Tuesday, June 4, 2013

poems of Balram

ਪਿੱਪਲ ਦੇ ਪੱਤੇ
ਦੋਂ-ਚੋਂ ਦਿਨਾਂ ’ਚ ਈ
ਵੱਡੇ- ਵੱਡੇ ਜਹੇ ਹੋ ਗਏ
ਉਨ੍ਹਾ ਦੇ ਤੋਤਲੇ-ਤੋਤਲੇ ਰੰਗ
ਸੂਰਜ ਦੇ ਠੋਲਿਆਂ ’ਤੇ
ਦੋਹਰੀ-ਚੋਹਰੀ ਹੁੰਦੀ ਮਸਤੀ
ਹਵਾ ਦੀਆਂ ਗੁਦਗੁਦੀਆਂ ’ਤੇ
ਬੋੜ੍ਹੇ ਜਹੇ ਮੁੰਹ ’ਚੋਂ
ਟਪੂਂ-ਟਪੂਂ ਕਿਰਦੇ
ਘੰਟੀਆਂ ਜਹੇ ਹਾਸੇ
ਅਕਲ ਦਾੜ ਆ ਗਈ ਏ ਉਨ੍ਹਾ ’ਚ
ਸਿਆਣੇ-ਸਿਆਣੇ ਹੋ ਗਏ
ਪਿੱਪਲ ਦੇ ਪੱਤੇ
ਆਲੇ-ਦੁਆਲੇ ਨੂੰ ਹੁਣ
ਜਾਣੀਆਂ-ਜਾਣੀਆਂ ਨਜ਼ਰਾਂ ਨਾਲ ਦੇਖਦੇ
ਬਹੁਤਾ ਭਾਅ ਨਹੀਂ ਦਿੰਦੇ
ਪੋਲੀ-ਪੋਲੀ ਥਾਪੀ ਦਿੰਦੇ
ਟਹਿਣੀਆਂ ਨੂੰ
ਮਸੂਮ ਗਰੂਰ ’ਚ ਭਰੀ
ਜਿਓਂ ਬੱਚੇ ਕਹਿਣ ਬੇਬੇ
ਹੁਣ ਅਸੀਂ ਵੱਡੇ ਹੋ ਗਏ
ਬਹੁਤੀ ਫ਼ਿਕਰ ਨਾ ਕਰਿਆ ਕਰ ਸਾਡੀ;
ਜੜਾਂ ’ਚ ਪਏ ਬਜੁਰਗ
ਲਾਡਲੀਆਂ ਤੱਕਣੀਆਂ ਤੱਕਦੇ
ਬੋਦੀਆਂ ਜਈਆਂ
ਰੀਝਾਂ ’ਚ ਖੁਰਦੇ
ਜ਼ਮੀਨ ਹੋ ਜਾਂਦੇ
ਜੜ੍ਹਾਂ ’ਚ ਜੜ੍ਹਾਂ
ਘਾਹ ਦੀਆਂ ਤਿੜਾਂ
ਫ਼ੁਸਫ਼ੁਸਾਉਂਦੀਆਂ
ਯੁਗ ਬੀਤਦੇ ਕਿਹੜਾ ਵਰ੍ਹੇ ਲਗਦੇ|
ਪਿੱਪਲ ਦੇ ਪੱਤੇ ਵੱਡੇ ਹੋ ਗਏ
ਦੋਂ-ਚੋਂ ਦਿਨਾਂ ’ਚ ਈ|


 ਕਿਸਾਨ ਸੂਰਜ ਨਿਚੋੜਦਾ,
ਦੇਹਾਂ ‘ਚ ਜਾਨ ਪੈਂਦੀ,
ਕਲਾਕਾਰ ਕਸ਼ੀਦਦਾ,
ਰੱਬ ਦਾ ਰਸ,
ਰੂਹਾਂ ਹਰੀਆਂ-ਭਰੀਆਂ,
ਹੋ ਜਾਂਦੀਆਂ |
                       ਬਲਰਾਮ
                            ਕਾਫ਼ਿਰ
ਜਦ ਦੇਖਾਂ ਇਸ ਛਪੜੀ ਜਹੀ ਮੈਂ ਨੂੰ
ਨਿੱਕੀ ਨਿੱਕੀ ਗੱਲ ’ਤੇ ਤਿੜ ਤਿੜ ਕਰਦੇ,
ਕੁਦ ਕੁਦ ਪੈਂਦੇ ; ਤਾਂ ਸੰਗ ਜਾਵਾਂ,
ਸੋਚਾਂ, ਤੂੰ ਦੇਖਦਾ ਹੋਵੇਂਗਾ,
 ਤਾਂ ਕੀ ਸੋਚਦਾ ਹੋਵੇਂਗਾ ,
ਹਸਦਾ ਹੋਏਂਗਾ!

ਬੁਕਲ ਲਭਦਾਂ ਤੇਰੀ ਮੁੰਹ ਲੁਕੋਣ ਨੂੰ ,
ਲਭਦੀ ਨਹੀ | ਫ਼ੇਰ ਆਪੇ ਹੱਸ ਪੈਨਾਂ,
ਖਿੜ ਖਿੜ ਜਾਂਦਾਂ, ਹੌਲਾ ਫ਼ੁੱਲ ਹੋ ਤੇਰੇ
ਹਵਾ ਜਹੇ ਹਥਾਂ ’ਤੇ ਹਥ ਮਾਰ,
ਉੱਚੀ-ਉੱਚੀ ਹਸਦਾਂ ;
ਆਪਣੇ ’ਤੇ ਤੇਰੇ ’ਤੇ
ਚੱਲ ਫ਼ੇ\\\ਰ\\ ਕਾਫ਼ਿਰ ਤਾਂ,
ਕਾਫ਼ਿਰ ਈ ਸਹੀ |
                                      ਬਲਰਾਮ 

ਪੀੜ ਰੂਹਾਂ ’ਤੇ ਪਈ ਤਰੇਲ ਹੈ,
ਹਰਾ ਰਖਦੀ ਹੈ ਉਨ੍ਹਾ ਨੂੰ ,
ਹਵਾ ’ਚ ਨਹੀ ਲਟਕਦੀ,
ਦੇਹਾਂ ’ਚ ਰਹਿੰਦੀ ਹੈ;
ਇਹ ਪੂਰਾ ਪਤਾ ਹੈ ਰੱਬ ਦਾ |
                          ਬਲਰਾਮ


ਐਵੇਂ ਕੂਲੇ ਕੂਲੇ ਫ਼ੰਗ ਨੇ ਮੇਰੇ,
ਨਿੱਕੇ ਨਿੱਕੇ, ਦੇਖਦਾਂ ਇਨ੍ਹਾ ਵੱਲ,
ਤਾਂ ਤਰਸ ਆਉਂਦਾ,ਦਿਲ ਡੁਬ ਜਾਂਦਾ,
ਆਸਮਾਨ ਵੱਲ ਦੇਖਾਂ ਤੇ ਭੁਲ ਜਾਵੇ ਸਭ,
ਬਦੋਬਦੀ ਖਿਚ ਲਵੇ ਕੋਈ ਫ਼ੰਗਾਂ ਸਣੇ ,
ਹੋਲਾ ਹੋਲਾ ਹੋ ਉਡ ਜਾਵਾਂ, ਬੇਬੂਝ ਦਿਸ਼ਾਵਾਂ ਨੂੰ ,
ਬੇਬੇ ਵਾਜਾਂ ਮਾਰਦੀ ਰਹਿ ਜਾਏ ਅਂਬਰਾਂ ’ਚ,
ਜਿਵੇਂ ਕਈ ਵਰੇ ਪਹਿਲਾਂ ਮਾਰਦੀ ਸੀ,
ਜਦ ਜਿਉਂਦੀ ਸੀ |
                                                  
                                                   ਬਲਰਾਮ


ਕੰਬਦੀਆਂ ਜਈਆਂ ਕਲੀਆਂ ,
ਹਵਾ ਥੋੜਾ ਜ਼ੋਰ ਦੀ ਵਜਦੀ,
ਜਿਵੇਂ ਡਫ ’ਤੇ ਵੱਜੇ ਹੱਥ,
ਡਮਰੂ ’ਤੇ ਉੰਗਲਾਂ ਨੱਚਣ;
ਲਰਜਦੀਆਂ ਰਹਿੰਦੀਆਂ ਵਿਚਾਰੀਆਂ,
ਜੱਫਾ ਨਹੀ ਪਾਉਂਦੀਆਂ, ਡਰਦੀਆਂ,
ਡੰਡੀ ਤੇ ਆਪ ਕੂਲੀ ਕੱਚ,
ਤਿੜਕ ਜਾਊ, ਮਾੜੀ ਜਈ ਤਿੜ ਨਾਲ;
ਕੰਬਦੀਆਂ ਜਈਆਂ ਕਲੀਆਂ ਮਲ੍ਹਕ ਜਹੇ
ਮੁੱਠ ਖੋਲਦੀਆਂ,ਪੋਲੀ ਜਈ ਬੱਝੀ ਸੀ ਜੋ,
ਤੇ ਧਰਤੀ ’ਤੇ ਵੱਜਦਾ ਸਮ,
ਜਿਵੇਂ ਧਫ ਵੱਜੇ ਮਰਦੰਗ,
ਸੌ ਸੌ ਨੱਚਣ ਨਟਰਾਜ,
ਹਰ ਟਹਿਣੀ ਹਰ ਸ਼ਾਖ;
ਤੇ ਕੰਬਦੀਆਂ ਜਈਆਂ ਕਲੀਆਂ ,
ਜੀਭਾਂ ਦੱਬਣ ਮਿਨ੍ਹਾ ਮਿਨ੍ਹਾ ਹਸਣ |
                                                ਬਲਰਾਮ

ਇਸ ਸ਼ਾਮ ਦੀ ਕਵਿਤਾ ਨਹੀ ਹੋ ਸਕਦੀ,
ਕੱਲਾ-ਕਾਰਾ ਹਿੱਲਦਾ ਪੱਤਾ,
ਟਾਵਾਂ ਟਾਵਾਂ ਕੋਈ ਰਹਿ ਗਿਆ ਪੰਛੀ
ਆਲ੍ਹਣੇ ਪਹੁੰਚਣੋਂ,
ਖੁਰਦੇ ਜਾਂਦੇ ਰੰਗ,
ਗੈਬ ਹੁੰਦੇ ਪਰਛਾਵੇਂ,
ਘੁਲਦਾ ਹਨੇਰਾ ,
ਬੱਚਿਆਂ ਕੰਨੀਂ ਮਾਵਾਂ ਦੀਆਂ ’ਵਾਜਾਂ,
ਇੱਕਾ-ਦੁੱਕਾ ਕੋਈ ਤਾਰਾ,
ਰੇਲ ਦੀ ਕੂਕ,
ਚਾਮਚੜਿਕ ਦੀ ਤੜਫ਼ਣ;
ਏਸ ਸ਼ਾਮ ਦੀ ਕਵਿਤਾ ਨਹੀ ਹੁੰਦੀ,
ਹੋ ਨਹੀ ਸਕਦੀ|
                                            : ਬਲਰਾਮ :



ਕੀਤਿਆਂ ਕਵਿਤਾ ਹੋ ਨਾ ਪਾਵੇ,
ਹੋਵੇ ਆਪੋ ਆਪ,
ਜੇ ਕੋਈ ਸੁਣੇ;
ਸਿਰਹਣ.......,
ਕਾਂਬਾ ਦਰਖਤਾਂ ਦੀਆਂ ਬਿਆਈਆਂ ਦਾ,
ਪਿੰਡੇ ਨੂੰ ਹੱਥ ਕਰ ਕੇ,
ਕੰਨ ਵਰਗਾ ਹੱਥ,
ਪੂਰਾ ਖੁੱਲਾ..
ਸੁਣੇ ਸਿੱਟਿਆਂ ਦਾ ਫੁੱਟਣਾ,
ਕੋਲੇ ਬਹਿ ਕੇ,
ਵਹਿਲਾ ਕਰ ਕੇ ਅੰਦਰ,
ਵੇਹਲ ਦੇ ਅੰਦਰ ਦਾਣੇ ਖਣਕਣ,
ਮਣੀਆਂ ਮਣੀਆਂ,
ਬਾਣੀ ਦੀਆਂ ਕਣੀਆਂ,
ਚਾਹਿਆਂ ਕਦੇ ਨਾ ਵਰੀਆਂ;
ਕਵਿਤਾ ਆਵੇ ਜਦ ਜੀ ਚਾਵ੍ਹੇ,
ਨਿੱਤ ਨ੍ਹਾਤੀ ਨਿੱਤ ਨਿਖਰੀ;
ਹਾਂ ਥੋੜਾ ਧੱਕਾ ਕਰ ਸਕਦੇ ਹੋ,
ਛੋਟੀ ਹੁੰਦੀ ਦਾ ਮੁੰਹ ਧੋ ਸਕਦੇ ਹੋ,
ਮਲ ਸਕਦੇ ਹੋ ਦੰਦੀਂ ਦਂਦਾਸਾ
ਅੱਖੀਂ ਕੱਜਲ ਪਾ ਸਕਦੇ ਹੋ,
ਪਰ ਇਹ ਕੋਈ ਪੱਕ ਨਹੀ,
ਕਿ ਹਰ ਵੇਲੇ ਉਹ ਹੋਏ ਰਾਜ਼ੀ,
ਛੂਹਣ ਦਏ ਕੇਸਾਂ ਨੂੰ ਆਪਣੇ,
ਜਿਓਂ ਜਿਓਂ ਵਡੀ ਹੁੰਦੀ ਜਾਏ,
ਇਹ ਪਰਾਈ ਹੁੰਦੀ ਜਾਏ,
ਕਵਿਤਾ ਆਦ ਕੁਆਰੀ ਕੰਜਕ,
ਇਹ ਤਾਂ ਕਿਸੇ ਦੀ ਹੋ ਨਹੀ ਸਕਦੀ |
                                          :ਬਲਰਾਮ:
         ਦੇਹ ਸਣੇ
ਸਰੀਰ ਸਣੇ ਲੰਘ ਆਇਆਂ ਮੈਂ
ਤੇਰੇ ਅੰਦਰ.....,
ਜੇ ਇਹ ਕਲਪਣਾ ਏ ਕੋਰੀ
ਤਾਂ ਮੇਹਰ ਕਰ,
ਜਗਾਈਂ ਨਾ ਮੈਨੂੰ,
ਇਹ ਨੀਂਦ ਬਹੁਤ ਪਿਆਰੀ ਏ,
ਖੰਡ ਮਿੱਠੀ ਖੁਮਾਰੀ,
ਲੋਰੀ ਨਾ ਦੇ,
ਸੁਰ ਬਹੁਤ ਭਾਰੇ,
ਐਵੇਂ ਖਹਿ-ਖਹਿ ਜਾਂਦੇ,
ਖੁਰ ਜਾਣ ਦੇ ਬਸ,
ਜਿਉਂ ਮੁੰਹ ਅੰਦਰ
ਮਿਸਰੀ ਘੁਰਦੀ
ਬਿਣ ਬੋਲੇ|
ਕਿਨਾਰੇ ਤਾਂ ਸਭ ਵਹਿ ਗਏ
ਖੌਰੇ ਕਹਿਣੀਂ ਵਹਿਣੀਂ,
ਲਹਿ ਜਾਣ ਦੇ ਹੁਣ
ਇਹਨੂੰ ਵੀ ਧੁਰ ਤਾਈਂ,
ਜਾਣੇ ਕਿਹੜੀ ਦੇਹ ਇਹ,
ਤੂੰ ਹੱਥ ਨਾ ਫ਼ੜੀਂ,
ਉਤਰ ਜਾਣ ਦੇਈਂ ਬਸ
ਆਪੇ ਖੁਰ-ਪੁਰ ਜਾਉ|
ਜਿਓਂ ਫੁੱਲਾਂ ’ਚੋਂ ਰੰਗ ਕਿਰਦਾ
ਮੈਂ ਕਿਰ ਆਇਆਂ
ਤੇਰੇ ਅੰਦਰ
ਦੇਹ ਸਣੇ|

                            ਬਲਰਾਮ

                   ਅਰਜ਼ੋਈ
ਮੇਰੇ ਰੋਮ-ਰੋਮ ’ਚ ਵਿਰਹੋਂ ਭਰ ਦੇ,
ਮੇਰੇ ਸਾਹਾਂ ਨੂੰ ਪਿਆਸ ਦੀ,
ਇੱਕ ਨਦੀ ਬਖਸ਼,
ਧੂਫ਼ ਵਾਂਗ ਧੁਖਾ ਲੈ,
ਆਪਣੇ ਚਰਣਾ ’ਚ,
ਲੂੰ-ਲੂੰ ਵਿਚ ਲਗਨ ਜਗਾ,
ਬਸ ਪੀ ਜਾ ਮੈਨੂੰ,
ਡੀਕ ਲਾ ਕੇ,
ਕੌੜਾ ਤਿਖਾ,
ਜਿਹੋ ਜਿਹਾ,
ਵੀ ਹਾਂ, ਬਸ,
ਕਬੂਲ ਕਰ|
                           ਬਲਰਾਮ


ਗੀਤ ਕੋਈ ਅਣਗਾਇਆ
ਆ,ਮੇਰੇ ਪ੍ਰਾਣਾ ਦੇ ਤਾਰ ਛੇੜ,
ਉੱਥੇ ਹੈ ਗੀਤ ਕੋਈ ਅਣਗਾਇਆ,
ਵਿਲਕਦਾ ਪਿਆ,
ਜਿਉਂ ਬੀਜ ਕੋਈ,
ਲਭਦਾ............,
ਕੁਆਰੀ ਧਰਤੀ,
ਮੈਂ ਲੋਚਾਂ ਤੇਰੀ ਛੋਹ,
ਆ ਤੇ ਇਨ੍ਹਾ ਤਾਰਾਂ ਨੂੰ ,
ਸਿਤਾਰ ਕਰ ਦੇ|
                                   ਬਲਰਾਮ


शुक्र है...

शुक्र है हम महात्मा नहीं हैं
अभी भी यादों के कुछ मायने हैं
अभी भी उंगलीयां
दरख्तों के सीने पे
तलाशती हैं वो नाम
जो लड़कपन में लिखा था
और फिर गले से लगा लेती हैं
हल्की-हल्की सी पदचाप
चुपचाप सुनती हैं
हथेली..........,बस
ज़मीन हो जाती है।

आसमान से गिरती बूँदों में
किन्ही पैरों के निशाँ ढूँढते हैं
जो चले गए हैं सितारों में
और लौट आते हैं बार-बार
देह की तलाश में
पृथ्वी पर;
अभी आकारों का मोह गया नही है
ना उनमे ना हम में
रूप और गँध की चाह रची बसी है अभी
उनमे भी हम में भी
तुम्हे गान हो उतरना होगा
बस इन्ही में............
स्वागत है तुम्हारा
आओ तो............
शुक्र है हम महात्मा नही हैं।
                                बलराम



मृत्यु दोहरे

पग डगमग हैं बाजू बल ना,नैनन जोत गई;
चेतो रे नर बाँवरे चेतो भोर भई।

बँध फँद पाछे रहे हो मुक्ता मन गाए
हर सों हर की गति रही ना कछू आए ना जाए।

बँध फँद सब छुट रहे मन मुक्ता आकाश
पिंजरा था सो नभ हुआ पंख हुए हैं पाश।

माए सो रैन सुहागिनी जा में पी घर आए
देह घुरी सेजा घुरी नीर सों नीर समाए।

कूल किनारा छूटिया कश्ती ना पतवार
मौज चली आकाश को दोनो बांह पसार।

धुँध छँटी बँधन कटे प्राण झरें चहुँ ओर
सिँधु समाना बिँदु में रैन समानी भोर।

मौत की दुल्हन साँवरी गई पिया मन भाय
ज्यूँ-ज्यूँ बाजे घूंघरो घूँघट खुलता जाय।

काग बँधेरे बोलया बँधन खोलो भाई
युग आए युग जाए हैं ये पल बहुर ना आए।

मारग मरन को सुगम ना बहुर मरे देह जार
मारे स्यों कहुँ मन मरे मरे चेत इक बार।

सांस की रज्जू खुल रही धनक गई आकास
रंग गंध पाछे रहे क्या स्यामल उज्जास।

सुबह उठा गीता भखी लो हुई दोपहर कुरान
मन भर स्याही मन चढी तन जों जिए मसान।
                                       बलराम
.......................................................


नज़रें तरासती हैं किरणें
लहरें लहरों को
कोई समबँध
खुलता चला जाता है
धरती हरी और
आकाश नीला हो जाता।
                      बलराम

बरस रही हैं आयतें रिम-झिम झरे आज़ान
फूल पात सरवन करें कोयल कहे कुरान।
                                    बलराम

अनेक पाँवों पे चलता है समय
घास में
फूल की पँखरीयों में
झरी,जामुनी होती पत्तीयों में
नन्ही किलकारी
बूड़ी डगोरी में
कितने पैरों पे
चलता है समय।
                           बलराम

कोमलांगी धूप
बिछती नर्म पत्तीयों पे
बूँद-बूँद समा जाती
पेड़ के हृदय में
हो मौन
ॠतु आती-जाती
वो स्यामला बनी रहती
यथावत अडोल।
                     बलराम


अलविदा झरनों पहाड़ो
अलविदा आती बहारो
अलविदा धरती गगन रे
अलविदा सहरा चमन रे

अलविदा कोएल की पंचम
आँख क्यूँ हो आई है नम
ये तो जीवन का चलन है
लो मेरा अन्तिम नमन है

अलविदा जीवन की ज्योति
अलविदा शबनम से मोती
अलविदा सांसो हवायो
आज मेरे सुर में गायो

गीत अन्तिम गा रहा मैं
अलविदा अब जा रहा मैं
                     बलराम



असँख्य बूँदें गिरी
एक साथ
बरबस
कौन डूबी विषाद
कौन अल्हादित
किसे खबर
बस धरती भीग गई।

फ़लक झुका रहा अपलक
झरने को आतुर
सिमटी स्यामला
भीतर ही भीतर
लोटती सी

उन्मुक्त गँध
दौड़ती,सरसराती जाती
सुर्ख हुए दिशायों के होंठ
मौन स्पन्दन
घुलता है जाता
मैं कहाँ हूँ।
                       बलराम

मेरी सहभागिता के बिना
कोई षडयन्त्र
पूरा नही होता
मेरे खिलाफ़
तो क्या करूँ
कैसे रखूँ गांडीव
....................
केशव!
कुछ तो कहो।
                   बलराम




लहरें और समँदर

लहरें तो हैं
उठती गिरती
गिर-गिर के उठती
फिर संभलती
मस्त अठखेलीयां करती लहरें
कैसे करूँ दरकिनार वो तो हैं
फ़िसलती संभल-संभल चलती
छोटी-बड़ी
बड़ी-छोटी
नई-पुरानी
पुरानी-नई
आती-जाती
लहरें यां डोलता समँदर
है बाँटना मुश्किल
लहरों को लहरों से
समँदर से
अनँत इस
अखँडता में
कहाँ समय
नया-पुराना
पुराना-नया
शुरू-अँत
सृष्टि-प्रलय
सब कहाँ
लहर-लहर
समँदर है
अनँत,असीम,अगाध
अनाहत-अविचल।
                   बलराम

ਵਿਸਮਾਦੀ ਧਰਵਾਸੁ

ਅੰਬਰ ਘਰ ਸ਼ਹਿਨਾਈਯਾਂ ਵੱਜੀਆਂ
ਆਤਿਸ਼ੀ ਟੁਣਕਾਰਾਂ
ਆਏ ਪ੍ਰਾਹੁਣਿਆਂ ਹੁਣ ਤੁਰ ਜਾਣਾ
ਮੇਘਾਂ ਨੇ ਵਰ ਜਾਣਾ
ਝੋਲੀਓਂ ਮੇਰੀ ਝਰ ਜਾਣਾ
ਘਰ ਜਾਣਾ
ਸਤਰੰਗੀ ਕਿਰਣਾ
ਤੋਰਨ ਆਈਆਂ
ਜੋ ਆਇਆ ਤਿਸ ਜਾਣਾ
...............................
ਅੰਬਰ ਧਰਵਾਸ ਦਿੰਦਾ
ਖੁਦ ਨੂੰ
ਵਿ..ਸ..ਮਾ..ਦੀ
ਧਰਵਾਸ|
                                 ਬਲਰਾਮ


ਨੀਂਦ

ਨੀਂਦ ਦਾ ਦੁਆਰ ਖੁਲਦੇ ਹੀ
ਸਬ ਹਲਕਾ-ਹਲਕਾ ਹੋ ਜਾਂਦਾ
ਜੋ ਵੀ ਸਥੂਲ ਹੈ
ਖੁਰ ਜਾਂਦਾ
ਘਰ,ਕਮਰਾ
ਬੈੱਡ, ਬਿਸਤਰਾ
ਦੇਹ...
ਸਬ
ਹਥੋਂ ਤਿਲਕ ਜਾਂਦਾ
ਇਹ ਕਿਹਾ ਟਾਪੂ ਹੈ
ਕਿਹਾ ਆਕਾਸ਼
ਚੰਨ ਨਾਲੋਂ ਵੀ
ਹੌਲਾ ਹੋ ਜਾਂਦਾ
ਏ ਬੰਦਾ
ਪੋਲਾ-ਪੋਲਾ
ਪਰੀਆਂ ਵਰਗਾ
ਕਵਿਤਾ ਜਿਹਾ
ਸਾਂਵਲ ਸਾਂਵਲ
ਧੂਮਲ ਧੂਮਲ
ਫੁੱਲੀਂ ਪਈ ਤ੍ਰੇਲ ਵਰਗਾ
....................ਆਹ!
ਹੁਣੇ ਆਵੇਗੀ
ਕੋਈ ਕਿਰਣ ਕੁਆਰੀ
ਖੰਭਾਂ ਸਣੇ
ਸਰਵਰ ’ਚ ਉਤਰ ਜਾਏਗੀ
ਫੜਫੜਾਏਗੀ,ਖੰਭ ਛਿਣਕੇਗੀ
ਬੂੰਦਾਂ ਬੂੰਦਾਂ
ਅਹਾ!
ਸਭ ਸੁਫ਼ਨਾ-ਸੁਫ਼ਨਾ ਹੋ ਜਾਵੇਗਾ
ਪਲਕਾਂ ਦੀ ਲੈ ਝੋਲ ਖਿਲਾਰੀ
ਖੜੀ ਉਡੀਕੇ ਨੀਂਦਰ ਪਿਆਰੀ
ਕਦ ਆਵੇਗੀ ਕਿਰਣ ਕੁਆਰੀ|
                                  ਬਲਰਾਮ


ਓਹਮ
ਲਹਿਰ
ਨੰਗੇ ਆਕਾਸ਼ ਨੂੰ ਛੂਹ
ਮੁੜ ਪਈ
....................
ਸਾਗਰ ਹੋਈ
...................
ਕੰਡਿਆਂ ਦੀ ਰੇਤਾ ਅੰਦਰ
ਕੁਝ ਚਿਰ
ਸੁਰਰ.....ਸੁਰ ਹੋਈ
ਜਿਉਂ ਪ੍ਰਾਹੁਣਿਆਂ ਨੂੰ
ਤੋਰਨ ਜਾਂਦਾ
ਕੋਈ ਚਾਰ ਕਦਮ
.......................
ਫੇਰ ਸਬ ਸ਼ਾਂਤ
ਗੂੰਜੇ ਮੌਨ
ਓਹਮ!!!!



ਦੇਵੀ! ਤੂੰ ਕੌਣ ਹੈਂ!

ਅਗਨਸ਼ਿਖਾ ਜਹੀਆਂ
ਲਰਜ਼ਦੀਆਂ ਬਾਹਾਂ
ਕੰਬਦੀਆਂ ਸਾਹਾਂ
ਦੀ ਓਕ ਭਰੀ
ਸਾਂਝ ਦੁਮੇਲ ਜਹੀਆਂ
ਪਲਕਾਂ ਤੋਂ
ਤੂੰ ਕਿਸਨੂੰ ਅਰਘ ਦੇ ਰਹੀ ਏਂ
ਦੇਵੀ! ਤੂੰ ਕੌਣ ਏਂ!
ਜੇ ਤੂੰ ਮੈਂ ਹਾਂ
ਤਾਂ
’ਮੇਰਾ ਮੁਝ ਕੋ ਨਮਸਕਾਰ ਹੈ|’
                                ਬਲਰਾਮ



ਅਡੋਲ ਲਹਿਰ

ਆਉਂਦੀ ਲਹਿਰ
ਜਾਂਦੀ ਹੈ,
ਜਾਣ ਦਾ ਆਪਣਾ ਮਜ਼ਾ
ਫ਼ਿਸਲਣ ਜਹੀ,
ਸਬ ਆਉਣਾ-ਜਾਣਾ
ਹੁੰਦਾ ਕੰਢਿਆਂ ’ਤੇ
ਲਹਿਰ ਤੇ ਡੋਲਦੀ-ਝੂਲਦੀ
ਸਿਰਜਨਹਾਰ ਦੀਆਂ ਬਾਹਾਂ ’ਚ
ਜਿਵੇਂ ਕੋਈ ਪਿਤਾ
ਉਛਾਲ ਦਿੰਦਾ
ਜੁਆਕੜੀ ਨੂੰ ਹਵਾ ’ਚ
ਤੇ ਫੇਰ ਬੋਚ ਲੈਂਦਾ
ਓਥੇ ਕੂਲ-ਕਿਨਾਰੇ ਕੋਈ ਨਹੀਂ
ਜਾਂ ਘੁਲੇ ਨੇ ਲਹਿਰ-ਲਹਿਰ
ਅਡੋਲ
ਜਿਵੇਂ ਆਕਾਸ਼ ਘੁਲਿਆ
ਹਰ ਥਾਂ|
                                    ਬਲਰਾਮ

आह!ये पत्ते
आह!ये पत्ते
जीवन भर की
रंगीनीयां समेटे,
हैं जाने को तत्तपर
बैठे,आह!ये पत्ते।

डूब के पिया है
शबनम को,आई जो
दूर आसमानों से,जाने
कौन संदेसा लिए
गुप-चुप से।
उगते-जाते सूरजों को
खूब धुना है धमनीयों में।
रसते रहे टहनीयों में,
साक्षी पँछीयों के सहवास के।

अब पक्क गया है वैराग इनका,
सिर से पाँव तक रँगीन.........,
रस भिगा..........................,
भीतर उगा है कुछ...........,
अनछुया.......अछुया.......,
तमाम आसमानों की छोह
में पगा।नन्ही सी दस्तक
पँछी के पैरों की,हल्की सी
हवा और वो छोड़ चले जहान,
लहराए से,लिए जीवन भर
का सूरज,रातों की खामोशी,
दास्तानें छुपी दूर जो सितारों के
सीने में,लिए जा रहे हैं साथ,
ये पत्ते दगते रँगों मे ढले,
अहा!ये मृदा होंगे
मट्टी महकी-महकी
सौंधी-सौंधी,जुड़े रहे हैं
जिससे सदा से,चले हैं
छोड़ अब मारफ़त सारे
मिलने उसी को
पगलाए से,दोस्त सँगी
सखा हैं कितने ही पहले
से वहाँ,और कुछ-कुछ
वो मीठा-मीठा सा अजनबी
भी,ढला जो भीतर,राह जोही
उम्र भर जिसकी,अहा!खूब रसा
है वैराग इनका गँध से उसी की।
                             बलराम


ਮੇਹਮਾਨ-ਨਿਵਾਜ਼ੀ

ਓਸ ਭਿੱਜੀ ਘਾਹ
ਮੇਹਮਾਨ-ਨਿਵਾਜ਼ੀ ’ਚ ਰੁੱਝੀ ਹੈ
ਦੂਰੋਂ ਆਏ ਨੇ ਪ੍ਰਾਹੁਣੇ
ਉਸਨੇ ਮੂੰਦ ਲਈਆਂ ਅੱਖਾਂ
ਸੁਨੇਹਾ ਸੁਨਣ ਲਈ
ਤੇ ਉਤਰ ਗਈ ਏ ਅੰਦਰ|

                                         ਬਲਰਾਮ


ਵਿਦਾ ਕਰੋ

ਵਿਦਾ ਕਰੋ
ਮੇਰੇ ਰਾਮ ਜੀਓ!
ਹੁਣ ਵਿਦਾ ਕਰੋ
...................
ਮੇਰੀ ਰੂਹ ਹੋਈ ਮੁਟਿਆਰ
-ਜੀ,ਹੁਣ ਵਿਦਾ ਕਰੋ
ਮੇਰੇ ਰਾਮ ਜੀਓ
ਵਿਦਾ ਕਰੋ.......
....................
ਸਾਜ ਸਿਂਗਾਰ
ਸਬ ਗਏ ਉਦਾਸੇ
ਰਾਗ ਹੋਏ ਬੈਰਾਗ
-ਜੀ,ਹੁਣ ਵਿਦਾ ਕਰੋ
ਮੇਰੇ ਰਾਮ ਜੀਓ
ਵਿਦਾ ਕਰੋ.......
....................
ਰੋਮ-ਰੋਮ ਘਟ
ਘੂੰਗਟ ਖੋਲੇ
ਕੈਸੀ ਜਾਗੀ ਪਿਆਸ
-ਜੀ,ਹੁਣ ਵਿਦਾ ਕਰੋ
ਮੇਰੇ ਰਾਮ ਜੀਓ
ਮੇਰੀ ਰੂਹ ਹੋਈ ਮੁਟਿਆਰ
-ਜੀ,ਹੁਣ ਵਿਦਾ ਕਰੋ
ਬਲਰਾਮ ਜੀਓ
ਵਿਦਾ ਕਰੋ.......
....................!

                              ਬਲਰਾਮ


चल अब.........

अन्धड़ ढोए धूप बटोरी
चल अब खूब सामान हुआ!
छोड़ ये सब अब डांग डंगोरी
चल अब खूब सामान हुआ!
राह गई राहबर भी छूटे
चल अब खूब सामान हुआ!
छूटे संगी सच्चे झूठे
चल अब खूब सामान हुआ!
रैन गई गया रैन बसेरा
चल अब खूब सामान हुआ!
                      
                         बलराम


उसने कहा
राग ही नहीं
वैराग भी
हो सकता है
कच्चा;
कड़वा
खट्टा।
राग जब
पकता है
तो........
उतर आता है
भीतर कोई
रस हो कर
और.......
रचने लगता
है रास
वैराग........।

             बलराम



ਬਸੰਤ ਆਈ

ਬਸੰਤ ਆਈ
ਅੰਗੜਾਈ ਲੈਣ
ਘਾਹ ਦੀਆਂ ਤਿੜਾਂ
ਫੁੱਲਾਂ ਖੋਲੀਆਂ
ਹਜ਼ਾਰ ਬਾਹਾਂ
ਆਸਮਾਨ ਵੱਲ
ਧਰਤੀ ਫੱਟਣ
ਨੂੰ ਪੈਂਦੀ,
ਖਿੜ-ਖਿੜ ਪਏ
ਰੰਗ ਧੁੱਪ ਦਾ
ਹੌਲਾ ਫੁੱਲ
ਆਸਮਾਨ!

                     ਬਲਰਾਮ



ਯਾਤਰਾ

ਤੁਰ ਗਿਆ
ਕਿਸ ਯਾਤਰਾ ’ਤੇ
ਤੁਪਕਾ ਓਸ ਦਾ|

                    ਬਲਰਾਮ

ਜੀਵਨ-ਰਾਗ

ਲਹਿਰਾਂ ਦਾ ਰਾਗ ਸੁਣ
ਫੁੱਲਾਂ ਦੀ ਮਹਿਕ ਪੀ
ਡੀਕ ਜਾ ਰੰਗਾਂ ਨੂੰ-
ਤਿਤਲੀਆਂ ਵਾਂਗ







































             










             







                               

No comments:

Post a Comment