ ਹੈ ਕਿ ਗਰਭ 'ਚ ਪੁੱਠੇ ਲਟਕਦੇ ਬਾਲਕ ਅਸ਼ਟਵਕਰ ਨੇ ਸਿਰਫ ਪਿਤਾ ਦੇ ਅਸ਼ੁਧ ਉਚਾਰਣ ਉਤੇ ਹੀ ਏਤਰਾਜ ਕੀਤਾ ਸੀ। ਪਰੰਪਰਾ ਦੀ ਦ੍ਰਿਸ਼ਟੀ ਤੋਂ ਇਹ ਗੱਲ ਸਹੀ ਲਗ ਸਕਦੀ ਹੈ ਕਿਉਂਕਿ ਵੇਦਪਾਠੀਆਂ 'ਚ ਹਮੇਸ਼ਾਂ ਤੋਂ ਹੀ ਉਚਾਰਨ ਦੀ ਬਹੁਤ ਮਹਤਾ ਰਹੀ ਹੈ, ਨਾਦ ਨੂੰ ਹਮੇਸ਼ਾਂ ਅਰਥ ਤੋਂ ਵੀ ਉਪਰ ਹੀ ਰੱਖਿਆ ਗਿਆ ਹੈ। ਪਰ ਅਸ਼ਟਾਵਕਰ ਦੇ ਨਜaਰੀਏ ਤੋਂ ਦੇਖੀਏ ਤਾਂ ਇਹ ਵਿਆਖਿਆ ਸਹੀ ਨਹੀਂ ਲਗਦੀ, ਕਿਉਂਕਿ ਅਸ਼ਟਵਰਕ ਕੋਈ ਭਾਸ਼ਾ ਸ਼ਾਸਤਰੀ ਨਹੀਂ ਨਾ ਹੀ ਉਹ ਕਿਸੇ ਸ਼ਬਦ ਪਰੰਪਰਾ ਜਾਂ ਨਾਦ ਸੋਗ ਪਰੰਪਰਾ ਦੇ ਹੀ ਹਿਮਾਇਤੀ ਸਨ। ਉਹ ਸਿਮਰਨ ਜਾਂ ਸਿਮਰਤੀ ਦਾ ਨਹੀਂ ਵਿਸਮਿਰਤੀ ਦਾ ਹੌਕਾ ਦਿੰਦੇ ਹਨ, ਜਿਸਨੂੰ ਜੇ. ਕ੍ਰਿਸ਼ਨਾਮੂਰਤੀ 'ਸਾਇਕੋਲਜੀਕਲ ਡੀਲਰਨਿੰਗ' ਦਾ ਨਾਮ ਦਿੰਦੇ ਹਨ। ਉਂਂਜ ਵੀ ਕਹਾਣੀ ਨੂੰ ਇਹ ਅਰਥ ਦੇਣ ਨਾਲ ਉਹ ਉੱਕਾ ਹੀ ਸਤਿਹੀ ਹੋ ਕੇ ਰਹਿ ਜਾਂਦੀ ਹੈ, ਉਸ ਦੀ ਸਾਰੀ ਸੰਕੇਤਕ ਡੂੰਘਾਈ ਖਤਮ ਹੋ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਬਾਰਾਂਹ ਸਾਲ ਦੀ ਅਵਸਥਾ 'ਚ ਆਪਣੇ ਪਿਤਾ ਨੂੰ ਮੁਕਤ ਕਰਾਉਣ ਲਈ ਬਾਲਕ ਅਸ਼ਟਵਕਰ ਨੇ ਬੰਦੀ ਨਾਮ ਦੇ ਉਸ ਵਿਦਵਾਨ ਨੂੰ ਸ਼ਾਸਤਰਾਰਥ ਵਿੱਚ ਹਰਾਇਆ ਤਾਂ ਰਿਸaੀ ਕੋਹਡ ਆਪਣੇ ਪੁੱਤਰ 'ਤੇ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਅਸ਼ਟਾਵਕਰ ਨੂੰ ਸਮੰਗਾ ਨਾਮ ਦੀ ਨਦੀ ਵਿੱਚ ਇਸਨਾਨ ਕਰਨ ਦਾ ਹੁਕਮ ਦਿੱਤਾ ਜਿਸ ਨਾਲ ਉਨ੍ਹਾਂ ਦੇ ਸਾਰੇ ਅੰਗ ਸਿੱਧੇ ਹੋ ਗਏ।
ਇਹ ਸਾਰੀਆਂ ਕੋਸ਼ਿਸ਼ਾਂ ਨਾ ਸਿਰਫ ਅਸ਼ਟਾਵਕਰ ਨੂੰ ਪਰੰਪਰਾ ਨਾਲ ਜੋੜਨ ਦਾ ਉਪਰਾਲਾ ਹਨ ਸਗੋਂ ਕਥਾ ਨੂੰ ਇਤਿਹਾਸਕ ਰੰਗਤ ਤੇ ਅਰਥ ਦੇਣ ਦੀ ਚੇਤਨਾ ਦਾ ਪਰਿਣਾਮ ਹਨ। ਪਰ ਇਨ੍ਹਾਂ ਕਥਾਵਾਂ ਦਾ ਇਤਿਹਾਸ ਚੇਤਨਾ ਨਾਲ ਕੁਝ ਲੈਣਾ ਦੇਣਾ ਨਹੀਂ ਇਹ ਚੇਤਨਾ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਕਿ ਪਿਤਾ ਨੇ ਅੱਠ ਜਗ੍ਹਾਂ ਤੋਂ ਹੀ ਟੇਢਾ ਹੋਣ ਦਾ ਸ਼ਰਾਪ ਕਿTੁਂ ਦਿੱਤਾ, ਅਠਾਰਾਂਹ ਥਾਵਾਂ ਤੋਂ ਹੀ ਕਿਉਂ ਨਹੀਂ, ਹਰ ਜੋੜ ਹੀ ਟੇਢਾ ਕਿਉਂ ਨਹੀਂ ਕਰ ਦਿੱਤਾ। ਨਹੀਂ ਇਹ ਸ਼ਰਾਪ ਦੇਹ ਨਾਲ ਸਬੰਧਤ ਹੈ ਹੀ ਨਹੀਂ ਸੀ, ਉਸ ਦੀ ਮਾਰ ਕਿਤੇ ਡੂੰਘੀ ਸੀ। ਪਿਤਾ ਦਾ ਹੰਕਾਰ ਬੁਰੀ ਤਰ੍ਹਾਂ ਜaਖਮੀ ਹੋਇਆ ਸੀ, ਉਸਦਾ ਹੀ ਅਣਜੰਮਿਆ ਬਾਲ ਉਸ ਨੂੰ ਸਿਖਾ ਰਿਹਾ ਸੀ ਕਿ ਗਿਆਨ ਸ਼ਾਸਤਰ 'ਚ ਨਹੀਂ ਹੈ। ਤਾਂ ਪਿਤਾ ਨੇ ਸੋਚਿਆ ਕਿ ਠੀਕ ਹੈ ਕਿ ਜੇ ਸaਾਸaਤਰ ਨਹੀਂ ਤਾਂ ਸੱਚ ਤਾਈਂ ਪਹੁੰਚਣ ਦਾ ਦੂਜਾ ਮਾਰਗ ਯੋਗ-ਸਾਧਨਾ ਹੈ, ਜਿਸ ਦੇ ਅੱਠ ਅੰਗ ਹਨ, ਪੜਾਵ ਹਨ। ਮੈਂ ਤੇਰੇ ਉਹ ਸਾਰੇ ਦੇ ਸਾਰੇ ਅੰਗ ਹੀ ਨਸ਼ਟ ਕਰ ਦਿੰਦਾ ਹਾਂ। ਇਹ ਬੜੀ ਹੀ ਭਿਆਨਕ, ਸਜਾ ਸੀ, ਪਿਤਾ ਨੇ ਆਪਣੇ ਹੀ ਪੁੱਤਰ ਦੇ ਉਧਾਰ ਦੇ, ਸੱਚ ਤੱਕ ਪਹੁੰਚਣ ਦੇ ਸਾਰੇ ਰਾਹ ਬੰਦ ਕਰ ਦਿੱਤੇ ਸਨ, ਕ੍ਰੋਧ ਸਚਮੁਚ ਹੀ ਰਿਸ਼ੀਆਂ ਮੂਨੀਆਂ ਨੂੰ ਵੀ ਨਹੀਂ ਬਖਸ਼ਦਾ, ਉਨ੍ਹਾਂ ਤੋਂ ਵੀ ਕੁਝ ਵੀ ਕਰਵਾ ਲੈਂਦਾ ਹੈ।
ਪਰ ਅਸ਼ਟਾਵਕਰ ਵੀ ਹਰ ਪੱਖ ਤੋਂ ਹੀ ਅਨੂਠੇ  ਸਨ। ਪਿਤਾ ਨੇ ਆਪਣੀ ਜਾਚੇ ਸਭ ਰਾਹ ਬੰਦ ਕਰ ਦਿੱਤੇ ਸਨ। ਸ਼ਾਸਤਰਾਂ ਨੂੰ ਤੇ ਖੁਦ ਉਸ ਨੇ ਹੀ ਰੱਦ ਕਰ ਦਿੱਤਾ ਸੀ ਤੇ ਯੋਗ ਦਾ ਅਸ਼ਟਾਂਗ ਮਾਰਗ ਪਿਤਾ ਦੇ ਕੋਪ ਦਾ ਸ਼ਿਕਾਰ ਹੋ ਗਿਆ ਸੀ। ਪਰ ਅਸ਼ਟਵਕਰ ਹਾਲੇ ਵੀ ਹਸ ਰਹੇ ਸਨ, ਠਹਾਕੇ ਲਗਾ ਰਹੇ ਸਨ, ਅਟਹਾਸ : ਇਹੋ ਉਨ੍ਹਾਂ ਦੀ ਕੁਲ ਦੇਸ਼ਨਾ ਸੀ ਕਿ ਲੱਭਣਾ ਕਿਸ ਨੂੰ ਹੈ, ਕੌਣ ਹੈ ਜੋ ਗੁਆਚ ਗਿਆ ਹੈ ਤੇ ਕਿਸ ਤੋਂ ਗੁਆਚਿਆ ਹੈ। ਜੇ ਲੱਭਣਾ ਹੈ ਤਾਂ ਲਾਜaਮੀ ਹੈ ਕਿ ਕੋਈ ਉਪਾ ਕਰਨਾ ਪਵੇਗਾ, ਜਿਸ ਵਿੱਚ ਸਮੇਂ ਦਾ ਅੰਤਰਾਲ ਹੋਵੇਗਾ, ਤੇ ਉਸ ਅੰਤਰਾਲ ਤੂੰ ਤਰ੍ਹਾਂ-ਤਰ੍ਹਾਂ ਨਾਲ ਭਰਨ ਦੇ ਉਪਰਾਲੇ ਹੋਣਗੇ। ਉਨ੍ਹਾਂ ਦੇ ਕਥਨ ਵਿੱਚ ਇਹੋ ਉਪਰਾਲੇ ਉਹ ਸੁਫਨੇ ਹਨ ਜੋ ਨੀਂਦ ਨੂੰ ਟੁਟਣ ਨਹੀਂ ਦਿੰਦੇ। 20ਵੀਂ ਸਦੀ ਦੇ ਸ਼ੁਰੂ ਵਿੱਚ ਆਧੁਨਿਕ ਮਨੋਵਿਗਿਆਨ ਦੇ ਜਨਮਦਾਤਾ ਫਰਾਇਡ ਨੇ ਵੀ ਇਹੋ ਕਿਹਾ ਸੀ ਕਿ ਸੁਫਨੇ ਨੀਂਦ ਨੂੰ ਨਿਰ-ਵਿਘਨ ਜਾਰੀ ਰਖਣ ਦਾ ਉਪਾਅ ਹਨ, ਇੱਕ ਤਰ੍ਹਾਂ ਨਾਲ ਸ਼ਾਕਰਸ ਦਾ ਹੀ ਕੰਮ ਕਰਦੇ ਹਨ। ਇਸੇ ਲਈ ਅਸ਼ਟਵਕਰ ਹਰ ਉਪਾ ਨੂੰ ਤਿਲਾਂਜਲੀ ਦੇ ਕੇ ਉਨ੍ਹਾਂ ਸ਼ਾਕਰਜa 'ਤੇ ਹੀ ਸਿੱਧੀ ਸੱਟ ਮਾਰਦੇ ਹਨ ਤੇ ਅੱਖਾਂ ਖੋਲ੍ਹ ਕੇ ਦੇਖਣ ਦੀ ਗੱਲ ਕਰਦੇ ਹਨ। ਉਹ ਤਾਂ ਮਿਲਿਆ ਹੀ ਹੋਇਆਾ ਹੈ, ਸਭ ਨੂੰ ਹੀ ਮਿਲਆ ਹੈ, ਪਾਪੀਆਂ ਤੇ ਧਰਮਤਾਤਮਾਵਾਂ ਨੂੰ ਵੀ, Tਸ ਨੂੰ ਗਵਾਉਣ ਦਾ ਕੋਈ ਤਰੀਕਾ ਹੀ ਨਹੀਂ, ਸਿਰਫ ਅੱਖਾਂ ਬੰਦ ਹਨ : ਦਿਆ ਤਲੀ ਧਰ ਕਿਆ ਹੂਏ ਜੋ ਮੀਚੀ ਖੋਲੇ ਨਾ ਆਂਖ।
ਅਸ਼ਟਵਕਰ-ਜਨਕ ਸੰਵਾਦ ਜਿਸ ਅੰਦਰ ਉਤਰਨ ਦਾ ਅਸੀਂ ਉਪਰਾਲਾ ਕਰਨ ਜਾ ਰਹੇ ਹਾਂ ਇਸੇ ਮੀਚੀ ਹੋਈ ਅੱਖ ਦੇ ਖੁਲ੍ਹਣ ਤੇ ਉਸ ਤੋਂ ਬਾਦ ਦੀ ਅਵਸਥਾ ਦੇ ਵਰਣਨ ਦੀ ਗੁੰਜਾਰ ਹੈ। ਬਹੁਤ ਵਾਰ ਇਸ ਵਿੱਚ ਦੁਹਰਾਵ ਹੈ, ਇੰਜ ਲਗਦਾ ਹੈ ਕਿ ਅਸ਼ਟਵਕਰ ਤੇ ਜਨਕ ਇੱਕੋ ਹੀ ਗੱਲ ਨੂੰ ਦੁਹਰਾ ਰਹੇ ਹਨ, ਉਹ ਦੋ ਹੈ ਹੀ ਨਹੀਂ, ਇੱਕਤਾਰਾ ਹੀ ਹੈ। ਗੁਰੂ ਤੇ ਚੇਲੇ ਵਾਲੇ ਸਵਾਲ ਜਵਾਬ ਵੀ ਜਿaਆਦਾ ਨਹੀਂ। ਸ਼ੁਰੂ ਵਿੱਚ ਜਨਕ ਪੁਛਦੇ ਹਨ ਕਿ ਸੁਖ ਕਿਵੇਂ ਹੋਵੇ, ਗਿਆਨ ਕਿਵੇਂ ਹੋਵੇ। ਅਸ਼ਟਵਕਰ ਕੁਝ ਉਚਾਰਦੇ ਹਨ। ਜਨਕ ਦੀ ਤਾਂ ਜਿਵੇਂ ਅੱਖ ਖੁੱਲ ਜਾਂਦੀ ਹੈ, ਉਨ੍ਹਾਂ ਦੀ ਹੈਰਾਨੀ ਦਾ ਕੋਈ ਪਾਰੋਵਾਰ ਨਹੀਂ ਉਹ ਗੁਰੂ ਨੂੰ ਧਨਵਾਦ ਦੇਣਾ ਵੀ ਭੁਲ ਜਾਂਦੇ ਹਨ, ਖੁਦ ਨੂੰ ਹੀ ਨਮਸਕਾਰ ਕਰਨ ਲਗਦੇ ਹਨ। ਕਿਉਂਕਿ ਕਿ ਉਸ ਅਵਸਥਾ ਵਿੱਚ ਦੂਜਾ ਤਾਂ ਕੋਈ ਹੀ ਨਹੀਂ : ਇਹੋ ਤਾਂ ਗੁਰੂ ਨੇ ਕਿਹਾ ਸੀ 'ਸਬ ਨੂੰ ਖੁਦ 'ਚ ਅਤੇ ਖੁਦ ਨੂੰ ਸਭ ਵਿੱਚ ਦੇਖ ਤੇ ਸੁਖੀ ਹੋ।' ਇਹੋ ਜੇ.ਕ੍ਰਿਸ਼ਨਾਮੂਰਤੀ ਦੀ ਘੋਸ਼ਨਾ ਹੈ: ੌਢਰਚ aਗਕ ਵੀਕ ਮਰਗ;ਦੌ।
ਇਸ ਮਹਾਗੀਤਾ ਦੇ ਸਿਖਰ 'ਤੇ ਪਹੁੰਚਦੇ ਪਹੁੰਚਦੇ ਸਿਰਫ ਜਨਕ ਹੀ ਬੋਲਦੇ ਹਨ। ਕਈ ਥਾਵਾਂ 'ਤੇ ਉਨ੍ਹਾਂ ਦਾ ਉਦਘੋਸ਼ ਗੁਰੂ ਨਾਲੋਂ ਵੀ ਜਿaਆਦਾ ਡੂੰਘਾ ਹੈ। ਓਸ਼ੋ ਕਹਿੰਦੇ ਹਨ ਅਸ਼ਟਾਵਕਰ ਦੇ ਬੋਲ ਤਾਂ ਬੀਜ ਹਨ ਜਨਕ ਦੇ ਸ਼ਬਦ ਪੂਰੇ ਭਰ ਜੋਬਨ ਖਿੜੇ ਫੁੱਲ ਹਨ, ਉਨ੍ਹਾਂ ਦੀ ਛਟਾ ਵੀ ਨਿਰਾਲੀ ਹੈ ਤੇ ਸੁਗੰਧ ਵੀ। ਧੰਨਵਾਦ ਦਾ ਉਨ੍ਹਾਂ ਦਾ ਅੰਦਾਜ ਵੀ ਨਿਰਾਲਾ ਹੈ ਉਹ ਕਹਿੰਦੇ ਹਨ ਅਸ਼ਟਾਵਕਰ ਨੂੰ ਕਿ ਉਨ੍ਹਾਂ ਨੇ ਆਪਣੇ ਗਿਆਨ ਦੇ ਤ੍ਰਿਸ਼ੂਲ ਨਾਲ ਮੇਰੀ ਛਾਤੀ ਵਿੱਚ ਗੱਡੇ ਉਨ੍ਹਾਂ ਅਨੇਕਾਂ ਹੀ ਤੀਰਾਂ ਨੂੰ ਕੱਢ ਸੁਟਿਆ ਹੈ, ਜੋ ਮੇਰੇ ਈਲਾਜ ਲਈ ਸਲਾਹਾਂ ਤੇ ਵਿਧੀਆਂ ਵਾਂਗ ਉਤਾਰੇ ਗਏ ਸਨ। ਅੰਤ ਉਹ ਇਹ ਕਹਿ ਕੇ ਮੌਨ ਹੋ ਜਾਂਦੇ ਹਨ ਕਿ 'ਹੋਣਾ ਕਿੱਥੇ ਹੈ ਤੇ ਨਾ ਹੋਣਾ ਕਿੱਥੇ ਹੈ, ਏਕਤਾ ਕਿੱਥੋਂ ਸ਼ੁਰੂ ਹੁੰਦੀ ਹੈ, ਤੇ ਦੋ ਕਿੱਥੇ ਹਨ, ਇਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਮੌਨ ਹੋ ਜਾਣਾ ਹੀ ਸਤੁਤੀ ਹੈ, ਚੁੱਪ ਦੀ ਧੂਫ ਸਰਵੋਤਮ ਹੈ ਤੇ ਉਹ ਸ਼ਬਦਾਂ ਨੂੰ ਅਲਵਿਦਾ ਕਹਿ ਦਿੰਦੇ ਹਨ। 

No comments:

Post a Comment