Tuesday, April 13, 2010

poem by my father

ਮੈਂ ਧਰਤੀ ਨਾਲ ਗੱਲ ਕੀਤੀ
ਛਾਤੀ ਨਾਲ ਕੰਨ ਲਾ ਕੇ
ਕਿਹਾ ਕੋਈ ਵੱਲ ਸਿਖਾ,
ਕਿਵੇਂ ਇਹ ਰੁੱਖ ਦਾ
ਰਾਗ ਬਣਾਇਆ:
ਉਹ ਕੁਝ ਨਾ ਬੋਲੀ
ਚੁੱਪ ਧੜਕਦੀ ਰਹੀ,
ਗੂਂਜਾਰਦੀ...........,
"ਮੈਂ ਕੁਝ ਨਈ ਕੀਤਾ
ਬਸ ਧਰਤੀ ਹੋਈ,
ਸੂਰਜਾਂ ਮੈਂਨੂਂ ਗਾਇਆ
ਇਹ ਬਿਰਖ ਉਸੇ ਦਾ ਜਾਇਆ|
ਬਲਰਾਮ

ਨੋਟ:ਇਸ ਕਵਿਤਾ ਵਿਚ "ਨਾਲ"ਦਾ ’ਲ" ਖਾਮੋਸ਼ ਹੈ |ਮੈਂ ਧਰਤੀ ਨਾਲ ਗੱਲ ਕੀਤੀ

No comments:

Post a Comment