(english version)
The poetry of earth is never dead: -
When all the birds are faint with the hot sun,
And hide in cooling trees, a voice will run
From hedge to hedge about the new-mown mead,
That is the grasshopper’s — he takes the lead
In summer luxury — he has never done
With his delights, for when tired out with fun
He rests at ease beneath some pleasant weed.
The poetry of earth is ceasing never:
On a lone winter evening when the frost
Has wrought a silence, from the stone there shrills
The cricket’s song, in warmth increasing ever,
And seems to one in drowsiness half lost;
The grasshopper’s among some grassy hills.
JOHN KEATS
ਧਰਤੀ ਦਾ ਗੀਤ { punjabi traslation of john keats poem" grasshoper and the cricket " }
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
ਭਖਿਆ ਸੂਰਜ ਤਪੀ ਦੁਪਹਿਰੀ,
ਜੀਆ ਜਂਤ ਕੁਮਲਾਇਆ,
ਨੀੜਾਂ ਵਿਚ ਜਾ ਛੁਪੇ ਪਖੇਰੂ,
ਵਣ ਤ੍ਰਿਣ ਸਭ ਤ੍ਰਿਹਾਇਆ;
ਟੱਪੇ ਕੁੱਦੇ ਭਰੇ ਚੂੰਘੀਆਂ,
ਲੂਹ ਦਾ ਜਸ਼ਨ ਮਨਾਵੇ,
ਘਾਹ ਦਾ ਸਬਜ਼ ਮੜਕ ਜਿਹਾ
ਟਿੱਡਾ, ਖੋਰੇ ਕੀ ਮਨ ਭਾਵੇ;
ਸੁੰਨਮ-ਸੁੰਨੀਆਂ ਸਭ ਚਰਗਾਹਾਂ,
ਬਂਦਾ ਨਾਹੀ ਪਰਿਂਦਾ ,
ਮੁਛਾਂ ਚਾੜੀ ਫ਼ਿਰੇ ਚੁਫ਼ੇਰੇ,
ਛਿਣ ਭਰ ਟਿਕ ਨਹੀ ਬਹਿਂਦਾ,
ਲਕ-ਲਕ ਖੁਭਿਆ ਵਿਚ ਮਸਤੀ ਦੇ,
ਚਾਵਾਂ ਵਿਚ ਥੱਕ ਚੂਰ ਹੋ ਗਿਆ,
ਘਾਹ ਦੀ ਕੁਛੜੇ ਜਾ ਚੜਿਆ ਹੁਣ
ਮਸਤ ਨੀਂਦਰੇ ਪਿਆ ਸੋ ਰਿਹਾ|
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ;
ਸਿਆਲਾਂ ਦੀ ਸੁੰਨੀ ਸ਼ਾਮ ਜਦੋਂ,
ਕੱਕਰ ਦੇ ਜਫੇ ਜਾ ਵੜਦੀ,
ਚੂਂ ਨਾ ਕਿਸੇ ਦੇ ਮੁੰਹੋਂ ਸਰਦੀ,
ਸੂਲੋਂ ਤਿਖੀ ਹੂਕ ਕੋਈ,
ਕਿਸੇ ਸਿੱਲ ਦੀ ਹਿੱਕੋਂ ਝੜਦੀ;
ਇਹ ਤੇ ਗੀਤ ਝੀਂਗਰ ਦਾ ਸਾਈਂ,
ਜਾਪੇ ਮੈਂ ਉਂਘਲਾਉਂਦਾ ਜਾਵਾਂ,
ਹੋਸ਼ ਤਾਂ ਜਾਇ ਕਿਰਦੀ,
ਘਾਹ ਦੇ ਕਿਸੇ ਅਣਦੇਖੇ ਟੀਲੇ,
ਜਿਉਂ ਟਿਡੀ ਧੁਸ ਵੜਦੀ|
ਧਰਤੀ ਦਾ ਗੀਤ ਕਦੇ ਨਹੀ ਮਰਦਾ,
ਨਾ ਇਹ ਸੁੱਕੇ, ਨਾ ਇਹ ਥੱਕੇ,
ਕਲ਼-ਕਲ਼ ਜਾਏ ਵਗਦਾ
balram
Subscribe to:
Post Comments (Atom)
No comments:
Post a Comment