ਰਿਗਵੇਦ{ਪੰਜਾਬੀ ਰੂਪ}
{੧}
ਮੰਡਲ ੫ : ਸੂਕਤ ੩ : ਰਿਚਾ ੯
ਹੇ ਸ਼ਕਤੀ ਪੁੱਤਰ ! ਪਾਪ ਅੰਧਕਾਰ ਤੂੰ ਦੂਰ ਕਰ,
ਗਿਆਨਵਾਨ ਹੋ ਪਾਰ-ਨਿਸਤਾਰਾ ਕਰ
ਪਿਤਾ ਦਾ ਜੋ ਗਰਭਿਆ ਹੈ ਸਾਡੇ ਅੰਦਰ ਅੰਸ਼ ਹੋ ਤੇਰਾ |
{੨}
ਮੰਡਲ੧:ਸੂਕਤ੧੭੦:ਰਿਚਾ ੧
ਨਾ ਹੀ ਹੁਣ ਹੈ,ਨਹੀਂ ਹੈ ਭਲਕ ਵੀ;ਕੌਣ ਹੈ ਜਾਨਣਹਾਰ ਓਸ ਦਾ ਉਹ ਜੋ ਪਰਮ ਤੇ ਨਿਆਰਾ,
ਹੋਰਾਂ ਦੇ ਚਿਤ ਵੀ ਵਿਚਰੇ ਉਹੋ ,ਹੈ ਕਰਮ ਉਸੇ
ਦਾ;ਪਰ ਜਦ ਫ਼ਾਹੀਏ ਸੋਚਾਂ ਥਾਣੀ ਬਿਣਸ-
ਬਿਣਸ ਉਹ ਜਾਂਦਾ|
{੩}
ਮੰਡਲ
੧ :ਸੂਕਤ ੧੭੦: ਰਿਚਾ ੨
ਹੇ ਇੰਦਰ ਕਿਓਂ ਤੂੰ ਚਾਹੇਂ ਹਰਾਉਣਾ ਸਾਨੂੰ? ਇਹ
ਹਨੇਰੀਆਂ ਹਵਾਵਾਂ ਭਾਈ-ਬੰਧ ਸਭ ਤੇਰੇ,ਇਨ੍ਹਾ
ਸੰਗ ਹੀ ਸਾਧਣੀ ਹੈ ਪੂਰਣਤਾ;ਸਾਡੀ ਏਸ ਤਣਾ-ਤਣੀ ਵਿਚ ਇਉਂ ਨਾ ਕੋਹ-ਕੋਹ ਮਾਰ|
{੪}
ਮੰਡਲ ੧ : ਸੂਕਤ ੧੭੦ : ਰਿਚਾ ੩
ਹੇ ਵੀਰ ਮੇਰੇ ਆਗਸਤਯ ਕਿਉਂ ਹੋਇ ਸਹੇਲਾ ਵੀ ਰੱਖੇਂ ਰਮਜ਼ਾਂ
ਗੁੱਝੀਆਂ ਮੈਥੋਂ ; ਭਲੀ ਭਾਂਤ ਮੈਂ ਜਾਣਾ
ਕਿੰਜ ਰੱਖੇਂ ਤੂੰ ਓਹਲੇ ਸਾਥੋਂ,ਭਿਣਕ ਨਾ ਦੇਵੇਂ
ਚਿਤ ਦੀ |
{੫}
ਮੰਡਲ ੧ :ਸੂਕਤ ੧੭੦ : ਰਿਚਾ ੪
ਦਿਓ ਵੇਦੀ ਸਜਾਉਣ ਉਨ੍ਹਾ ਨੂੰ,ਅਗਨੀ ਕਰਨ ਦਿਓ
ਪ੍ਰਚੰਡ;ਉਹ ਸੁਲਗ ਪਈ ਚੇਤਨਾ ਅਮਰਤਾ ਦੀ,
ਆ ਰਲ ਹੋਈਏ ਅਹੂਤੀ ਦੋਹੇਂ ਯਜਨ ਰਚਾਈਏ |
{੬}
ਮੰਡਲ ੧ : ਸੂਕਤ ੧੭੦ : ਰਿਚਾ ੫
ਓ ਸਾਈਂ ਸਾਰ ਤੂੰ ਸਾਰੇ ਤੱਤਾਂ ਦਾ,ਪ੍ਰਾਣ ਹਰ ਤੱਤ
ਦਾ ਤੂੰ,ਖਸਮ ਤੂੰ ਕੁੱਲ ਖੁਦਾਈ ਦਾ,ਵਾਲੀ ਇਸ਼ਕ
ਦਿਆ ਮੁਹਬੱਤਾਂ ਦਾ ਮੁਖਤਿਆਰ ਤੂੰ,ਤੂੰ ਹੀ ਸਾਈਂ
ਸਭੇ ਸਾਈਂਆ ਦਾ ਰੱਖੇਂ ਇਖਤਿਆਰ ਤੂੰ;ਹੇ ਇੰਦਰ
ਪੌਣ ਦੇਵ ਸੰਗ ਇੱਕ ਸੁਰ ਹੋ ਮਾਣ ਨਜ਼ਰਾਨੇ,ਢਲ
ਹੱਕ ਸੁਚੱਜ ’ਚ ਨਜ਼ਰ ਹੋਇ ਜੋ ਤੇਰੀ |
{੭}
ਮੰਡਲ ੧ : ਸੂਕਤ ੪ : ਰਿਚਾ ੧
ਹੇ
ਰਚਣਹਾਰ ਪੂਰਣ ਰੂਪਾਂ ਦੇ ਜਿਉਂ ਗੋਪ ਕੋਈ ਪੁਕਾਰੇ ਵੱਗ ਅਪਣੇ ਨੂੰ,ਅਸੀਂ ਪੁਕਾਰੀਏ ਤੁਧ ਨੂੰ ਛਿਣ-
ਛਿਣ
ਵਿਗਸਣ ਨੂੰ|
{੮}
ਮੰਡਲ ੧ : ਸੂਕਤ ੪ : ਰਿਚਾ ੨
ਆ
ਕਬੂਲ ਪਿਆਲੀਆਂ ਸੋਮ ਭਰੀਆਂ ਅਸਾਡੀਆਂ,ਆ ਵੇ ਸੋਮ ਦੇ
ਮੈਖ੍ਵਾਰ ਆ,ਪੀ ਪੈਮਾਨੇ ਸੋਮ-ਸੁਰਾ ਦੇ,ਖੁਮਾਰ
ਏਸ
ਵਿਸਮਾਦ ਦਾ ਚੜੇ ਹੋ ਚਾਨਣ-ਚਾਨਣ|
No comments:
Post a Comment