Sunday, June 9, 2013

mukhbandh of pehli te aakhri aazaadi



ਮੁੱਖਬੰਧ

ਮਨੁੱਖ ਤਾਂ ਇਕ ਐਮਫ਼ੀਬਿਅਨ ਹੈ ਜੋ ਇੱਕੋ ਵੇਲੇ ਦੋ ਸੰਸਾਰਾਂ ਵਿੱਚ ਜਿਉਂਦਾ ਹੈ—

ਇੱਕ ਸੰਸਾਰ ਜੋ ਉਸ ਨੂੰ ਕੁਦਰਤੀ ਤੌਰ ਤੇ ਹਾਸਿਲ ਹੁੰਦਾ ਹੈ, ਤੇ ਦੂਜਾ ਉਹ ਜੋ ਉਸ ਦੀ

ਆਪਣੀ ਸਿਰਜਨਾ ਹੈ, ਭੌਤਿਕ ਸੰਸਾਰ, ਜੀਵਨ ਤੇ ਚੇਤਨਾ ਅਤੇ ਬਿੰਬਾਂ ਦਾ ਸੰਸਾਰ।

ਆਪਣੇ ਚਿੰਤਨ ਵਿੱਚ ਅਸੀਂ ਅਨੇਕਾਂ ਤਰ੍ਹਾਂ ਦੇ ਬਿੰਬ-ਪ੍ਰਬੰਧਾਂ ਦੀ ਵਰਤੋਂ ਕਰਦੇ ਹਾਂ-

ਭਾਸ਼ਾਈ, ਗਣਿਤ ਸੰਬੰਧੀ, ਚਿੱਤਰਾਂ ਦੇ ਰੂਪ 'ਚ, ਸੰਗੀਤਕ ਬਿੰਬ, ਕਰਮਕਾਂਡੀ। ਇਨ੍ਹਾਂ

ਬਿੰਬ ਪ੍ਰਬੰਧਾਂ ਤੋਂ ਬਿਨ੍ਹਾਂ ਸਾਡੇ ਕੋਲ ਨਾ ਤਾਂ ਕੋਈ ਕਲਾ ਬਚੇਗੀ, ਨਾ ਹੀ ਵਿਗਿਆਨ, ਨਾ

ਕੋਈ ਕਾਨੂੰਨ ਹੋਵੇਗਾ, ਨਾ ਹੀ ਦਰਸ਼ਨ। ਸੱਭਿਅਤਾ ਦੀ ਬੁਨਿਆਦ ਹੀ ਹਿੱਲ ਜਾਵੇਗੀ।

ਦੂਜੇ ਸ਼ਬਦਾਂ ਵਿੱਚ ਅਸੀਂ ਜਾਨਵਰ ਹੀ ਰਹਿ ਜਾਵਾਂਗੇ।

ਇਸ ਲਈ ਬਿੰਬ ਤਾਂ ਲਾਜ਼ਮੀ ਹਨ, ਇਨ੍ਹਾਂ ਤੋਂ ਬਿਨ੍ਹਾ ਗੁਜ਼ਾਰਾ ਹੀ ਨਹੀਂ। ਪਰ ਜਿਵੇਂ

ਕਿ ਸਾਡੇ ਯੁੱਗ ਦਾ ਇਤਿਹਾਸ ਤੇ ਹੋਰਨਾਂ ਸਾਰੇ ਸਮਿਆਂ ਦੀ ਤਵਾਰੀਖ ਵੀ ਇਹੋ ਸਪੱਸ਼ਟ

ਕਰਦੀ ਹੈ ਕਿ ਇਹ ਬਿੰਬ ਕਿੰਨੇ ਘਾਤਕ ਵੀ ਹੋ ਸਕਦੇ ਹਨ। ਮਿਸਾਲ ਲਈ ਇੱਕ ਹੱਥ

ਵਿਗਿਆਨ ਦੇ ਕਾਰਜ-ਖੇਤਰ ਨੂੰ ਲੈ ਲੈਂਦੇ ਹਾਂ ਤੇ ਦੂਜੇ ਹੱਥ ਧਰਮ ਤੇ ਸਿਆਸਤ ਨੂੰ ਰੱਖ

ਲੈਂਦੇ ਹਾਂ। ਬਿੰਬਾਂ ਦੇ ਇੱਕ ਖਾਸ ਪ੍ਰਬੰਧ ਅਨੁਸਾਰ ਸੋਚਦੇ ਹੋਏ, ਉਨ੍ਹਾਂ ਦੇ ਅਨੁਸਾਰ ਆਚਰਣ

ਕਰਦੇ ਹੋਏ ਅਸੀਂ ਕੁਝ ਹੱਦ ਤੱਕ ਕੁਦਰਤ ਦੀਆਂ ਮੁੱਢਲੀਆਂ ਸ਼ਕਤੀਆਂ ਨੂੰ ਸਮਝਣ ਤੇ

ਉਨ੍ਹਾਂ ਨੂੰ ਕੰਟਰੋਲ ਕਰਨ ਵਿੱਚ ਕਾਮਯਾਬ ਹੋਏ ਹਾਂ। ਪਰ ਬਿੰਬਾਂ ਦੇ ਇੱਕ ਦੂਜੇ ਪ੍ਰਬੰਧ

ਮੁਤਾਬਕ ਸੋਚਦੇ ਹੋਏ, ਉਸ ਦੇ ਅਸਰ ਹੇਠ ਵਿਚਰਦੇ ਹੋਏ, ਅਸੀਂ ਉਨ੍ਹਾਂ ਸ਼ਕਤੀਆਂ ਦੀ

ਵਰਤੋਂ ਜਨਤਕ-ਕਤਲੇਆਮਾਂ ਤੇ ਸਮੂਹਿਕ ਖੁਦਕਸ਼ੀ ਦੇ ਹਥਿਆਰਾਂ ਵੱਜੋਂ ਹੀ ਕੀਤੀ ਹੈ।

ਪਹਿਲੇ ਮਾਮਲੇ ਵਿੱਚ ਵਿਆਖਿਆਤਮਕ ਬਿੰਬਾਂ ਦੀ ਚੋਣ ਬੜੀ ਇਹਤਿਆਤ ਨਾਲ ਕੀਤੀ

ਗਈ, ਬੜੀ ਸਾਵਧਾਨੀ ਨਾਲ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਭੌਤਿਕ ਸੰਸਾਰ

ਦੀਆਂ ਨਿੱਤ ਨਵੀਆਂ ਉਭਰਦੀਆਂ ਸੱਚਾਈਆਂ ਅਨੁਸਾਰ ਉਨ੍ਹਾਂ ਨੂੰ ਨਿਰੰਤਰ ਤਬਦੀਲ

ਕੀਤਾ ਗਿਆ-ਢਾਲਿਆ ਗਿਆ ਹੈ। ਦੂਜੇ ਮਾਮਲੇ ਵਿੱਚ ਮੁੱਢਲੇ ਤੌਰ ਤੇ ਹੀ ਉਹ ਬਿੰਬ

ਗ਼ਲਤ ਤਰੀਕੇ ਨਾਲ ਘੜੇ ਗਏ, ਕਦੇ ਵੀ ਉਨ੍ਹਾਂ ਦਾ ਡੂੰਘਾ ਤੇ ਤਫ਼ਸੀਲੀ ਵਿਸ਼ਲੇਸ਼ਣ

ਕੀਤਾ ਹੀ ਨਹੀਂ ਗਿਆ ਅਤੇ ਕਦੇ ਵੀ ਮਨੁੱਖੀ ਹੋਂਦ ਦੇ ਨਵੇਂ ਉਭਰਦੇ ਪਹਿਲੂਆਂ ਦੇ

ਅਨੁਕੂਲ ਢਾਲਣ ਲਈ ਉਨ੍ਹਾਂ ਦਾ ਨਵੀਨੀਕਰਣ ਨਹੀਂ ਕੀਤਾ ਗਿਆ। ਇਸ ਤੋਂ ਵੀ ਮਾੜੀ

ਗੱਲ ਇਹ ਹੈ ਕਿ ਇਨ੍ਹਾਂ ਭੁਲੇਖਾਪਾਊ ਬਿੰਬਾਂ ਨੂੰ ਹਰ ਜਗ੍ਹਾ ਹੀ ਬਿਨ੍ਹਾਂ ਕਿਸੇ ਕਿੰਤੂ-ਪਰੰਤੂ

ਤੋਂ ਸਵੀਕਾਰ ਕੀਤਾ ਗਿਆ ਹੈ। ਸਤਿਕਾਰਤ ਨਜ਼ਰੀਏ ਨਾਲ ਦੇਖਿਆ ਗਿਆ ਹੈ, ਜਿਵੇਂ

ਕਿਸੇ ਰਹੱਸਮਈ ਤਰੀਕੇ ਨਾਲ ਉਹ ਉਸ ਸਚਾਈ ਨਾਲੋਂ ਵੀ ਵਧੇਰੇ ਹਕੀਕੀ ਹੋਣ, ਜਿਸ

ਵੱਲ ਨੂੰ ਉਹ ਸੰਕੇਤ ਕਰਦੇ ਸਨ। ਧਰਮ ਅਤੇ ਸਿਆਸਤ ਦੇ ਖੇਤਰ ਵਿੱਚ ਸ਼ਬਦਾਂ ਨੂੰ

੭ / ਪਹਿਲੀ ਅਤੇ ਆਖਰੀ ਅਜ਼ਾਦੀ



ਘਟਨਾਵਾਂ ਅਤੇ ਵਸਤੂਆਂ ਦਾ ਪ੍ਰਤੀਕ ਨਹੀਂ ਮੰਨਿਆ ਜਾਂਦਾ। ਪ੍ਰਤੀਕ ਜੋ ਕਿ ਪੂਰੀ ਤਰ੍ਹਾਂ

ਢੁੱਕਵਾਂ ਨਹੀਂ। ਸਗੋਂ ਇਸ ਤੋਂ ਉਲਟ ਘਟਨਾਵਾਂ ਤੇ ਵਸਤੂਆਂ ਨੂੰ ਸ਼ਬਦਾਂ ਦੀ ਤਫ਼ਸੀਲੀ

ਵਿਆਖਿਆ ਵਾਂਗ ਲਿਆ ਜਾਂਦਾ ਹੈ।

ਅੱਜ ਤੱਕ ਬਿੰਬਾਂ ਨੂੰ ਸਿਰਫ਼ ਉਨ੍ਹਾਂ ਹੀ ਖੇਤਰਾਂ ਵਿੱਚ ਯਥਾਰਥਕ ਢੰਗ ਨਾਲ ਇਸਤੇਮਾਲ

ਕੀਤਾ ਗਿਆ ਹੈ ਜਿਨ੍ਹਾਂ ਨੂੰ ਅਸੀਂ ਅਤਿਅੰਤ ਮਹੱਤਵਪੂਰਨ ਨਹੀਂ ਸਮਝਦੇ। ਅਤਿਅੰਤ

ਸੂਖਮ ਅਤੇ ਡੂੰਘੇ ਮਾਮਲਿਆਂ ਵਿੱਚ ਅਸੀਂ ਬਿੰਬਾਂ ਦੀ ਵਰਤੋਂ ਸਿਰਫ਼ ਗੈਰ-ਯਥਾਰਥਕ ਢੰਗ

ਨਾਲ ਹੀ ਨਹੀਂ ਸਗੋਂ ਇੱਕ ਜੜ੍ਹ ਹਥਿਆਰ ਵਾਂਗ ਹੀ ਕੀਤੀ ਹੈ, ਇੱਥੋਂ ਤੱਕ ਕਿ ਬਿਨ੍ਹਾਂ

ਸੋਚਿਆਂ ਸਮਝਿਆਂ, ਬੇਵਕੂਫ਼ਾਂ ਵਾਂਗ ਉਨ੍ਹਾਂ ਦੀ ਵਰਤੋਂ ਕੀਤੀ ਹੈ। ਜਿਸ ਦਾ ਨਤੀਜਾ ਇਹ

ਨਿਕਲਿਆ ਹੈ ਕਿ ਅਸੀਂ ਬਿਲਕੁਲ ਸੋਚੇ-ਸਮਝੇ ਤਰੀਕੇ ਨਾਲ ਸਦੀਆਂ ਤੋਂ ਉਹ ਸਭ ਕੁਝ

ਕਰਨ ਦੇ ਸਮਰੱਥ ਹੋ ਸਕੇ ਹਾਂ, ਜਿਸ ਨੂੰ ਦਰਿੰਦੇ ਵੀ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਕਰ

ਸਕਦੇ। ਉਹ ਵੀ ਖਾਹਿਸ਼ਾਂ, ਡਰ ਜਾਂ ਗੁੱਸੇ ਦੀ ਚਰਮ-ਅਵਸਥਾ ਵਿੱਚ ਹੀ ਇਹ ਸਭ ਕਰ

ਸਕਦੇ ਹਨ ਤੇ ਉਹ ਵੀ ਸਿਰਫ਼ ਕੁਝ ਪਲਾਂ ਲਈ ਹੀ। ਕਿਉਂਕਿ ਉਹ ਬਿੰਬਾਂ ਦੀ ਵਰਤੋਂ

ਕਰਦੇ ਹਨ, ਉਨ੍ਹਾਂ ਦੀ ਪੂਜਾ ਕਰਦੇ ਹਨ, ਇਸੇ ਲਈ ਮਨੁੱਖ ਕਲਪਨਾਸ਼ੀਲ ਹੋ ਸਕਦੇ ਹਨ

: ਅਤੇ ਕਲਪਨਾਸ਼ੀਲ ਹੋਣ ਦੇ ਨਾਤੇ ਉਹ ਜਾਨਵਰਾਂ ਦੇ ਨਿਗੂਣੇ ਜਿਹੇ ਲੋਭ ਨੂੰ ਰੋਡਜ਼ ਤੇ

ਜੇ.ਪੀ.ਮਾਰਗਨ ਦੇ ਅੰਤਹੀਨ ਸਾਮਰਾਜਵਾਦ ਵਿੱਚ ਤਬਦੀਲ ਕਰਨ ਦੇ ਸਮਰੱਥ ਹਨ।

ਖੂੰਖਾਰਤਾ ਲਈ ਜਾਨਵਰਾਂ ਦੇ ਨਿਗੂਣੇ ਜਿਹੇ ਪਿਆਰ ਨੂੰ ਉਹ ਸਟਾਲਨਵਾਦ ਤੇ ਸਪੇਨਿਸ਼

ਮੁਹਿੰਮ ਵਿੱਚ ਬਦਲ ਸਕਦੇ ਹਨ। ਆਪਣੇ ਇਲਾਕੇ ਲਈ ਜਾਨਵਰਾਂ ਦੇ ਮਾਮੂਲੀ ਜਿਹੇ

ਪਿਆਰ ਨੂੰ ਉਹ ਕੌਮਪ੍ਰਸਤੀ ਦੇ ਸੋਚੇ ਸਮਝੇ ਜਨੂੰਨ ਵਿੱਚ ਬਦਲ ਸਕਦੇ ਹਨ। ਖੁਸ਼ੀ ਦੀ

ਗੱਲ ਇਹ ਹੈ ਕਿ ਉਹ ਜਾਨਵਰਾਂ ਅੰਦਰਲੀ ਤਰਸ ਦੀ ਨਿਗੂਣੀ ਜਿਹੀ ਭਾਵਨਾ ਨੂੰ

ਐਲਜ਼ਾਬੈਥ ਫਰੇਅ ਜਾਂ ਵਿਨਸੇਂਟ ਡੀ ਪਾਲ ਦੀ ਅੰਤਹੀਨ ਦਾਨਸ਼ੀਲਤਾ ਵਿੱਚ ਵੀ ਬਦਲ

ਸਕਦੇ ਹਨ। ਆਪਣੇ ਜੀਵਨ ਸਾਥੀ ਤੇ ਬੱਚਿਆਂ ਲਈ ਜਾਨਵਰਾਂ ਦੀ ਸਮਰਪਣ ਭਾਵਨਾਂ,

ਜੋ ਉਨਾਂ ਅਂਦਰ ਕਦੇ-ਕਦਾਈਂ ਉਭਰਦੀ ਹੈ, ਉਸਨੂੰ ਉਹ ਤਰਕਸੰਗਤ ਅਤੇ ਟਿਕਾਊ

ਸਹਿਯੋਗ ਵਿੱਚ ਵੀ ਬਦਲ ਸਕਦੇ ਹਨ। ਅੱਜ ਤੱਕ ਇਹੋ ਸਹਿਯੋਗ ਹੈ ਜਿਸ ਨੇ ਸੰਸਾਰ ਨੂੰ

ਤਬਾਹੀ ਤੋਂ ਬਚਾਈ ਰੱਖਿਆ ਹੈ। ਤਬਾਹਕੁੰਨ ਕਲਪਨਾਸ਼ੀਲਤਾ ਦੇ ਮੁਕਾਬਲੇ, ਉਸ ਦੇ

ਮਾਰੂ ਸਿੱਟਿਆਂ ਦੇ ਸਾਹਮਣੇ ਇਹ ਸਹਿਯੋਗ ਬਹੁਤ ਬਲਸ਼ਾਲੀ ਸਿੱਧ ਹੋਇਆ ਹੈ। ਪਰ ਕੀ

ਭਵਿੱਖ ਵਿੱਚ ਵੀ ਇਹ ਸੰਸਾਰ ਨੂੰ ਬਚਾਉਣ ਦੇ ਸਮਰੱਥ ਹੋਵੇਗਾ? ਇਸ ਸਵਾਲ ਦਾ ਕੋਈ

ਜਵਾਬ ਨਹੀਂ। ਅਸੀਂ ਸਿਰਫ਼ ਇੰਨਾਂ ਹੀ ਕਹਿ ਸਕਦੇ ਹਾਂ ਕਿ ਕੌਮਪ੍ਰਸਤ ਆਦਰਸ਼ਵਾਦੀਆਂ

ਦੇ ਮੁਕਾਬਲੇ, ਜਿਨ੍ਹਾਂ ਕੋਲ ਐਟਮੀ ਹਥਿਆਰ ਹਨ, ਉਦਾਰਤਾ ਅਤੇ ਸਹਿਯੋਗ ਦੀਆਂ

ਸ਼ਕਤੀਆਂ ਦੀ ਸਮਰੱਥਾ ਬਹੁਤ ਤੇਜੀ ਨਾਲ ਘਟੀ ਹੈ, ਹਾਲਾਤ ਉਨਾਂ ਲਈ ਸਾਜਗਾਰ

ਨਹੀਂ।

ਪਕਵਾਨਾਂ ਬਾਰੇ ਲਿਖੀ ਗਈ ਵਧੀਆ ਤੋਂ ਵਧੀਆ ਕਿਤਾਬ ਵੀ ਭੈੜੇ ਤੋਂ ਭੈੜੇ ਖਾਣੇ

ਦੀ ਥਾਂ ਨਹੀਂ ਲੈ ਸਕਦੀ। ਤੱਥ ਬਿਲਕੁਲ ਸਾਹਮਣੇ ਹੈ, ਇਕਦਮ ਸਪੱਸ਼ਟ। ਫੇਰ ਵੀ ਸਦੀਆਂ

ਤੋਂ ਸੁਘੜ ਸਿਆਣੇ ਦਾਰਸ਼ਨਿਕ ਤੇ ਪੜ੍ਹੇ-ਲਿਖੇ ਧਰਮਸ਼ਾਸ਼ਤਰੀ ਆਪਣੀਆਂ ਸ਼ੁਧ-ਸ਼ਾਬਦਿਕ

੮ / ਪਹਿਲੀ ਅਤੇ ਆਖਰੀ ਅਜ਼ਾਦੀ



ਸਰੰਚਨਾਵਾਂ ਨੂੰ ਤੱਥਾਂ ਨਾਲ ਖਲਤ-ਮਲਤ ਕਰਨ ਦੀ ਗਲਤੀ ਕਰਦੇ ਆ ਰਹੇ ਹਨ। ਇਸ

ਤੋਂ ਵੀ ਵੱਡੀ ਗਲ਼ਤੀ ਤਾਂ ਇਹ ਹੈ ਕਿ ਉਹ ਆਪਣੇ ਬਿੰਬਾਂ ਨੂੰ ਉਸ ਯਥਾਰਥ ਨਾਲੋਂ ਵੀ ਵੱਧ

ਯਥਾਰਥਕ ਮੰਨਦੇ ਹਨ ਜਿਸ ਦੀ ਉਹ ਬਿੰਬ ਨੁਮਾਇੰਦਗੀ ਕਰਦੇ ਹਨ। ਇਹ ਗੱਲ ਨਹੀਂ ਹੈ

ਕਿ ਉਨ੍ਹਾਂ ਦੀ ਇਸ ਸ਼ਬਦ-ਪੂਜਾ ਦਾ ਵਿਰੋਧ ਨਹੀਂ ਹੋਇਆ। ਸੇਂਟ ਪਾਲ ਦਾ ਕਹਿਣਾ ਸੀ,

'ਸਿਰਫ਼ ਭਾਵ ਹੀ ਜੀਵਨਦਾਈ ਹੈ, ਅੱਖਰ ਜਾਂ ਸ਼ਬਦ ਤਾਂ ਮਾਰ ਦਿੰਦੇ ਹਨ।' ਇਸਕਗਰਟ

ਪੁੱਛਦਾ ਹੈ, 'ਕਿਉਂ ਤੁਸੀਂ ਰੱਬ ਬਾਰੇ ਵਾਧੂ ਦੀਆਂ ਗੱਲਾਂ ਮਾਰਦੇ ਹੋ? ਜੋ ਵੀ ਤੁਸੀਂ ਰੱਬ ਬਾਰੇ

ਕਹੋਗੇ ਉਹ ਝੂਠ ਹੀ ਹੋਵੇਗਾ।' ਸੰਸਾਰ ਦੇ ਦੂਜੇ ਕੋਨੇ ਉੱaੇ 'ਮਹਾਯਾਨਸੂਤਰਾਂ' ਦਾ ਰਚਣਹਾਰ

ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ 'ਬੁੱਧ ਨੇ ਕਦੇ ਵੀ ਸੱਚ ਦਾ ਉਪਦੇਸ਼ ਨਹੀਂ ਸੀ ਦਿੱਤਾ,

ਇਹ ਦੇਖਦੇ ਹੋਏ ਕਿ ਤੁਹਾਨੂੰ ਖੁਦ ਆਪਣੇ ਅੰਦਰੋਂ ਹੀ ਇਸ ਦਾ ਅਨੁਭਵ ਕਰਨਾ ਪਵੇਗਾ।'

ਇਹੋ ਜਿਹੇ ਕਥਨਾਂ ਨੂੰ ਬਹੁਤ ਵਿਨਾਸ਼ਕਾਰੀ ਸਮਝਿਆ ਗਿਆ ਸੀ, ਉਥਲ-ਪੁਥਲ ਮਚਾਉਣ

ਵਾਲੇ ਅਤੇ ਸਤਿਕਾਰਤ ਬੰਦਿਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸ਼ਬਦਾਂ ਅਤੇ

ਚਿੰਨ੍ਹਾਂ ਦੀ ਅਨੋਖੀ ਸਰਦਾਰੀ ਬੇਰੋਕਟੋਕ ਜਾਰੀ ਰਹੀ। ਧਰਮਾਂ ਦਾ ਪਤਨ ਹੋ ਗਿਆ, ਪਰ

ਮੱਤ-ਮਤਾਂਤ ਖੜੇ ਕਰਨ ਦੀ ਪੁਰਾਣੀ ਆਦਤ ਤੇ ਕੱਟੜ ਸੂਤਰਾਂ ਵਿੱਚ ਵਿਸ਼ਵਾਸ਼ ਨਾਸਤਕਾਂ

ਅੰਦਰ ਵੀ ਜਾਰੀ ਰਿਹਾ।

ਹਾਲ ਦੇ ਸਾਲਾਂ ਵਿੱਚ ਭਾਸ਼ਾ ਵਿਗਿਆਨੀਆਂ ਅਤੇ ਤਰਕਸ਼ਾਸ਼ਤਰੀਆਂ ਨੇ ਉਨ੍ਹਾਂ

ਬਿੰਬਾ ਦਾ ਬਹੁਤ ਡੂੰਘਾ ਤੇ ਤਫ਼ਸੀਲੀ ਵਿਸ਼ਲੇਸ਼ਣ ਕੀਤਾ ਹੈ, ਜਿਨ੍ਹਾਂ ਰਾਹੀਂ ਸਾਰਾ ਮਨੁੱਖੀ

ਚਿੰਤਨ ਚਲਦਾ ਹੈ। ਇੱਥੋਂ ਤੱਕ ਕਿ ਬੰਦਾ ਉਸ ਵਿਸ਼ੇ ਦਾ ਵੀ ਅਧਿਐਨ ਕਰ ਸਕਦਾ ਹੈ

ਜਿਸ ਨੂੰ ਮਰਹੂਮ ਬੈਂਜਾਮਿਨ ਵੂਰਫ਼ ਨੇ ਮੈਟਾ-ਭਾਸ਼ਾਸ਼ਾਸਤਰ ਦਾ ਨਾਂ ਦਿੱਤਾ ਸੀ। ਇਹ ਸਭ

ਕੁਝ ਵਧੀਆ ਹੈ, ਠੀਕ ਦਿਸ਼ਾ ਵਿੱਚ ਹੈ, ਪਰ ਇਹ ਕਾਫ਼ੀ ਨਹੀਂ ਹੈ। ਤਰਕ ਅਤੇ ਸੈਮਾਂਟਿਕਸ,

ਭਾਸ਼ਾ-ਸ਼ਾਸਤਰ ਅਤੇ ਮੈਟਾ-ਭਾਸ਼ਾਸ਼ਾਸਤਰ ਇਹ ਸਾਰੇ ਬੋਧਿਕ ਵਿਸ਼ੇ ਹਨ। ਉਹ ਅਨੇਕਾਂ

ਤਰ੍ਹਾਂ ਨਾਲ ਵਿਸ਼ਲੇਸ਼ਣ ਕਰਦੇ ਹਨ, ਸਹੀ ਵੀ ਗ਼ਲਤ ਵੀ, ਅਰਥਪੂਰਣ ਢੰਗ ਨਾਲ ਵੀ ਤੇ

ਅਰਥਹੀਨ ਤਰੀਕਿਆਂ ਨਾਲ ਵੀ। ਉਸ ਵਿਸ਼ਲੇਸ਼ਣ ਵਿੱਚ ਸ਼ਬਦ ਘਟਨਾਵਾਂ ਨਾਲ, ਵਸਤੂਆਂ

ਨਾਲ, ਪ੍ਰਕ੍ਰਿਆਵਾਂ ਨਾਲ ਸਬੰਧਿਤ ਹੋ ਸਕਦੇ ਹਨ। ਪਰ ਇੱਕ ਤਾਂ ਉਹ ਮਨੋ-ਸਰੀਰੀ

ਸਮੁਚਤਾ ਵਿੱਚ ਮਨੁੱਖੀ ਸਬੰਧਾਂ ਦੀ ਕਿਤੇ ਵਧੇਰੇ ਅਹਿਮ ਸਮੱਸਿਆ 'ਤੇ ਕੋਈ ਰੋਸ਼ਨੀ ਨਹੀਂ

ਪਾਉਂਦੇ, ਕੋਈ ਰਾਹ ਨਹੀਂ ਦਰਸਾਉਂਦੇ ਅਤੇ ਦੂਜੇ ਪਾਸੇ ਉਹ ਮਨੁੱਖ ਦੇ ਦੂਹਰੇ ਸੰਸਾਰ,

ਤੱਥਾਂ ਦੇ ਸੰਸਾਰ ਤੇ ਬਿੰਬ-ਸੰਸਾਰ ਦੇ ਸਬੰਧ ਬਾਰੇ ਵੀ ਚੁੱਪ ਹੀ ਹਨ।

ਹਰ ਧਰਮ ਵਿੱਚ ਤੇ ਇਤਿਹਾਸ ਦੇ ਹਰ ਦੌਰ ਵਿੱਚ ਅਨੇਕਾਂ ਬੰਦਿਆਂ ਤੇ ਔਰਤਾਂ ਨੇ

ਨਿੱਜੀ ਤੌਰ 'ਤੇ ਬਾਰ-ਬਾਰ ਇਸ ਮਸਲੇ ਨੂੰ ਹੱਲ ਕੀਤਾ ਹੈ। ਇਨ੍ਹਾਂ ਵਿਅਕਤੀਆਂ ਨੇ ਜਦੋਂ

ਵੀ ਕੁਝ ਕਿਹਾ ਹੈ ਜਾਂ ਲਿਖਿਆ ਹੈ, ਉਨ੍ਹਾਂ ਨੇ ਕਿਸੇ ਪ੍ਰਬੰਧ ਦੀ ਉਸਾਰੀ ਨਹੀਂ ਕੀਤੀ, ਕੋਈ

ਸਿਸਟਮ ਨਹੀਂ ਸਿਰਜਿਆ, ਕਿਉਂ ਕਿ ਉਹ ਜਾਣਦੇ ਸੀ ਕਿ ਹਰ ਸਿਸਟਮ ਵਿੱਚ ਬਿੰਬਾਂ ਨੂੰ

ਲੋੜ ਤੋਂ ਵੱਧ ਮਹੱਤਵ ਦੇਣ ਦੀ ਗੁੰਜਾਇਸ਼ ਛੁਪੀ ਰਹਿੰਦੀ ਹੈ। ਹਕੀਕਤਾਂ ਦੇ ਮੁਕਾਬਲੇ

ਸ਼ਬਦਾਂ ਨੂੰ ਵਧੇਰੇ ਤਰਜੀਹ ਦੇਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਤੇ ਉਹ ਸੱਚਾਈਆਂ

ਜਿਨ੍ਹਾਂ ਵੱਲ ਇਸ਼ਾਰਾ ਕਰਨ ਲਈ ਉਨ੍ਹਾਂ ਸ਼ਬਦਾਂ ਦੀ ਰਚਨਾ ਕੀਤੀ ਗਈ ਸੀ, ਪਿੱਛੇ ਰਹਿ



੯ / ਪਹਿਲੀ ਅਤੇ ਆਖਰੀ ਅਜ਼ਾਦੀ

ਜਾਂਦੀਆਂ ਹਨ, ਸ਼ਬਦ ਪ੍ਰਧਾਨ ਹੋ ਜਾਂਦੇ ਹਨ। ਉਨ੍ਹਾਂ ਦਾ ਇਰਾਦਾ ਕਦੇ ਵੀ ਘੜੀਆਂ-

ਘੜਾਈਆਂ ਵਿਆਖਿਆਵਾਂ ਤੇ ਹਲ ਪੇਸ਼ ਕਰਨ ਦਾ ਨਹੀਂ ਸੀ। ਉਹ ਤਾਂ ਲੋਕਾਂ ਨੂੰ ਖੁਦ

ਆਪਣੀਆਂ ਬੀਮਾਰੀਆਂ ਨੂੰ ਸਹੀ ਤਰੀਕੇ ਨਾਲ ਪਛਾਣਨ ਤੇ ਉਨ੍ਹਾਂ ਦਾ ਇਲਾਜ ਲੱਭਣ

ਲਈ ਪ੍ਰੇਰਿਤ ਕਰਨਾ ਚਾਹੁੰਦੇ ਸਨ। ਉਹ ਲੋਕਾਂ ਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਚਾਹੁੰਦੇ

ਸਨ, ਜਿੱਥੇ ਉਹ ਖੁਦ ਮਨੁੱਖੀ ਸਮੱਸਿਆਵਾਂ ਤੇ ਉਨ੍ਹਾਂ ਦੇ ਹਲ ਨੂੰ ਸਿੱਧੇ ਤੌਰ 'ਤੇ ਅਨੁਭਵ

ਕਰ ਸਕਣ, ਜਿੱਥੇ ਮਸਲਿਆਂ ਦਾ ਹੱਲ ਖੁਦ ਉਨ੍ਹਾਂ ਦੇ ਸਾਹਮਣੇ ਪ੍ਰਸਤੁਤ ਹੋ ਸਕੇ।

ਇਸ ਕਿਤਾਬ ਵਿੱਚ ਜੇ ਕ੍ਰਿਸ਼ਨਾਮੂਰਤੀ ਦੀਆਂ ਚੋਣਵੀਆਂ ਲਿਖਤਾਂ ਅਤੇ ਰਿਕਾਰਡਡ

ਵਾਰਤਾਲਾਪਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਠਕ ਇਸ ਵਿੱਚ ਬੁਨਿਆਦੀ ਮਨੁੱਖੀ

ਮਸਲੇ ਬਾਰੇ ਇੱਕ ਸਪੱਸ਼ਟ ਸਮਕਾਲੀ ਬਿਆਨ ਨੂੰ ਨੋਟ ਕਰ ਸਕਦਾ ਹੈ। ਇਸ ਦੇ ਨਾਲ ਹੀ

ਉਸ ਇੱਕੋ-ਇੱਕ ਢੰਗ ਵਿੱਚ ਇਸ ਮਸਲੇ ਨੂੰ ਹੱਲ ਕਰਨ ਦਾ ਸੱਦਾ ਵੀ ਹੈ, ਜਿਸ ਵਿੱਚ

ਇਸ ਦਾ ਹੱਲ ਸੰਭਵ ਹੈ—ਖੁਦ ਆਪਣੇ ਲਈ ਤੇ ਆਪਣੇ ਰਾਹੀਂ ਸਮੂਹਕ ਹੱਲ, ਜਿਨ੍ਹਾਂ

ਵਿੱਚ ਬਹੁਤੇ ਲੋਕ ਪੂਰੀ ਸ਼ਿੱਦਤ ਨਾਲ ਵਿਸ਼ਵਾਸ ਕਰਦੇ ਹਨ, ਕਦੇ ਵੀ ਢੁੱਕਵੇਂ ਨਹੀਂ ਹੁੰਦੇ।

”ਇਨ੍ਹਾਂ ਦੁੱਖਾਂ ਤੇ ਉਲਝਨਾਂ ਨੂੰ ਸਮਝਣ ਲਈ, ਜੋ ਸਾਡੇ ਅੰਦਰ ਮੌਜੂਦ ਹਨ, ਅਤੇ ਬਾਹਰੀ

ਸੰਸਾਰ ਵਿੱਚ ਵੀ, ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਸਪੱਸ਼ਟ ਹੋਣਾ ਪਵੇਗਾ, ਅਤੇ

ਇਹ ਸਪੱਸ਼ਟਤਾ ਸਹੀ ਚਿੰਤਨ ਰਾਹੀਂ ਹੀ ਆਉਂਦੀ ਹੈ। ਇਸ ਸਪੱਸ਼ਟਤਾ ਨੂੰ ਜਥੇਬੰਦ ਨਹੀਂ

ਕੀਤਾ ਜਾ ਸਕਦਾ, ਦੂਜਿਆਂ ਨਾਲ ਇਸ ਦਾ ਵਟਾਂਦਰਾ ਨਹੀਂ ਹੋ ਸਕਦਾ। ਜਥੇਬੰਦ ਸਮੂਹਿਕ

ਚਿੰਤਨ ਸਿਰਫ਼ ਦੁਹਰਾਉ ਹੈ। ਸਪੱਸ਼ਟਤਾ ਜ਼ਬਾਨੀ-ਕਲਾਮੀ ਦਾਅਵਿਆਂ ਦਾ ਸਿੱਟਾ ਨਹੀਂ

ਹੈ, ਸਗੋਂ ਡੂੰਘੀ ਸਵੈ-ਚੇਤਨਾ ਅਤੇ ਸਹੀ ਚਿੰਤਨ ਦਾ ਪਰਿਣਾਮ ਹੈ। ਸਿਰਫ਼ ਬੌਧਿਕਤਾ ਨੂੰ

ਵਿਕਸਤ ਕਰ ਕੇ ਸਹੀ-ਚਿੰਤਨ ਤੱਕ ਨਹੀਂ ਪਹੁੰਚਿਆ ਜਾ ਸਕਦਾ। ਨਾ ਹੀ ਇਹ ਕਿਸੇ

ਪੈਟਰਨ ਅਨੁਸਾਰ ਚੱਲ ਕੇ ਹਾਸਿਲ ਕੀਤੀ ਜਾ ਸਕਦੀ ਹੈ। ਉਹ ਪੈਟਰਨ ਭਾਵੇਂ ਕਿੰਨਾ ਹੀ

ਬੇਸ਼-ਕੀਮਤੀ ਅਤੇ ਵਧੀਆ ਕਿਉਂ ਨਾ ਹੋਵੇ। ਸਹੀ ਚਿੰਤਨ ਸਿਰਫ਼ ਸਵੈ-ਗਿਆਨ ਨਾਲ

ਹੀ ਆਉਂਦਾ ਹੈ। ਆਪਣੇ ਆਪ ਨੂੰ ਸਮਝੇ ਬਿਨਾਂ ਤੁਹਾਡੇ ਕੋਲ ਚਿੰਤਨ ਦਾ ਕੋਈ ਆਧਾਰ

ਹੀ ਨਹੀਂ। ਸਵੈ-ਗਿਆਨ ਤੋਂ ਬਿਨਾਂ, ਜੋ ਵੀ ਤੁਸੀਂ ਸੋਚਦੇ ਹੋ ਉਹ ਸੱਚ ਨਹੀਂ ਹੈ।”

ਹਰ ਲੇਖ ਵਿੱਚ ਕ੍ਰਿਸ਼ਨਾਮੂਰਤੀ ਨੇ ਇਸੇ ਬੁਨਿਆਦੀ ਵਿਸ਼ੇ ਨੂੰ ਹੀ ਵਿਕਸਤ ਕੀਤਾ

ਹੈ। 'ਆਦਮੀ ਦੇ ਅੰਦਰ ਉਮੀਦ ਦੀ ਕਿਰਣ ਹੈ, ਸਮਾਜ ਵਿੱਚ ਨਹੀਂ, ਸਿਸਟਮ ਵਿੱਚ ਨਹੀਂ,

ਜੱਥੇਬੰਦ ਧਰਮਾਂ ਅੰਦਰ ਨਹੀਂ, ਸਗੋਂ ਤੁਹਾਡੇ ਵਿੱਚ ਅਤੇ ਮੇਰੇ ਵਿੱਚ।' ਜੱਥੇਬੰਦ ਧਰਮ,

ਉਨ੍ਹਾਂ ਦੇ ਵਿਚੋਲੀਏ, ਉਨ੍ਹਾਂ ਦੀਆਂ ਧਾਰਮਿਕ ਕਿਤਾਬਾਂ, ਉਨ੍ਹਾਂ ਦੇ ਕੱਟੜ ਮੱਤ ਅਤੇ

ਕਰਮਕਾਂਡ ਬੁਨਿਆਦੀ ਮਸਲੇ ਦਾ ਸਿਰਫ਼ ਝੂਠਾ ਹੱਲ ਹੀ ਪੇਸ਼ ਕਰਦੇ ਹਨ। ' ਜਦੋਂ ਤੁਸੀਂ

ਭਗਵਤ ਗੀਤਾ ਵਿੱਚੋਂ ਕੋਈ ਟੂਕ ਦਿੰਦੇ ਹੋ, ਬਾਈਬਲ ਵਿੱਚੋਂ ਜਾਂ ਚੀਨ ਦੀ ਕਿਸੇ ਪਵਿੱਤਰ

ਪੁਸਤਕ ਵਿੱਚੋਂ...., ਤਾਂ ਯਕੀਕਨ ਤੁਸੀਂ ਸਿਰਫ਼ ਦੁਹਰਾ ਹੀ ਰਹੇ ਹੋ, ਕਿ ਨਹੀਂ ? ਅਤੇ ਜੋ

ਤੁਸੀਂ ਦੁਹਰਾਉਂਦੇ ਹੋ ਉਹ ਸੱਚ ਨਹੀਂ ਹੁੰਦਾ। ਉਹ ਇੱਕ ਝੂਠ ਹੈ, ਕਿਉਂਕਿ ਸੱਚ ਦੁਹਰਾਇਆ

ਨਹੀਂ ਜਾ ਸਕਦਾ। ਝੂਠ ਨੂੰ ਦੁਹਰਾਇਆ ਜਾ ਸਕਦਾ ਹੈ, ਮੁੜ ਪੇਸ਼ ਕੀਤਾ ਜਾ ਸਕਦਾ ਹੈ,

ਪਰ ਸੱਚ ਨੂੰ ਨਹੀਂ, ਅਤੇ ਜਦੋਂ ਤੁਸੀਂ ਸੱਚ ਨੂੰ ਦੁਹਰਾਉਂਦੇ ਹੋ, ਉਹ ਸੱਚ ਰਹਿੰਦਾ ਹੀ ਨਹੀ

੧੦ / ਪਹਿਲੀ ਅਤੇ ਆਖਰੀ ਅਜ਼ਾਦੀ



੧੧ / ਪਹਿਲੀ ਅਤੇ ਆਖਰੀ ਅਜ਼ਾਦੀ

ਅਤੇ ਇਸੇ ਲਈ ਧਾਰਮਿਕ ਕਿਤਾਬਾਂ ਦਾ ਕੋਈ ਮਹੱਤਵ ਨਹੀਂ ਹੈ। ਸਿਰਫ਼ ਸਵੈ-ਗਿਆਨ

ਰਾਹੀਂ ਹੀ ਬੰਦਾ ਸਦੀਵੀ ਸੱਚਾਈ ਤਾਈਂ ਪਹੁੰਚਦਾ ਹੈ, ਜਿਸ ਵਿੱਚ ਉਸ ਦੀ ਹੋਂਦ ਦੀਆਂ

ਜੜ੍ਹਾਂ ਹਨ, ਕਿਸੇ ਦੂਸਰੇ ਦੇ ਬਿੰਬਾਂ ਵਿੱਚ ਵਿਸ਼ਵਾਸ਼ ਕਰ ਕੇ ਇਹ ਸੰਭਵ ਨਹੀਂ। ਕਿਸੇ ਵੀ

ਬਿੰਬ-ਪ੍ਰਬੰਧ ਦੀ ਪੂਰਣਤਾ ਅਤੇ ਸਰਵੋਤਮਤਾ ਵਿੱਚ ਯਕੀਨ ਬੰਦਖਲਾਸੀ ਵੱਲ ਨਹੀਂ ਲੈ

ਕੇ ਜਾਂਦਾ ਸਗੋਂ ਇਤਿਹਾਸ ਵੱਲ ਨੂੰ ਲੈ ਜਾਂਦਾ ਹੈ, ਉਸੇ ਤਰ੍ਹਾਂ ਦੇ ਹੋਰ ਪੁਰਾਣੇ ਦੁਖਾਤਾਂ ਵੱਲ।

ਵਿਸ਼ਵਾਸ਼ ਹਰ ਹਾਲ ਵਿੱਚ ਜੁਦਾ ਕਰਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ 'ਚ ਵਿਸ਼ਵਾਸ਼ ਕਰਦੇ

ਹੋ ਜਾਂ ਕਿਸੇ ਵਿਸ਼ੇਸ਼ ਵਿਸ਼ਵਾਸ਼ ਵਿੱਚ ਸੁਰੱਖਿਆ ਭਾਲਦੇ ਹੋ, ਤੁਸੀਂ ਉਨ੍ਹਾਂ ਲੋਕਾਂ ਤੋਂ ਅਲੱਗ

ਹੋ ਜਾਂਦੇ ਹੋ ਜੋ ਕਿਸੇ ਹੋਰ ਤਰ੍ਹਾਂ ਦੇ ਵਿਸ਼ਵਾਸ਼ ਵਿੱਚੋਂ ਸੁਰੱਖਿਆ ਭਾਲਦੇ ਹਨ। ਸਾਰੇ ਜੱਥੇਬੰਦ

ਵਿਸ਼ਵਾਸ਼ਾਂ ਦਾ ਅਧਾਰ ਅਲਗਾਵ ਹੈ, ਭਾਵੇਂ ਉਹ ਭਾਈਚਾਰੇ ਦਾ ਹੀ ਪ੍ਰਚਾਰ ਕਿਉਂ ਨਾ

ਕਰਦੇ ਹੋਣ।' ਉਹ ਬੰਦਾ ਜਿਸ ਨੇ ਅੰਕੜਿਆਂ ਅਤੇ ਬਿੰਬਾਂ ਦੇ ਦੂਹਰੇ ਸੰਸਾਰ ਨਾਲ ਆਪਣੇ

ਸਬੰਧਾਂ ਦੀ ਸਮੱਸਿਆ ਨੂੰ ਕਾਮਯਾਬੀ ਨਾਲ ਸੁਲਝਾ ਲਿਆ ਹੈ, ਉਹ ਆਦਮੀ ਹੈ ਜਿਸ ਦਾ

ਕੋਈ ਵਿਸ਼ਵਾਸ਼ ਨਹੀਂ। ਵਿਹਾਰਕ ਜ਼ਿੰਦਗੀ ਦੇ ਮਸਲਿਆਂ ਨੂੰ ਨਜਿੱਠਦੇ ਹੋਏ ਕਈ ਤਰ੍ਹਾਂ ਦੇ

ਕੰਮ ਚਲਾਊ ਸਿਧਾਂਤਾਂ ਨੂੰ ਵਰਤ ਸਕਦਾ ਹੈ, ਜੋ ਉਸ ਦੇ ਉਦੇਸ਼ਾਂ ਦੀ ਪੂਰਤੀ ਕਰਦੇ ਹੋਣ,

ਪਰ ਉਹ ਉਨ੍ਹਾਂ ਨੂੰ ਦੂਜੇ ਸੰਦਾਂ ਤੇ ਸਾਧਨਾਂ ਨਾਲੋਂ ਜ਼ਿਆਦਾ ਸੰਜੀਦਗੀ ਨਾਲ ਨਹੀਂ ਲੈਂਦਾ।

ਆਪਣੇ ਨਾਲ ਦੇ ਵਿਅਕਤੀਆਂ ਅਤੇ ਉਸ ਹਕੀਕਤ ਨਾਲ ਜਿਸ ਵਿੱਚ ਉਹ ਜੀ ਰਹੇ ਹਨ,

ਉਹ ਪਿਆਰ ਤੇ ਅੰਤਰ-ਦ੍ਰਿਸ਼ਟੀ ਰਾਹੀਂ ਜੁੜਦਾ ਹੈ, ਸਿੱਧੇ ਤੌਰ 'ਤੇ ਉਸ ਦਾ ਅਨੁਭਵ

ਕਰਦਾ ਹੈ। ਆਪਣੇ ਆਪ ਨੂੰ ਵਿਸ਼ਾਵਸ਼ਾਂ ਤੋਂ ਲਾਂਭੇ ਰੱਖਣ ਲਈ ਕ੍ਰਿਸ਼ਨਾਮੂਰਤੀ ਨੇ 'ਕਿਸੇ

ਪਵਿੱਤਰ-ਸਾਹਿਤ ਦਾ ਅਧਿਐਨ ਨਹੀਂ ਕੀਤਾ, ਨਾ ਭਗਵਤ ਗੀਤਾ ਦਾ, ਨਾ ਹੀ ਉਪਨਿਸ਼ਦਾਂ

ਦਾ।' ਅਤੇ ਅਸੀਂ ਸਾਰੇ ਤਾਂ ਪਵਿੱਤਰ-ਸਾਹਿਤ ਦਾ ਵੀ ਅਧਿਐਨ ਨਹੀਂ ਕਰਦੇ, ਅਸੀਂ

ਆਪਣੇ ਮਨਪਸੰਦ ਮੈਗਜ਼ੀਨ ਪੜਦੇ ਹਾਂ, ਅਖ਼ਬਾਰਾਂ ਪੜਦੇ ਹਾਂ ਤੇ ਜਸੂਸੀ ਕਹਾਣੀਆਂ

ਪੜਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਆਪਣੇ ਯੁਗ ਦੇ ਸੰਕਟ ਦਾ ਸਾਹਮਣਾ

ਅਸੀਂ ਪਿਆਰ ਤੇ ਅੰਤਰ-ਦ੍ਰਿਸ਼ਟੀ ਨਾਲ ਨਹੀਂ ਸਗੋਂ ਬਣੇ-ਬਣਾਏ ਸਿਸਟਮਾਂ ਅਤੇ ਘਸੇਪਿਟੇ

ਫ਼ਾਰਮੂਲਿਆਂ ਨਾਲ ਕਰਦੇ ਹਾਂ। ਪਰ 'ਨੇਕ ਨੀਯਤ ਵਾਲੇ ਬੰਦਿਆਂ ਦੇ ਕੋਈ ਫਾਰਮੂਲੇ ਨਹੀਂ

ਹੁੰਦੇ,' ਕਿਉਂਕਿ ਫਾਰਮੂਲੇ ਲਾਜ਼ਮੀ ਤੌਰ 'ਅੰਨੀ-ਸੋਚ' ਵੱਲ ਨੂੰ ਹੀ ਲੈ ਕੇ ਜਾਂਦੇ ਹਨ।

ਫਾਰਮੂਲਿਆਂ ਦਾ ਆਦੀ ਹੋਣ ਦੀ ਬੀਮਾਰੀ ਲਗਭਗ ਪੂਰੇ ਸੰਸਾਰ ਵਿੱਚ ਹੀ ਹੈ। ਇਹ ਤਾਂ

ਹੋਣਾ ਹੀ ਸੀ, ਕਿਉਂਕਿ 'ਸਾਡਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਹੈ ਕਿ ਕੀ ਸੋਚਿਆ

ਜਾਵੇ, ਨਾ ਕਿ ਇਸ ਗੱਲ 'ਤੇ ਕਿ ਕਿਵੇਂ ਸੋਚਿਆ ਜਾਵੇ, ਸਾਡੀ ਪਰਵਰਿਸ਼ ਹੀ ਇਸ ਤਰ੍ਹਾਂ

ਦੀ ਹੈ।' ਸਾਡੀ ਸਾਰੀ ਪਰਵਰਿਸ਼ ਹੀ ਕਿਸੇ ਨਾ ਕਿਸੇ ਸੰਸਥਾ ਦੇ ਮੈਂਬਰ ਦੇ ਰੂਪ ਵਿੱਚ ਹੋਈ

ਹੈ—ਕਮਿਉਨਿਸਟ ਜਾਂ ਕ੍ਰਿਸ਼ਚੀਅਨ, ਹਿੰਦੂ ਜਾਂ ਮੁਸਲਮਾਨ, ਬੋਧੀ ਜਾਂ ਫ਼ਰਾਇਡੀਅਨ,

ਕਿਸੇ ਨਾ ਕਿਸੇ ਸਿਸਟਮ ਵਿੱਚ ਵਿਸ਼ਵਾਸ਼ ਕਰਦੇ ਹੋਏ ਤੇ ਉਸਦਾ ਅਨੁਸਰਣ ਕਰਦੇ ਹੋਏ।

ਨਤੀਜਾ ਇਹ ਕਿ 'ਚੁਣੌਤੀ, ਜੋ ਕਿ ਹਮੇਸ਼ਾਂ ਨਵੀਂ ਹੁੰਦੀ ਹੈ, ਦਾ ਸਾਹਮਣਾ ਤੁਸੀਂ ਕਿਸੇ

ਪੁਰਾਣੇ ਪੈਟਰਨ ਅਨੁਸਾਰ ਹੀ ਕਰਦੇ ਹੋ ਅਤੇ ਇਸੇ ਲਈ ਤੁਹਾਡਾ ਪ੍ਰਤੀਕਰਮ ਕਦੇ ਵੀ

ਢੁਕਵਾਂ ਨਹੀਂ ਹੁੰਦਾ, ਉਸ ਵਿੱਚ ਨਵੀਨਤਾ ਨਹੀਂ ਹੁੰਦੀ, ਤਾਜ਼ਗੀ ਨਹੀਂ ਹੁੰਦੀ, ਉਹ

ਚੁਣੌਤੀ ਦੇ ਹਾਣ ਦਾ ਨਹੀਂ ਹੁੰਦਾ। ਜੇ ਤੁਸੀਂ ਕੈਥੋਲਿਕ ਜਾਂ ਕਮਿਉਨਿਸਟ ਵੱਜੋਂ ਪ੍ਰਤੀਕਰਮ

ਕਰਦੇ ਹੋ, ਤਾਂ ਤੁਹਾਡਾ ਪ੍ਰਤੀਕਰਮ ਇਕ ਬਣੀ ਬਣਾਈ ਲੀਹ ਦੇ ਅਨੁਸਾਰ ਹੈ, ਇੰਜ ਹੈ ਕਿ

ਨਹੀਂ। ਇਸ ਲਈ ਤੁਹਾਡੇ ਪ੍ਰਤੀਕਰਮ ਦਾ ਕੋਈ ਮੁੱਲ ਨਹੀਂ। ਅਤੇ ਕੀ ਹਿੰਦੂਆਂ, ਮੁਸਲਮਾਨਾਂ,

ਬੋਧੀਆਂ, ਈਸਾਈਆਂ....., ਇਨ੍ਹਾਂ ਸਾਰਿਆਂ ਨੇ ਇਹ ਸਮੱਸਿਆ ਖੜੀ ਨਹੀਂ ਕੀਤੀ ?

ਸਟੇਟ ਦੀ ਪੂਜਾ ਇੱਕ ਨਵਾਂ ਧਰਮ ਹੈ, ਜਿਵੇਂ ਵਿਚਾਰ-ਪੂਜਾ ਪੁਰਾਣਾ ਧਰਮ ਸੀ।' ਜੇ

ਚੁਣੌਤੀਆਂ ਵੱਲ ਨੂੰ ਤੁਹਾਡਾ ਪ੍ਰਤੀਕਰਮ ਪੁਰਾਣੇ ਸੰਸਕਾਰਾਂ 'ਤੇ ਅਧਾਰਿਤ ਹੋਵੇਗਾ ਤਾਂ

ਉਹ ਤੁਹਾਨੂੰ ਨਵੀਂਆਂ ਚੁਣੌਤੀਆਂ ਨੂੰ ਸਮਝਣ ਦੇ ਯੋਗ ਹੀ ਨਹੀਂ ਰਹਿਣ ਦੇਵੇਗਾ, । ਇਸ

ਲਈ ''ਨਵੀਂਆਂ ਚੁਣੌਤੀਆਂ ਦੇ ਹਾਣ ਦਾ ਹੋਣ ਲਈ ਬੰਦੇ ਨੂੰ ਕੀ ਕਰਨਾ ਪਵੇਗਾ?....ਹਰ

ਵਾਰ ਨਵੇਂ ਸਿਰੇ ਤੋਂ ਤਿਆਰ ਹੋਣਾ ਪਵੇਗਾ, ਸਾਰੀ ਪਿਛੋਕੜ ਨੂੰ ਲਾਂਭੇ ਕਰਦੇ ਹੋਏ, ਚੁਣੌਤੀ

ਦਾ ਸਾਹਮਣਾ ਨਵੀਂ ਤਾਜ਼ਗੀ ਨਾਲ ਕਰਨਾ ਹੋਵੇਗਾ।” ਦੂਜੇ ਸ਼ਬਦਾਂ ਵਿੱਚ ਕਹੀਏ ਤਾਂ

ਬਿੰਬਾਂ ਨੂੰ ਕਦੇ ਵੀ ਜੜ ਸੂਤਰਾਂ ਦਾ ਦਰਜਾ ਹਾਸਿਲ ਨਹੀਂ ਹੋਵੇਗਾ, ਨਾ ਹੀ ਕਿਸੇ ਸਿਸਟਮ

ਨੂੰ ਇਕ ਆਰਜ਼ੀ ਸਹੂਲੀਅਤ ਤੋਂ ਵੱਧ ਕੁਝ ਸਮਝਿਆ ਜਾਵੇਗਾ। ਫ਼ਾਰਮੂਲਿਆਂ ਵਿੱਚ

ਵਿਸ਼ਵਾਸ਼ ਅਤੇ ਉਨ੍ਹਾਂ ਵਿਸ਼ਵਾਸ਼ਾਂ ਅਨੁਸਾਰ ਕੀਤੇ ਗਏ ਐਕਸ਼ਨ ਸਾਡੀਆਂ ਸਮੱਸਿਆਵਾਂ

ਦਾ ਹਲ ਨਹੀਂ ਕਰ ਸਕਦੇ । ''ਸਿਰਫ਼ ਆਪਣੇ ਆਪ ਨੂੰ ਸਿਰਜਨਾਤਮਕ ਢੰਗ ਨਾਲ

ਸਮਝਦੇ ਹੋਏ ਹੀ ਸਿਰਜਨਾਤਮਕ ਸੰਸਾਰ ਦਾ ਨਿਰਮਾਣ ਹੋ ਸਕਦਾ ਹੈ, ਖੁਸ਼ੀਆਂ ਭਰਿਆ

ਸੰਸਾਰ, ਵਿਚਾਰਾਂ ਤੋਂ ਮੁਕਤ ਸੰਸਾਰ ।” ਵਿਚਾਰਾਂ ਤੋਂ ਮੁਕਤ ਸੰਸਾਰ ਹੀ ਇੱਕ ਖੁਸ਼ ਸੰਸਾਰ

ਹੋਵੇਗਾ, ਕਿਉਂਕਿ ਉਹ ਇਕ ਅਜਿਹਾ ਸੰਸਾਰ ਹੋਵੇਗਾ ਜਿਸ ਵਿੱਚ ਉਹ ਸ਼ਕਤੀਸ਼ਾਲੀ

ਸੰਸਕਾਰ ਨਹੀਂ ਹੋਣਗੇ ਜੋ ਬੰਦੇ ਨੂੰ ਗਲਤ ਐਕਸ਼ਨ ਕਰਨ ਲਈ ਮਜ਼ਬੂਰ ਕਰਦੇ ਹਨ,

ਖੋਖਲੇ ਜੜ੍ਹ-ਸੂਤਰਾਂ ਤੋਂ ਮੁਕਤ ਸੰਸਾਰ, ਜਿਨ੍ਹਾਂ ਅਨੁਸਾਰ ਘਿਨਾਉਣੇ ਤੋਂ ਘਿਨਾਉਣੇ

ਗੁਨਾਹਾਂ ਨੂੰ ਵੀ ਜਾਇਜ਼ ਠਹਿਰਾਇਆ ਜਾਂਦਾ ਹੈ, ਭਿਆਨਕ ਤੋਂ ਭਿਆਨਕ ਬੇਵਕੂਫ਼ੀਆਂ

ਨੂੰ ਵੀ ਤਰਕਸੰਗਤ ਠਹਿਰਾਇਆ ਜਾਂਦਾ ਹੈ।

ਜਿਹੜੀ ਸਿਖਿਆ ਇਹ ਨਹੀਂ ਸਿਖਾਉਂਦੀ ਕਿ ਕਿਵੇਂ ਸੋਚਣਾ ਹੈ, ਸਗੋਂ ਇਹੋ ਦਸਦੀ

ਹੈ ਕਿ ਕੀ ਸੋਚਣਾ ਹੈ, ਇਹੋ ਜਿਹੀ ਸਿਖਿਆ ਸਿਰਫ਼ ਪੰਡਿਆਂ-ਪੁਰੋਹਤਾਂ ਅਤੇ ਮਾਲਕਾਂ ਦੇ

ਹੱਕ ਵਿੱਚ ਹੀ ਭੁਗਤਦੀ ਹੈ। ਪਰ ''ਦੂਜਿਆਂ ਦੀ ਅਗਵਾਈ ਕਰਨ ਦਾ ਵਿਚਾਰ ਆਪਣੇ-

ਆਪ ਵਿੱਚ ਹੀ ਸਮਾਜ-ਵਿਰੋਧੀ ਹੈ ਅਤੇ ਰੂਹਾਨੀਅਤ ਦੇ ਉਲਟ ਹੈ।” ਜਿਹੜਾ ਅਗਵਾਈ

ਕਰਦਾ ਹੈ, ਤਾਕਤ ਹਾਸਲ ਕਰਨ ਦੀ ਉਸ ਦੀ ਰੀਝ ਪੂਰੀ ਹੁੰਦੀ ਹੈ, ਲੀਡਰਸ਼ਿਪ ਇੱਕ

ਸੰਤੁਸ਼ਟੀ ਲੈ ਕੇ ਆਉਂਦੀ ਹੈ: ਤੇ ਜਿਹੜੇ ਲੋਕ ਪਿੱਛੇ ਲੱਗਦੇ ਹਨ ਉਨ੍ਹਾਂ ਦੀ ਵੀ ਸੁਰੱਖਿਆ

ਅਤੇ ਨਿਸ਼ਚਤਤਾ ਹਾਸਿਲ ਕਰਨ ਦੀ ਖਾਹਿਸ਼ ਪੂਰੀ ਹੁੰਦੀ ਹੈ। ਗੁਰੂ ਇੱਕ ਤਰ੍ਹਾਂ ਦੀ ਉਮੀਦ

ਜਗਾਉਂਦਾ ਹੈ, ਢਾਰਸ ਦਿੰਦਾ ਹੈ। ਪਰ ਇਹ ਪੁੱਛਿਆ ਜਾ ਸਕਦਾ ਹੈ, ''ਤੁਸੀਂ ਕੀ ਕਰ ਰਹੇ

ਹੋ ? ਕੀ ਤੁਸੀਂ ਸਾਡੇ ਗੁਰੂ ਦੀ ਭੂਮਿਕਾ ਨਹੀਂ ਨਿਭਾ ਰਹੇ?” ਕ੍ਰਿਸ਼ਨਾਮੂਰਤੀ ਇਸ ਦਾ

ਜਵਾਬ ਦਿੰਦੇ ਹਨ ''ਮੈਂ ਤੁਹਾਡੇ ਗੁਰੂ ਦੀ ਭੂਮਿਕਾ ਨਹੀਂ ਨਿਭਾ ਰਿਹਾ, ਕਿਉਂਕਿ, ਪਹਿਲੀ

ਗੱਲ ਤਾਂ ਇਹ ਕਿ ਮੈਂ ਤੁਹਾਡੀਆਂ ਰੀਝਾਂ ਦੀ ਪੂਰਤੀ ਨਹੀਂ ਕਰ ਰਿਹਾ, ਕੋਈ ਤਸੱਲੀ ਨਹੀਂ

ਦੇ ਰਿਹਾ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਤੁਹਾਨੂੰ ਕਿਵੇ

ਜੀਉਣਾ ਚਾਹੀਦਾ ਹੈ, ਪਲ-ਪਲ ਛਿਣ-ਛਿਣ ਕੀ ਕਰਨਾ ਚਾਹੀਦਾ ਹੈ, ਮੈਂ ਤਾਂ ਤੁਹਾਨੂੰ

ਕੁਝ ਦਿਖਾ ਰਿਹਾ ਹਾਂ, ਇਸ਼ਾਰਾ ਕਰ ਰਿਹਾ ਹਾਂ, ਤੁਸੀਂ ਉਸ ਨੂੰ ਲੈ ਵੀ ਸਕਦੇ ਹੋ ਛੱਡ ਵੀ

ਸਕਦੇ ਹੋ, ਇਹ ਤੁਹਾਡੇ 'ਤੇ ਨਿਰਭਰ ਹੈ, ਮੇਰੇ ਉਪਰ ਨਹੀਂ। ਮੈਂ ਤੁਹਾਥੋਂ ਕੁਝ ਨਹੀਂ ਮੰਗਦਾ,

ਨਾ ਤੁਹਾਡੀ ਪੂਜਾ, ਨਾ ਖੁਸ਼ਾਮਦ, ਨਾ ਹੀ ਤੁਹਾਡੀ ਤੌਹੀਨ, ਨਾ ਹੀ ਦੇਵੀ-ਦੇਵਤੇ। ਮੈਂ

ਕਹਿੰਦਾ ਹਾਂ, ਇਹ ਇੱਕ ਤੱਥ ਹੈ, ਸਚਾਈ, ਰੱਖੋ ਜਾਂ ਛੱਡ ਦਿਓ.....ਤੁਹਾਡੀ ਮਰਜ਼ੀ। ਅਤੇ

ਤੁਹਾਡੇ ਵਿੱਚੋਂ ਬਹੁਤੇ ਲੋਕ ਇਸ ਨੂੰ ਛੱਡ ਦੇਣਗੇ, ਇਸ ਦਾ ਕਾਰਣ ਬੜਾ ਸਪੱਸ਼ਟ ਹੈ,

ਕਿਉਂਕਿ ਇਸ ਵਿੱਚੋਂ ਤੁਹਾਨੂੰ ਕੋਈ ਤਰਿਪਤੀ ਨਹੀਂ ਮਿਲੇਗੀ।”

ਉਹ ਹੈ ਕੀ ਜਿਸ ਦੀ ਪੇਸ਼ਕਸ਼ ਕ੍ਰਿਸ਼ਨਾਮੂਰਤੀ ਕਰ ਰਿਹਾ ਹੈ। ਕੀ ਹੈ ਉਹ, ਜਿਸ ਨੂੰ

ਜੇ ਅਸੀਂ ਚਾਹੀਏ ਤਾਂ ਰੱਖ ਵੀ ਸਕਦੇ ਹਾਂ, ਪਰ ਬਹੁਤੀ ਸੰਭਾਵਨਾ ਇਸ ਗੱਲ ਦੀ ਹੀ ਹੈ ਕਿ

ਅਸੀਂ ਉਸ ਤੋਂ ਪਿੱਛਾ ਹੀ ਛੁਡਾਉਣਾ ਚਾਹਾਂਗੇ? ਜਿਵੇਂ ਕਿ ਅਸੀਂ ਦੇਖਿਆ ਇਹ ਕੋਈ

ਵਿਸ਼ਵਾਸ਼ਾਂ ਦਾ ਸਿਸਟਮ ਤਾਂ ਨਹੀਂ ਹੈ, ਕੱਟੜ ਸੂਤਰਾਂ ਦੀ ਸੂਚੀ ਨਹੀਂ ਹੈ, ਰੇਡੀਮੇਡ ਵਿਚਾਰਾਂ

ਤੇ ਆਦਰਸ਼ਾਂ ਦੀ ਲੜੀ ਨਹੀਂ ਹੈ। ਇਹ ਕੋਈ ਲੀਡਰਸ਼ਿਪ ਨਹੀਂ ਹੈ, ਨਾ ਹੀ ਮੈਡੀਟੇਸ਼ਨ, ਨਾ

ਹੀ ਕੋਈ ਰੂਹਾਨੀ ਦਿਸ਼ਾ-ਨਿਰਦੇਸ਼, ਇੱਥੋਂ ਤੱਕ ਕਿ ਕੋਈ ਮਿਸਾਲ ਵੀ ਨਹੀਂ। ਇਹ ਨਾ

ਕੋਈ ਚਰਚ ਹੈ, ਨਾ ਹੀ ਕਰਮਕਾਂਡ, ਨਾ ਕੋਈ ਨੇਮ, ਨਾ ਹੀ ਉੱa1e ਦੀਆਂ ਪ੍ਰੇਰਨਾਵਾਂ ਦਾ

ਸ਼ਬਦਜਾਲ ।

ਕੀ ਇਹ ਸਵੈ-ਅਨੁਸ਼ਾਸਨ ਹੈ? ਸ਼ਾਇਦ ਨਹੀਂ, ਕਿਉਂਕਿ ਸਵੈ-ਅਨੁਸ਼ਾਸਨ ਰਾਹੀਂ

ਸਾਡੀ ਸਮੱਸਿਆ ਦਾ ਹਲ ਨਹੀਂ ਹੋ ਸਕਦਾ, ਇਹ ਇੱਕ ਕੌੜੀ ਸੱਚਾਈ ਹੈ। ਸਮੱਸਿਆ ਦਾ

ਹਲ ਲੱਭਣ ਲਈ, ਮਨ ਨੂੰ ਆਪਣੇ ਦਰ-ਦਰਵਾਜ਼ੇ ਹਕੀਕਤ ਲਈ ਖੋਲ੍ਹਣੇ ਪੈਣਗੇ, ਬਾਹਰੀ

ਤੇ ਅੰਦਰੂਨੀ ਹਕੀਕਤਾਂ ਨੂੰ ਬਿਨ੍ਹਾਂ ਕਿਸੇ ਪੂਰਵ-ਧਾਰਣਾ ਦੇ, ਬਿਨ੍ਹਾਂ ਕਿਸੇ ਬੰਦਿਸ਼ ਦੇ

ਦੇਖਣਾ ਪਵੇਗਾ, ਉਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ। (ਰੱਬ ਦੀ ਸੇਵਾ ਪੂਰਣ-ਸੁਤੰਤਰਤਾ

ਹੈ। ਇਸ ਤੋਂ ਉਲਟ, ਪੂਰਣ ਸੁਤੰਤਰਤਾ ਹੀ ਰੱਬ ਦੀ ਸੇਵਾ ਹੈ।) ਖੁਦ ਨੂੰ ਅਨੁਸ਼ਾਸ਼ਿਤ ਕਰਨ

ਨਾਲ ਮਨ ਵਿੱਚ ਕੋਈ ਬੁਨਿਆਦੀ ਤਬਦੀਲੀ ਤਾਂ ਨਹੀਂ ਆਉਂਦੀ, ਇਹ ਉਹੀ ਪੁਰਾਣੀ

'ਮੈਂ ਹੈ, ਪਰ ਬੋਝੀ ਹੋਈ, ਕੰਟਰੋਲ ਵਿੱਚ ਜਕੜੀ ਹੋਈ।”

ਸਵੈ-ਅਨੁਸ਼ਾਸ਼ਨ ਵੀ ਉਨ੍ਹਾਂ ਚੀਜ਼ਾਂ ਦੀ ਹੀ ਸੂਚੀ ਵਿੱਚ ਆਉਂਦਾ ਹੈ ਜਿਨ੍ਹਾਂ ਦੀ

ਪੇਸ਼ਕਸ਼ ਕ੍ਰਿਸ਼ਨਾਮੂਰਤੀ ਨਹੀਂ ਕਰਦਾ। ਫੇਰ ਕੀ ਇਹ ਅਰਦਾਸ ਹੋ ਸਕਦੀ ਹੈ? ਮੁੜ, ਇਸ

ਦਾ ਜਵਾਬ ਇਨਕਾਰ ਹੀ ਹੈ। 'ਅਰਦਾਸ ਤੁਹਾਨੂੰ ਉਹ ਜਵਾਬ ਦੇ ਸਕਦੀ ਹੈ, ਜਿਸ ਦੀ

ਤੁਹਾਨੂੰ ਤਲਾਸ਼ ਹੈ, ਪਰ ਉਹ ਜਵਾਬ ਤੁਹਾਡੇ ਅਚੇਤਨ ਵਿੱਚੋਂ ਆ ਸਕਦਾ ਹੈ, ਜਾਂ ਫਿਰ

ਰਾਖਵੇਂ ਭੰਡਾਰ ਵਿੱਚੋਂ, ਤੁਹਾਡੀਆਂ ਖਾਹਿਸ਼ਾਂ ਦੇ ਸਟੋਰ-ਹਾਊਸ ਵਿੱਚੋਂ। ਹਾਲੇ ਵੀ ਇਹ

ਜਵਾਬ ਪ੍ਰਮਾਤਮਾ ਦੀ ਆਵਾਜ਼ ਨਹੀਂ ਹੈ। ਕ੍ਰਿਸ਼ਨਾਮੂਰਤੀ ਆਪਣੀ ਗੱਲ ਜਾਰੀ ਰੱਖਦੇ ਹੋਏ

ਕਹਿੰਦਾ ਹੈ,' ਜਦੋਂ ਤੁਸੀਂ ਅਰਦਾਸ ਕਰਦੇ ਹੋ ਤਾਂ ਕੀ ਹੁੰਦਾ ਹੈ। ਕਿਸੇ ਤੁਕ ਨੂੰ ਬਾਰ-ਬਾਰ

ਦੁਹਰਾ ਕੇ, ਅਤੇ ਸੋਚਾਂ ਨੂੰ ਕਾਬੂ ਵਿੱਚ ਕਰ ਕੇ, ਮਨ ਸ਼ਾਂਤ ਹੋ ਜਾਂਦਾ ਹੈ, ਕਿ ਨਹੀਂ ਹੁੰਦਾ ਹੈ?

ਘੱਟੋ-ਘੱਟ ਸਚੇਤ ਮਨ ਤਾਂ ਸ਼ਾਂਤ ਹੋ ਹੀ ਜਾਂਦਾ ਹੈ। ਤੁਸੀਂ ਈਸਾਈਆਂ ਵਾਂਗ ਗੋਡਿਆਂ ਭਾਰ

ਹੋ ਕੇ ਬੈਠਦੇ ਹੋ ਜਾਂ ਹਿੰਦੂਆਂ ਵਾਂਗ ਚੌਂਕੜੀ ਮਾਰ ਕੇ, ਅਤੇ ਬਾਰ-ਬਾਰ ਦੁਹਰਾਉਂਦੇ ਹੋ,



ਅਤੇ ਦੁਹਰਾਉਣ ਦੀ ਇਸ ਪ੍ਰਕਿਰਿਆ ਵਿੱਚ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਸ਼ਾਂਤੀ ਵਿੱਚੋਂ

ਕੋਈ ਸੁਨੇਹਾ ਉਭਰਦਾ ਹੈ। ਉਹ ਸੁਨੇਹਾ , ਜਿਸ ਦੀ ਖਾਤਿਰ ਤੁਸੀਂ ਅਰਦਾਸ ਕਰ ਰਹੇ ਸੀ,

ਤੁਹਾਡੇ ਅਚੇਤਨ ਵਿੱਚੋਂ ਹੋ ਸਕਦਾ ਹੈ, ਜਾਂ ਫੇਰ ਤੁਹਾਡੀਆਂ ਯਾਦਾਂ ਦਾ ਹੀ ਹੁੰਗਾਰਾ ਹੋ

ਸਕਦਾ ਹੈ। ਪਰ ਯਕੀਕਨ ਇਹ ਸਚਾਈ ਦੀ ਅਵਾਜ਼ ਨਹੀਂ ਹੈ, ਕਿਉਂਕਿ ਉਸ ਨੂੰ ਕੋਈ

ਅਪੀਲ ਨਹੀਂ ਕੀਤੀ ਜਾ ਸਕਦੀ, ਤੁਸੀਂ ਉਸ ਮੂਹਰੇ ਅਰਦਾਸ ਨਹੀਂ ਕਰ ਸਕਦੇ, ਉਹ ਤਾਂ

ਖੁਦ ਤੁਹਾਡੇ ਕੋਲ ਆਉਂਦੀ ਹੈ। ਆਪਣੀ ਪੂਜਾ ਦੇ ਛੋਟੇ ਜਿਹੇ ਪਿੰਜਰੇ ਵਿੱਚ ਤੁਸੀਂ ਉਸ ਨੂੰ

ਕੈਦ ਨਹੀਂ ਕਰ ਸਕਦੇ, ਭਜਨ ਬੰਦਗੀ ਕਰ ਕੇ ਜਾਂ ਫੁੱਲ ਚੜ੍ਹਾ ਕੇ, ਆਪਣੇ ਆਪ ਦਾ ਦਮਨ

ਕਰ ਕੇ, ਦੂਜਿਆਂ ਦੇ ਪਾਏ ਪੂਰਨਿਆਂ 'ਤੇ ਚਲ ਕੇ ਤੁਸੀਂ ਉਸ ਤਾਈਂ ਨਹੀਂ ਪੁੱਜ ਸਕਦੇ।

ਇੱਕ ਵਾਰ ਜਦੋਂ ਤੁਸੀਂ ਕਿਸੇ ਸ਼ਬਦ ਨੂੰ ਬਾਰ-ਬਾਰ ਦੁਹਰਾ ਕੇ ਮਨ ਨੂੰ ਸ਼ਾਂਤ ਕਰਨ ਦੀ

ਤਰਕੀਬ ਸਿੱਖ ਲੈਂਦੇ ਹੋ, ਅਤੇ ਉਸ ਸ਼ਾਂਤੀ ਵਿੱਚੋਂ ਕੁਝ ਸੰਕੇਤ ਹਾਸਿਲ ਕਰਨ ਲੱਗਦੇ ਹੋ ਤਾਂ

ਤੁਹਾਡਾ ਉਸੇ ਵਿੱਚ ਉਲਝ ਕੇ ਰਹਿ ਜਾਣ ਦਾ ਖਤਰਾ ਖੜਾ ਹੋ ਜਾਂਦਾ ਹੈ, ਜਿੰਨੀ ਦੇਰ ਤੱਕ

ਤੁਸੀਂ ਪੂਰੀ ਤਰ੍ਹਾਂ ਸਚੇਤ ਨਹੀਂ ਹੁੰਦੇ ਕਿ ਆਖਿਰ ਇਹ ਸੰਕੇਤ ਆਉਂਦੇ ਕਿੱਥੋਂ ਨੇ, ਅਤੇ ਫੇਰ



ਅਰਦਾਸ ਸੱਚ ਦੀ ਖੋਜ ਦਾ ਬਦਲ ਬਣ ਜਾਂਦੀ ਹੈ। ਜੋ ਤੁਸੀਂ ਲੱਭਦੇ ਹੋ ਉਹ ਮਿਲ ਜਾਂਦਾ

ਹੈ, ਪਰ ਉਹ ਸੱਚ ਨਹੀਂ ਹੁੰਦਾ, ਜੇ ਤੁਸੀਂ ਚਾਹੋਗੇ, ਦਰਖਾਸਤ ਕਰੋਗੇ, ਤਾਂ ਉਹ ਤੁਹਾਨੂੰ

ਮਿਲ ਜਾਵੇਗਾ, ਪਰ ਅੰਤ ਤੁਹਾਨੂੰ ਉਸ ਦਾ ਮੁੱਲ ਤਾਰਣਾ ਪਵੇਗਾ।”

ਅਰਦਾਸ ਤੋਂ ਬਾਦ ਅਸੀਂ ਯੋਗ ਵੱਲ ਆਉਂਦੇ ਹਾਂ, ਅਤੇ ਅਸੀਂ ਦੇਖਦੇ ਹਾਂ ਕਿ ਯੋਗ

ਵੀ ਉਨ੍ਹਾਂ ਚੀਜ਼ਾਂ ਵਿੱਚ ਹੀ ਆਉਂਦਾ ਹੈ ਜਿਨ੍ਹਾਂ ਦੀ ਪੇਸ਼ਕਸ਼ ਕ੍ਰਿਸ਼ਨਾਮੂਰਤੀ ਨਹੀਂ ਕਰਦਾ,

ਕਿਉਂਕਿ ਯੋਗ ਵੀ ਇੱਕ ਤਰ੍ਹਾਂ ਦੀ ਇਕਾਗਰਤਾ ਹੈ ਅਤੇ ਇਕਾਗਰਤਾ ਬੰਦਸ਼ ਹੈ। 'ਆਪਣੀ

ਚੁਣੀ ਹੋਈ ਕਿਸੇ ਸੋਚ ਉਪਰ ਧਿਆਨ ਇਕਾਗਰ ਕਰਕੇ ਤੁਸੀਂ ਪ੍ਰਤੀਰੋਧ ਦੀ ਇੱਕ ਦੀਵਾਰ

ਖੜੀ ਕਰ ਲੈਂਦੇ ਹੋ, ਅਤੇ ਦੂਜੇ ਸਾਰੇ ਵਿਚਾਰਾਂ ਨੂੰ ਤੁਸੀਂ ਲਾਂਭੇ ਕਰਨ ਦੀ ਕੋਸ਼ਿਸ਼ ਕਰਦੇ ਹੋ।'

ਆਮ ਤੌਰ 'ਤੇ ਜਿਸ ਨੂੰ ਮੈਡੀਟੇਸ਼ਨ ਕਿਹਾ ਜਾਂਦਾ ਹੈ ਉਹ ਸਿਰਫ਼ ਪ੍ਰਤੀਰੋਧ ਨੂੰ ਹੀ ਮਜ਼ਬੂਤ

ਕਰਨ ਵਾਲੀ ਗੱਲ ਹੈ, ਆਪਣੇ ਚੁਣੇ ਹੋਏ ਕਿਸੇ ਵਿਚਾਰ ਉਪਰ ਧਿਆਨ ਨੂੰ ਕੇਂਦਰਤ

ਕਰਨਾ, ਬਾਕੀ ਸਭ ਪਾਸਿਆਂ ਤੋਂ ਹਟਾ ਕੇ। ਪਰ ਤੁਹਾਡੇ ਚੁਣਾਵ ਦੇ ਪਿੱਛੇ ਕੀ ਹੈ? 'ਕਿਹੜੀ

ਚੀਜ਼ ਤੁਹਾਨੂੰ ਇਹ ਵਿਸ਼ਵਾਸ਼ ਦਿਲਾਉਂਦੀ ਹੈ ਕਿ ਫਲਾਂ ਚੀਜ਼ ਠੀਕ ਹੈ, ਚੰਗੀ ਹੈ, ਉੱai

ਹੈ, ਸੱਚ ਹੈ ਅਤੇ ਬਾਕੀ ਸਭ ਨਹੀਂ? ਸਪੱਸ਼ਟ ਹੈ ਕਿ ਇਹ ਚੁਣਾਵ ਕਿਸੇ ਸੁੱਖ, ਕਿਸੇ

ਈਨਾਮ, ਕਿਸੇ ਪ੍ਰਾਪਤੀ ਉੱaੇ ਅਧਾਰਿਤ ਹੈ, ਜਾਂ ਫੇਰ ਇਹ ਸਿਰਫ਼ ਤੁਹਾਡੇ ਸੰਸਕਾਰਾਂ ਅਤੇ

ਪਰੰਪਰਾਵਾਂ ਦੀ ਹੀ ਪ੍ਰਤੀਕ੍ਰਿਆ ਹੈ। ਆਖਿਰਕਾਰ ਤੁਸੀਂ ਚੁਣਦੇ ਹੀ ਕਿਉਂ ਹੋ? ਕਿਉਂ ਹਰ

ਸੋਚ ਦਾ ਮੁਆਇਨਾ ਨਹੀਂ ਕਰਦੇ। ਜਦੋਂ ਤੁਹਾਡੀ ਦਿਲਚਸਪੀ ਅਨੇਕਾਂ ਵਿੱਚ ਹੈ-ਕਈਆਂ

ਵਿੱਚ -ਫੇਰ ਇੱਕ ਨੂੰ ਕਿਉਂ ਚੁਣਨਾ? ਕਿਉਂ ਆਪਣੀ ਹਰ ਦਿਲਚਸਪੀ ਨੂੰ ਘੋਖਦੇ ਨਹੀਂ?

ਵਿਰੋਧ ਕਰਨ ਦੀ ਬਜਾਇ ਕਿਉਂ ਤੁਸੀਂ ਹਰ ਖਾਹਿਸ਼ ਦੇ ਅੰਦਰ ਨਹੀਂ ਉਤਰਦੇ, ਜਿਵੇਂ ਹੀ

ਉਹ ਉਭਰਦੀ ਹੈ? ਕਿਸੇ ਇੱਕ ਵਿਚਾਰ ਉਪਰ ਜਾਂ ਇੱਕ ਖਾਹਿਸ਼ 'ਤੇ ਕੇਂਦਰਤ ਹੋਣ ਦਾ

ਕੋਈ ਮਤਲਬ ਨਹੀਂ। ਆਖਰਕਾਰ ਤੁਸੀਂ ਅਨੇਕਾਂ ਖਾਹਿਸ਼ਾਂ ਦੇ ਬਣੇ ਹੋ ,ਸਚੇਤ ਅਤੇ ਅਚੇਤ

ਤੌਰ 'ਤੇ ਕਈ ਨਕਾਬ ਹਨ ਤੁਹਾਡੇ। ਫੇਰ ਇੱਕ ਨੂੰ ਛਾਂਟ ਕੇ ਬਾਕੀ ਸਭ ਨੂੰ ਛੱਡਣ ਦਾ ਕੀ



੧੪ / ਪਹਿਲੀ ਅਤੇ ਆਖਰੀ ਅਜ਼ਾਦੀ ੧੫ / ਪਹਿਲੀ ਅਤੇ ਆਖਰੀ ਅਜ਼ਾਦੀ



ਮਤਲਬ, ਜਿਨ੍ਹਾਂ ਨਾਲ ਟਕਰਾਉਂਦੇ ਹੋਏ ਤੁਸੀਂ ਆਪਣੀ ਸਾਰੀ ਊਰਜਾ ਲਾ ਦਿੰਦੇ ਹੋ, ਤੇ

ਇੰਜ ਪ੍ਰਤੀਰੋਧ ਖੜੇ ਕਰਦੇ ਹੋ, ਟਕਰਾ ਅਤੇ ਝਗੜੇ। ਪਰ ਜੇ ਤੁਸੀਂ ਹਰ ਆਉਂਦੀ ਸੋਚ

ਉਪਰ ਧਿਆਨ ਦੇਵੋਗੇ, ਹਰ ਸੋਚ ਉਪਰ, ਸਿਰਫ਼ ਕੁਝ ਕੁ ਸੋਚਾਂ ਉਪਰ ਨਹੀਂ, ਫੇਰ ਉੱaੇ

ਕੋਈ ਬੰਦਸ਼ ਨਹੀਂ ਹੋਵੇਗੀ, ਕਿਸੇ ਤਰ੍ਹਾਂ ਦੀ ਛਾਂਟੀ ਨਹੀਂ, ਚੋਣ ਨਹੀਂ। ਪਰ ਹਰ ਸੋਚ ਨੂੰ

ਦੇਖਣਾ ਬਹੁਤ ਹੀ ਮੁਸ਼ਕਿਲ ਕੰਮ ਹੈ, ਅਤਿਅੰਤ ਕਠਿਨ। ਕਿਉਂਕਿ ਜਦੋਂ ਤੁਸੀਂ ਕਿਸੇ ਇੱਕ

ਸੋਚ ਨੂੰ ਦੇਖ ਹੀ ਰਹੇ ਹੁੰਦੇ ਹੋ ਤਾਂ ਮਲਕ ਦੇਣੀ ਦੂਜੀ ਵੀ ਅੰਦਰ ਆ ਘੁਸਦੀ ਹੈ। ਪਰ ਜੇ

ਤੁਸੀਂ ਬਿਨ੍ਹਾਂ ਕਿਸੇ ਦਬਾਵ ਦੇ, ਬਿਨਾਂ ਕਿਸੇ ਸਫ਼ਾਈ ਦੇ, ਸਚੇਤ ਰਹਿੰਦੇ ਹੋ, ਤਾਂ ਤੁਸੀਂ ਉਸ

ਨੂੰ ਦੇਖ ਲਵੋਗੇ, ਸਿਰਫ਼ ਉਸ ਸੋਚ ਨੂੰ ਦੇਖਣ ਮਾਤਰ ਨਾਲ ਹੀ ਕੋਈ ਹੋਰ ਸੋਚ ਖਲਲ ਨਹੀਂ

ਪਾਉਂਦੀ। ਜਦੋਂ ਤੁਸੀਂ ਆਲੋਚਨਾ ਕਰਦੇ ਹੋ, ਤੁਲਨਾ ਕਰਦੇ ਹੋ ਜਾਂ ਅੰਦਾਜ਼ੇ ਲਾਉਂਦੇ ਹੋ

ਸਿਰਫ਼ ਉਦੋਂ ਹੀ ਦੂਸਰੀਆਂ ਸੋਚਾਂ ਦਾਖਿਲ ਹੁੰਦੀਆਂ ਹਨ।'

'ਪਰਖੋਗੇ ਨਹੀਂ ਤਾਂ ਫੇਰ ਤੁਹਾਨੂੰ ਵੀ ਨਹੀਂ ਪਰਖਿਆ ਜਾਵੇਗਾ।' ਗਾਸਪਲਜ਼ ਦੀ

ਇਹ ਨਸੀਹਤ ਆਪਣੇ ਆਪ ਨਾਲ ਸਾਡੇ ਵਿਹਾਰ ਉਪਰ ਵੀ ਉਨੀ ਹੀ ਢੁਕਵੀਂ ਹੈ ਜਿੰਨੀ

ਕਿ ਦੂਜਿਆਂ ਨਾਲ ਮਿਲਵਰਤਨ ਉਪਰ। ਜਿੱਥੇ ਪਰਖ ਹੋਵੇਗੀ, ਤੁਲਨਾ ਤੇ ਨਿੰਦਿਆਆਲ

ੋਚਨਾ ਕੀਤੀ ਜਾਵੇਗੀ, ਉੱaੇ ਮਨ ਦਾ ਖੁਲਾਪਨ ਨਦਾਰਦ ਹੀ ਰਹੇਗਾ, ਉੱaੇ ਬਿੰਬਾਂ

ਅਤੇ ਸਿਸਟਮਾਂ ਦੀ ਨਿਰੰਕੁਸ਼ਤਾ ਤੋਂ ਮੁਕਤੀ ਹੋ ਹੀ ਨਹੀਂ ਸਕਦੀ, ਆਲੇ ਦੁਆਲੇ ਦੇ

ਪ੍ਰਭਾਵਾਂ ਅਤੇ ਅਤੀਤ ਤੋਂ ਛੁਟਕਾਰਾ ਨਹੀਂ ਹੋ ਸਕਦਾ ।

ਪਹਿਲਾਂ ਤੋਂ ਨਿਰਧਾਰਤ ਕੀਤੇ ਗਏ ਕਿਸੇ ਉਦੇਸ਼ ਨਾਲ ਕੀਤਾ ਗਿਆ ਆਤਮਚਿ

ੰਤਨ, ਕਿਸੇ ਪਰੰਪਰਾਗਤ ਨੇਮ ਅਧੀਨ ਕੀਤੀ ਗਈ ਸਵੈ-ਪਰਖ ਅਤੇ ਸਰਵ-ਪਰਵਾਨਿਤ

ਸਿਧਾਂਤ ਕੋਈ ਮੱਦਦ ਨਹੀਂ ਕਰਦੇ, ਕਰ ਹੀ ਨਹੀਂ ਸਕਦੇ। ਜ਼ਿੰਦਗੀ ਦਾ ਉੱaੇ ਇੱਕ ਸਹਿਜਤਾ

ਹੈ, ਇੰਦ੍ਰਿਆਵੀ ਪਹੁੰਚ ਤੋਂ ਪਰੇ, ਇਕ 'ਸਿਰਜਨਾਤਮਕ ਹਕੀਕਤ,' ਜਿਵੇਂ ਕਿ ਕ੍ਰਿਸ਼ਨਾਮੂਰਤੀ

ਇਸ ਨੂੰ ਕਹਿੰਦਾ ਹੈ, ਉਹ ਸਹਜਤਾ ਤੁਹਾਡੇ ਅੰਦਰੋਂ ਆਪਮੁਹਾਰੇ ਹੀ ਫੁਟਦੀ ਹੈ, ਪਰ

ਸਿਰਫ਼ ਉਦੋਂ ਹੀ ਜਦੋਂ ਅਨੁਭਵ ਕਰਨ ਵਾਲੇ ਦਾ ਮਨ 'ਨਿਸ਼ਕ੍ਰਿਆ-ਸਜਗਤਾ' ਦੀ ਅਵਸਥਾ

ਵਿੱਚ ਹੁੰਦਾ ਹੈ, 'ਚੋਣ-ਰਹਿਤ ਸਜਗਤਾ'। ਤੁਲਨਾਵਾਂ ਤੇ ਫ਼ੈਸਲੇ ਸਾਨੂੰ ਬਦੋਬਦੀ ਦਵੈਤ

ਦੀ ਅਵਸਥਾ ਵੱਲ ਲੈ ਜਾਂਦੇ ਹਨ। ਸਿਰਫ਼ ਚੋਣ-ਰਹਿਤ ਸਜਗਤਾ ਹੀ ਅ-ਦਵੈਤ ਵੱਲ ਲੈ

ਜਾ ਸਕਦੀ ਹੈ, ਇੱਕ ਸਮੱਗਰ ਸਿਆਣਪ ਵੱਲ, ਅਖੰਡ ਪਿਆਰ ਵੱਲ, ਜਿੱਥੇ ਸਭ ਵਿਰੋਧਾਂ

ਦਾ ਮਿਲਨ ਹੁੰਦਾ ਹੈ।’ਜੇ ਤੁਸੀਂ ਪਿਆਰ ਕਰਦੇ ਹੋ, ਤਾਂ ਤੁਸੀਂ ਜੋ ਚਾਹੋ ਕਰ ਸਕਦੇ ਹੋ। ਪਰ

ਜੇ ਤੁਸੀਂ ਸ਼ੁਰੂ ਹੀ ਇੱਥੋਂ ਕਰਦੇ ਹੋ ਮਨਮਰਜ਼ੀ ਕਰਨ ਤੋਂ ਜਾਂ ਕਿਸੇ ਪਰੰਪਰਾਗਤ ਸਿਸਟਮ,

ਵਿਚਾਰਾਂ, ਆਦਰਸ਼ਾਂ ਤੇ ਬੰਦਸ਼ਾਂ 'ਚ ਪੈ ਕੇ ਉਹ ਕਰਦੇ ਹੋ ਜੋ ਤੁਸੀਂ ਕਰਨਾ ਨਹੀਂ ਚਾਹੁੰਦੇ,

ਫੇਰ ਤੁਸੀਂ ਕਦੇ ਵੀ ਪਿਆਰ ਨਹੀਂ ਕਰ ਸਕੋਗੇ। ਆਜ਼ਾਦੀ ਦੀ ਤਾਂ ਸ਼ੁਰੂਆਤ ਹੀ ਉੱaੋਂ

ਹੁੰਦੀ ਹੈ ਜਦੋਂ ਤੁਸੀਂ ਆਪਣੀਆਂ ਖਾਹਿਸ਼ਾਂ ਬਾਰੇ ਅਤੇ ਉਨ੍ਹਾਂ ਬਿੰਬ-ਪ੍ਰਬੰਧਾਂ ਬਾਰੇ ਆਪਣੀਆਂ

ਪ੍ਰਤੀਕ੍ਰਿਆਵਾਂ ਤੋਂ ਬਿਨਾਂ ਕਿਸੇ ਵਿਤਕਰੇ ਤੋਂ ਸਚੇਤ ਹੋਣ ਲਗਦੇ ਹੋ, ਜੋ ਤੁਹਾਨੂੰ ਇਹ

ਦਸਦੇ ਹਨ ਕਿ ਇਹ ਖਾਹਿਸ਼ ਜਾਇਜ਼ ਹੈ ਜਾਂ ਨਜਾਇਜ਼। ਇਹੋ ਚੋਣ ਰਹਿਤ ਸਜਗਤਾ,

ਜਿਉਂ ਜਿਉਂ ਇਹ ਹਊਮੈਂ ਦੀਆਂ ਪਰਤਾਂ ਨੂੰ ਚੀਰਦੀ ਜਾਂਦੀ ਹੈ, ਇੱਕ ਤੋਂ ਬਾਦ ਦੂਜੀ ਤੈਹ

ਨੂੰ ਅਤੇ ਉਸ ਦੇ ਨਾਲ ਜੁੜੇ ਅਵਚੇਤਨ ਨੂੰ, ਪਿਆਰ ਤੇ ਸਿਆਣਪ ਇਸ ਰਾਹੀਂ ਹੀ

ਆਉਂਦੇ ਹਨ, ਉਸ ਨਾਲੋਂ ਬਿਲਕੁਲ ਵਖਰੀ ਹੀ ਤਰ੍ਹਾਂ, ਜਿਸ ਦੇ ਅਸੀਂ ਆਮ ਤੌਰ 'ਤੇ

ਆਦੀ ਹਾਂ। ਇਹੋ ਚੋਣ ਰਹਿਤ ਸਜਗਤਾ-ਹਰ ਪਲ, ਹਰ ਸੂਰਤ ਵਿੱਚ, ਸਿਰਫ਼ ਇਹੋ ਹੀ

ਕਾਰਗਰ ਮੈਡੀਟੇਸ਼ਨ ਹੈ। ਯੋਗ ਦੀਆਂ ਬਾਕੀ ਸਭ ਕਿਸਮਾਂ ਜਾਂ ਤਾਂ ਅੰਧ-ਚਿੰਤਨ ਵੱਲ ਨੂੰ

ਲੈ ਜਾਂਦੀਆਂ ਹਨ ਜੋ ਕਿ ਸਵੈ ਅਨੁਸ਼ਾਸਨ ਦਾ ਨਤੀਜਾ ਹੈ, ਜਾਂ ਫੇਰ ਇਕ ਤਰ੍ਹਾਂ ਦੀ ਸਵੈਕਲਪਿਤ

ਮਸਤੀ ਵੱਲ, ਇੱਕ ਤਰ੍ਹਾਂ ਦੀ ਝੂਠੀ ਸਮਾਧੀ ਵੱਲ। ਅਸਲ ਮੁਕਤੀ ਤਾਂ

'ਸਿਰਜਨਾਤਮਕ ਹਕੀਕਤ ਦੀ ਆਂਤਰਿਕ ਆਜ਼ਾਦੀ ਹੈ।' ਇਹ 'ਕੋਈ ਤੋਹਫ਼ਾ ਨਹੀਂ ਹੈ,

ਇਸ ਨੂੰ ਲੱਭਣਾ ਪੈਂਦਾ ਹੈ ਤੇ ਅਨੁਭਵ ਕਰਨਾ ਪੈਂਦਾ ਹੈ। ਇਹ ਕੋਈ ਕਮਾਈ ਨਹੀਂ ਹੈ ਜਿਸ

ਨੂੰ ਤੁਸੀਂ ਆਪਣੇ ਆਪ ਨੂੰ ਮਹਿਮਾ-ਮੰਡਿਤ ਕਰਨ ਲਈ ਜਮ੍ਹਾਂ ਕਰਦੇ ਹੋ। ਇਹ ਹੋਂਦ ਦੀ

ਇੱਕ ਅਵਸਥਾ ਹੈ, ਜਿਵੇਂ ਮੌਨ, ਜਿਸ ਵਿੱਚ ਕੁਝ ਬਣਨ ਦੀ ਪ੍ਰਕਿਰਿਆ ਨਹੀਂ, ਪੂਰਣਤਾ

ਹੈ। ਜ਼ਰੂਰੀ ਨਹੀਂ ਹੈ ਕਿ ਇਹ ਸਿਰਜਨਾਤਮਕਤਾ ਖੁਦ ਨੂੰ ਪ੍ਰਗਟਾਏ ਵੀ ਜਾਂ ਪ੍ਰਗਟਾਉਣ ਦੀ

ਇੱਛੁਕ ਵੀ ਹੋਵੇ, ਇਹ ਕੋਈ ਹੁਨਰ ਨਹੀਂ ਹੈ ਜੋ ਬਾਹਰੀ ਪ੍ਰਗਟਾਵੇ ਲਈ ਤਾਂਘਦਾ ਹੋਵੇ।

ਤੁਹਾਨੂੰ ਭੀੜ ਇਕੱਠੀ ਕਰਨ ਦੀ ਜਾਂ ਕੋਈ ਮਹਾਨ ਕਲਾਕਾਰ ਹੋਣ ਦੀ ਵੀ ਲੋੜ ਨਹੀਂ, ਜੇ

ਤੁਸੀਂ ਇਸ ਸਭ ਕੁਝ ਲਈ ਤਾਂਘਦੇ ਹੋ ਤਾਂ ਤੁਸੀਂ ਅੰਦਰੂਨੀ ਹਕੀਕਤ ਤੋਂ ਖੁੰਝ ਜਾਵੋਗੇ।

ਇਹ ਕੋਈ ਤੋਹਫ਼ਾ ਨਹੀਂ ਹੈ, ਨਾ ਹੀ ਕਿਸੇ ਹੁਨਰ ਦਾ ਸਿੱਟਾ ਹੈ, ਇਸ ਨੂੰ ਹਾਸਿਲ ਕਰਨਾ

ਪੈਂਦਾ ਹੈ, ਇਹ ਅਨਸ਼ਵਰ ਅਖੁਟ-ਖਜ਼ਾਨਾ, ਜਿੱਥੇ ਸੋਚ ਆਪਣੇ ਆਪ ਨੂੰ ਹਰ ਹਵਸ ਤੋਂ

ਮੁਕਤ ਕਰ ਲੈਂਦੀ ਹੈ, ਮੰਦ-ਭਾਵਨਾਵਾਂ ਤੇ ਅਗਿਆਨਤਾ ਤੋਂ ਆਜ਼ਾਦ ਹੋ ਜਾਂਦੀ ਹੈ, ਜਿੱਥੇ

ਸੋਚ ਆਪਣੇ ਆਪ ਨੂੰ ਦੁਨਿਆਵੀਪਣ ਤੋਂ ਅਤੇ ਹੋਣ ਦੀ ਨਿੱਜੀ ਤਾਂਘ ਤੋਂ ਮੁਕਤ ਕਰਵਾ

ਲੈਂਦੀ ਹੈ। ਸਿਰਫ਼ ਸਹੀ ਚਿੰਤਨ ਅਤੇ ਧਿਆਨ ਰਾਹੀਂ ਹੀ ਇਸ ਨੂੰ ਅਨੁਭਵ ਕੀਤਾ ਜਾ

ਸਕਦਾ ਹੈ।' ਚੋਣ ਰਹਿਤ ਸਵੈ-ਜਾਗਰੂਕਤਾ ਸਾਨੂੰ ਉਸ ਸਿਰਜਨਾਤਮਕ ਹਕੀਕਤ ਤੱਕ ਲੈ

ਜਾਵੇਗੀ ਜੋ ਸਾਡੇ ਸਾਰੇ ਤਬਾਹਕੁਨ ਵਿਸ਼ਵਾਸ਼ਾਂ ਦੇ ਪਿੱੱਛੇ ਲੁਕੀ ਰਹਿੰਦੀ ਹੈ, ਉਸ ਸ਼ਾਂਤ

ਸਿਆਣਪ ਤੱਕ ਜੋ ਬਾਵਜੂਦ ਅਗਿਆਨਤਾ ਦੇ ਹਮੇਸ਼ਾਂ ਉੱaੇ ਮੌਜੂਦ ਰਹਿੰਦੀ ਹੈ, ਬਾਵਜੂਦ

ਸਾਰੇ ਗਿਆਨ ਦੇ ਜੋ ਕਿ ਅਗਿਆਨਤਾ ਦਾ ਹੀ ਦੂਜਾ ਰੂਪ ਹੈ। ਗਿਆਨ ਬਿੰਬਾਂ ਦਾ ਕਾਰਵਿਹਾਰ

ਹੈ, ਅਕਸਰ ਹੀ ਇਹ ਸਿਆਣਪ ਦੇ ਰਾਹ ਵਿੱਚ ਰੁਕਾਵਟ ਹੀ ਬਣਦਾ ਹੈ, ਹਰ

ਪਲ-ਹਰ ਛਿਣ ਆਪਣੀ 'ਮੈਂ' ਨੂੰ ਬੇਨਕਾਬ ਕਰਨ ਦੇ ਰਾਹ ਵਿੱਚ ਰੋੜਾ ਹੀ ਬਣਦਾ ਹੈ। ਮਨ

ਜੋ ਸਿਆਣਪ ਦੀ ਇਸ ਅਡੋਲ ਅਵਸਥਾ ਨੂੰ ਹਾਸਿਲ ਕਰ ਲੈਂਦਾ ਹੈ, ਠਹਿਰਾਵ ਤਾਈਂ

ਪਹੁੰਚ ਜਾਂਦਾ ਹੈ, ਉਹ 'ਹੋਂਦ ਨੂੰ ਜਾਣ ਲਵੇਗਾ, ਉਹ ਇਹ ਜਾਣ ਲਵੇਗਾ ਕਿ ਪਿਆਰ ਕੀ

ਹੈ, ਇਸ ਦਾ ਭਾਵ ਕੀ ਹੈ। ਪਿਆਰ ਨਾ ਤੇ ਵਿਅਕਤੀਗਤ ਹੈ ਤੇ ਨਾ ਹੀ ਅ-ਵਿਅਕਤੀਗਤ।

ਪਿਆਰ ਬਸ ਪਿਆਰ ਹੈ, ਮਨ ਕਿਸੇ ਵੀ ਤਰ੍ਹਾਂ ਇਸ ਦੀ ਵਿਆਖਿਆ ਨਹੀਂ ਕਰ ਸਕਦਾ,

ਇਸ ਨੂੰ ਬਿਆਨ ਨਹੀਂ ਕਰ ਸਕਦਾ। ਪਿਆਰ ਤਾਂ ਖੁਦ ਆਪਣੀ ਹੀ ਅਨੰਤਤਾ ਹੈ, ਇਹ ਨਾ

ਤਾਂ ਵਿਸ਼ਿਸ਼ਟ ਹੈ ਨਾ ਵਿਆਪਕ, ਬਸ ਇਹੋ ਹਕੀਕੀ ਹੈ, ਸਰਬਉੱ”, ਅਥਾਹ, ਜਿਸ ਦੀ

ਕੋਈ ਸੀਮਾ ਨਹੀਂ।

ਅੱਲਡਸ ਹਕਸਲੀ

੧੬ / ਪਹਿਲੀ ਅਤੇ ਆਖਰੀ ਅਜ਼ਾਦੀ



੧੭ / ਪਹਿਲੀ ਅਤੇ ਆਖਰੀ ਅਜ਼ਾਦੀ
Converted from Satluj to Unicode

No comments:

Post a Comment